May 19, 2026 7:26 am

ਪੇਪਰ ਮਿੱਲ ਸੈਲਾ ਖੁਰਦ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਤੋਂ ਦੁਖੀ ਲੋਕਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

ਗੜਸ਼ੰਕਰ- ਕੁਆਟੰਮ ਪੇਪਰ ਮਿੱਲ ਸੈਲਾ ਖੁਰਦ ਜੋ ਕਿ ਹੁਸਿਆਰਪੁਰ ਤੋ ਗੜਸ਼ੰਕਰ ਰੋੜ ਤੇ ਚੜਦੇ ਪਾਸੇ ਹੈ ਦੀਆ ਚਿਮਨੀਆ ਵਿੱਚੋ ਨਿਕਲਦੇ ਧੂਏ ਤੋ ਬਾਅਦ ਡਿੱਗਦੀ ਸੁਆਹ ਕਾਰਣ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਅਤੇ ਭਿਆਨਕ ਬਿਮਾਰੀਆ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਕਾਰਣ ਇਲਾਕੇ ਵਿੱਚ ਵੱਸਦੇ ਲੋਕ ਮਹਿੰਗੇ ਇਲਾਜ ਤੋ ਸੱਖਣੇ ਬੈਠੇ ਹਨ ਇਸ ਪੇਪਰ ਮਿੱਲ ਦਾ ਇਲਾਕੇ ਦੇ ਮੋਹਤਵਰ ਵਿਆਕਤੀ ਵੱਖ-ਵੱਖ ਸਮਿਆ ਦੋਰਾਨ ਭਾਵੇ ਵਿਰੋਧ ਕਰ ਚੁੱਕੇ ਹਨ ਪਰ ਮਿੱਲ ਅਧਿਕਾਰੀ ਆਪਣੀ ਉੱਚ ਪਹੁੰਚ ਕਾਰਣ ਸਬੰਧਤ ਮਹਿਕਮੇ ਦੀ ਮਿਲੀ ਭੁਗਤ ਕਾਰਣ ਕਥਿਤ ਤੌਰ ‘ਤੇ ਕਾਰਵਾਈ ਤੋ ਬਚ ਜਾਦੇ ਹਨ ਜਿਸ ਕਾਰਣ ਇਲਾਕੇ ਦੇ ਲੋਕ, ਪਸ਼ੂ, ਪੰਛੀ ਅਤੇ ਕੁਦਰਤੀ ਬਨੱਸਪਤੀ ਤਹਿਸ ਨਹਿਸ ਹੋਈ ਪਈ ਹੈ ਜਿਸ ਦੇ ਸਿੱਟੇ ਵਜੋ ਇਲਾਕੇ ਦੇ ਲੋਕ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਉਤਾਵਲੇ ਹੋਈ ਬੈਠੇ ਹਨ ਇਹ ਵਿਚਾਰ ਅੱਜ ਇੱਥੇ ਵਿਸ਼ੇਸ਼ ਤੋਰ ਤੇ ਸੁਖਵਿੰਦਰ ਸਿੰਘ ਸੰਧੂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਆਖੇ ਉਨਾ ਅੱਗੇ ਕਿਹਾ ਕਿ ਇਹ ਕੁਆਟੰਮ ਪੇਪਰ ਮਿੱਲ ਲੱਗਣ ਨਾਲ ਇਲਾਕੇ ਦੇ ਵਸਨੀਕਾ ਨੂੰ ਰੁਜਗਾਰ ਮਿਲਣ ਦੀ ਉਸ ਸਮੇ ਭਾਵੇ ਡਾਢੀ ਖੁਸੀ ਹੋਈ ਸੀ ਪਰ ਇਸ ਪੇਪਰ ਮਿੱਲ ਵਿੱਚ ਸਭ ਤੋ ਜਿਆਦਾ ਹੋਰ ਸੂਬਿਆ ਦੇ ਲੋਕਾ ਨੂੰ ਪਹਿਲ ਦੇ ਅਧਾਰ ਤੇ ਪੱਕਿਆ ਕੀਤਾ ਜਾਦਾ ਹੈ ਅਤੇ ਇਲਾਕੇ ਦੇ ਪੜੇ ਲਿਖੇ ਬੇਰੁਜਗਾਰ ਨੋਜਵਾਨ ਵਿਦੇਸ਼ ਜਾਣ ਦੀ ਹੋੜ ਵਿੱਚ ਮਜਬੂਰੀ ਬੱਸ ਲੱਖਾ ਰੁਪਏ ਜਾਅਲੀ ਏਜੰਟਾ ਕੋਲ ਡੋਬੀ ਬੈਠੇ ਹਨ ਉੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਿਲ ਅਧਿਕਾਰੀ ਇਲਾਕੇ ਵਿੱਚ ਫੈਕਟਰੀ ਵਲੋ ਪੈਦਾ ਕੀਤਾ ਜਾਦਾ ਦੂਸ਼ਿਤ ਪਾਣੀ ਬੇਖੋਫ ਹੋ ਕਿ ਛੱਡ ਦਿੰਦੇ ਹਨ ਜਿਸ ਕਾਰਣ ਇਲਾਕੇ ਦੀਆ ਫਸਲਾ ਵੱਖ ਵੱਖ ਬਿਮਾਰੀਆ ਦੀ ਭੇਟ ਚੜ ਚੁੱਕੀਆ ਹਨ ਅਤੇ ਕਿਸਾਨਾ ਦੀਆ ਜਮੀਨਾ ਇਸ ਪ੍ਰਦੂਸ਼ਿਤ ਪਾਣੀ ਕਾਰਣ ਤਬਾਹ ਹੋ ਚੁੱਕੀਆ ਹਨ ਇਲਾਕੇ ਦੇ ਕਿਸਾਨ ਇਸ ਬਾਰੇ ਅਧਿਕਾਰੀਆ ਨੂੰ ਦੱਸਦੇ ਰਹਿੰਦੇ ਹਨ ਪਰ ਫੈਕਟਰੀ ਖਿਲਾਫ ਕਾਰਵਾਈ ਕਰਨ ਦੇ ਝੂਠੇ ਦਿਲਾਸੇ ਦੇ ਕਿ ਕਿਸਾਨਾ ਨੂੰ ਗਧੀਗੇੜ ਪਾ ਰੱਖਦੇ ਹਨ ਹੁਣ ਗਰਮੀ ਦੀ ਰੁੱਤ ਆਉਣ ਕਾਰਣ ਲੋਕਾ ਨੇ ਗਰਮੀ ਕਾਰਣ ਬਾਹਰ ਸੋਣਾ ਹੁੰਦਾ ਹੈ ਅਤੇ ਫੈਕਟਰੀ ਵੱਲੋਂ ਛੱਡੇ ਜਾਦੇ ਧੂਏ ਅਤੇ ਸੁਆਹ ਕਾਰਣ ਉੱਪਰ ਲਏ ਹੋਏ ਕੱਪੜੇ ਸੁਆਹ ਕਾਰਣ ਭਰ ਜਾਦੇ ਹਨ ਅਤੇ ਘਰਾ ਦੇ ਕੋਠਿਆ ਤੇ ਵਿਹੜਿਆ ਵਿੱਚ ਸੁਆਹ ਹੀ ਸੁਆਹ ਨਜਰ ਆਉਦੀ ਹੈ ਇਲਾਕੇ ਦੇ ਲੋਕਾ ਨੇ ਪੰਜਾਬ ਪ੍ਰਦੂਸ਼ਣ ਬੋਰਡ ਤੋ ਫੈਕਟਰੀ ਖਿਲਾਫ ਕਾਰਵਾਈ ਦੀ ਮੰਗ ਕਰਦਿਆ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਡਿੱਗ ਰਹੀ ਸੁਆਹ,ਧੂਆ ਅਤੇ ਗੰਦੇ ਪਾਣੀ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀ ਤਾ ਇਲਾਕੇ ਦੇ ਲੋਕ ਇਸ ਫੈਕਟਰੀ ਖਿਲਾਫ ਸੜਕਾ ਤੇ ਉਤਰ ਆਉਣਗੇ ਨਹੀ ਤਾ ਸਰਕਾਰ ਦਾ ਘਿਰਾਉ ਕਰਨ ਲਈ ਵੀ ਮਜਬੂਰ ਹੋਣਗੇ ਇਸ ਮੋਕੇ ਤੇ ਉਨਾ ਦੇ ਨਾਲ ਗੁਰਨੇਕ ਸਿੰਘ ਭੱਜਲ, ਭਾਈ ਲਖਵੀਰ ਸਿੰਘ ਰਾਣਾ, ਅੱਛਰ ਸਿੰਘ ਬਿਲੜੋ, ਪੀਐਸਯੂ ਤੋ ਬਲਜੀਤ ਸਿੰਘ ਧਰਮਕੋਟ ਆਦਿ ਹਾਜਰ ਸਨ। ਜਦੋ ਇਸ ਸਬੰਧ ਚ ਮਿੱਲ ਪ੍ਰਬੰਧਕ ਪੁਨੀਤ ਵਰਮਾ ਨਾਲ ਬਾਰ ਬਾਰ ਫੋਨ ਤੇ ਗੱਲ ਕਰਨੀ ਚਾਹੀ ਤਾ ਉਨ੍ਹਾਂ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ।
-ਬਿੱਟੂ ਚੌਹਾਨ

Send this to a friend