ਹਰ ਇੱਕ ਇਨਸਾਨ ਵਿੱਚ ਕੁਝ ਨਾ ਕੁਝ ਖਾਸ ਹੁਨਰ ਪਰਮਾਤਮਾ ਨੇ ਜਰੂਰ ਦਿੱਤਾ ਹੁੰਦਾ ਹੈ, ਜਿਸ ਹੁਨਰ ਸਦਕਾ ਦੁਨੀਆ ਵਿੱਚ ਉਹ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੁੰਦਾ ਹੈ। ਮੈਂ ਅੱਜ ਇੱਕ ਅਜਿਹੀ ਹੀ ਸਖਸ਼ੀਅਤ ਸਤਵੀਰ ਸਿੰਘ ਦੀ ਗੱਲ ਕਰ ਰਿਹਾ ਹਾਂ ਜਿਸ ਨੇ ਨਕੋਦਰ ਦੇ ਪਿੰਡ ਬਾਠ ਕਲਾਂ ਵਿੱਚ ਪਿਤਾ ਜਗਤਾਰ ਸਿੰਘ ਦੇ ਘਰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਜਨਮ ਲਿਆ । ਸਤਵੀਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਡਾਹਢਾ ਮੋਹ ਰਿਹਾ । ਨਕੋਦਰ ਦੇ ਸੰਗੀਤ ਵਿਦਿਆਲਿਆ ਤੋਂ ਉਸ ਨੇ ਸੰਗੀਤ ਸਿੱਖਣਾ ਸ਼ੁਰੂ ਕੀਤਾ ਅਤੇ ਕੀਬੋਰਡ ਦੀ ਤਾਲੀਮ ਲਈ । ਉਸ ਨੇ ਮਾਸਟਰ ਮਦਨ ਲਾਲ ਤੋ ਕਾਫੀ ਲੰਬਾ ਸਮਾਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆ । ਜਦੋਂ ਉਸਤਾਦ ਲੋਕਾਂ ਵਲੋ ਸੰਪੂਰਨ ਸਿੱਖਿਆ ਮਿਲ ਗਈ ਫੇਰ ਸਤਵੀਰ ਸਿੰਘ ਨੇ ਸਟੇਜ ਤੇ ਕਲਾਕਾਰਾਂ ਨਾਲ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਸਤਵੀਰ ਸਿੰਘ ਦੀ ਹੌਲੀ ਹੌਲੀ ਕੀਬੋਰਡ ਤੇ ਐਨੀ ਪਕੜ ਮਜ਼ਬੂਤ ਹੋ ਗਈ ਕਿ ਹਰ ਇਕ ਗਾਇਕ ਦੇ ਸ਼ੋਅ ਦੀ ਜਾਨ ਬਣ ਗਿਆ । ਹੁਣ ਤੱਕ ਸਤਵੀਰ ਗੁਰਮੁਖ ਦੁਆਬੀਆ, ਫਤਹਿ ਜੀਤ, ਜਮੀਲ ਅਖ਼ਤਰ, ਲੱਖਾ ਅਤੇ ਨਾਜ਼,ਰਵੀਲ ਸ਼ਾਹ,ਅਨਮੋਲ ਵਿਰਕ,ਸੋਹਣ ਸ਼ੰਕਰ, ਜੇ ਬੀ ਸਿੰਘ, ਸਾਹਿਬ,ਅਮਨ ਆਲਾਪ, ਬੰਸੀ ਬਰਨਾਲਾ, ਮਿਸ ਨੀਲਮ ਤੇ ਦਿਲਰਾਜ, ਆਦਿ ਨਾਲ ਸਟੇਜਾਂ ਤੇ ਕੀਬੋਰਡ ਪਲੇਅ ਕਰ ਚੁੱਕਾ ਹੈ । ਨਕੋਦਰ ਏਰੀਏ ਨੂੰ ਮਾਣ ਹੈ ਇਸ ਉੱਭਰਦੇ ਨੋਜੁਆਨ ਉਪਰ, ਜਿਸ ਨੇ ਆਪਣੀ ਯੋਗਤਾ ਦੇ ਨਾਲ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਤਵੀਰ ਸਿੰਘ ਅੱਜ ਕੱਲ ਆਪਣੇ ਮਾਂ ਬਾਪ ਨਾਲ ਆਪਣੇ ਪਿੰਡ ਬਾਠ ਕਲਾਂ ਵਿੱਚ ਜਿੰਦਗੀ ਬਸਰ ਕਰ ਰਿਹਾ ਹੈ। ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿ ਸਤਵੀਰ ਸਿੰਘ ਸੰਗੀਤ ਜਗਤ ਵਿਚ ਧਰੂ ਤਾਰੇ ਵਾਂਗ ਚਮਕੇ।
– ਬਲਕਾਰ ਸਿੰਘ ਬੱਲੂ ਰੁਪਾਣਾ