ਸਰਦੂਲਗੜ੍ਹ- ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਸ਼ਾਇਦ ਹੀ ਕੋਈ ਮਾਪੇ ਅਜਿਹੇ ਹੋਣ ਜੋ ਆਪਣੇ ਬੱਚਿਆਂ ਨੂੰ ਨਾਮਵਰ ਸੰਸਥਾ ਵਿੱਚ ਸਿੱਖਿਆ ਦੇਣ ਦੀ ਇੱਛਾ ਨਾ ਰੱਖਦੇ ਹੋਣ । ਅੱਜ ਦੇ ਅਸੁਰੱਖਿਅਤ ਮਾਹੌਲ ਵਿੱਚ ਮਾਪਿਆਂ ਦੇ ਮਨ ਵਿੱਚ ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਡਰ ਬਣੇ ਰਹਿੰਦੇ ਹਨ ਅਤੇ ਸਾਰੇ ਹੀ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਜਿੱਥੇ ਉਹਨਾਂ ਦੀ ਬੇਟੀ ਦੀ ਸਿੱਖਿਆ ਪ੍ਰਾਪਤੀ ਦੀ ਸੰਸਥਾ ਵਿੱਚ ਮਾਹੌਲ ਸੁਰੱਖਿਅਤ ਹੋਵੇ ਅਤੇ ਜਿੱਥੇ ਉਹਨਾਂ ਦੀਆਂ ਬੇਟੀਆ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਉਥੇ ਸਮਾਜ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦੇ ਹੋਏ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ । ਮਾਪਿਆ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜਨ ਸਰਦੂਲਗੜ੍ਹ ਦੇ ਲਾਗਲੇ ਪਿੰਡ ਸਰਦੂਲੇਵਾਲਾ ਵਿਖੇ ਪਿਛਲੇ 17 ਸਾਲ ਤੋਂ ਚੱਲ ਰਹੀ ਸੰਸਥਾ ਮਾਲਵਾ ਗਰੁੱਪ ਆਫ ਕਾਲਜਿਜ਼ ਅਹਿਮ ਰੋਲ ਅਦਾ ਕਰ ਰਹੀ ਹੈ ।ਹੁਣ ਤੱਕ ਸੰਸਥਾ ਨੇ ਹਜ਼ਾਰਾ ਮਾਪਿਆਂ ਦੇ ਸੁਪਨੇ ਸਾਕਾਰ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਇਆ ਹੈ।ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਵੱਲੋਂ ਹਰ ਸਾਲ ਸਲਾਨਾ ਪ੍ਰੀਖਿਆਂਵਾਂ ਵਿਚ ਜਿਲੇ ਅਤੇ ਪੰਜਾਬ ਵਿਚ ਪੋਜੀਸ਼ਨਾਂ ਹਾਸਿਲ ਕਰਕੇ ਮਾਣ ਵਧਾਇਆ ਜਾਂਦਾ ਹੈ।ਜਿਕਰਯੋਗ ਹੈ ਕਿ ਇਸ ਸੰਸਥਾ ਵਿੱਚ ਨਰਸਿੰਗ, ਬੀ.ਐਡ ਅਤੇ ਡਿਗਰੀ ਕੋਰਸ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੜਕੀਆਂ ਨੇ ਜਿੱਥੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ ਉਥੇ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਨਾਲ-ਨਾਲ ਸਿੰਘਾਪੁਰ, ਆਸਟ੍ਰੇਲੀਆ, ਨਿਊਜੀਲੈਂਡ, ਅਤੇ ਕਨੇਡਾ, ਅਮਰੀਕਾ ਵਰਗੇ ਵਿਕਾਸਸ਼ੀਲ ਦੇਸ਼ਾ ਵਿੱਚ ਸਥਾਪਤ ਹੋ ਕੇ ਸੰਸਥਾ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ । ਸੰਸਥਾ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਉੱਚ ਪੱਧਰੀ ਸਿੱਖਿਆ ਤੋਂ ਇਲਾਵਾ ਅੱਜ ਦੇ ਮਾਹੌਲ਼ ਮੁਤਾਬਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਸੁਮੇਲ ਕਰਕੇ ਹੀ ਸਮਾਜ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਵਿਅਕਤੀਗਤ ਸਖਸ਼ੀਅਤ ਦੇ ਵਿਕਾਸ ਨਾਲ ਹੀ ਸਹੀ ਰੂਪ ਵਿੱਚ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਸੰਸਥਾ ਦੀ ਮੈਨੇਜਮੈਂਟ ਨੇ ਵਿਦਿਆਰਥਣਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਇੱਕ ਸ਼ਾਨਦਾਰ ਇਮਾਰਤ ਦਾ ਨਿਰਮਾਣ ਕੀਤਾ ਹੈ । ਸੰਸਥਾ ਵਿੱਚ ਅਨੁਸ਼ਾਸਨ, ਖੇਡਾਂ, ਸਦਭਾਵਨਾ ਅਤੇ ਸਹਿਯੋਗ ਦੇ ਗੁਣਾਂ ਨੂੰ ਵਿਦਿਆਰਥਣਾਂ ਵਿੱਚ ਵਿਕਸਤ ਕਰਨ ਲਈ ਹਾਊਸ ਬਣਾ ਕੇ ਵਿਦਿਆਰਥਣਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਲਈ ਹਰ ਹਫਤੇ ਕੁਇਜ਼, ਭਾਸ਼ਣ, ਵਾਦ-ਵਿਵਾਦ ਵਰਗੇ ਮੁਕਾਬਲੇ ਕਰਵਾਏ ਜਾਂਦੇ ਹਨ । ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸੰਸਥਾ ਨੂੰ ਉੱਤਰੀ ਭਾਰਤ ਖੇਤਰ ਵਿੱਚ ਅਹਿਮ ਸਥਾਨ ਤੇ ਪਹੁੰਚਾ ਦਿੱਤਾ ਹੈ । ਇਸ ਸੰਸਥਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਆਦਿ ਰਾਜਾਂ ਦੇ ਵਿਦਿਆਰਥੀ ਦਾਖਲਾ ਲੈ ਕੇ ਮਾਣ ਮਹਿਸੂਸ ਕਰਦੇ ਹਨ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਮੁਨਾਫੇ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ 2003 ਵਿੱਚ ਚੰਡੀਗੜ੍ਹ ਵਰਗੇ ਇਲਾਕੇ ਨੂੰ ਛੱਡ ਕੇ ਵਿਦਿਅਕ ਪੱਖ ਤੋਂ ਪੱਛੜੀ ਆਪਣੀ ਕਰਮ ਭੂਮੀ ਸਰਦੂਲਗੜ੍ਹ ਵਿਖੇ ਆ ਕੇ ਇਸ ਸੰਸਥਾ ਦਾ ਨਿਰਮਾਣ ਕੀਤਾ। ਹੁਣ ਇਸ ਸੰਸਥਾ ਦੇ ਸਾਰੇ ਪ੍ਰਬੰਧਕੀ ਕੰਮ ਉਹ ਖੁਦ ਅਤੇ ਉਹਨਾਂ ਦੀ ਜੀਵਨ ਸਾਥਨ ਰਾਜ ਸੋਢੀ ਮੈਨੇਜਿੰਗ ਡਾਇਰੈਕਟਰ ਦੇਖਦੇ ਹਨ । ਜਤਿੰਦਰ ਸਿੰਘ ਸੋਢੀ ਅਤੇ ਰਾਜ ਸੋਢੀ ਨੇ ਮਿਲਕੇ ਲੜਕੀਆਂ ਦੀ ਸਿੱਖਿਆ ਦਾ ਜੋ ਸੁਪਨਾ ਦੇਖਿਆ ਸੀ ਉਹ ਹੁਣ ਪੂਰੀ ਤਰ੍ਹਾਂ ਸਾਕਾਰ ਹੋ ਰਿਹਾ ਹੈ ਕਿਉਂਕਿ ਜੋ ਲੜਕੀਆਂ ਬਾਰ੍ਹਵੀਂ ਦੀ ਸਿੱਖਿਆ ਤੋਂ ਬਾਅਦ ਦੂਰ ਦੁਰਾਡੇ ਨਹੀ ਜਾ ਸਕਦੀਆਂ ਸਨ ਉਹ ਹੁਣ ਜਦੋਂ ਇੱਥੋਂ ਕੋਈ ਕੋਰਸ ਕਰਕੇ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਵਿੱਚ ਨੌਕਰੀ ਕਰਦੀਆਂ ਹਨ ਤਾਂ ਉਨ੍ਹਾਂ ਵਿੱਚ ਸੰਸਥਾ ਦੇ ਅਨੁਸ਼ਾਸਨੀ ਅਤੇ ਨੈਤਿਕ ਗੁਣਾਂ ਦੀ ਝਲਕ ਦਿਖਾਈ ਦਿੰਦੀ ਹੈ। ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਵੱਲੋਂ ਹਰ ਸਾਲ ਲੋੜਵੰਦ ਵਿਦਿਆਰਥਣਾਂ ਨੂੰ ਫੀਸ ਦੀ ਛੋਟ ਤੋਂ ਇਲਾਵਾ ਕਿਤਾਬਾਂ, ਵਰਦੀ ਅਤੇ ਹੋਰ ਸਹੂਲਤਾਂ ਦੇ ਕੇ ਉਹਨਾਂ ਦੀ ਪੜ੍ਹਾਈ ਪੂਰੀ ਕਰਵਾਉਣ ਵਿੱਚ ਸਹਿਯੋਗ ਦਿੰਦੇ ਹਨ ।
ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਨੂੰ ਪਹਿਲ – ਇਹ ਸੰਸਥਾਂ ਬੇਟੀ ਪੜ੍ਹਾਓ ਸਮਾਜ ਬਚਾਓ ਅਭਿਆਨ ਦੇ ਨਾਲ-ਨਾਲ ਨਸ਼ਿਆ, ਭਰੂਣ ਹੱਤਿਆ, ਸੜਕ ਸੁਰੱਖਿਆ, ਦਾਜ-ਦਹੇਜ਼ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਸਮੇਂ ਸਮੇਂ ਤੇ ਆਪਣੇ ਵਿਸ਼ੇ ਦੇ ਪ੍ਰਸਿੱਧ ਮਾਹਿਰ ਵਿਅਕਤੀਆਂ ਨੂੰ ਸੈਮੀਨਾਰਾਂ, ਕੈਂਪਾਂ ਅਤੇ ਵਰਕਸ਼ਾਪਾ ਰਾਂਹੀ ਵਿਦਿਆਰਥਣਾਂ ਅਤੇ ਸਮਾਜ ਨੂੰ ਜਾਗਰੂਕ ਕਰਕੇ ਲਾਮਬੰਦ ਕਰਨ ਲਈ ਯਤਨਸ਼ੀਲ ਰਹਿੰਦੀ ਹੈ ।
ਇਹ ਕੋਰਸ ਕਰਵਾਉਂਦੀ ਹੈ ਸੰਸਥਾ-ਗਿਆਰਵੀਂ, ਬਾਰ੍ਹਵੀਂ (ਆਰਟਸ, ਮੈਡੀਕਲ,ਨਾਨ-ਮੈਡੀਕਲ ਅਤੇ ਕਾਮਰਸ), ਬੀ.ਏ, ਬੀ.ਸੀ.ਏ., ਬੀ.ਕਾਮ, ਬੀ.ਐਸ.ਸੀ (ਨਾਨ-ਮੈਡੀਕਲ), ਪੀ.ਜੀ.ਡੀ. ਸੀ.ਏ, ਐਮ.ਏ. (ਪੰਜਾਬੀ, ਹਿੰਦੀ, ਹਿਸਟਰੀ, ਪੋਲੀਟੀਕਲ ਸਾਇੰਸ), ਬੀ.ਐਡ, ਜੀ.ਐਨ.ਐਮ., ਏ.ਐਨ. ਐਮ.। ਇਹਨਾਂ ਕੋਰਸਾਂ ਵਿਚ ਚੰਗੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥਣਾਂ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਸੰਸਥਾ ਵਿਚ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ,ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਦੀਆਂ ਵਿਦਿਆਰਥਣਾਂ ਦੇ ਵਜ਼ੀਫਿਆਂ ਦੀ ਜਾਣਕਾਰੀ ਵਾਸਤੇ ਹੈਲਪ ਡੈਸਕ ਵੀ ਸਥਾਪਿਤ ਕੀਤਾ ਹੋਇਆ ਹੈ।
ਹੋਸਟਲ ਅਤੇ ਟਰਾਂਸਪੋਰਟ ਸੁਵਿਧਾ- ਕਾਲਜ ਵਿਚ ਲੜਕੀਆਂ ਵਾਸਤੇ ਪੂਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਸਟਲ ਹੈ ਜਿਥੇ ਲੜਕੀਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ। ਕੁਦਰਤੀ ਵਾਤਾਵਰਨ ਵਿਚ ਖੁੱਲੇ ਹਵਾਦਾਰ ਕਮਰੇ ਹਨ।ਹੋਸਟਲ ਵਿਚ 24 ਘੰਟੇ ਬਿਜਲੀ ਅਤੇ ਸਰਦੀਆਂ ਵਿਚ ਗਰਮ ਪਾਣੀ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਲੜਕੀਆਂ ਨੂੰ ਕਾਲਜ ਤੱਕ ਲਿਆਉਣ ਅਤੇ ਵਾਪਸ ਲੈਜਾਣ ਦੀ ਸੁਵਿਧਾ ਦਾ ਪ੍ਰਬੰਧ ਹੈ।ਇਸ ਵਾਸਤੇ ਨਵੀਆਂ ਬੱਸਾਂ ਅਤੇ ਵੈਨਾਂ ਕਾਲਜ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।