ਮਾਤਾ ਹਮੀਰ ਕੌਰ ਅਤੇ ਯੂਥ ਆਗੂ ਖੈਰਪੁਰ ਦਾ ਵਿਛੋੜਾ ਨਾ ਪੂਰਾ ਹੋਣ ਯੋਗ
ਫ਼ਤਹਿਗੜ੍ਹ ਸਾਹਿਬ- ”ਪਾਰਟੀ ਦੇ ਬਹੁਤ ਹੀ ਸੰਜ਼ੀਦਾ ਆਗੂ ਸਵਰਗਵਾਸੀ ਸ. ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐਸ.ਜੀ.ਪੀ.ਸੀ. ਦੀ ਬਰਸੀਂ ਦੇ ਭੋਗ ਸਮਾਗਮ 27 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਦੇ ਗੁਰੂਘਰ ਵਿਚ ਪਾਏ ਜਾਣਗੇ । ਇਸੇ ਤਰ੍ਹਾਂ ਸਾਡੇ ਫ਼ਤਹਿਗੜ੍ਹ ਸਾਹਿਬ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਫ਼ਤਹਿਪੁਰ ਜੀ ਦੇ ਸਤਿਕਾਰਯੋਗ ਮਾਤਾ ਹਮੀਰ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੀ ਪਾਰਟੀ ਨੂੰ ਅਸਹਿ ਤੇ ਅਕਹਿ ਘਾਟਾ ਪਿਆ ਹੈ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਭੋਗ ਰਸਮ 28 ਫਰਵਰੀ ਨੂੰ ਪਿੰਡ ਫ਼ਤਹਿਪੁਰ ਦੇ ਗੁਰੂਘਰ ਵਿਚ 12 ਤੋਂ 1 ਵਜੇ ਤੱਕ ਹੋਣਗੇ । ਸਾਡੀ ਪਾਰਟੀ ਦੇ ਬਹੁਤ ਹੀ ਹੋਣਹਾਰ, ਇਮਾਨਦਾਰੀ ਨਾਲ ਪਾਰਟੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਰੋਪੜ੍ਹ ਜ਼ਿਲ੍ਹੇ ਦੇ ਯੂਥ ਪ੍ਰਧਾਨ ਕਾਕਾ ਰਣਜੋਧ ਸਿੰਘ ਖੈਰਪੁਰ ਬੀਤੇ ਕੁਝ ਦਿਨ ਪਹਿਲੇ ਇਕ ਦੁਰਘਟਨਾ ਦੌਰਾਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਕੇਵਲ ਰੋਪੜ੍ਹ ਜ਼ਿਲ੍ਹੇ ਵਿਚ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਵਿਚ ਪਾਰਟੀ ਅਹੁਦੇਦਾਰਾਂ, ਸਮਰਥਕ ਤੇ ਵਰਕਰ ਵੱਡੇ ਸੋਗ ਵਿਚ ਹਨ । ਕਿਉਂਕਿ ਉਹ ਭਰ ਜਵਾਨੀ ਵਿਚ ਸਾਨੂੰ ਅਤੇ ਪਰਿਵਾਰ ਨੂੰ ਵਿਛੋੜਾ ਦੇ ਗਏ ਹਨ । ਅਸੀਂ ਸਤਿਕਾਰਯੋਗ ਮਾਤਾ ਹਮੀਰ ਕੌਰ ਅਤੇ ਨੌਜ਼ਵਾਨ ਆਗੂ ਰਣਜੋਧ ਸਿੰਘ ਖੈਰਪੁਰ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਸਮੁੱਚੀ ਪਾਰਟੀ ਦੇ ਬਿਨ੍ਹਾਂ ਤੇ ਗੁਰੂ ਚਰਨਾਂ ਵਿਚ ਜਿਥੇ ਅਰਦਾਸ ਕਰਦੇ ਹਾਂ, ਉਥੇ ਇਹ ਵੀ ਅਰਜੋਈ ਕਰਦੇ ਹਾਂ ਕਿ ਸਾਨੂੰ ਸਭਨਾਂ ਨੂੰ ਉਪਰੋਕਤ ਪਵਿੱਤਰ ਆਤਮਾਵਾਂ ਦੇ ਵਿਛੋੜੇ ਨਾਲ ਪੈਦਾ ਹੋਏ ਦੁੱਖ ਅਤੇ ਸੋਗ ਨੂੰ ‘ਭਾਣੇ’ ਵਿਚ ਵਿਚਰਣ ਦੀ ਸ਼ਕਤੀ ਤੇ ਤਾਕਤ ਬਖਸਣ ।”
ਇਸ ਸੋਗ ਦਾ ਪ੍ਰਗਟਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਬੰਧਤ ਪੀੜ੍ਹਤ ਪਰਿਵਾਰਾਂ ਦੇ ਦੁੱਖ ਵਿਚ ਪਾਰਟੀ ਦੀ ਸਮੁੱਚੀ ਸਮੂਲੀਅਤ ਨੂੰ ਜ਼ਾਹਰ ਕਰਦੇ ਹੋਏ ਅਤੇ ਸ. ਸੁਰਜੀਤ ਸਿੰਘ ਕਾਲਾਬੂਲਾ ਜੀ ਦੀ ਬਰਸੀਂ ਦੇ ਨਾਲ-ਨਾਲ ਦੋਵਾਂ ਭੋਗ ਸਮਾਗਮਾਂ ਉਤੇ ਸਮੁੱਚੇ ਅਹੁਦੇਦਾਰ, ਵਰਕਰ, ਸਮਰਥਕ ਸਹਿਬਾਨ ਨੂੰ ਅਰਦਾਸ ਵਿਚ ਸਾਮਿਲ ਹੋਣ ਦੀ ਇਕ ਇਖ਼ਲਾਕੀ ਜ਼ਿੰਮੇਵਾਰੀ ਪੂਰਨ ਕਰਨ ਦੀ ਅਪੀਲ ਕੀਤੀ।
-ਪੰਜਾਬ ਟਾਇਮਜ਼ ਬਿਊਰੋ