Skip to content
Independent perspectives. Global stories.
BREAKING

ਨੁਮਾਇੰਦਾ ਚੁਣਿਆ ਅਸਾਂ-ਬਣ ਗਏ ਸਰਕਾਰ ਅਤੇ ਵਿਰੋਧੀਆਂ ਦੇ ਸਪੋਰਟਰ

Share this story

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਮੁਲਕ ਵਿੱਚ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਇਸ ਵਿੱਚ ਸਾਡੇ ਹਲਕੇ ਲਈ ਜਿਹੜਾ ਵੀ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਉਹ ਲੋਕੀਂ ਖੜਾ ਨਹੀਂ ਕਰਦੇ ਬਲਕਿ ਇਹ ਰਾਜਸੀ ਪਾਰਟੀਆਂ ਉਮੀਦਵਾਰ ਦੀ ਚੋਣ ਕਰਦੀਆਂ ਹਨ ਅਤੇ ਉਹੀ ਨਾਮਜ਼ਦ ਵੀ ਕਰਦੀਆਂ ਹਨ ਅਤੇ ਸਾਨੂੰ ਹੁਕਮ ਕਰ ਦਿਤਾ ਜਾਂਦਾ ਹੈ ਕਿ ਇਸਨੂੰ ਵੋਟਾ ਪਾਕੇ ਕਾਮਯਾਬ ਬਣਾਉ। ਨਾਂ ਤਾਂ ਇਹ ਉਮੀਦਵਾਰ ਸਾਡੇ ਸਾਹਮਣੇ ਆਪਣੀਆਂ ਯੋਗਤਾਵਾਂ ਰਖਦਾ ਹੈ ਨਾ ਹੀ ਖੂਬੀਆਂ ਬਿਆਨ ਕਰਦਾ ਹੈ ਅਤੇ ਨਾ ਹੀ ਅਜ ਤਕ ਕਦੀ ਕੋਈ ਉਮੀਦਵਾਰ ਦਸ ਹੀ ਪਾਇਆ ਹੈ ਕਿ ਸਦਨ ਵਿੱਚ ਜਾਕੇ ਉਹ ਸਾਡੇ ਲਈ ਕੀ ਕੀ ਕਰੇਗਾ। ਬਸ ਸਾਡੇ ਸਾਹਮਣੇ ਕੋਈ ਨਾ ਕੋਈ ਰਾਜਸੀ ਪਾਰਟੀ ਕਰ ਦਿਤੀ ਜਾਂਦੀ ਹੈ ਜਾਂ ਕੋਈ ਵਿਅਕਤੀਵਿਸਤੇਸ਼ਸ ਕਰਕੇ ਆਖ ਦਿਤਾ ਜਾਦਾ ਹੈ ਕਿ ਇਸ ਪਾਰਟੀ ਜਾਂ ਇਸ ਵਿਅਕਤੀਵਿਸ਼ੇਸ਼ ਦੇ ਹਥ ਮਜ਼ਬੂਤ ਕੀਤੇ ਜਾਣ। ਅਤੇ ਇਸ ਤਰ੍ਹਾਂ ਇਹ ਜਿਤਿਆ ਆਦਮੀ ਜਾਂ ਤਾ ਹਾਕਮ ਪਾਰਟੀ ਦਾ ਸਪੋਰਟਰ ਬਣਜਾਂਦਾ ਹੈ ਜਾਂ ਵਿਰੋਧੀ ਧਿਰਾ ਵਿੱਚ ਮੈ—ਬਰ ਗਿਣਿਲਆ ਜਾਂਦਾ ਹੈ। ਇਹ ਆਦਮੀ ਸਾਡਾ ਨੁਮਾਇੰਦਾ ਨਹੀਂ ਰਹਿੰਦਾ । ਇਹ ਆਦਮੀ ਅਗਰ ਹਾਕਮ ਪਾਰਟੀ ਦਾ ਹੈ ਤਾਂ ਹਾਕਮਾਂ ਵਾਲੇ ਬੈਠ ਜਾਂਦਾ ਹੈ ਅਤੇ ਅਗਰ ਵਿਰੋਧੀ ਪਾਰਟੀਆਂ ਦਾ ਹੈ ਉਨ੍ਹਾਂ ਦਾ ਸਪੋਰਟਰ ਬਣਕੇ ਬੈਠਣ ਲਈ ਮਜਬੂਰ ਹੋ ਜਾਂਦਾ ਹੈ। ਬਸ ਗਿਣਤੀ ਵਿੱਚ ਹੀ ਰਹਿੰਦਾ ਹੈ।

ਕੁਲ ਮਿਲਾਕੇ ਪਿਛਲੇ ਸਤ ਦਹਾਕਿਆਂ ਵਿੱਚ ਇਸ ਮੁਲਕ ਵਿੱਚ ਕੋਈ ਪੰਜ ਦਹਾਕੇ ਕਾਂਗਰਸ ਪਾਰਟੀ ਰਾਜ ਕਰਦੀ ਰਹੀ ਹੈ ਅਤੇ ਉਹ ਵੀ ਪਾਰਟੀ ਨਹੀਂ ਬਲਕਿ ਹਰ ਵਾਰੀਂ ਕੋਈ ਨਾਂ ਕੋਈ ਵਿਅਕਤੀਵਿਸ਼ੇਸ਼ ਹੀ ਰਾਜ ਕਰਦਾ ਰਿਹਾ ਹੈ ਅਤੇ ਬਾਕੀ ਜਿਹੜੇ ਉਮੀਦਵਾਰ ਅਸੀਂ ਵਿਧਾਇਕ ਬਣਾਕੇ ਭੇਜਦੇ ਰਹੇ ਹਾਂ ਉਸ ਬਸ ਜਾਂ ਤਾ ਪਾਰਟੀ ਦੇ ਸਪੋਰਟਰ ਰਹੇ ਸਨ ਜਾਂ ਇਹ ਆਖ ਲਓ ਕਿ ਉਹ ਵਿਅਕਤੀਵਿਸ਼ੇਸ਼ ਦੇ ਸਪੋਰਟਰ ਰਹੇ ਹਨ ਅਤੇ ਸਾਡੇ ਇਤਿਹਾਸ ਵਿੱਚ ਇਕ ਹੀ ਵਿਅਕਤੀਵਿਸ਼ੇਸ਼ ਦਾ ਨਾਮ ਹੀ ਬੋਲਦਾ ਰਿਹਾ ਹੈ। ਇਹ ਵਿਧਾਇਕ ਜਿਹੜੇਸ ਅਸੀਂ ਚੁਣਦੇ ਰਹੇ ਹਾਂ ਇਹ ਤਾਂ ਜੈਸਾ ਵੀ ਹੁਕਮ ਕੀਤਾ ਜਾਦਾ ਰਿਹਾ ਹੈ ਉਸਦੇ ਪਾਬੰਦ ਰਹੇ ਹਨ ਅਤੇ ਆਪਣਾ ਨਾਮ ਕਿਸੇ ਇਕ ਕੰਮ ਲਈ ਵੀ ਭਾਰਤ ਦੇ ਇਤਿਹਾਸ ਵਿੱਚ ਨਹੁਂ ਲਿਖਵਾ ਪਾਏ। ਫਿਰ ਇਹ ਭਾਜਪਾ ਆ ਗਈ ਅਤੇ ਇਥੇ ਵੀ ਕਿਸੇ ਇਕ ਹੀ ਆਦਮੀ ਦਾ ਨਾਮ ਵਿਅਕਤੀਵਿਸ਼ੇਸ਼ ਦੀ ਤਰ੍ਹਾਂ ਚਮਕਦਾ ਰਿਹਾ ਹੈ ਅਤੇ ਬਾਕੀ ਸਾਡੇ ਚੁਣੇ ਗਏ ਵਿਧਾਇਕ ਬਸ ਗਿਣਤੀ ਹੀ ਪੂਰੀ ਕਰਦੇ ਰਹੇ ਹਨ। ਅਤੇ ਇਹ ਜਿਹੜਾ ਵੀ ਸਿਲਸਿਲਾ ਆ ਬਣਿਆ ਹੈ ਲਗਦਾ ਹੈ ਇਸ ਪਰਜਾਤੰਤਰ ਅੰਦਰ ਕੋਈ ਸੋ ਸਾਲ ਤਕ ਇਹੀ ਚਲੇਗਾ ਅਤੇ ਇਸ ਵਿੱਚ ਕਿਸੇ ਕਿਸਮ ਦਾ ਬਦਲਾਓ ਲਿਆਉਣਾ ਹਾਲ ਦੀ ਘੜੀ ਮੁਸ਼ਕਿਲ ਜਿਹਾ ਲਗਦਾ ਹੈ।

ਪਰਜਾਤੰਤਰ ਵਿੱਚ ਇਹ ਚੁਣੇ ਜਾਂਦੇ ਵਿਅਕਤੀ ਸਿਆਣੇ ਸਮਝੇ ਜਾਂਦੇ ਹਨ ਅਤੇ ਇੱਨਾਂ ਦੀ ਡਿਊਟੀ ਇਹ ਬਣ ਜਾਂਦੀ ਹੈ ਕਿ ਇਹ ਸਦਨ ਵਿੱਚ ਜਾਕੇ ਮੁਲਕ ਦੀਆਂ ਸਮਸਿਆਵਾਂ ਇਕ ਇਕ ਕਰਕੇ ਲੈਣ, ਵਿਚਾਰ ਕਰਨ, ਬਹਿਸ ਵੀ ਕਰਨ ਅਤੇ ਫਿਰ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਵੋਟਾਂ ਪਾਕੇ ਫੈਸਲਾ ਕਰਨ ਤਾਂਕਿ ਮੁਲਕ ਦੇ ਲੋਕਾਂ ਦਾ ਕੋਈ ਭਲਾ ਹੋ ਜਾਵੇ, ਕੋਈ ਸਮਸਿਆ ਹਲ ਕਰ ਦਿਤੀ ਜਾਵੇ। ਸਦੀਆਂ ਤਕ ਤਾਨਾਸ਼ਾਹੀ ਰਹੀ ਸੀ ਅਤੇ ਇਸ ਮੁਲਕ ਦਾ ਬੇੜਾ ਰਜਕੇ ਤਬਾਹ ਕਰ ਦਿਤਾ ਗਿਆ ਸੀ ਅਤੇ ਇਸ ਵਿੱਚ ਕੋਈ ਚੌਦਾਂ ਸਦੀਆਂ ਤਕ ਬਾਹਰਲੇ ਮੁਲਕਾਂ ਦਾ ਰਾਜ ਰਿਹਾ ਹੈ ਅਤੇ ਜਿਹੜੀ ਕਸਰ ਰਹਿ ਗਈ ਸੀ ਇਸ ਗੁਲਾਮੀ ਨੇ ਤਬਾਹ ਕਰਕੇ ਰਖ ਦਿਤੀ ਸੀ। ਇਸ ਪਰਜਾਤੰਤਰ ਵਿੱਚ ਅਸੀਂ ਆਪਣੇ ਆਦਮੀ ਸਦਨਾ ਵਿੱਚ ਭੇਜਕੇ ਇਸ ਗੁਲਾਮੀ ਦੀਆਂ ਬਰਬਾਦੀਆ ਵਿਚੋ— ਬਾਹਰ ਨਿਕਲਣਾ ਸੀ, ਪਰ ਇਥੇ ਆਕੇ ਵੀ ਇਹ ਇਕਪੁਰਖਾ ਰਾਜ ਹੀ ਰਿਹਾ ਅਤੇ ਅਸੀਂ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਵਿਧਾਇਕ ਚੁਣਦੇ ਰਹੇ ਹਾਂ, ਇਹ ਵੀ ਪੈਸੇ ਦੀ ਬਰਬਾਦੀ ਰਹੀ ਹੈ ਕਿਉ—ਕਿ ਇਸ ਪਰਜਾਤੰਤਰ ਵਿੱਚ ਇਕ ਪੁਰਖਾ ਰਾਜ ਹੀ ਰਿਹਾ ਹੈ ਅਤੇ ਇਹ ਬਾਕੀ ਦੇ ਵਿਧਾਇਕ ਕੁਝ ਸਰਕਾਰੀ ਪਖ ਨਾਲ ਰਹੇ ਹਨ ਅਤੇ ਕੁਝ ਵਿਰੋਧੀ ਪਖ ਨਾਲ ਰਹੇ ਹਾਂ ਅਤੇ ਜਿਸਦੀ ਗਿਣਤੀ ਜ਼ਿਆਦਾ ਰਹੀ ਉਹ ਸਰਕਾਰ ਬਣਾਉ—ਦਾ ਰਿਹਾ ਅਤੇ ਜਿਸ ਦੀ ਗਿਣਤੀ ਘਟ ਰਹੀ ਉਹ ਵਿਰੋਧੀ ਧਿਰ ਦਾ ਸਿਪਾ ਸਾਲਾਰ ਬਣ ਗਿਆ ਅਤੇ ਇਹ ਬਾਕੀ ਦੇ ਮੈ—ਬਰ ਬਸ ਗਿਣਤੀ ਹੀ ਰਹੇ ਅਤੇ ਜਿਤਾ ਹਾਰਾਂ ਵਿਅਕਤੀਵਿਸ਼ੇਸ਼ ਦੇ ਨਾਮ ਹੀ ਲਿਖੀਆਂ ਜਾਂਦੀਆਂ ਰਹੀਆਂਂ। ਪਿਛਲੇ ਸਤ ਦਹਾਕਿਆਂ ਉਤੇ ਨਜ਼ਰ ਮਾਰਨ ਉਤੇ ਬਸ ਇਹੀ ਗਲ ਪਲੇ ਪੈ—ਦੀ ਹੈ ਅਤੇ ਕੁਝ ਵੀ ਵਖਰਾ ਜਿਹਾ ਨਹੁਂ ਹੋ ਪਾਇਆ।

ਸਾਡੇ ਮੁਲਕ ਵਿੱਚ ਇਕਪੁਰਖੇ ਰਾਜ ਦੀਆਂ ਨੀਹਾ ਸਦੀਆਂ ਪਹਿਲਾਂ ਰਚ ਦਿਤੀਆਂ ਗਈਆਂ ਸਨ ਅਤੇ ਆਜ਼ਾਦੀ ਆ ਜਾਣ ਦੇ ਬਾਵਜੂਦ ਇਕ ਪੁਰਖਾ ਰਾਜ ਹੀ ਕਾਇਮ ਰਖਣਾ ਸੀ, ਇਸ ਕਰਕੇ ਵਿਧਾਇਕਾਂ ਦੀ ਤਾ ਬਸ ਗਿਣਤੀ ਹੀ ਪੂਰੀ ਕੀਤੀ ਜਾਣੀ ਅਤੇ ਕਰਨਾ ਕੁਝ ਵੀ ਨਹੀਂ ਸੀ, ਇਸ ਲਈ ਜਾਣਬੁਝ ਕੇ ਵਿਧਾਇਕਾ ਲਈ ਕੋਈ ਮਿਆਰ ਸਥਾਪਿਤ ਨਹੀਂ ਸਨ ਕੀਤੇ ਗਏ ਅਤੇ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਵੀ ਇਹ ਸਾਫ ਪਿਆ ਕਰਦਾ ਹੈ ਕਿ ਇਹ ਵਿਧਾਇਕਾਂ ਨੇ ਬਸ ਸਦਨਾ ਵਿੱਚ ਹਾਜ਼ਰੀ ਹੀ ਲਗਾਉਣੀ ਸੀ ਅਤੇ ਆਪਣੇ ਆਕਾਂ ਦੀਆਂ ਗਲਾਂ ਉਤੇ ਤਾਲੀਆਂਂ ਹੀ ਵਾਜਉਣੀਆਂ ਸਨ ਅਤੇ ਅਗਰ ਕੋਈ ਵਿਰੋਧੀ ਬੋਲਦਾ ਸੀ ਤਾਂ ਗਲਤ ਗਲਾਂ ਬੋਲਕੇ ਜਾਂ ਵਾਅਕਆਊਅ ਕਰ ਜਾਣਾ ਹੁੰਦਾ ਹੈ। ਆਮ ਤੋਰ ਤੋ ਇਹ ਵਿਧਾਇਕ ਸਦਨ ਵਿੱਚ ਬੋਲ ਨਹੀਂ ਸਦਕੇ ਅਤੇ ਅਗਰ ਬੋਲਣ ਵੀ ਤਾਂ ਇਹ ਆਪਣਾ ਵਿਚਾਰ ਨਹੀਂ ਰਖ ਸਕਦੇ ਬਲਕਿ ਜਿਹੋ ਜਿਹਾ ਸਮਝਾਂ ਦਿਤਾ ਜਾਂਦਾ ਹੈ ਉਤਨਾ ਕੁ ਹੀ ਬੋਲ ਸਕਦੇ ਹਨ। ਇੰਨ੍ਹਾਂ ਜ਼ਿਮੇ ਬਸ ਇਤਨਾ ਹੀ ਕੰਮ ਦਿਤਾ ਜਾਦਾ ਹੈ ਉਹ ਕੰਮ ਬਸ ਇਤਨਾ ਹੀ ਹੈ ਕਿ ਪਾਰਟੀ ਨੇ ਜਾਂ ਵਿਅਕਤੀਵਿਸ਼ੇਸ਼ ਨੇ ਜਿਹੜਾ ਵੀ ਮੁਦਾ ਸਾਹਮਣੇ ਰਖਿਆ ਹੈ ਉਸਦੇ ਹਕ ਵਿੱਚ ਵੋਟ ਪਾਉਣਾ ਹੁੰਦਾ ਹੈ ਅਤੇ ਵਿਰੋਧੀਆਂ ਦੀ ਡਿਊਟੀ ਵੀ ਬਸ ਇਤਨੀ ਹੀ ਹੁੰਦੀ ਹੈ ਕਿ ਉਹ ਸਰਕਾਰ ਦੇ ਰਖੇ ਮਤੇ ਉਤੇ ਵਿਰੁਧ ਵਿੱਚ ਵੋਟ ਪਾਉਣ। ਇਤਨੇ ਜਿਹੇ ਕੰਮ ਲਈ ਇਤਨੇ ਮੈ—ਬਰਾਂ ਦੀ ਚੋਣ ਕਰੀ ਜਾਣਾ ਅਤੇ ਇਤਨਾ ਖਰਚਾ ਕਰੀ ਜਾਣਾ ਕਿਤਨਾ ਕੁ ਠੀਕ ਠਾਕ ਹੈ, ਇਹ ਮਸਲਾ ਲੋਕਾਂ ਨੇ ਵਿਚਾਰਨਾ ਹੈ।

ਸਾਡੇ ਮੁਲਕ ਵਿੱਚ ਸਿਰਫ ਹਾਕਮ ਪਾਰਟੀ ਦੀ ਚਲਦੀ ਹੈ ਅਤੇ ਇਹ ਵਿਰੋਧੀ ਪਾਰਟੀਆਂ ਬਸ ਸਦਨ ਵਿੱਚ ਵਿਰੋਧਤਾ ਹੀ ਕਰਦੀਆਂ ਹਨ ਅਤੇ ਇੰਨ੍ਹਾਂ ਦੀ ਸੁਣਵਾਈ ਕੋਈ ਨਹੀਂ ਕਰਦਾ ਅਤੇ ਇਸ ਤਰ੍ਹਾਂ ਇਹ ਜਿਹੜੀਆਂ ਪਾਰਟੀਆਂ ਜਾਂ ਪਾਰਟੀ ਹਾਰ ਹੀ ਜਾਂਦੀ ਹੈ ਉਸ ਸਦਨ ਵਿੱਚ ਅਗਰ ਨਾ ਹੀ ਬੈਠੇ ਤਾਂ ਵੀ ਕੋਈ ਫਰਕ ਨਹੀਂ ਪੈ—ਦਾ। ਜਿਹੜਾ ਵਿਅਕਤੀਵਿਸ਼ੇਸ਼ ਅਤੇ ਉਸਦੇ ਸਪੋਰਟਰ ਜਿਤ ਜਾਂਦੇ ਹਨ ਇਹ ਬਾਕੀ ਦੇ ਮੈ—ਬਰ ਵੀ ਬਸ ਗਿਣਤੀ ਹੀ ਹਨ ਅਤੇ ਅਗਰ ਇਹ ਵੀ ਸਦਨ ਵਿੱਚ ਹਾਜ਼ਰ ਨਾ ਪਏ ਹੋਣ ਤਾਂ ਵੀ ਕੋਈ ਫਰਕ ਨਹੀਂ ਪੇ—ਦਾ ਕਿਉ—ਕਿ ਇਥੇ ਵੀ ਇਕ ਹੀ ਵਿਅਕਤੀਵਿਸ਼ੇਸ਼ ਦੀ ਚਲਦੀ ਹੈ ਅਤੇ ਬਾਕੀ ਤਾਂ ਬਸ ਸਪੋਰਟੀ ਹੀ ਹਨ ਅਤੇ ਨਾ ਬੋਲ ਸਕਦੇ ਹਨ ਅਤੇ ਨਾ ਹੀ ਬੋਲਣ ਦੀ ਆਗਿਆ ਹੀ ਦਿਤੀ ਜਾਂਦੀ ਹੈ।

ਸੋ ਜਿਹੜਾ ਵੀ ਇਹ ਵਾਲਾ ਸਿਲਸਿਲਾ ਸਾਡੇ ਮੁਲਕ ਵਿੱਚ ਕਾਇਮ ਹੋ ਚੁਕਾ ਹੈ ਇਸ ਵਿਚੋ— ਬਾਹਰ ਕਿਵੇ— ਨਿਕਲਿਆ ਜਾਵੇ, ਇਹ ਗਲਾਂ ਅਸਾਂ ਸੋਚਣੀਆਂ ਹਨ ਅਤੇ ਬਦਲਵਾਂ ਕੋਈ ਸਿਲਸਿਲਾ ਕਾਇਮ ਵੀ ਕਰਨਾ ਹੈ। ਅਸੀਂ ਆਪਣੇ ਨੁਮਾਇੰਦਿਆਂ ਦੀ ਪਹਿਲੀ ਅਤੇ ਆਖਰੀ ਚੋਣ ਕਿਵੇ- ਕਰਨੀ ਹੈ, ਕਿਸ ਆਧਾਰ ਉਤੇ ਕਰਨੀ ਹੈ ਅਤੇ ਉਸ ਜ਼ਿਮੇ ਕੰਮ ਕਿਵੇ— ਲਗਾਉਣਾ ਹੇ, ਇਹ ਵਿਅਕਤੀਵਿਸ਼ੇਸ਼ ਵਾਲਾ ਸਿਲਸਿਲਾ ਬਦਲਣਾ ਕਿਵੇ— ਹੈ, ਇਹ ਗਲਾਂ ਸੋਚਣ ਵਾਲੀਆਂ ਹਨ। ਇਹ ਜਿਹੜਾ ਵੀ ਪਰਜਾਤੰਤਰ ਸਾਡੇ ਮੁਲਕ ਵਿੱਚ ਆ ਗਿਆ ਹੈ ਇਹ ਪੂਰੇ ਦਾ ਪੂਰਾ ਸਹੀ ਨਹੀਂ ਹੈ। ਸਿਆਣੇ ਬੈਠਕੇ ਇਸ ਉਤੇ ਵਿਚਾਰ ਕਰਨ ਤਾਂ ਬਿਹਤਰ ਹੈ।

—– 101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-1470011

ਸਾਡੇ ਮੁਲਕ ਵਿੱਚ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਇਸ ਵਿੱਚ ਸਾਡੇ ਹਲਕੇ ਲਈ ਜਿਹੜਾ ਵੀ ਉਮੀਦਵਾਰ ਖੜ੍ਹਾ ਕੀਤਾ ਜਾਂਦਾ ਹੈ ਉਹ ਲੋਕੀਂ ਖੜ੍ਹਾ ਨਹੀਂ ਕਰਦੇ ਬਲਕਿ ਇਹ ਰਾਜਸੀ ਪਾਰਟੀਆਂ ਉਮੀਦਵਾਰ ਦੀ ਚੋਣ ਕਰਦੀਆਂ ਹਨ ਅਤੇ ਉਹੀ ਨਾਮਜ਼ਦ ਵੀ ਕਰਦੀਆਂ ਹਨ ਅਤੇ ਸਾਨੂੰ ਹੁਕਮ ਕਰ ਦਿਤਾ ਜਾਂਦਾ ਹੈ ਕਿ ਇਸਨੂੰ ਵੋਟਾ ਪਾਕੇ ਕਾਮਯਾਬ ਬਣਾਉ। ਨਾਂ ਤਾਂ ਇਹ ਉਮੀਦਵਾਰ ਸਾਡੇ ਸਾਹਮਣੇ ਆਪਣੀਆਂ ਯੋਗਤਾਵਾਂ ਰਖਦਾ ਹੈ ਨਾ ਹੀ ਖੂਬੀਆਂ ਬਿਆਨ ਕਰਦਾ ਹੈ ਅਤੇ ਨਾ ਹੀ ਅਜ ਤਕ ਕਦੀ ਕੋਈ ਉਮੀਦਵਾਰ ਦਸ ਹੀ ਪਾਇਆ ਹੈ ਕਿ ਸਦਨ ਵਿੱਚ ਜਾਕੇ ਉਹ ਸਾਡੇ ਲਈ ਕੀ ਕੀ ਕਰੇਗਾ। ਬਸ ਸਾਡੇ ਸਾਹਮਣੇ ਕੋਈ ਨਾ ਕੋਈ ਰਾਜਸੀ ਪਾਰਟੀ ਕਰ ਦਿਤੀ ਜਾਂਦੀ ਹੈ ਜਾਂ ਕੋਈ ਵਿਅਕਤੀ ਵਿਸ਼ੇਸ਼ ਕਰਕੇ ਆਖ ਦਿਤਾ ਜਾਦਾ ਹੈ ਕਿ ਇਸ ਪਾਰਟੀ ਜਾਂ ਇਸ ਵਿਅਕਤੀ ਵਿਸ਼ੇਸ਼ ਦੇ ਹਥ ਮਜ਼ਬੂਤ ਕੀਤੇ ਜਾਣ। ਅਤੇ ਇਸ ਤਰ੍ਹਾਂ ਇਹ ਜਿਤਿਆ ਆਦਮੀ ਜਾਂ ਤਾ ਹਾਕਮ ਪਾਰਟੀ ਦਾ ਸਪੋਰਟਰ ਬਣਜਾਂਦਾ ਹੈ ਜਾਂ ਵਿਰੋਧੀ ਧਿਰਾ ਵਿੱਚ ਮੈਂਬਰ ਗਿਣਿਆ ਜਾਂਦਾ ਹੈ। ਇਹ ਆਦਮੀ ਸਾਡਾ ਨੁਮਾਇੰਦਾ ਨਹੀਂ ਰਹਿੰਦਾ। ਇਹ ਆਦਮੀ ਅਗਰ ਹਾਕਮ ਪਾਰਟੀ ਦਾ ਹੈ ਤਾਂ ਹਾਕਮਾਂ ਵਾਲੇ ਬੈਠ ਜਾਂਦਾ ਹੈ ਅਤੇ ਅਗਰ ਵਿਰੋਧੀ ਪਾਰਟੀਆਂ ਦਾ ਹੈ ਉਨ੍ਹਾਂ ਦਾ ਸਪੋਰਟਰ ਬਣਕੇ ਬੈਠਣ ਲਈ ਮਜ਼ਬੂਰ ਹੋ ਜਾਂਦਾ ਹੈ। ਬਸ ਗਿਣਤੀ ਵਿੱਚ ਹੀ ਰਹਿੰਦਾ ਹੈ।
ਕੁਲ ਮਿਲਾਕੇ ਪਿਛਲੇ ਸਤ ਦਹਾਕਿਆਂ ਵਿੱਚ ਇਸ ਮੁਲਕ ਵਿੱਚ ਕੋਈ ਪੰਜ ਦਹਾਕੇ ਕਾਂਗਰਸ ਪਾਰਟੀ ਰਾਜ ਕਰਦੀ ਰਹੀ ਹੈ ਅਤੇ ਉਹ ਵੀ ਪਾਰਟੀ ਨਹੀਂ ਬਲਕਿ ਹਰ ਵਾਰੀਂ ਕੋਈ ਨਾਂ ਕੋਈ ਵਿਅਕਤੀ ਵਿਸ਼ੇਸ਼ ਹੀ ਰਾਜ ਕਰਦਾ ਰਿਹਾ ਹੈ ਅਤੇ ਬਾਕੀ ਜਿਹੜੇ ਉਮੀਦਵਾਰ ਅਸੀਂ ਵਿਧਾਇਕ ਬਣਾਕੇ ਭੇਜਦੇ ਰਹੇ ਹਾਂ ਉਸ ਬਸ ਜਾਂ ਤਾ ਪਾਰਟੀ ਦੇ ਸਪੋਰਟਰ ਰਹੇ ਸਨ ਜਾਂ ਇਹ ਆਖ ਲਓ ਕਿ ਉਹ ਵਿਅਕਤੀ ਵਿਸ਼ੇਸ਼ ਦੇ ਸਪੋਰਟਰ ਰਹੇ ਹਨ ਅਤੇ ਸਾਡੇ ਇਤਿਹਾਸ ਵਿੱਚ ਇਕ ਹੀ ਵਿਅਕਤੀ ਵਿਸ਼ੇਸ਼ ਦਾ ਨਾਮ ਹੀ ਬੋਲਦਾ ਰਿਹਾ ਹੈ। ਇਹ ਵਿਧਾਇਕ ਜਿਹੜੇ ਅਸੀਂ ਚੁਣਦੇ ਰਹੇ ਹਾਂ ਇਹ ਤਾਂ ਜੈਸਾ ਵੀ ਹੁਕਮ ਕੀਤਾ ਜਾਦਾ ਰਿਹਾ ਹੈ ਉਸਦੇ ਪਾਬੰਦ ਰਹੇ ਹਨ ਅਤੇ ਆਪਣਾ ਨਾਮ ਕਿਸੇ ਇਕ ਕੰਮ ਲਈ ਵੀ ਭਾਰਤ ਦੇ ਇਤਿਹਾਸ ਵਿੱਚ ਨਹੀਂ ਲਿਖਵਾ ਪਾਏ। ਫਿਰ ਇਹ ਭਾਜਪਾ ਆ ਗਈ ਅਤੇ ਇਥੇ ਵੀ ਕਿਸੇ ਇਕ ਹੀ ਆਦਮੀ ਦਾ ਨਾਮ ਵਿਅਕਤੀ ਵਿਸ਼ੇਸ਼ ਦੀ ਤਰ੍ਹਾਂ ਚਮਕਦਾ ਰਿਹਾ ਹੈ ਅਤੇ ਬਾਕੀ ਸਾਡੇ ਚੁਣੇ ਗਏ ਵਿਧਾਇਕ ਬਸ ਗਿਣਤੀ ਹੀ ਪੂਰੀ ਕਰਦੇ ਰਹੇ ਹਨ ਅਤੇ ਇਹ ਜਿਹੜਾ ਵੀ ਸਿਲਸਿਲਾ ਆ ਬਣਿਆ ਹੈ ਲਗਦਾ ਹੈ ਇਸ ਪਰਜਾਤੰਤਰ ਅੰਦਰ ਕੋਈ ਸੋ ਸਾਲ ਤਕ ਇਹੀ ਚਲੇਗਾ ਅਤੇ ਇਸ ਵਿੱਚ ਕਿਸੇ ਕਿਸਮ ਦਾ ਬਦਲਾਓ ਲਿਆਉਣਾ ਹਾਲ ਦੀ ਘੜੀ ਮੁਸ਼ਕਿਲ ਜਿਹਾ ਲਗਦਾ ਹੈ।
ਪਰਜਾਤੰਤਰ ਵਿੱਚ ਇਹ ਚੁਣੇ ਜਾਂਦੇ ਵਿਅਕਤੀ ਸਿਆਣੇ ਸਮਝੇ ਜਾਂਦੇ ਹਨ ਅਤੇ ਇੱਨਾਂ ਦੀ ਡਿਊਟੀ ਇਹ ਬਣ ਜਾਂਦੀ ਹੈ ਕਿ ਇਹ ਸਦਨ ਵਿੱਚ ਜਾਕੇ ਮੁਲਕ ਦੀਆਂ ਸਮਸਿਆਵਾਂ ਇਕ ਇਕ ਕਰਕੇ ਲੈਣ, ਵਿਚਾਰ ਕਰਨ, ਬਹਿਸ ਵੀ ਕਰਨ ਅਤੇ ਫਿਰ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਵੋਟਾਂ ਪਾਕੇ ਫੈਸਲਾ ਕਰਨ ਤਾਂ ਕਿ ਮੁਲਕ ਦੇ ਲੋਕਾਂ ਦਾ ਕੋਈ ਭਲਾ ਹੋ ਜਾਵੇ, ਕੋਈ ਸਮਸਿਆ ਹਲ ਕਰ ਦਿਤੀ ਜਾਵੇ। ਸਦੀਆਂ ਤਕ ਤਾਨਾਸ਼ਾਹੀ ਰਹੀ ਸੀ ਅਤੇ ਇਸ ਮੁਲਕ ਦਾ ਬੇੜਾ ਰਜਕੇ ਤਬਾਹ ਕਰ ਦਿਤਾ ਗਿਆ ਸੀ ਅਤੇ ਇਸ ਵਿੱਚ ਕੋਈ ਚੌਦਾਂ ਸਦੀਆਂ ਤਕ ਬਾਹਰਲੇ ਮੁਲਕਾਂ ਦਾ ਰਾਜ ਰਿਹਾ ਹੈ ਅਤੇ ਜਿਹੜੀ ਕਸਰ ਰਹਿ ਗਈ ਸੀ। ਇਸ ਗੁਲਾਮੀ ਨੇ ਤਬਾਹ ਕਰਕੇ ਰਖ ਦਿਤੀ ਸੀ। ਇਸ ਪਰਜਾਤੰਤਰ ਵਿੱਚ ਅਸੀਂ ਆਪਣੇ ਆਦਮੀ ਸਦਨਾ ਵਿੱਚ ਭੇਜਕੇ ਇਸ ਗੁਲਾਮੀ ਦੀਆਂ ਬਰਬਾਦੀਆ ਵਿੱਚੋਂ ਬਾਹਰ ਨਿਕਲਣਾ ਸੀ, ਪਰ ਇਥੇ ਆਕੇ ਵੀ ਇਹ ਇਕਪੁਰਖਾ ਰਾਜ ਹੀ ਰਿਹਾ ਅਤੇ ਅਸੀਂ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਵਿਧਾਇਕ ਚੁਣਦੇ ਰਹੇ ਹਾਂ, ਇਹ ਵੀ ਪੈਸੇ ਦੀ ਬਰਬਾਦੀ ਰਹੀ ਹੈ ਕਿਉਂਕਿ ਇਸ ਪਰਜਾਤੰਤਰ ਵਿੱਚ ਇਕ ਪੁਰਖਾ ਰਾਜ ਹੀ ਰਿਹਾ ਹੈ ਅਤੇ ਇਹ ਬਾਕੀ ਦੇ ਵਿਧਾਇਕ ਕੁਝ ਸਰਕਾਰੀ ਪਖ ਨਾਲ ਰਹੇ ਹਨ ਅਤੇ ਕੁਝ ਵਿਰੋਧੀ ਪਖ ਨਾਲ ਰਹੇ ਹਾਂ ਅਤੇ ਜਿਸਦੀ ਗਿਣਤੀ ਜ਼ਿਆਦਾ ਰਹੀ ਉਹ ਸਰਕਾਰ ਬਣਾਉਂਦਾ ਰਿਹਾ ਅਤੇ ਜਿਸ ਦੀ ਗਿਣਤੀ ਘਟ ਰਹੀ ਉਹ ਵਿਰੋਧੀ ਧਿਰ ਦਾ ਸਿਪਾ ਸਾਲਾਰ ਬਣ ਗਿਆ ਅਤੇ ਇਹ ਬਾਕੀ ਦੇ ਮੈਂਬਰ ਬਸ ਗਿਣਤੀ ਹੀ ਰਹੇ ਅਤੇ ਜਿਤਾ ਹਾਰਾਂ ਵਿਅਕਤੀ ਵਿਸ਼ੇਸ਼ ਦੇ ਨਾਮ ਹੀ ਲਿਖੀਆਂ ਜਾਂਦੀਆਂ ਰਹੀਆਂਂ। ਪਿਛਲੇ ਸਤ ਦਹਾਕਿਆਂ ਉਤੇ ਨਜ਼ਰ ਮਾਰਨ ਉਤੇ ਬਸ ਇਹੀ ਗਲ ਪਲੇ ਪੈਂਦੀ ਹੈ ਅਤੇ ਕੁਝ ਵੀ ਵਖਰਾ ਜਿਹਾ ਨਹੁਂ ਹੋ ਪਾਇਆ। ਸਾਡੇ ਮੁਲਕ ਵਿੱਚ ਇਕਪੁਰਖੇ ਰਾਜ ਦੀਆਂ ਨੀਹਾ ਸਦੀਆਂ ਪਹਿਲਾਂ ਰਚ ਦਿਤੀਆਂ ਗਈਆਂ ਸਨ ਅਤੇ ਆਜ਼ਾਦੀ ਆ ਜਾਣ ਦੇ ਬਾਵਜੂਦ ਇਕ ਪੁਰਖਾ ਰਾਜ ਹੀ ਕਾਇਮ ਰਖਣਾ ਸੀ, ਇਸ ਕਰਕੇ ਵਿਧਾਇਕਾਂ ਦੀ ਤਾ ਬਸ ਗਿਣਤੀ ਹੀ ਪੂਰੀ ਕੀਤੀ ਜਾਣੀ ਅਤੇ ਕਰਨਾ ਕੁਝ ਵੀ ਨਹੀਂ ਸੀ, ਇਸ ਲਈ ਜਾਣ-ਬੁਝ ਕੇ ਵਿਧਾਇਕਾ ਲਈ ਕੋਈ ਮਿਆਰ ਸਥਾਪਿਤ ਨਹੀਂ ਸਨ ਕੀਤੇ ਗਏ ਅਤੇ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਵੀ ਇਹ ਸਾਫ ਪਿਆ ਕਰਦਾ ਹੈ ਕਿ ਇਹ ਵਿਧਾਇਕਾਂ ਨੇ ਬਸ ਸਦਨਾ ਵਿੱਚ ਹਾਜ਼ਰੀ ਹੀ ਲਗਾਉਣੀ ਸੀ ਅਤੇ ਆਪਣੇ ਆਕਾਂ ਦੀਆਂ ਗਲਾਂ ਉਤੇ ਤਾਲੀਆਂਂ ਹੀ ਵਾਜਉਣੀਆਂ ਸਨ ਅਤੇ ਅਗਰ ਕੋਈ ਵਿਰੋਧੀ ਬੋਲਦਾ ਸੀ ਤਾਂ ਗਲਤ ਗਲਾਂ ਬੋਲਕੇ ਜਾਂ ਵਾਕ ਆਊਟ ਕਰ ਜਾਣਾ ਹੁੰਦਾ ਹੈ। ਆਮ ਤੌਰ ‘ਤੇ ਇਹ ਵਿਧਾਇਕ ਸਦਨ ਵਿੱਚ ਬੋਲ ਨਹੀਂ ਸਦਕੇ ਅਤੇ ਅਗਰ ਬੋਲਣ ਵੀ ਤਾਂ ਇਹ ਆਪਣਾ ਵਿਚਾਰ ਨਹੀਂ ਰਖ ਸਕਦੇ ਬਲਕਿ ਜਿਹੋ ਜਿਹਾ ਸਮਝਾਂ ਦਿਤਾ ਜਾਂਦਾ ਹੈ ਉਤਨਾ ਕੁ ਹੀ ਬੋਲ ਸਕਦੇ ਹਨ। ਇੰਨ੍ਹਾਂ ਜ਼ਿਮੇ ਬਸ ਇਤਨਾ ਹੀ ਕੰਮ ਦਿਤਾ ਜਾਦਾ ਹੈ ਉਹ ਕੰਮ ਬਸ ਇਤਨਾ ਹੀ ਹੈ ਕਿ ਪਾਰਟੀ ਨੇ ਜਾਂ ਵਿਅਕਤੀਵਿਸ਼ੇਸ਼ ਨੇ ਜਿਹੜਾ ਵੀ ਮੁਦਾ ਸਾਹਮਣੇ ਰਖਿਆ ਹੈ ਉਸਦੇ ਹੱਕ ਵਿੱਚ ਵੋਟ ਪਾਉਣਾ ਹੁੰਦਾ ਹੈ ਅਤੇ ਵਿਰੋਧੀਆਂ ਦੀ ਡਿਊਟੀ ਵੀ ਬਸ ਇਤਨੀ ਹੀ ਹੁੰਦੀ ਹੈ ਕਿ ਉਹ ਸਰਕਾਰ ਦੇ ਰਖੇ ਮਤੇ ਉਤੇ ਵਿਰੁਧ ਵਿੱਚ ਵੋਟ ਪਾਉਣ। ਇਤਨੇ ਜਿਹੇ ਕੰਮ ਲਈ ਇਤਨੇ ਮੈਂਬਰਾਂ ਦੀ ਚੋਣ ਕਰੀ ਜਾਣਾ ਅਤੇ ਇਤਨਾ ਖਰਚਾ ਕਰੀ ਜਾਣਾ ਕਿਤਨਾ ਕੁ ਠੀਕ ਠਾਕ ਹੈ, ਇਹ ਮਸਲਾ ਲੋਕਾਂ ਨੇ ਵਿਚਾਰਨਾ ਹੈ। ਸਾਡੇ ਮੁਲਕ ਵਿੱਚ ਸਿਰਫ ਹਾਕਮ ਪਾਰਟੀ ਦੀ ਚਲਦੀ ਹੈ ਅਤੇ ਇਹ ਵਿਰੋਧੀ ਪਾਰਟੀਆਂ ਬਸ ਸਦਨ ਵਿੱਚ ਵਿਰੋਧਤਾ ਹੀ ਕਰਦੀਆਂ ਹਨ ਅਤੇ ਇੰਨ੍ਹਾਂ ਦੀ ਸੁਣਵਾਈ ਕੋਈ ਨਹੀਂ ਕਰਦਾ ਅਤੇ ਇਸ ਤਰ੍ਹਾਂ ਇਹ ਜਿਹੜੀਆਂ ਪਾਰਟੀਆਂ ਜਾਂ ਪਾਰਟੀ ਹਾਰ ਹੀ ਜਾਂਦੀ ਹੈ ਉਸ ਸਦਨ ਵਿੱਚ ਅਗਰ ਨਾ ਹੀ ਬੈਠੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਜਿਹੜਾ ਵਿਅਕਤੀ ਵਿਸ਼ੇਸ਼ ਅਤੇ ਉਸਦੇ ਸਪੋਰਟਰ ਜਿਤ ਜਾਂਦੇ ਹਨ ਇਹ ਬਾਕੀ ਦੇ ਮੈਂਬਰ ਵੀ ਬਸ ਗਿਣਤੀ ਹੀ ਹਨ ਅਤੇ ਅਗਰ ਇਹ ਵੀ ਸਦਨ ਵਿੱਚ ਹਾਜ਼ਰ ਨਾ ਪਏ ਹੋਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਥੇ ਵੀ ਇਕ ਹੀ ਵਿਅਕਤੀ ਵਿਸ਼ੇਸ਼ ਦੀ ਚਲਦੀ ਹੈ ਅਤੇ ਬਾਕੀ ਤਾਂ ਬਸ ਸਪੋਰਟੀ ਹੀ ਹਨ ਅਤੇ ਨਾ ਬੋਲ ਸਕਦੇ ਹਨ ਅਤੇ ਨਾ ਹੀ ਬੋਲਣ ਦੀ ਆਗਿਆ ਹੀ ਦਿਤੀ ਜਾਂਦੀ ਹੈ।
ਸੋ ਜਿਹੜਾ ਵੀ ਇਹ ਵਾਲਾ ਸਿਲਸਿਲਾ ਸਾਡੇ ਮੁਲਕ ਵਿੱਚ ਕਾਇਮ ਹੋ ਚੁਕਾ ਹੈ ਇਸ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇ, ਇਹ ਗਲਾਂ ਅਸਾਂ ਸੋਚਣੀਆਂ ਹਨ ਅਤੇ ਬਦਲਵਾਂ ਕੋਈ ਸਿਲਸਿਲਾ ਕਾਇਮ ਵੀ ਕਰਨਾ ਹੈ। ਅਸੀਂ ਆਪਣੇ ਨੁਮਾਇੰਦਿਆਂ ਦੀ ਪਹਿਲੀ ਅਤੇ ਆਖਰੀ ਚੋਣ ਕਿਵੇਂ ਕਰਨੀ ਹੈ, ਕਿਸ ਆਧਾਰ ਉਤੇ ਕਰਨੀ ਹੈ ਅਤੇ ਉਸ ਜ਼ਿਮੇ ਕੰਮ ਕਿਵੇਂ ਲਗਾਉਣਾ ਹੇ, ਇਹ ਵਿਅਕਤੀ ਵਿਸ਼ੇਸ਼ ਵਾਲਾ ਸਿਲਸਿਲਾ ਬਦਲਣਾ ਕਿਵੇਂ ਹੈ, ਇਹ ਗਲਾਂ ਸੋਚਣ ਵਾਲੀਆਂ ਹਨ। ਇਹ ਜਿਹੜਾ ਵੀ ਪਰਜਾਤੰਤਰ ਸਾਡੇ ਮੁਲਕ ਵਿੱਚ ਆ ਗਿਆ ਹੈ ਇਹ ਪੂਰੇ ਦਾ ਪੂਰਾ ਸਹੀ ਨਹੀਂ ਹੈ। ਸਿਆਣੇ ਬੈਠਕੇ ਇਸ ਉਤੇ ਵਿਚਾਰ ਕਰਨ ਤਾਂ ਬਿਹਤਰ ਹੈ।

WRITTEN BY