ਭਰੂਣ ਹੱਤਿਆ ਰੋਕਣ ਲਈ ਹੋਣ ਸਖਤ ਪ੍ਰਬੰਧ-ਜਬਰ – ਜਨਾਹ ਰੋਕਣ ਲਈ ਵਰਤੀ ਜਾਵੇ ਸਖਤੀ, ਲੜਕੀਆਂ ਲਈ ਸਕੀਮਾਂ ਨੂੰ ਤਰਜ਼ੀਹ ਦੇਣ ਦੀ ਲੋੜ
ਖਿਆਲਾ ਕਲਾਂ (ਮਾਨਸਾ)- ਅਖਬਾਰਾਂ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ’ ਦੀਆਂ ਖਬਰਾਂ ਹਰ ਰੋਜ ਪੜਦੇ ਹਾਂ ਜੋ ਕਿ ਸਿਰਫ ਅਖਬਾਰਾਂ ਤੱਕ ਹੀ ਸੀਮਤ ਰਹਿ ਗਈਆਂ ਹਨ ਪ੍ਰੋਗਰਾਮ ਦੌਰਾਨ ਦੱਸਿਆ ਜਾਂਦਾ ਹੈ ਕਿ ਲੜਕੀਆਂ ਨੂੰ ਲੜਕਿਆਂ ਦੇ ਸਮਾਨ ਸਮਝਣਾ ਚਾਹੀਦਾ ਹੈ ਭਰੂਣ ਹੱਤਿਆ ਬੰਦ ਕਰਨੀ ਚਾਹੀਦੀ ਹੈ ਬਾਅਦ ‘ਚ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸ ਨਾਲ ਕੋਈ ਲੜਕੀਆਂ ਦੀ ਸੁਰੱਖਿਆ ਨਹੀ ਹੋ ਸਕਦੀ ਅੱਜ ਦੇ ਦੌਰ ਵਿਚ ਲੜਕੀਆਂ ਜਬਰ-ਜਨਾਹ ਅਤੇ ਅੱਗ ਨਾਲ ਸਾੜਨਾ ਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ ਜਿਸ ‘ਤੇ ਸਰਕਾਰ ਨੂੰ ਸਖਤ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਹਨ –
ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਇਸ ਵਿਚ ਦੋਸ਼ ਇਕੱਲੇ ਮਾਪਿਆਂ ਦਾ ਨਹੀਂ ਹੁੰਦਾ ਕਿਤੇ ਨਾ ਕਿਤੇ ਇਹ ਗਲਤੀ ਸਮਾਜ ਦੀ ਹੁੰਦੀ ਹੈ ਕਿਉਂ ਕਿ ਸਮਾਜ ਦੀਆਂ ਭੈੜੀਆਂ ਨਜਰਾਂ ਤੋਂ ਬਚਾਉਣ ਅਤੇ ਦੂਜੀ ਲਾਹਨਤੀ ਬਿਮਾਰੀ ਦਾਜ ਦੇ ਲੋਭੀਆ ਦੇ ਡਰ ਦੇ ਸਤਾਏ ਮਾਪੇ ਭਰੂਣ ਹੱਤਿਆ ਦਾ ਕਦਮ ਚੁੱਕਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਨਾਂ ਨੂੰ ਲੜਕੀਆਂ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਦਾਜ ਲਈ ਲੜਕੀਆਂ ਦੇ ਮਾਪਿਆ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਪਿਆਂ ਨੂੰ ਅਜਿਹਾ ਕਰਨ ਲਈ ਮਜਬੂਰ ਨਾ ਹੋਣਾ ਪਵੇ।
ਲੜਕੀਆਂ ਜਦੋਂ ਵੀ ਕਿਸੇ ਵੀ ਸਕੂਲ/ਕਾਲਜ ਵਿਚ ਪੜਨ ਲਈ ਜਾਂ ਕਿਸੇ ਨੌਕਰੀ ਲਈ ਭੇਜਿਆ ਜਾਂਦਾ ਹੈ ਤਾਂ ਮਾਪਿਆਂ ਨੂੰ ਆਪਣੀਆਂ ਲੜਕੀਆਂ ਨੂੰ ਘਰ ਆਉਣ ਤੱਕ ਡਰ ਲੱਗਿਆ ਰਹਿੰਦਾ ਹੈ ਕੁਝ ਸ਼ਰਾਰਤੀ ਅਨਸਰ ਲ਼ੜਕੀਆਂ ਵਾਲੇ ਸਕੂਲਾਂ/ਕਾਲਜਾ ਦੇ ਨੇੜੇ ਸਕੂਲ ਲੱਗਣ ਸਮੇਂ ਅਤੇ ਛੁੱਟੀ ਹੋਣ ਸਮੇਂ ਮੋਟਰਸਾਈਕਲਾਂ ‘ਤੇ ਗੇੜੀਆਂ ਲਾਉਣਾ, ਲੜਕੀਆਂ ਨੂੰ ਦੇਖ ਕੇ ਹਾਰਨ ਵਜਾਉਣਾ ਜਾਂ ਉਚੀ ਅਵਾਜ ‘ਚ ਗੀਤ ਗਾਉਣਾ ਅਤੇ ਰਸਤਾ ਰੋਕਣਾ ਅਜਿਹੀਆਂ ਘਟੀਆ ਹਰਕਤਾਂ ਕਰਦੇ ਹਨ ਜਿਸ ਲਈ ਮਾਪੇ ਖੁਦ ਆਪਣੇ ਕੰਮ ਛੱਡ ਕੇ ਲੜਕੀਆਂ ਆਪ ਛੱਡਕੇ ਅਤੇ ਲਿਆਉਣ ਲਈ ਮਜਬੂਰ ਹਨ ਇਸ ਸਬੰਧੀ ਪੁਲਿਸ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਸਕੂਲ ਲੱਗਣ ਸਮੇਂ ਅਤੇ ਛੁੱਟੀ ਹੋਣ ਸਮੇ ਇੰਨਾਂ ਆਵਾਰਾ ਮੁੰਡਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਸਮਾਜ ਨੂੰ ਕਲੰਕ ਦਰਿੰਦੇ ਜੋ ਹਰ ਸਮੇਂ ਲੜਕੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਦੀਆਂ ਘਾੜਤਾ ਘੜਦੇ ਰਹਿੰਦੇ ਹਨ ਲੜਕੀਆਂ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ ਜਾਂ ਜਿਊਂਦੇ ਸਾੜ ਦਿੱਤਾ ਜਾਂਦਾ ਹੈ ਅਸੀਂ ਰੋਜਾਨਾਂ ਅਖਬਾਰਾਂ ਵਿਚ ਪੜਦੇ ਹਾਂ ਕਿ ਕਿੰਨੀਆਂ ਹੀ ਲੜਕੀਆਂ ਜਬਰ ਜਿਨਾਹ ਦਾ ਸ਼ਿਕਾਰ ਹੋਈਆਂ ਹਨ ਅਤੇ ਇਨਸਾਫ ਨਾ ਮਿਲਣ ‘ਤੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈਆਂ ਹਨ ਪਿਛਲੇ ਮਹੀਨਿਆਂ ‘ਚ ਹੈਦਰਾਬਾਦ ਦੀ ਲੇਡੀ ਡਾਕਟਰ ਨਾਲ ਚਾਰ ਦਰਿੰਦਿਆਂ ਨੇ ਜਬਰ-ਜਨਾਹ ਤੋਂ ਬਾਅਦ ਜਿਊਂਦੀ ਨੂੰ ਅੱਗ ਵਿਚ ਸਾੜ ਦਿੱਤਾ ਸੀ। ਅਜਿਹੇ ਦਰਿੰਦੇ ਜਿੰਨਾਂ ਨੂੰ ਅਜਿਹੀ ਸਜਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੌ ਵਾਰ ਸੋਚੇ। ਸਰਕਾਰ ਨੂੰ ਜਬਰ-ਜਨਾਹ ਦੀਆਂ ਘਟਨਾਵਾਂ ਰੋਕਣ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ।
ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਲੜਕੀਆਂ ਲਈ ਸਕੀਮਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਲੜਕੀਆਂ ਦੀ ਪੜਾਈ ਫਰੀ ਦਿੱਤੀ ਜਾਂਦੀ ਹੈ ਅਤੇ ਹੋਰ ਕਈ ਸਕੀਮਾਂ ਨਾਲ ਵਜੀਫੇ ਦਿੱਤੇ ਜਾਂਦੇ ਹਨ ਅਤੇ ਲੜਕੀ ਦੇ ਵਿਆਹ ਸਮੇਂ ਸ਼ਗਨ ਸਕੀਮਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਸਕੀਮਾਂ ਦਾ ਲਾਹਾ ਲੈਣ ਲਈ ਮਾਪਿਆਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ ਕਈਆਂ ਨੂੰ ਤਾਂ ਫੇਰ ਵੀ ਅਸਫਲ ਹੀ ਹੋਣਾ ਪੈਂਦਾ ਹੈ ਲੜਕੀਆਂ ਦੀਆਂ ਸਕੀਮਾਂ ਬਿਨਾਂ ਰਿਸ਼ਵਤ ‘ਤੇ ਖੱਜਲ-ਖੁਆਰੀ ਦੇ ਮਿਲਣੀਆਂ ਚਾਹੀਦੀਆਂ ਹਨ।
ਅਖੀਰ ਵਿਚ ਸਾਰੇ ਸਮਾਜ ਸੇਵੀਆਂ, ਲੇਖਕਾਂ, ਪੱਤਰਕਾਰਾਂ, ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵੱਧ ਤੋਂ ਵੱਧ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਕਜੁਟ ਹੋਈਏ।



