Skip to content
Independent perspectives. Global stories.
BREAKING

ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹਮਲੇ ਦੀ ਸਖ਼ਤ ਨਿਖੇਧੀ

Share this story

ਪਾਕਿ ਸਰਕਾਰ ਦੋਸ਼ੀਆਂ ‘ਤੇ ਸਖ਼ਤੀ ਵਰਤੇ
ਸ੍ਰੀ ਮਾਛੀਵਾੜਾ ਸਾਹਿਬ (ਜਗਰੂਪ ਸਿੰਘ ਮਾਨ ) ਬੀਤੇ ਦਿਨੀ ਪਾਕਿਸਤਾਨ ਸਥਿਤ ਗੁਰਦਵਾਰਾ ਨਨਕਾਣਾ ਸਾਹਿਬ ਤੇ ਕੱਟੜਪੰਥੀਆ ਵੱਲੋ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਲਾਕੇ ਦੇ ਵੱਖ ਵੱਖ ਆਗੂਆਂ ਨੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਣ ਤਾਂ ਜੋ ਹੋਰ ਕਿਸੇ ਸ਼ਰਾਰਤੀ ਅਨਸਰ ਦੀ ਅਜਿਹਾ ਘਿਨਾਉਣਾ ਕੰਮ ਕਰਨ ਦੀ ਹਿੰਮਤ ਨਾ ਪਵੇ ।ਉਘੇ ਸਮਾਜ ਸੇਵੀ ਹਰਜਿੰਦਰ ਸਿੰਘ ਖੇੜਾ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ ਤੇ ਗੁਰੂ ਘਰ ਚੌਵੀ ਘੰਟੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਲਈ ਖੁੱਲੇ ਹਨ ਫਿਰ ਇਸ ਪਵਿਤਰ ਅਸਥਾਨ ਤੇ ਹਮਲਾ ਕਿਉਂ !ਉਹਨਾਂ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਤੋਂ ਦੋਸ਼ੀਆਂ ਨੂੰ ਸਖਤ ਸਜਾ ਦੀ ਮੰਗ ਕਰਦਿਆਂ ਪਾਕਿਸਤਾਨ ਸਥਿੱਤ ਸਿੱਖ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ।
ਅਕਾਲੀ ਆਗੂ ਅਰਵਿੰਦਰਪਾਲ ਸਿੰਘ ਵਿੱਕੀ ਨੇ ਗੁਰਦਵਾਰਾ ਨਨਕਾਣਾ ਸਾਹਿਬ ਤੇ ਹਮਲੇ ਨੂੰ ਸ਼ਰਾਰਤੀ ਅਨਸਾਰਾਂ ਦਾ ਕਾਰਾ ਕਰਾਰ ਦਿੰਦਿਆਂ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਆਖਦਿਆਂ ਇਸ ਕਾਰਵਾਈ ਨੂੰ ਬੁਜਦਿਲਾਨਾ ਕਰਾਰ ਦਿੱਤਾ ।ਉਹਨਾਂ ਦੋਸ਼ੀਆਂ ਲਈ ਸਖਤ ਸਜਾ ਦੀ ਮੰਗ ਕੀਤੀ ।
ਇਨਕਮ ਟੈਕਸ ਦੇ ਉਘੇ ਵਕੀਲ ਰਿਸ਼ੀ ਬਾਂਸਲ ਨੇ ਇਸ ਕਾਰੇ ਨੂੰ ਭਾਈਚਾਰਕ ਸਾਂਝ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਆਖਦਿਆਂ ਕਿਹਾ ਕਿ ਗੁਰੂ ਘਰ ਸਰਬੱਤ ਦੇ ਭਲੇ ਦਾ ਹੋਕਾ ਦਿੰਦੇ ਹਨ ਫਿਰ ਅਜਿਹੀਆਂ ਸ਼ਰਾਰਤਾਂ ਕਿਉਂ ?
ਪੰਜਾਬ ਐਂਡ ਹਰਿਆਣਾਂ ਹਾਈਕੋਰਟ ਦੇ ਸੀਨੀਅਰ ਵਕੀਲ ਪਰਮਿੰਦਰ ਸਿੰਘ ਗਿੱਲ ਨੇ ਗੁਰਦਵਾਰਾ ਨਨਕਾਣਾਂ ਸਾਹਿਬ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਘਟੀਆ ਕਾਰਾ ਆਖਿਆ ਤੇ ਉਹਨਾਂ ਦੋਸ਼ੀਆਂ ਨੂੰ ਸਖਤ ਸਜਾਂਵਾਂ ਦੇਣ ਦੀ ਮੰਗ ਕੀਤੀ ।ਉਹਨਾਂ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ ਕਨੂੰਨ ਆਪਣਾਂ ਕੰਮ ਕਰੇ ।
ਨੌਜਵਾਨ ਅਕਾਲੀ ਆਗੂ ਸਾਬਕਾ ਸਰਪੰਚ ਕਰਮਜੀਤ ਸਿੰਘ ਹੇੜੀਆਂ ਨੇ ਇਸ ਹਮਲੇ ਨੂੰ ਘਟੀਆ ਤੇ ਬੁਜਦਿਲਾਨਾ ਕਾਰਵਾਈ ਆਖਦਿਆਂ ਪਾਕਿਸਤਾਨ ਸਰਕਾਰ ਤੋਂ ਜਿਥੇ ਦੋਸ਼ੀਆਂ ਨੂੰ ਸਖਤ ਸਜਾਂਵਾਂ ਦੀ ਮੰਗ ਕੀਤੀ ਉਥੇ ਪਾਕਿਸਤਾਨ ਸਥਿੱਤ ਸਿੱਖ ਗੁਰਧਾਮਾਂ ਦੀ ਸੁਰੱਖਿਆ ਲਈ ਜਵਾਬਦੇਹ ਹੋਣ ਲਈ ਵੀ ਕਿਹਾ ।

WRITTEN BY