ਕਦੇ ਪਿੰਡ ਗੰਢੂਆਂ ਭਾਈ ਮੁਗਲੂ ਵਾਲ਼ਾ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਸਿਰਫ਼ ਕਲਾਕਾਰੀ ਦੇ ਖੇਤਰ ਵਿੱਚ ਦੋ ਪਹਿਲੇ ਕਲਾਕਾਰ ਜਿਨਾਂ ਨੇ ਸਟੇਜ ਤੋਂ ਆਪਣੀ ਅਦਾਕਾਰੀ ਸ਼ੁਰੂ ਕੀਤੀ ਜਗਤਾਰ ਸਿੰਘ ਬੈਨੀਪਾਲ ਤੇ ਮਿੱਠੂ ਸਿੰਘ ਕਮਲ, ਇੰਨਾਂ ਦੋਵਾਂ ਕਲਾਕਾਰਾਂ ਨੇ ਕਮਿਉਨਿਸਟ ਪਾਰਟੀ ਦੇ ਡਰਾਮਿਆਂ ਰਾਹੀਂ ਆਪਣੀਂ ਕਲਾ ਦਾ ਲੋਹਾ ਮਨਵਾਇਆ ਲਗਾਤਾਰ ਦਸ ਸਾਲ ਤੱਕ ਡਰਾਮਾ ਕਲਾਕਾਰ ਦੇ ਤੌਰ ਲੋਕਾਂ ਵਿੱਚ ਵਿਚਰੇ ਮਿੱਠੂ ਸਿੰਘ ਕਮਲ ਡਾਕਟਰੀ ਪੇਸ਼ੇ ਨੂੰ ਅਪਣਾ ਲਿਆ, ਜਗਤਾਰ ਸਿੰਘ ਬੈਨੀਪਾਲ ਕਲਾ ਕਮਿਉਨਿਸਟ ਪਾਰਟੀ ਦੇ ਕੁਲਵਕਤੀ ਵਰਕਰ ਦੇ ਨਾਲ ਨਾਲ ਕਲਾ ਖੇਤਰ ਨਾਲ਼ ਜੁੜੇ ਰਹੇ 1986/87 ਵਿੱਚ ਪਹਿਲੀ ਵਾਰ ਸਿਨੇਮਾ ਦੇ ਪਰਦੇ ਤੇ ਆਉਣ ਦਾ ਮੌਕਾ ਮਿਲਿਆ ਪੰਜਾਬੀ ਫ਼ਿਲਮ ਜਾ ਕੋ ਰਾਖੇ ਸਾਂਈਆਂ, ਤੇ ਸੁਨੇਹਾ ਰਾਹੀਂ ਸ਼ਾਰਦਾ ਪ੍ਰੋਡਕਸ਼ਨ ਦੀ ਫ਼ਿਲਮ ਜਾ ਕੋ ਰਾਖੇ ਸਾਂਈਆਂ ਰਿਲੀਜ਼ ਹੋ ਗਈ, ਤੇ ਸੁਨੇਹਾ ਵਿੱਚ ਵਿਚਾਲ਼ੇ ਰਹਿ ਗਈ, ਸ਼ਾਦੀ ਹੋਣ ਤੋਂ ਬਾਅਦ ਪਰਵਾਰਿਕ ਜ਼ਰੂਰਤਾਂ ਨੂੰ ਜ਼ਰੂਰੀ ਸਮਝਦਿਆਂ ਜਗਤਾਰ ਸਿੰਘ ਬੈਨੀਪਾਲ ਨੇ ਆਪਣੇ ਕਲਾਕਾਰ ਨੂੰ ਦਬਾ ਕੇ ਰੱਖਿਆ ਲੰਮੇ ਅਰਸੇ ਬਾਅਦ 2018 ਪੰਜਾਬੀ ਫ਼ਿਲਮ ਇੰਡਸਟਰੀ ਦੇ ਤੇ ਹਾਲੀਵੁੱਡ ਬਾਲੀਵੁੱਡ ਅਭਿਨੇਤਾ ਤੇ ਗਾਇਕ ਕਰਮਜੀਤ ਅਨਮੋਲ ਜੀ ਜੋ ਕਿ ਗੰਢੂਆਂ ਭਾਈ ਮੁਗਲੂ ਵਾਲ਼ਾ ਦੇ ਹੀ ਜੰਮਪਲ ਹਨ ਦੇ ਸੰਪਰਕ ਵਿੱਚ ਆਏ, ਤੇ ਪਹਿਲੀ ਪੰਜਾਬੀ ਫਿਲਮ ਪ੍ਰੋਹੁਣਾ ਟੈਲੀਵਿਜ਼ਨ ਤੇ ਲੱਡੂ ਬਰਫ਼ੀ ਮਿੰਦੋ ਤਸੀਲਦਾਰਨੀ ਵਿੱਚ ਕੰਮ ਕਰਨ ਦਾ ਮੌਕਾ ਦਿਵਾਇਆ ਇਨ੍ਹਾਂ ਵਿੱਚੋਂ ਮਿੰਦੋ ਤਸੀਲਦਾਰਨੀ ਰਿਲੀਜ਼ ਹੋ ਚੁੱਕੀ ਜੋ ਕਰਮਜੀਤ ਅਨਮੋਲ ਦੀ ਹੋਮ ਪ੍ਰੋਡਕਸ਼ਨ ਹੈ, ਬਾਕੀ ਰਿਲੀਜ਼ ਹੋਣ ਵਾਲ਼ੀਆਂ ਹਨ 2020 ਵਿੱਚ ਉਪ੍ਰੋਕਤ ਫ਼ਿਲਮਾਂ ਤੋਂ ਇਲਾਵਾ ਬ੍ਰੇਕਿੰਗ ਨਿਊਜ਼ ਟੈਲੀ ਫ਼ਿਲਮ ਉੱਚਾ ਪਿੰਡ ਫੀਚਰ ਫਿਲਮ, ਅੱਧ ਚਾਨਣੀ ਰਾਤ, ਆਉਣ ਵਾਲ਼ੀਆਂ ਹਨ ਇਸ ਸਮੇਂ ਪੂਰੀ ਸਰਗਰਮੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵਿਚਰ ਰਹੇ।
ਜਗਤਾਰ ਸਿੰਘ ਬੈਨੀਪਾਲ ਕਿਸੇ ਚੰਗੇ ਲੰਮੇਂ ਰੋਲ ਦੀ ਤਲਾਸ਼ ਵਿੱਚ ਹਨ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਸਮੇਂ ਵਿੱਚ ਫ਼ਿਲਮ ਕਲਾ ਖੇਤਰ ਵਿੱਚ ਦੁਬਾਰਾ ਸਰਗਰਮ ਕਰਨ ਵਾਲ਼ੇ ਕਰਮਜੀਤ ਅਨਮੋਲ ਜੀ ਹੀ ਉਨ੍ਹਾਂ ਦੀ ਇਹ ਅਧੂਰੀ ਖਾਹਿਸ਼ ਪੂਰੀ ਕਰਨਗੇ ਸਮੇਂ ਦਾ ਇੰਤਜ਼ਾਰ ਹੈ ਜਲਦੀ ਦਰਸ਼ਕਾਂ ਦੇ ਸਨਮੁਖ ਇੱਕ ਆਪਣਾਂ ਪ੍ਰੋਜੈਕਟ ਲੈਕੇ ਆਉਣ ਦੀ ਵੀ ਖਾਹਿਸ਼ ਰਖਦੇ ਹਨ ਕਹਾਣੀ ਵਰਕ ਸ਼ੁਰੂ ਕਰ ਦਿੱਤਾ ਹੈ, ਅੱਜ ਦੇ ਸਮੇਂ ਨਾਲ਼ ਮੇਲ ਖਾਂਦੀ ਕਹਾਣੀ ਮੌਜੂਦਾ ਪੰਜਾਬੀ ਫਿਲਮਾਂ ਤੋਂ ਹਟਵਾਂ ਤੇ ਵੱਖ਼ਰਾ ਵਿਸ਼ਾ ਹੋਵੇਗਾ।
ਇਹ ਪ੍ਰੋਜੈਕਟ ਵੀ ਕਰਮਜੀਤ ਅਨਮੋਲ ਜੀ ਦੀ ਦੇਖ ਰੇਖ ਹੇਠ ਕਰਨ ਦੀ ਇੱਛਾ ਰੱਖਦੇ ਹਨ ਬਾਕੀ ਸਮਾਂ ਸਮਰੱਥ ਹੈ ਕ੍ਰਿਪਾ ਹੋਵੇ ਵਾਹਿਗੁਰੂ ਜੀ ਦੀ ਗੁਰੂ ਸਾਹਿਬਾਨ ਮੇਹਰ ਕਰਨ।
ਪਿੰਡ ਗੰਢੂਆਂ ਭਾਈ ਮੁਗਲੂ ਵਾਲ਼ਾ ਮਾਤਾ ਬਚਨ ਕੌਰ ਪਿਤਾ ਜੱਗਰ ਸਿੰਘ ਦੇ ਘਰ ਕੱਤਕ ਦੀ ਪੂਰਨਮਾਸ਼ੀ 1955 ਨੂੰ ਬੈਨੀਪਾਲ ਪਰਿਵਾਰ ਵਿੱਚ ਪੈਦਾ ਹੋਏ ਜਗਤਾਰ ਸਿੰਘ ਬੈਨੀਪਾਲ ਇਸ ਸਮੇਂ ਪਰਿਵਾਰ ਸਮੇਤ ਜ਼ੀਰਕਪੁਰ ਚੰਡੀਗੜ੍ਹ ਪੰਜਾਬ ਵਿੱਚ ਰਹਿ ਰਹੇ ਹਨ।
– ਗੁਰਵਿੰਦਰ ਗੰਢੂਆ
ਪੱਤਰਕਾਰ ‘ਪੰਜਾਬ ਟਾਇਮਜ਼’
ਸੰਪਰਕ: 94639-35000



