Skip to content
Independent perspectives. Global stories.
BREAKING

ਟੈੱਟ ਪ੍ਰੀਖਿਆ ਦੇ ਦੂਰ-ਦੁਰਾਡੇ ਕੇਂਦਰਾਂ ਕਾਰਨ ਪ੍ਰੀਖਿਆਰਥੀ ਪ੍ਰੇਸ਼ਾਨ

Share this story

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਅਧਿਆਪਕ ਬਣਨਾ ਅੱਜ ਦੇ ਸਮੇਂ ‘ਚ ਆਸਾਨ ਕੰਮ ਨਹੀਂ,ਕੋਈ ਸਮਾਂ ਸੀ ਜਦੋਂ ਅੱਠਵੀਂ ਪਾਸ ਵੀ ਟ੍ਰੇਨਿੰਗ ਕਰਕੇ ਨਾਲੋ ਨਾਲ ਜੇ.ਬੀ.ਟੀ. ਅਧਿਆਪਕ ਲੱਗ ਜਾਂਦੇ ਸੀ।ਬੇਰੁਜ਼ਗਾਰ ਅਧਿਆਪਕਾਂ ਦੀ ਹੋਣੀ ਹੋਰ ਵੀ ਮਾੜੀ ਹੈ। ਉਨ੍ਹਾਂ ਨੂੰ ਕਿਵੇਂ ਸੜਕਾਂ ਤੇ ਕੁੱਟਿਆ ਅਤੇ ਪਾਣੀ ਦੀਆਂ ਵੁਛਾੜਾਂ ਨਾਲ ਭੰਨਿਆ ਜਾਂਦਾ ਹੈ ਜੋ ਕਿ ਕਿਸੇ ਤੋਂ ਲੁਕਿਆ ਹੋਇਆ ਨਹੀਂ।ਲੋਕਾਂ ਦੇ ਚੁਣੇ ਨੁਮਾਇੰਦੇ ਜੋ ਜਿੱਤਣ ਤੋਂ ਪਹਿਲਾਂ ਇਨ੍ਹਾਂ ਹੀ ਅਧਿਆਪਕਾਂ ਨਾਲ ਜਿੱਤ ਕੇ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਦੇ ਸੀ ,ਹੁਣ ਅਧਿਆਪਕਾਂ ਨੂੰ ਲੋਕਤੰਤਰ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ,ਪਿਛਲੇ ਸਾਲ ਵੱਡੇ ਪੱਧਰ ਤੇ ਅਧਿਆਪਕ ਜਥੇਬੰਦੀਆਂ ਨੇ ਸਾਂਝੇ ਮੋਰਚੇ ਦੇ ਰੂਪ ‘ਚ ਵੱਡਾ ਸ਼ੰਘਰਸ਼ ਵਿੱਢਿਆ ਸੀ ਪਰ ਸਰਕਾਰੀ ਚਾਲ ਇਸ ਨੂੰ ਤਾਰਪੀਡੋ ਕਰਨ ‘ਚ ਪੂਰੀ ਤਰ੍ਹਾਂ ਸਫਲ ਰਹੀ।ਇਸੇ ਸੰਦਰਭ ਵਿੱਚ ਹੁਣ ਜੇ ਦੇਖਿਆ ਜਾਵੇ ਤਾਂ ਚੋਣਾਂ ਤੋਂ ਬਾਅਦ ਸਥਿਤੀ ਅਤੇ ਸੋਚ ਬਦਲਣਾ ਆਮ ਹੋ ਗਿਆ ਹੈ ਜੋ ਕਿ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।
ਅੱਜ ਅਧਿਆਪਕ ਬਣਨਾ ਸੌਖਾ ਨਹੀਂ, ਹੁਣ ਪਹਿਲੇ ਕਦਮ ਤੇ ਹੀ ਅਧਿਆਪਕ ਨਿਯੁਕਤੀ ਨੂੰ ਲੈ ਕੇ ਕਿਸੇ ਕਿਸਮ ਦੀ ਅਧਿਆਪਕ ਟ੍ਰੇਨਿੰਗ ਕਰਨ ਤੋਂ ਬਾਅਦ ਟੈੱਟ ਪਾਸ ਕਰਨਾ ਲਾਜ਼ਮੀ ਹੈ। ਵਿਸ਼ਾ ਅਧਿਆਪਕਾਂ ਲਈ ਟੈੱਟ ਪਾਸ ਕਰਨ ਤੋਂ ਬਾਅਦ ਵਿਸ਼ੇ ਸਬੰਧੀ ਵੀ ਟੈਸਟ ਵੱਖਰੇ ਤੌਰ ਤੇ ਪਾਸ ਕਰਨਾ ਹੁੰਦਾ ਹੈ ਤਾਂ ਜਾ ਕੇ ਨਿਯੁਕਤੀ ਹੁੰਦੀ ਹੈ।ਹੁਣ ਗੱਲ ਆਉਂਦੀ ਹੈ ਟੈੱਟ ਪਾਸ ਕਰਨ ਦੀ ਆਸ ,ਚ ਬੈਠੇ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦੇ ਪੰਜਾਬ ਰਾਜ ਯੋਗਤਾ ਟੈਸਟ-2018 ‘ਚ ਹੋਣ ਵਾਲੀ ਪ੍ਰੀਖਿਆ ਨੂੰ ਸਰਕਾਰ ਵਲੋਂ ਮਿਥੀ ਤਾਰੀਖ 15 ਦਸੰਬਰ 2019 ਨੂੰ ਲੈਣ ਦੀ।ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਹਾਲਾਤ ਕੋਈ ਕਿਸੇ ਤਰ੍ਹਾਂ ਇਸ ਸਮੇਂ ਦੌਰਾਣ ਖਰਾਬ ਜਾਂ ਅਣਸੁਖਾਵੇਂ ਨਹੀਂ ਹੋਏ। ਇਸ ਨੂੰ ਲੇਟ ਕਰਨ ਲਈ ਸਰਕਾਰ ਵਲੋਂ ਕਾਰਣਾਂ ਦਾ ਸਪਸ਼ਟੀਕਰਨ ਦੇਣਾ ਬਣਦਾ ਹੈ। ਲੋਕਤੰਤਰ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ।ਜੇ ਕੋਈ ਕਾਰਣ ਨਹੀਂ ਹਨ ਤਾਂ ਸਰਕਾਰੀ ਤੰਤਰ ਦੀ ਅਣਗਹਿਲੀ ਜਰੂਰ ਹੈ ਜਿਸ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ ਜੋ ਕਿ ਅੱਗੇ ਤੋਂ ਨਹੀਂ ਹੋਣੀ ਚਾਹੀਦੀ।
ਇਸ ਟੈਸਟ ਦੇ ਸੰਚਾਲਣ ਦਾ ਕੰਮ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦਿੱਤਾ ਗਿਆ ਹੈ।ਹੁਣ ਇਨ੍ਹਾਂ ਨਵੇਂ ਬਣਨ ਜਾ ਰਹੇ ਅਧਿਆਪਕਾਂ ਨੂੰ ਪਹਿਲਾਂ ਹੀ ਮਿਥੀ 15 ਦਸੰਬਰ ਦੀ ਤਾਰੀਖ ਨੂੰ ਟੈਸਟ ਤੋਂ ਥੋੜੇ ਦਿਨ ਪਹਿਲਾਂ ਬਦਲ ਕੇ 22 ਦਸੰਬਰ ਕਰ ਦਿੱਤਾ ਅਤੇ 16 ਦਸੰਬਰ ਤੋਂ ਐਡਮਿਟ ਕਾਰਡ ਡਾਊਨਲੋਡ ਕਰਨ ਦਾ ਐਲਾਨ ਕਰ ਦਿੱਤਾ। ਐਡਮਿਟ ਕਾਰਡ ਡਾਊਨਲੋਡ ਕਰਕੇ ਸਾਰੇ ਪ੍ਰੀਖਿਆਰਥੀਆਂ ਦੀ ਨੀਂਦ ਹਰਾਮ ਹੋ ਗਈ ਜਦੋਂ ਉਨ੍ਹਾਂ ਦੇ ਕਲਿੱਕ ਕੀਤੇ ਸਟੇਸ਼ਨਾਂ ਦੀ ਥਾਂ ਤਿੰਨ ਸੌ ਤੋਂ ਵੀ ਵੱਧ ਕਿਲੋਮੀਟਰ ਦੂਰੀ ਦੇ ਰਾਜ ਦੇ ਦੂਸਰੇ ਸਿਰੇ ਦੇ ਜਿਲ੍ਹਿਆਂ ਦੇ ਪ੍ਰੀਖਿਆ ਕੇਂਦਰਾਂ ‘ਚ ਪੁਚਾ ਦਿੱਤਾ।ਇਸ ਦੇ ਪਿੱਛੇ ਸਰਕਾਰ ਦੀ ਕਿਹੜੀ ਲੋਕ ਸੇਵਾ ਵਾਲੀ ਭਾਵਨਾ ਕੰਮ ਕਰਦੀ ਹੈ ? ਇਹ ਤਾਂ ਸਰਕਾਰ ਹੀ ਤਰਕ ਨਾਲ ਦੱਸ ਸਕਦੀ ਹੈ। ਇਹੋ ਜਿਹੇ ਫੈਸ਼ਲੇ ਜਨਤਾ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ।ਇਹੀ ਕਾਰਨ ਹੈ ਨੋਜਵਾਨ ਬਾਹਰਲੇ ਦੇਸ਼ਾਂ ‘ਚ ਜਾਣ ਲਈ ਉਤਾਵਲੇ ਹੋ ਜਾਂਦੇ ਹਨ, ਬਹੁਤੇ ਤਾਂ ਇਥੇ ਹੁਣ ਬਾਰ੍ਹਵੀਂ ਤੱਕ ਪੜ੍ਹਾਈ ਤੋਂ ਬਾਅਦ ਅਗਲੇਰੀ ਕੋਈ ਵੀ ਪੜ੍ਹਾਈ ਵਿਦੇਸ਼ ਜਾਕੇ ਕਰਨ ਨੂੰ ਤਰਜ਼ੀਹ ਦਿੰਦੇ ਹਨ, ਜੋ ਕਿ ਪੰਜਾਬ ਦੇ ਭਵਿੱਖ ਲਈ ਘਾਤਕ ਹੈ। ਜਿਕਰਯੋਗ ਗੱਲ ਹੈ ਕਿ ਇਹੋ ਟੈਸਟ ਪਹਿਲਾਂ ਸਾਰੇ ਜਿਲ੍ਹਿਆਂ ਦੇ ਪ੍ਰਮੁੱਖ ਸਹਿਰਾਂ ਵਿੱਚ ਹੁੰਦੇ ਰਹੇ ਹਨ।ਬਹੁਤੇ ਪ੍ਰੀਖਿਆਰਥੀ ਆਪਣੇ ਹੀ ਸ਼ਹਿਰ ‘ਚ ਪੇਪਰ ਦਿੰਦੇ ਰਹੇ ਹਨ। ਵਿਭਾਗ ਨੂੰ ਇਸ ਤਰ੍ਹਾਂ ਕੇਂਦਰ ਦੂਜੇ ਜਿਲ੍ਹਿਆਂ ‘ਚ ਉਹ ਵੀ ਅਤਿ ਦੂਰੀ ਤੇ ,ਕਰਨ ਦੀ ਕੀ ਮਜਬੂਰੀ ਹੈ,ਇਹ ਵੀ ਗੁੱਝਾ ਭੇਦ ਹੈ,ਕਿਸੇ ਨਾ ਕਿਸੇ ਰੂਪ ‘ਚ ਕਿਸੇ ਮਾੜੀ ਸੋਚ ਦੇ ਪ੍ਰਤੀਕ ਦਾ ਸਿੱਟਾ ਨਜ਼ਰ ਆਉਂਦਾ ਹੈ,ਇਹ ਆਮ ਅਧਿਕਾਰੀ ਦੀ ਸੋਚ ਨਹੀਂ ਹੋ ਸਕਦੀ।ਫੇਸਬੁੱਕ ਤੇ ਇਸ ਦਾ ਬਹੁਤ ਜਿਆਦਾ ਵਿਰੋਧ ਹੋ ਰਿਹਾ ਹੈ,ਬਹੁਤੇ ਇਸ ਪੇਪਰ ਦਾ ਬਾਈਕਾਟ ਕਰਨ ਲੱਗੇ ਹਨ।ਟੈੱਟ ਪ੍ਰੀਖਿਆ ਦੇਣ ਵਾਲੀਆਂ ਛੋਟੇ ਛੋਟੇ ਬੱਚਿਆਂ ਦੀਆਂ ਮਾਵਾਂ ਐਨੀ ਠੰਡ ‘ਚ ਆਪਣੇ ਬੱਚਿਆਂ ਨੂੰ ਐਡੀ ਦੂਰ ਕਿਵੇਂ ਨਾਲ ਲਿਜਾਣਗੀਆਂ , ਜਦੋਂ ਕਿ ਉਸੀ ਦਿਨ ਜਾਣਾ ਜਾਂ ਵਾਪਿਸ ਆਉਣਾ ਇਹੋ ਜਿਹੇ ਮੌਸਮ ‘ਚ ਖਤਰੇ ਤੋਂ ਬਾਹਰ ਨਹੀਂ।ਇਨ੍ਹਾਂ ਟੈਸਟਾਂ ‘ਚ ਲੜਕੀਆਂ ਦੀ ਗਿਣਤੀ ਅੱਜ ਕੱਲ਼ ਲੜਕਿਆਂ ਤੋਂ ਵੈਸੇ ਹੀ ਵੱਧ ਹੁੰਦੀ ਹੈ ।ਵਿੱਤੀ ਬੌਝ ਹਰੇਕ ਤੇ ਵਾਧੂ ਪਵੇਗਾ,ਸਫਰ ਲੰਮਾ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਤਾਂ ਹੋਵੇਗੀ ਹੀ , ਅਣਜਾਣ ਥਾਵਾਂ ਤੇ ਜਾਣ ਦੀ ਸਮੱਸਿਆ,ਸਮਾਂ ਵਾਧੂ ਬਰਬਾਦ ਹੋਵੇਗਾ। ਇਹ ਕੋਈ ਟੈੱਟ ਪਾਸ ਕਰਨ ਜਾਂ ਨੋਕਰੀ ਮਿਲਣ ਦੀ ਗਰੰਟੀ ਨਹੀਂ,ਅਜੇ ਤਾਂ ਮੰਜ਼ਲ ਦੂਰ ਹੈ,ਅਜੇ ਤਾਂ ਨੋਕਰੀ ਲਈ ਸ਼ੰਘਰਸ਼ ਕਰਦੇ ਸਮੇਂ ਪੁਲਿਸ ਦੀਆਂ ਜਿਆਦਤੀਆਂ ਵੀ ਬਰਦਾਸ਼ਤ ਕਰਨੀਆਂ ਪੈਣੀਆਂ ਹਨ ।
ਸੱਚ ਮੁੱਚ ਸਿੱਖਿਆ ਮਹਿਕਮੇ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਨਜ਼ਰ ਆਉਂਦੀ ਹੈ, ਸ਼ਾਇਦ ਪ੍ਰੀਖਿਆਰਥੀਆਂ ਦੇ ਰੋਹ ਨੂੰ ਦੇਖਦੇ ਦੂਸਰੀ ਵਾਰ ਪ੍ਰੀਖਿਆ ਦੀ ਤਾਰੀਖ ਮੱਲਤਵੀ ਕਰਕੇ ਅਗਲੇ ਸਾਲ 5 ਜਨਵਰੀ 2020 ਕਰ ਦਿੱਤੀ ਹੈ।ਉਮੀਦ ਹੈ ਸਰਕਾਰ ਵਲੋਂ ਇਸ ਹੋਰ ਵਧਾਏ ਸਮੇਂ ਦੌਰਾਣ ਸਿੱਖਿਆ ਵਿਭਾਗ ਦੇ ਘਿਨਾਉਣੇ ਫੈਸ਼ਲੇ ਨੂੰ ਗੰਭੀਰਤਾ ਨਾਲ ਲੈ ਕੇ ਨੌਜਵਾਨਾਂ ਦੇ ਰੋਹ ਨੂੰ ਸਾਂਤ ਕਰਨ ਲਈ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਜੱਦੀ ਜਿਲ੍ਹਿਆਂ ਜਾਂ ਕਲਿੱਕ ਕੀਤੇ ਕੇਂਦਰਾਂ ਅਨੁਸਾਰ ਹੀ ਦਿੱਤੇ ਜਾਣ, ਜੋ ਕਿ ਵਧੀਆ ਗੱਲ ਹੋਵੇਗੀ।ਜੇਕਰ ਸਰਕਾਰ ਨੇ ਇਹ ਫੈਸ਼ਲਾ ਨਾ ਬਦਲਿਆ ਤਾਂ ਇਸ ਨਾਲ ਨੌਜਵਾਨ ਪ੍ਰੀਖਿਆਰਥੀਆਂ ਦਾ ਗੁੱਸਾ,ਰੋਹ ਕੋਈ ਵੀ ਭਿਆਨਕ ਰੂਪ ਧਾਰਣ ਕਰ ਸਕਦਾ ਹੈ ,ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਵਾਰ ਵਾਰ ਤਾਰੀਖਾਂ ਬਦਲਣ ਨਾਲ ਬਹੁਤ ਸਾਰੇ ਪ੍ਰੀਖਿਆਰਥੀਆਂ ਦੇ ਇਨ੍ਹਾਂ ਦਿਨਾਂ ਦੌਰਾਣ ਨਿਸਚਤ ਕੀਤੇ ਪ੍ਰੋਗਰਾਮ ਜਾਂ ਕੰੰਮਾਂਕਾਰਾਂ ਤੋਂ ਵਾਂਝੇ ਰਹਿਣ ਕਾਰਨ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਜਰੂਰ ਹੋਵੇਗਾ,ਇਹੋ ਜਿਹਾ ਵਰਤਾਰਾ ਸੂਝਵਾਨ ਰਾਜ ਵਾਸੀਆਂ ਲਈ ਨਿਰਾਸਤਾ ਪੈਦਾ ਕਰੇਗਾ।
ਮੇਜਰ ਸਿੰਘ ਨਾਭਾ,
ਸੰਪਰਕ : 94635-53962

WRITTEN BY