Skip to content
Independent perspectives. Global stories.
BREAKING

ਸੰਪੂਰਨ ਪਰਜਾਤੰਤਰ ਹਾਲਾਂ ਬਹੁਤ ਦੂਰ ਦੀ ਗੱਲ

Share this story

ਪਰਜਾਤੰਤਰ ਦੀ ਪ੍ਰੀਭਾਸ਼ਾ ਹਾਲਾਂ ਵੀ ਉਹੀ ਹੈ। ਲੋਕਾਂ ਦਾ ਰਾਜ, ਲੋਕਾਂ ਰਾਹੀਂ ਰਾਜ ਅਤੇ ਲੋਕਾਂ ਵਾਸਤੇ ਰਾਜ- ਅਤੇ ਅਸੀਂ ਇਹ ਵਾਲਾ ਰਾਜ ਸਥਾਪਿਤ ਕਰ ਪਾਏ ਹਾਂ, ਇਹ ਵਾਲਾ ਨੁਕਤਾ ਵਿਚਾਰਨ ਵਾਲਾ ਹੈ। ਅਸੀਂ ਆਪਣਾ ਸੰਵਿਧਾਨ ਬਣਾਕੇ ਮਿਤੀ 26 ਜਨਵਰੀ, 1950 ਵਾਲੇ ਦਿਹਾੜੇ ਲਾਗੂ ਕਰਕੇ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ ਅੱਜ ਤੋਂ ਪਰਜਾਤੰਤਰ ਹਾਂ। ਅਸੀਂ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਅਜਤੋਂ ਹਾਕਮ ਵਾਲਾ ਸੰਕਲਪ ਖਤਮ ਹੈ। ਇਹ ਦੇਸ਼ ਦੀ ਪਰਜਾ ਹੀ ਮੁਲਕ ਦੀ ਮਾਲਕ ਹੈ ਅਤੇ ਜਿਤਨੇ ਵੀ ਵਿਧਾਇਕ ਹਨ ਜਾਂ ਅਫਸਰ ਅਤੇ ਕਰਮਚਾਰੀ ਹਨ ਇਹ ਸਾਰੇ ਲੋਕ ਸੇਵਕ ਹਨ ਅਤੇ ਹਰ ਕੋਈ ਵਡਾ ਛੋਟਾ ਕਾਨੂੰਨ ਦਾ ਪਾਬੰਦ ਹੈ। ਅਸੀਂ ਇਹ ਵੀ ਐਲਾਨ ਕੀਤਾ ਸੀ ਕਿ ਅਸੀਂ ਧਰਮ ਨਿਰਪਖ ਦੇਸ਼ ਬਣ ਗਏ ਹਾਂ। ਅਸੀਂ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਲੋਕੀਂ ਵੋਟਾਂ ਪਾਕੇ ਵਿਧਾਇਕ ਚੁਣਿਆ ਕਰਨਗੇ। ਅਸੀਂ ਮੰਤਰੀ ਮੰਡਲ ਦੀ ਗਲ ਵੀ ਕਰ ਦਿੱਤੀ ਸੀ ਅਤੇ ਸਰਕਾਰ ਦਾ ਕੰਮ ਕਿਵੇਂ ਚਲਾਉਣਾ ਹੈ ਉਸਦਾ ਪਬ੍ਰੰਧ ਵੀ ਕਰ ਦਿੱਤਾ ਸੀ।
ਅੱਜ ਐਸਾ ਕਰਦਿਆਂ 71 ਸਾਲਾਂ ਦਾ ਵਕਤ ਲਦ ਗਿਆ ਹੈ ਅਤੇ ਅਸਾਂ ਅਜ ਇਹ ਵਿਚਾਰ ਕਰਨੀ ਹੈ ਕਿ ਅਸੀਂ ਆਪਣਾ ਹੀ ਮਿਥਿਆ ਪਰਜਾਤੰਤਰ ਇਸ ਮੁਲਕ ਵਿੱਚ ਸਥਾਪਿਤ ਕਰ ਪਾਏ ਹਾਂ ਜਾਂ ਹਾਲਾਂ ਵੀ ਪਿਛੇ ਹੀ ਹਾਂ ਅਤੇ ਪਰਜਾਤੰਤਰ ਅਰਥਾਤ ਸੰਪੂਰਨ ਪਰਜਾਤੰਤਰ ਸਥਾਪਿਤ ਕਰਨ ਵਿੱਚ ਹਾਲਾਂ ਸਮਾਂ ਲਗੇਗਾ। ਅਸੀਂ ਹਰ ਪੰਜਾਂ ਸਾਲਾਂ ਬਾਅਦ ਵੋਟਾਂ ਪਵਾ ਰਹੇ ਹਾਂ। ਸਿਰਫ ਇਕ ਵਾਰੀਂ ਇਕ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਲਗਾਕੇ ਵੋਟਾ ਪਿਛੇ ਪਾ ਦਿਤੀਆਂ ਸਨ, ਮਾੜਾ ਕੀਤਾ ਸੀ, ਅਤੇ ਇਹ ਸਮਾਂ ਵੀ ਲਦ ਗਿਆ ਹੈ। ਇਹ ਚੋਣਾਂ ਕਰਵਾਉਣ ਵਾਲੀ ਪਰਜਾਤੰਤਰ ਵਾਲੀ ਸ਼ਰਤ ਅਸਾਂ ਪੂਰੀ ਕਰ ਲਿਤੀ ਹੈ। ਹੁਣ ਦੇਖਣਾ ਇਹ ਹੈ ਕਿ ਅਸਾਂ ਲੋਕਾਂ ਦੇ ਨੁਮਾਇੰਦੇ ਚੁਣਨ ਵਾਲੀ ਸ਼ਰਤ ਪੂਰੀ ਕੀਤੀ ਹੈ ਜਾਂ ਨਹੀਂ ਕੀਤੀ। ਇਥੇ ਆਕੇ ਸਾਡੀ ਸਮਝ ਵਿੱਚ ਹੀ ਇਹ ਆ ਰਿਹਾ ਹੈ ਕਿ ਅਸੀਂ ਹੁਣ ਤਕ ਲੋਕਾਂ ਦੇ ਨੁਮਾਇੰਦੇ ਨਹੀਂ ਚੁਣਦੇ ਆ ਰਹੇ ਹਾਂ। ਇਹ ਜਿਹੜੇ ਉਮੀਦਵਾਰ ਸਾਡੇ ਸਾਹਮਣੇ ਕੀਤੇ ਜਾਂਦੇ ਹਨ ਇਹ ਲੋਕਾਂ ਦੇ ਨੁਮਾਇੰਦੇ ਨਹੀਂ ਹਨ ਬਲਕਿ ਇਹ ਤਾਂ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੇ ਚੁਣੇ ਹਨ ਅਤੇ ਸਾਡੇ ਸਾਹਮਣੇ ਪੇਸ਼ਕਰ ਦਿਤੇ ਹਨ। ਅਸੀਂ ਵੋਟਰਾਂ ਨੇ ਤਾਂ ਪਤਾ ਵੀ ਨਹੀਂ ਕੀਤਾ ਹੁੰਦਾ ਇਹ ਆਦਮੀ ਹੈ ਕੋਣ, ਕਿਸ ਆਧਾਰ ਅਰਥਾਤ ਕਿਸ ਖੂਬੀ ਕਰਕੇ ਇਸ ਦੀ ਚੋਣ ਕੀਤੀ ਗਈ ਸੀ ਅਤੇ ਸਦਨ ਵਿੱਚ ਜਾਕੇ ਇਹ ਸਾਡੀ ਕਿਹੜੀ ਸਮਸਿਆ ਹਲ ਕਰਨ ਦੇ ਕਾਬਲ ਹੈ ਜਾਂ ਸਾਡੀ ਕਿਹੜੀ ਸੇਵਾ ਕਰਨ ਦੇ ਯੋਗ ਹੈ। ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਇਹ ਆਦਮੀ ਲੋਕਾਂ ਦਾ ਨੁਮਾਇੰਦਾ ਨਹੀਂ ਹੈ। ਇਹ ਆਦਮੀ ਲੋਕਾਂ ਦਾ ਹੀ ਨਹੀਂ ਹੈ ਇਸ ਲਈ ਇਸ ਪਾਸੋਂ ਲੋਕਾਂ ਲਈ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਵਾਲੀ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਅਖਵਾ ਸਕਦੀ।
ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਅਤੇ ਸਾਮਰਾਜੀਆਂ ਵਾਲੀ ਗਲ ਤਾਂ ਖਤਮ ਹੋ ਗਈ ਹੈ, ਪਰ ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਸਤ ਦਹਾਕਿਆਂ ਵਿੱਚ ਇਸ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ ਅਤੇ ਇਹ ਰਾਜਸੀ ਆਦਮੀ ਵੀ ਵਖਰੇ ਜਿਹੇ ਹੀ ਹਨ ਜਿੰਨ੍ਹਾਂ ਨੂੰ ਅੰਗਰੇਜ਼ ਸਾਮਰਾਜੀਏ ਆਪ ਆਪਣੀ ਹਥੀਂ ਰਾਜ ਸੋਂਪ ਗਏ ਸਨ ਅਤੇ ਇਸ ਵਿਅਕਤੀ ਵਿਸ਼ੇਸ਼ ਦਾ ਹੀ ਰਾਜ ਚਲਦਾ ਰਿਹਾ ਹੈ। ਜਦ ਵਿਅਕਤੀਵਿਸ਼ੇਸ਼ ਦਾ ਖਾਨਦਾਨ ਹੀ ਰਾਜ ਕਰਦਾ ਹੈ ਤਾਂ ਇਹ ਵੀ ਸਚੀ ਮੁਚੀ ਦਾ ਪਰਜਾਤੰਤਰ ਨਹੀਂ ਹੋਇਆ ਕਰਦਾ ਅਤੇ ਇਤਨੀ ਵਡੀ ਸਦਨ ਹੋਣ ਦੇ ਬਾਵਜੂਦ ਵਿਅਕਤੀ ਵਿਸ਼ੇਸ਼ ਹੀ ਕਰਤਾ ਧਰਤਾ ਬਣ ਜਾਵੇ ਤਾਂ ਇਹ ਵਿਅਕਤੀ ਵਿਸ਼ੇਸ਼ ਦੀ ਤਾਨਾਸ਼ਾਹੀ ਹੀ ਬਣ ਜਾਂਦਾ ਹੈ ਅਤੇ ਇਹ ਵਾਲਾ ਰਾਜ ਵੀ ਸੰਪੂਰਨ ਪਰਜਾਤੰਤਰ ਨਹੀਂ ਰਹਿੰਦਾ।
ਜਦ ਇਹ ਵਾਲਾ ਮੁਲਕ ਆਜ਼ਾਦੀ ਦੀ ਲੜਾਈ ਦੇ ਆਖ਼ਰੀ ਦੋਰ ਵਿੱਚ ਆ ਪੁਜਾ ਸੀ ਤਾਂ ਮਹਾਮਾਂ ਗਾਂਧੀ ਜੀ ਨੇ ਵੀ ਪਰਜਾਤੰਤਰ ਦੀ ਗੱਲ ਨਹੀਂ ਸੀ ਕੀਤੀ ਬਲਕਿ ਇਹ ਆਖ ਦਿੱਤਾ ਸੀ ਕਿ ਰਾਮ ਰਾਜ ਆ ਰਿਹਾ ਹੈ। ਇਹ ਵੀ ਨਹੀਂ ਸੀ ਦਸਿਆ ਕਿ ਲੋਕਾਂ ਲਈ ਕੀ ਬਣ ਜਾਵੇਗਾ। ਅਤੇ ਅਜ ਤਕ ਸਾਨੂੰ ਇਹ ਪਤਾ ਵੀ ਨਹੀਂ ਲਗਾ ਕਿ ਰਾਮ ਰਾਜ ਵਾਲੀ ਕਿਹੜੀ ਗੱਲ ਸਾਡੇ ਮੁਲਕ ਵਿੱਚ ਆ ਗਈ ਹੈ ਜਾ ਆ ਜਾਣ ਦੀਆ ਉਮੀਦਾ ਹੀ ਬਣ ਪਾਈਆਂ ਹਨ। ਇਸ ਮੁਲਕ ਵਿੱਚ ਹਾਲਾਂ ਵੀ ਉਹੀ ਹਾਲਤਾਂ ਬਣੀਆਂ ਪਈਆਂ ਹਨ ਜਿਹੜੀਆਂ ਗੁਲਾਮੀ ਦੇ ਦਿੰਨਾ ਵਿੱਚ ਬਣ ਆਈਆਂ ਸਨ। ਅਰਥਾਤ ਗੁਰਬਤ ਸੀ ਅਤੇ ਗੁਰਬਤ ਕਾਰਣ ਬਣ ਆਈਆਂ ਸਾਰੀਆਂ ਲਾਅਨਤਾ ਅਜ ਵੀ ਮੌਜੂਦ ਹਨ। ਅਜ ਵੀ ਅਨ੍ਹਪੜ੍ਹਤਾ ਹੈ। ਅੱਜ ਵੀ ਲੋਕਾਂ ਪਾਸ ਵਾਜਬ ਰਿਹਾਇਸ਼ ਨਹੀਂ ਹੈ। ਅਜ ਵੀ ਲੋਕਾਂ ਨੂੰ ਰਜਵੀਂ ਰੋਟੀ ਨਹੀਂ ਮਿਲ ਰਹੀ। ਅੱਜ ਵੀ ਲੋਕੀਂ ਝੁਗੀਆਂ, ਝੌਂਪੜੀਆਂ ਅਤੇ ਕਚੇ ਮਕਾਨਾ ਵਿੱਚ ਹਨ ਅਤੇ ਅਜ ਵੀ ਉਤਰਨ ਪਹਿਨਣ ਵਾਲੇ ਵੀ ਹਨ ਅਤੇ ਸਰਦੀਆਂ ਵਕਤ ਉਨ੍ਹਾਂ ਪਾਸ ਗਰਮ ਕਪੜੇ ਨਹੀਂ ਹੁੰਦੇ ਅਤੇ ਕਿਤਨੇ ਹੀ ਲੋਕੁਂ ਭੁਖ ਅਤੇ ਠੰਢ ਨਾਲ ਹਰ ਸਾਲ ਮਰ ਜਾਂਦੇ ਹਨ। ਅੱਜ ਵੀ ਬਚਿਆਂ ਦੀ ਪਰਵਰਸ਼ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਅਤੇ ਕਿਤਨੇ ਹੀ ਬਚੇ ਅਜ ਸਕੂਲ ਨਹੀਂ ਜਾ ਰਹੇ ਅਤੇ ਨਾਂ ਹੀ ਸਹੀ ਢੰਗ ਦੀ ਸਿਖਲਾਈ ਕਾਰਣ ਕਿਸੇ ਰੁਜ਼ਗਾਰ ਦੇ ਕਾਬਲ ਹੀ ਬਣਾਏ ਜਾ ਰਹੇ ਹਨ ਅਤੇ ਅਗਰ ਇਹੀ ਹਾਲਤ ਬਣੀ ਰਹਿੰਦੀ ਹੈ ਤਾਂ ਕਲ ਦਾ ਸਾਡਾ ਸਮਾਜ ਕੋਈ ਵਧੀਆਂ ਕਿਸਮ ਦਾ ਬਣ ਜਾਣ ਦੀ ਆਸ ਵੀ ਨਹੀਂ ਹੈ। ਇਹ ਵਾਲੇ ਸਾਡੇ ਬਚੇ ਕਲ ਨੌਜਵਾਨ ਬਣਕੇ ਪਾਪੀ, ਅਪ੍ਰਾਧੀ, ਦੁਰਾਚਾਰੀ ਬਲਾਤਕਾਰੀ, ਨਸ਼ਈ, ਅਤਵਾਦੀ ਅਤੇ ਦੰਗਿਆਂ ਲਈ ਵਰਤੇ ਜਾਇਆ ਕਰਨਗੇ। ਇਹ ਵਾਲਾ ਸਾਡਾ ਪਰਜਾਤੰਤਰ ਹਾਲਾਂ ਤਕ ਵੀ ਲੋਕਾਂ ਨੂੰ ਵਾਜਬ ਸਿਹਤ, ਸਿਖਿਆ, ਸਿਖਲਾਈ, ਰੁਜ਼ਗਾਰ ਨਹੀਂ ਦੇ ਪਾ ਰਹੇ ਅਤੇ ਆਉਣ ਵਾਲੇ ਸਾਡੇ ਸਮਾਜ ਵਿੱਚ ਅਸੀਂ ਵਾਜਬ ਜਿਹੇ ਨਾਗਰਿਕਤਾਂ ਦੀ ਆਸ ਨਹੀਂ ਰਖ ਸਕਦੇ। ਅਸੀਂ ਬਰਾਬਤਾ ਵਾਲੀ ਗੱਲ ਕਰਕੇ ਇਹ ਵਾਲਾ ਪਰਜਾਤੰਤਰ ਸਥਾਪਿਤ ਕੀਤਾ ਸੀ, ਪਰ ਪਿਛਲੇ ਸਤ ਦਹਾਕਿਆਂ ਵਿੱਚ ਬਰਾਬਰਤਾ ਤਾਂ ਕੀ ਆਉਣੀ ਸੀ, ਗਰੀਬਾਂ ਦੀ ਗਿਣਤੀ ਵੀ ਵਧੀ ਹੈ ਅਤੇ ਗਰੀਬ ਹੋਰ ਗਰੀਬ ਵੀ ਹੋ ਗਿਆ ਹੈ। ਅਤੇ ਇਸ ਦੇ ਮੁਕਾਬਲੇ ਵਿੱਚ ਅਮੀਰ ਆਦਮੀ ਆਪਣੇ ਪੈਸੇ ਦੀ ਮਦਦ ਨਾਲ ਅਗੇ ਨਾਲੋਂ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਅਸੀਂ ਕੌਮੀ ਏਕਤਾ ਦੀ ਗੱਲ ਕੀਤੀ ਸੀ, ਪਰ ਇਹ ਮੁਲਕ ਅਜ ਵੀ ਧਰਮਾਂ, ਜਾਤੀਆਂ, ਅਮੀਰਾਂ, ਗਰੀਬਾਂ, ਉਚੀਆਂ ਜਾਂਤੀਆਂ, ਨੀਵੀਆਂ ਜਾਤੀਆਂ, ਪ੍ਰਾਂਤਾ ਅਤੇ ਪਾਰਟੀਆਂ ਵਿੱਚ ਵੰਆਿ ਜਾ ਚੁਕਾ ਹੈ ਅਤੇ ਕਿਤਨੇ ਹੀ ਵਰਗ ਅਤਵਾਦੀ ਪੈਦਾ ਕਰ ਰਹੇ ਹਨ ਅਤੇ ਹਰ ਆਦਮੀ ਦੀ ਜਾਨ ਖਤਰੇ ਵਿੱਚ ਬਣੀ ਪਈ ਹੈ। ਹਾਲਾਂ ਤਕ ਅਸੀਂ ਅਫਸਰਸ਼ਾਹੀ ਦੇ ਮੁਕਾਬਲੇ ਦੇ ਰਾਜਸੀ ਲੋਕਾਂ ਦੀ ਪੈਦਾਇਸ਼ ਖੜੀ ਨਹੀਂ ਕਰ ਪਾਏ ਅਤੇ ਅਜ ਤੱਕ ਸਾਡੀਆਂ ਯੂਨੀਵਰਸਟੀਆਂ ਨੇ ਜਿਥੇ ਪ੍ਰਸ਼ਾਸਨ ਦੇ ਹਰ ਵਰਗ ਲਈ ਯੋਗ ਆਦਮੀ ਪੈਦਾ ਕਰ ਦਿੱਤੇ ਹਨ, ਰਾਜਸੀ ਖੇਤਰ ਲਈ ਉਮੀਦਵਾਰ ਪੈਦਾ ਕਰਨ ਲਈ ਸਾਡੀਆਂ ਯੂਨੀਵਰਸਟੀਆਂ ਨੂੰ ਇੰਨ੍ਹਾਂ ਰਾਜਸੀ ਲੋਕਾਂ ਨੇ ਨਾਂ ਤਾਂ ਕੁਝ ਕਰਨ ਹੀ ਦਿਤਾ ਹੈ ਨਾ ਹੀ ਕਰਨ ਦੀ ਆਗਿਆ ਹੀ ਦਿਤੀ ਹੈ। ਇਸ ਲਈ ਅਸੀਂ ਅੱਜ ਦਾਹਵੇ ਨਾਲ ਇਹ ਨਹੀਂ ਆਖ ਸਕਦੇ ਕਿ ਸਾਡੇ ਮੁਲਕ ਵਿੱਚ ਪਰਜਾਤੰਤਰ ਆ ਗਿਆ ਹੈ ਜਾਂ ਜਲਦੀ ਹੀ ਆਉਣ ਵਾਲਾ ਹੀ ਹੈ। ਇਹ ਤਾਂ ਸਾਰਾ ਕੁਝ ਉੰਜ ਦਾ ਹੀ ਚਲਦਾ ਆ ਰਿਹਾ ਹੈ ਜਿਹੋ ਜਿਹਾ ਅੰਗਰੇਜ਼ ਸਾਮਰਾਜੀਏ ਚਲਦਾ ਜਿਹਾ ਕਰਕੇ ਛਡ ਗਏ ਸਨ। ਹਾਲਾਂ ਤਾਂ ਪਹਿਲਾਂ ਸਾਧਾਰਦ ਜਿਹਾ ਪਰਜਾਤੰਤਰ ਆਵੇਗਾ ਫਿਰ ਕਿਧਰੇ ਜਾਕੇ ਅਸੀਂ ਸੰਪੂਰਨ ਜਿਹੇ ਪਰਜਾਤੰਤਰ ਖੜਾ ਕਰਨ ਦੀ ਆਸ ਜਿਹੀ ਕਰ ਸਕਦੇ ਹਾਂ। ਘਬਰਾਉਣ ਵਾਲੀ ਕੋਈ ਗਲ ਨਹੀਂ ਕਿਉ’ਕਿ ਇਸ ਦੁਨੀਆਂ ਵਿੱਚ ਜਿਥੇ ਕਿਧਰੇ ਵੀ ਪਰਜਾਤੰਤਰ ਆਏ ਹਨ, ਉਹ ਨਾਮ ਦੇ ਹੀ ਪਰਜਾਤੰਤਰ ਹਨ ਅਤੇ ਅਸਲੀ ਪਰਜਾਤੰਤਰ ਹਾਲਾਂ ਆਉਣਾ ਬਾਕੀ ਹੈ।

WRITTEN BY