December 7, 2024 9:17 am

ਸਤਲੁਜ ਦਰਿਆ ਦੇ ਗੰਦੇ ਪਾਣੀ ਨਾਲ ਲੋਕ ਖੁਰਕ ਦੀ ਬਿਮਾਰੀ ਤੋਂ ਪੀੜਿਤ

ਪਾਕਿਸਤਾਨ ਪਾਸਿਓ ਕਸੂਰ ਸ਼ਹਿਰ ਦਾ ਗੰਦਾ ਪਾਣੀ ਸਤਲੁਜ ਦਰਿਆ ‘ਚ ਸੁੱਟਿਆ ਜਾ ਰਿਹਾ ਹੈ: ਸਰਕਾਰ ਧਿਆਨ ਦੇਵੇ

ਫਿਰੋਜ਼ਪੁਰ- ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਜਾਨੀ ਪੰਜ ਦਰਿਆਵਾਂ ਦੀ ਧਰਤੀ ਸਤਲੁੱਜ, ਬਿਆਸ, ਰਾਵੀ, ਜੈਹਲਮ, ਪਰ ਹੁਣ ਇਨ੍ਹਾਂ ਦਰਿਆਵਾਂ ਦਾ ਪਾਣੀ ਐਨਾ ਗੰਦਲਾ ਹੋ ਚੁੱਕਾ ਹੈ ਕਿ ਇਸ ਪਾਣੀ ਨਾਲ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਰਹੀਆਂ ਹਨ, ਪਰ ਇਥੋਂ ਦੀਆਂ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਜਾਂਦਾ। ਇਸ ਤਰ੍ਹਾਂ ਸਤਲੁੱਜ ਦਰਿਆ ਦਾ ਪਾਣੀ ਐਨਾ ਗੰਦਾ ਤੇ ਜ਼ਹਿਰੀਲਾ ਹੋ ਚੁੱਕਾ ਹੈ ਕਿ ਇਸ ਵਿਚ ਵੀ ਫੈਕਟਰੀਆ ਦਾ ਗੰਦਾ ਪਾਣੀ ਸੁੱਟ ਰਹੇ ਹਨ। ਗੱਲ ਕਿ 1960 ਵਿਚ ਹਿੰਦੁਤਸਾਨ ਅਤੇ ਪਾਕਿਸਤਾਨ ਨੇ ਇੰਡਸ ਵਾਟਰ ਟਰੀਟੀ ਸਿੱਧੂ ਨਦੀ ਸਮਝੌਤਾ ਕੀਤਾ ਸੀ, ਜਿਸ ਵਿਚ ਪਾਣੀ ਦੇ ਕਮਿਸ਼ਨਰ ਸਮੇਂ ਸਮੇਂ ਤੇ ਪਾਣੀਆਂ ਬਾਰੇ ਮੁਲਾਕਾਤ ਕਰਦੇ ਹਨ, ਪਾਕਿਸਤਾਨ ਅਤੇ ਹਿੰਦੁਸਤਾਨ ਇਸੇ ਤਰ੍ਹਾਂ ਸਿੰਚਾਈ ਮਹਿਕਮੇ ਦੇ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਵਿਸ਼ਾ ਕਈ ਵਾਰ ਗੰਦਾ ਪਾਣੀ ਸੁੱਟਣ ਦਾ ਉਠਾਇਆ ਗਿਆ ਹੈ ਪਰ ਉਹ ਬਾਰਡਰ ਏਰੀਆ ਦੇ ਲੋਕਾਂ ਨੂੰ ਕਸੂਰ ਨਾਲੇ ਦਾ ਗੰਦਾ ਪਾਣੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਇਹ ਵੀ ਇਕ ਅੱਤਵਾਦ ਦਾ ਹਿੱਸਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਖੱਜਲ ਖੁਆਰ ਅਤੇ ਬਿਮਾਰੀਆਂ ਦਾ ਸ਼ਿਕਾਰ ਕਰੇਗਾ ਤਾਂ ਉਹ ਆਪਣੇ ਆਪ ਇਸ ਬਾਰਡਰ ਏਰੀਆ ਤੋਂ ਉੱਠ ਜਾਣਗ। ਇਹ ਵੀ ਇਕ ਗੰਭੀਰ ਮਸਲਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹੀ ਪੰਜਾਬ ਪ੍ਰਧਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਧਰਤੀ ਹੇਠਲਾ ਗੰਧਲਾ ਪਾਣੀ ਕੈਂਸਰ ਅਤੇ ਹੋਰ ਬਿਮਾਰੀਆਂ ਫਲਾ ਰਿਹਾ ਹੈ। ਲੁਧਿਆਣੇ ਦੇ ਬੁੱਢੇ ਨਾਲੇ ਦਾ ਪਾਣੀ ਫੈਕਟਰੀਆਂ ਦਾ ਗੰਦਾ ਪਾਣੀ ਜੋ ਕਿ ਸਾਰੇ ਪੰਜਾਬ ਵਿਚ ਦੂਸ਼ਿਤ ਹੋ ਚੁੱਕਾ ਹੈ ਇਸ ਬਾਰੇ ਸਰਕਾਰ ਧਿਆਨ ਦੇਵੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਦੇ ਸੂਬਾ ਸਕੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਵੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਜ਼ਿਆਦਾ ਤੋਂ ਜਿਆਦਾ ਧਿਆਨ ਦੇਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ। ਭਾਵੇਂ ਕਿ ਹਿੰਦੁਸਤਾਨ ਵਾਲੇ ਹੋਣ ਜਾਂ ਪਾਕਿਸਤਾਨ ਵਾਲੇ ਹੋਣ ਕੋਈ ਵੀ ਮੁਲਕ ਦਰਿਆਵਾਂ ਵਿਚ ਗੰਦਾ ਪਾਣੀ ਨਹੀਂ ਸੁੱਟੇਗਾ। ਹੁਣ ਇਸ ਵੇਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਵੀ ਘਾਤਕ ਛੂਆ ਛੂਤ ਦੀ ਬਿਮਾਰੀ ਖੁਰਕ ਜਾਨੀ ਖਾਰਿਸ਼ ਬਿਮਾਰੀ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਹੋ ਰਹੀ ਹੈ ਅਤੇ ਇਸ ਬਿਮਾਰੀ ਦੀ ਲਪੇਟ ਵਿਚ ਕਈ ਪਿੰਡ ਨਿਵਾਸੀ ਆਏ ਹੋਏ ਹਨ, ਜਿਵੇਂ ਕਿ ਟੇਂਡੀਵਾਲਾ, ਭਾਨੇਵਾਲਾ, ਚਾਂਦੀਵਾਲਾ, ਛੀਨੇ ਵਾਲਾ ਝੁੱਗੇ, ਗੱਟੀ ਰਾਜੋ ਕੇ, ਹਜ਼ਾਰਾ, ਬਾਰੇ ਕੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਲੋਕ ਹਰ ਪਿੰਡ ਵਿਚ 50-60 ਘਰ ਇਸ ਬਿਮਾਰੀ ਦੇ ਸ਼ਿਕਾਰ ਹੋ ਗਏ ਹਨ ਅਤੇ ਹੌਲੀ ਹੌਲੀ ਇਹ ਬਿਮਾਰੀ ਸਾਰੇ ਜ਼ਿਲ੍ਹੇ ਵਿਚ ਫੇਲ ਗਈ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਵੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਅਸੀਂ ਖੁਰਕ ਯਾਨੀ ਖਾਰਿਸ਼ ਦਾ ਬਹੁਤ ਇਲਾਜ ਕਰਵਾਇਆ ਪਰ ਖੁਰਕ ਠੀਕ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਸਾਨੂੰ ਇਸ ਬਿਮਾਰੀ ਲੱਗੀ ਨੂੰ 6-6 ਮਹੀਨੇ ਤੋਂ ਲੈ ਕੇ ਇਕ ਸਾਲ ਹੋ ਗਿਆ ਹੈ ਹਟਣ ਦਾ ਨਾਮ ਹੀ ਨਹੀਂ ਲੈ ਰਹੀ ਅਤੇ ਅਸੀਂ ਹਜ਼ਾਰਾਂ ਰੁਪਏ ਖਰਚ ਕਰ ਚੁੱਕੇ ਹਾਂ, ਪਰ ਫਿਰ ਵੀ ਆਰਮ ਨਹੀਂ ਆ ਰਿਹਾ ਹੈ। ਲੋਕਾਂ ਨੇ ਇਹ ਵੀ ਦੱਸਿਆ ਕਿ ਨਾ ਹੀ ਸਾਡਾ ਕਿਸੇ ਸਿਹਤ ਵਿਭਾਗ ਨੇ ਸਾਰ ਲਈ ਹੈ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਾਰ ਲਈ ਅਤੇ ਨਾ ਕਿਸੇ ਸਮਾਜ ਸੇਵੀ ਜਥੇਬੰਦੀ ਅਤੇ ਨਾ ਹੀ ਰਾਜਨੀਤਿਕ ਜਥੇਬੰਦੀਆਂ ਨੇ ਹਾਲ ਚਾਲ ਨਹੀਂ ਪੁੱਛਿਆ। ਇਸ ਸਬੰਧ ਵਿਚ ਡਾਕਟਰ ਨਵੀਨ ਸੇਠੀ ਐੱਮਐੱਚਏਐੱਮ ਡੀ ਚਮੜੀ ਰੋਗ ਦੇ ਮਾਹਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਚਮੜੀ ਦਾ ਰੋਗ ਖਾਰਿਸ਼ ਇਕ ਛੂਆ ਛੂਤ ਬਿਮਾਰੀ ਹੈ, ਇਹ ਬਿਮਾਰੀ ਕਿਸੇ ਨਾਲ ਹੱਥ ਮਿਲਾਉਣ ਜਾਂ ਸਾਫ ਸਫਾਈ ਨਾ ਰੱਖਣ ਅਤੇ ਜਿਸ ਨੂੰ ਖੁਰਕ ਹੋਈ ਹੋਵੇ ਉਸ ਦੇ ਬਿਸਤਰੇ ਤੇ ਸੌਣਾ ਆਦਿ ਇਹ ਹੌਲੀ ਹੌਲੀ ਸਾਰੇ ਪਰਿਵਾਰ ਨੂੰ ਹੋ ਜਾਂਦੀ ਹੈ। ਸਿਵਲ ਹਸਪਤਾਲ ਵਿਚ ਇਸ ਬਿਮਾਰੀ ਦੇ ਮਰੀਜ਼ ਧੜਾਧੜ ਆ ਰਹੇ ਹਨ। ਸਾਡਾ ਟੀਚਾ 30 ਤੋਂ ਲੈ ਕੇ 50 ਮਰੀਜ਼ ਦੇਖਣ ਦਾ ਹੁੰਦਾ ਹੈ, ਪਰ ਐਨੀ ਲੰਮੀ ਲਾਇਨ ਹੁੰਦੀ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ 150 ਤੋਂ 200 ਮਰੀਜ਼ ਵੇਖੇ ਜਾਂਦੇ ਹਨ। ਇਹ ਲਗਾਤਾਰ ਇਲਾਜ 3 ਮਹੀਨੇ ਕਰਵਾਉਣ ਨਾਲ ਇਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਡਾ. ਨਵੀਨ ਸੇਠੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਇਹ ਬਿਮਾਰੀ ਹੋ ਜਾਵੇ ਤਾਂ ਲਗਾਤਾਰ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਸਰੀਰ ਦੀ ਸਫਾਈ ਪੂਰੀ ਤਰ੍ਹਾਂ ਰੱਖਣ ਅਤੇ ਸਾਡੇ ਕੋਲ ਜ਼ਿਆਦਾਤਰ ਪਿੰਡਾਂ ਦੇ ਲੋਕ ਆ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਝੌਲਾ ਛਾਪ ਡਾਕਟਰ ਕੋਲੋਂ ਇਲਾਜ ਜਾ ਰੱਖ ਧੋਲਿਆ ਨਾਲ ਇਹ ਬਿਮਾਰੀ ਨਹੀਂ ਜਾਂਦੀ, ਪਰੋਪਰ ਇਲਾਜ ਨਾਲ ਹੀ ਜਾਂਦੀ ਹੈ। ਇਸ ਮੌਕੇ ਜਸਬੀਰ ਸਿੰਘ ਜੱਸਾ ਮਾਛੀਵਾੜਾ ਜ਼ਿਲ੍ਹਾ ਬਲਾਕ ਪ੍ਰਧਾਨ ਦਿਹਾਤੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹਰ ਪਿੰਡ ਪਿੰਡ ਵਿਚ 10-10 ਦਿਨਾਂ ਬਾਅਦ ਖਾਰਸ਼ ਦੇ ਕੈਂਪ ਲਾਉਣੇ ਚਾਹੀਦੇ ਹਨ ਤਾਂ ਜੋ ਇਹ ਬਿਮਾਰੀ ਪੰਜਾਬ ਵਿਚ ਆਪਣੇ ਪੈਰ ਨਾ ਪਸਾਰ ਸਕੇ। ਕਿਉਂਕਿ ਜਿਹੜਾ ਦੂਸ਼ਿਤ ਅਤੇ ਗੰਦਾ ਪਾਣੀ ਪਾਕਿਸਤਾਨ ਤੋਂ ਸਤਲੁੱਜ ਦਰਿਆ ਵਿਚ ਪਿੰਡ ਟੇਂਡੀਵਾਲਾ ਵਿਚ ਪਾ ਰਹੇ ਹਨ ਉਨ੍ਹਾਂ ਨੂੰ ਭਾਰਤ ਸਰਕਾਰ ਖੁਦ ਤਾੜਣਾ ਕਰਕੇ ਸਤਲੁੱਜ ਦਰਿਆ ਵਿਚ ਗੰਦਾ ਪਾਣੀ ਪਾਉਣ ਤੋਂ ਰੋਕਿਆ ਜਾਵੇ। ਡਾ. ਮਦਨ ਲਾਲ ਚਾਵਲਾ ਸਮਾਜ ਸੇਵਕ ਨੇ ਦੱਸਿਆ ਕਿ ਖੁਰਕ ਦੀ ਬਿਮਾਰੀ ਯਾਨੀ ਖਾਰਿਸ਼ ਕਾਫੀ ਲੋਕਾਂ ਨੂੰ ਹੋ ਗਈ ਹੈ। ਇਸ ਦਾ ਇਕੋ ਇਕ ਕਾਰਨ ਹੈ ਕਿ ਸਰਹੱਦੀ ਜ਼ਿਲ੍ਹਾ ਅਤੇ ਸਤਲੁੱਜ ਦਰਿਆ ਵਿਚ ਜਦੋਂ ਦੇ ਹੜ੍ਹ ਆਏ ਹਨ ਇਹ ਖੁਰਕ ਦੀ ਬਿਮਾਰੀ ਕਾਫੀ ਲੋਕਾਂ ਨੂੰ ਹੋ ਗਈ ਹੈ ਅਤੇ ਇਸ ਬਿਮਾਰੀ ਜਿਨ੍ਹਾਂ ਹੋ ਜਾਂਦੀ ਹੈ ਛੇਤੀ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਫ ਸਫਾਈ ਰੱਖਣ ਅਤੇ ਜਿਸ ਕਿਸੇ ਨੂੰ ਇਹ ਬਿਮਾਰੀ ਹੋ ਗਈ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜਥੇਦਾਰ ਪ੍ਰੀਤਮ ਸਿੰਘ ਪੰਜਾਬ ਪ੍ਰਧਾਨ ਰਠੋੜ ਸਿੰਘ ਸਿਰਕੀ ਬਨ ਬਰਾਦਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਧਰਤੀ ਦੇ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਵੇ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਪਾਇਆ ਜਾ ਰਿਹਾ ਹੈ। ਇਸ ਨਾਲ ਧਰਦੀ ਦਾ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਪਾਣੀ ਪੀਣ ਨਾਲ ਜਾਂ ਇਸ਼ਨਾਨ ਕਰਨ ਨਾਲ ਸਰੀਰ ਵਿਚ ਖਾਰਿਸ਼ ਹੋ ਜਾਂਦੀ ਹੈ। ਇੰਡੀਆ ਦੇ ਨਾਲ ਨਾਲ ਪਾਕਿਸਤਾਨ ਵੀ ਸਤਲੁੱਜ ਦਰਿਆ ਵਿਚ ਕਸੂਰ ਸ਼ਹਿਰ ਦਾ ਗੰਦਾ ਪਾਣੀ ਪਾ ਰਹੇ ਹਨ। ਇੰਡੀਆ ਨੂੰ ਵੀ ਸੋਚਣਾ ਚਾਹੀਦਾ ਹੈ ਪਾਕਿਸਤਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ ਅਤੇ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ, ਜਿਵੇਂ ਕਿ ਖਾਰਸ਼ ਹੋਣੀ ਸਰੀਰ ਤੇ ਧਰਪੜ ਹੋਣੇ ਕੈਂਸਰ ਵਰਗੀਆਂ ਬਿਮਾਰੀਆਂ ਆਦਿ ਹੋ ਰਹੀਆਂ ਹਨ। ਇਸ ਦਾ ਬਚਾਓ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਖਾਰਸ਼ ਦਾ ਨੁਕਸਾ: ਇਕ ਟਾਈਮ ਦਾ ਨੁਕਸਾ 50 ਗ੍ਰਾਮ ਨਿੰਮ, 150 ਗ੍ਰਾਮ ਪੁਦੀਨਾ ਦੇ ਪੱਤੇ, 60 ਗ੍ਰਾਮ ਕੁਆਰ ਦਾ ਗੁਦਾ, ਇਨ੍ਹਾਂ ਤਿੰਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਰਗੜ ਕੇ ਪੈਸਟ ਬਣਾ ਕੇ ਖਾਰਸ਼ ਵਾਲੀ ਥਾਂ ਤੇ ਲੇਪ ਕੀਤਾ ਜਾਵੇ ਤੁਰੰਤ ਆਰਮ ਆਵੇਗਾ। ਇਸ ਮੌਕੇ ਤੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੀ ਨੋਲਜ ਵਿਚ ਇਸ ਬੀਮਾਰੀ ਬਾਰੇ ਨਹੀਂ ਪਤਾ ਸੀ ਅਸੀਂ ਇਸ ਬਾਰੇ ਪਿੰਡਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਪੂਰੀ ਤਰ੍ਹਾਂ ਪਤਾ ਕਰਾਂਗੇ ਅਤੇ ਜਿਹੜੇ ਇਸ ਬਿਮਾਰੀ ਦੇ ਸ਼ਿਕਾਰ ਹਨ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ 14 ਫਰਵਰੀ ਦੀ ਮੀਟਿੰਗ ਵਿਚ ਅਸੀਂ ਪੰਜਾਬ ਸਰਕਾਰ ਨੂੰ ਸਤਲੁੱਜ ਦਰਿਆ ਵਿਚ ਪਾਕਿਸਤਾਨ ਤੋਂ ਗੰਦਾ ਪਾਣੀ ਆ ਰਿਹਾ ਹੈ ਜੋ ਸਤਲੁੱਜ ਦਰਿਆ ਵਿਚ ਪਾਇਆ ਜਾ ਰਿਹਾ ਹੈ। ਬਾਰੇ ਜਾਣਕਾਰੀ ਦਿੱਤੀ ਗਈ ਹੈ। 1960 ਵਿਚ ਇੰਡਸ ਵਾਟਰ ਟਰੀਟੀ ਸਿੱਧੂ ਸਮਝੌਤਾ ਹੋਇਆ ਸੀ ਉਸ ਤਹਿਤ ਹਿੰਦੁਸਤਾਨ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਹਿੰਦੋਸਤਾਨ ਦੇ ਲੋਕ ਅਤੇ ਪਾਕਿਸਤਾਨ ਦੇ ਲੋਕ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਨਾ ਹੋਣ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵੈਸੇ ਤਾਂ ਕਿਸਾਨ ਜਥੇਬੰਦੀਆਂ ਛੋਟੇ ਛੋਟੇ ਮੁੱਦਿਆਂ ‘ਤੇ ਕਿਸਾਨ ਮੁੱਦਿਆ ਬਾਰੇ ਰੋਸ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਹਨ ਪਰ ਇਸ ਦਰਿਆਈ ਪਾਣੀ ਅਤੇ ਸਤਲੁੱਜ ਦਰਿਆ ਬਾਰੇ ਪਤਾ ਨਹੀਂ ਕਿਉਂ ਚੁੱਪ ਕਰਕੇ ਬੈਠੀਆਂ ਹਨ ਇਹ ਇਕ ਗੰਭੀਰ ਵਿਸ਼ਾ ਹੈ। ਅਸੀਂ ਸਮੂਹ ਕਿਸਾਨ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਹਮਖਿਆਲੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਤਲੁੱਜ ਦਰਿਆ ਵਿਚ ਪ੍ਰਦੂਸ਼ਿਤ ਹੋ ਪਾਣੀ ਬਾਰੇ ਧਿਆਨ ਦੇਣ।
– ਮਨੋਹਰ ਲਾਲ
ਪੱਤਰਕਾਰ ‘ਪੰਜਾਬ ਟਾਇਮਜ਼’
ਫਿਰੋਜ਼ਪੁਰ

Send this to a friend