ਸਿਨੇਮਾ,ਮਿਊਜ਼ਿਕ ਜਾਂ ਰੰਗਮੰਚ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ ਸਗੋਂ ਇੱਕ ਦਰਪਣ ਹੁੰਦੇ ਹਨ ਉਸ ਸਮਾਜ ਦਾ ਜਿਸ ਸਮਾਜ ਦੀ ਬੋਲੀ ਵਿੱਚ ਇਹ ਬਣਾਏ ਜਾਂਦੇ ਨੇ , ਗਾਏ ਜਾਂਦੇ ਨੇ ਜਾਂ ਫਿਰ ਖੇਡੇ ਜਾਂਦੇ ਹਨ। ਕਲਾ ਦੀਆਂ ਇਹਨਾਂ ਵੰਨਗੀਆਂ ਰਾਂਹੀ ਆਪਣੇ ਸਮਾਜ ਦੇ ਸਭਿਆਚਾਰ ਦੇ ਨਾਲ ਨਾਲ ਆਪਣੇ ਦੇਸ਼ ਜਾਂ ਸੂਬੇ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਉਹਨਾਂ ਦੇ ਹੱਲ ਦੇ ਤਰੀਕੇ ਵੀ ਦੱਸੇ ਜਾਂਦੇ ਹਨ । ਜਿਸ ਤਰ੍ਹਾਂ ਦੇਸ਼ ਵਾਸੀ ਇੱਕ ਫੌਜੀ ਤੋਂ,ਇੱਕ ਅਫਸਰ ਤੋਂ ਇੱਕ ਲੀਡਰ ਤੋਂ ਜਾਂ ਫਿਰ ਇੱਕ ਪੱਤਰਕਾਰ ਤੋਂ ਇਹ ਆਸ ਕਰਦੇ ਹਨ ਕਿ ਉਹ ਸਮਾਜ ਦਾ ਇੱਕ ਜਿੰਮੇਵਾਰ ਪਾਤਰ ਹੋਵੇ । (ਵੈਸੇ ਦੇਸ਼ ਪ?ਤੀ ਇਮਾਨਦਾਰੀ ਤੇ ਉਸਾਰੂ ਜਿੰਮੇਵਾਰੀ ਇਹਨਾਂ ਦਾ ਇਖਲਾਕੀ ਫਰਜ ਏ ) ਏਸੇ ਤਰ੍ਹਾਂ ਕਲਕਾਰ,ਲੇਖਕ ਤੇ ਗਾਇਕ ਵੀ ਆਪਣੇ ਦੇਸ਼,ਆਪਣੀ ਭਾਸ਼ਾ ਤੇ ਆਪਣੇ ਲੋਕਾਂ ਦੇ ਜਿੰਮੇਵਾਰ ਨੁੰਮਾਇਦੇ ਹੁੰਦੇ ਹਨ । ਕਲਾ ਦੇ ਖੇਤਰ ਦੇ ਇੱਕ ਪੱਖ ,ਜੇ ਅੱਜ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਇਹ ਅੱਜ ਦੇ ਸਮੇਂ ਵਿੱਚ ਆਪਣੀ ਸਮਾਜ ਪ?ਤੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕਾ,ਪੰਜਾਬੀ ਦੀਆਂ ਕੁਝ ਕੁ ਗਿਣਵੀਆਂ ਚੁਣਨੀਆਂ ਫਿਲਮਾਂ ਨੂੰ ਛੱਡ ਕੇ ਅੱਜ ਦਾ 90 ਪ੍ਰਤੀਸ਼ਤ ਪੰਜਾਬੀ ਸਿਨੇਮਾ (,ਅੱਜ ਦੇ ਸਮੇਂ ਵਿੱਚ) ਪੰਜਾਬ ਦੇ ਪੁਰਾਣੇ ਸਮੇਂ ਦੇ ਵਿਆਹਾਂ ਦੀਆਂ ਝੱਲ-ਵਲੱਲੀਆਂ ਦੇ ਦੁਆਲੇ ਉਲਝ ਕੇ ਰਹਿ ਗਿਆ ਹੈ,ਉਹੀ ਪੰਜ ਸੱਤ ਭੰਡ ਟਾਈਮ ਕਲਾਕਾਰਾਂ ਦਾ ਗਰੁੱਪ ਏ ਕਦੇ“ ਜੀਜਿਆਂ ਦੀ ਕਹਾਣੀ ਕਦੇ ਵਿਆਹਾਂ ਵਿਚ ਆਸ਼ਕੀ,ਕਦੇ ਮਾਮਾ-ਮਾਮੀ ਤੇ ਕਦੇ ਭੂਆ-ਫੁਫੜ ਦੀ ਅਨਪੜ੍ਹਤਾ ਦਾ ਜਲੂਸ ਹੋਰ ਪਤਾ ਨਹੀਂ ਕੀ-ਕੀ ਜਬਲੀਆ !ਸਾਰਿਆਂ ਸਿਰ ਅਸੀਂ ਇਹ ਠੀਕਰਾ ਨਹੀਂ ਭੰਨਦੇ ਪਰ ਮੁਦਿਆਂ ਦੀ ਗੱਲ ਕਰਨ ਵਾਲੇ ਬਹੁਤ ਘੱਟ ਲੋਕ ਹਨ ,ਜਿਵੇਂ ,ਬੱਬੂ ਮਾਨ ਦੀ ਏਕਮ ,ਹਸ਼ਰ, ਜਿੰਮੀ ਸ਼ੇਰਗਿੱਲ ਦੀ ਸਿਆਸਤ,ਸ਼ਰੀਕ,ਮੁੰਡੇ ਯੂ ਕੇ ਦੇ,ਗਿਪੀ ਗਰੇਵਾਲ ਦੀ ਅਰਦਾਸ,ਕੁਲਜਿੰਦਰ ਸਿੱਧੂ ਦੀ ਸਾਡਾ ਹੱਕ ,ਯੋਧਾ ,ਬਾਈ ਦੇਵ ਖਰੌੜ ਦੀਆਂ ,ਡਾਕੂਆਂ ਦਾ ਮੁੰਡਾ,ਕਬੱਡੀ ਇੱਕ ਮਹੁੱਬਤ ,ਰਾਣਾ ਰਣਬੀਰ ਦੀ “ਆਸੀਸ “ ਸੱਚਮੁੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦੀਆਂ ਹਨ । ਕੁਝ ਹੋਰ ਵੀ ਵਧੀਆ ਪੇਸ਼ਕਾਰ ਹਨ, ਉਹਨਾਂ ਕੰਮ ਪੰਜਾਬੀਅਤ ਲਈ ਕੀਤਾ ਪਰ ਉਹ ਲੋਕਾਂ ਦੇ ਚਹੇਤੇ ਨਹੀਂ ਬਣ ਸਕੇ ਤੇ ਜਿਹੜੇ ਜੁਗਾੜ ਲਾ ਕੇ ਚਹੇਤੇ ਬਣ ਗਏ ਉਹ ਪੰਜਾਬ,ਪੰਜਾਬੀ ਤੇ ਪੰਜਾਬੀਅਤ ਪ?ਤੀ ਜਿੰਮੇਵਾਰ ਨਹੀਂ! ਨੌਨ ਸਿੰਗਰ ਬਾਈ ਦੇਵ ਖਰੌੜ ,ਕੁਲਜਿੰਦਰ ਸਿੱਧੂ ਤੇ ਜਿੰਮੀ ਸ਼ੇਰਗਿੱਲ ਵਧਾਈ ਦੇ ਪਾਤਰ ਹਨ ।ਪਰ ਜੇ ਅੱਜ ਦੇ ਉਜੜ ਰਹੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਗੰਧਲੀ ਤਸਵੀਰ ਪਿਛਲੀ ਬੇਈਮਾਨ ਅਫਸਰਸ਼ਾਹੀ ਜਾਂ ਭਰਿਸ਼ਟ ਲੀਡਰਾਂ ਦੇ ਕਾਲੇ ਕਾਰਨਾਮਿਆਂ ਦੀ ਗੱਲ ਕੋਈ ਵੀ ਨਿਰਮਾਤਾ,ਹੀਰੋ ਜਾਂ ਕਮੇਡੀਅਨ ਨਹੀਂ ਕਰਦਾ,ਦੱਖਣੀ ਫਿਲਮਾਂ ਵਿੱਚ ਜਿਵੇਂ ਸੂਬੇ ਦੇ ਭਰਿਸ਼ਟ ਰਾਜਨੇਤਾਵਾਂ ਜਾਂ ਬਾਬੂਸ਼ਾਹੀ ਨੂੰ ਲੋਕਾਂ ਦੀ ਕਚਿਹਰੀ ਵਿੱਚ ਨੰਗੇ ਕੀਤਾ ਜਾਂਦਾ ਹੈ ਉਸ ਪਾਸੇ ਨੂੰ ਪੰਜਾਬੀ ਸਿਨੇਮਾ ਅਜੇ ਤੁਰਿਆ ਵੀ ਨਹੀਂ! ਪਰ ਜਦੋਂ 2017 ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਸੀ ਉਸ ਵਕਤ ਝੰਡੀ ਵਾਲੀ ਕਾਰ ਲੈਣ ਲਈ ਕਈ ਵੱਡੇ ਕਲਾਕਾਰ ਸਿਆਸਤ (ਆਮ ਆਦਮੀ ਪਾਰਟੀ) ਵੱਲ ਦੌੜੇ ਪਰ ਜਦ ਪਾਰਟੀ ਹਾਰ ਗਈ ਤਾਂ ਫਿਰ “ਖੋਤੀ ਬੋਹੜ ਥੱਲੇ “ ! ਮੁੜ ਕਲਾਕਾਰੀ ਵੱਲ ਪਰਤਣਾ ਪਿਆ।
ਪੰਜਾਬੀ ਫਿਲਮਾਂ ਵਿੱਚ ਵੈਲ ਸੈੱਟ ਕਈ ਰੰਗਮੰਚ ਦੇ ਕਲਾਕਾਰ ਜਿਹੜੇ ਆਪਣੇ ਆਪ ਨੂੰ ਅਜੇ ਵੀ ਗੁਰਸ਼ਰਨ ਭਾਅ ਜੀ ਦੀ ਸੋਚ ਦੇ ਪਹਿਰੇਦਾਰ ਹੋਣ ਦਾ ਭਰਮ ਪਾਲੀਂ ਬੈਠੇ ਹਨ,ਉਹ ਸਟੇਜਾਂ ਤੇ ਹਮੇਸ਼ਾ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦੇ ਸੀ (ਮੈਨੂੰ ਵੀ ਇਹਨਾਂ ਨਾਲ ਬਹੁਤ ਨੇੜਿਉਂ ਪੰਜ -ਸੱਤ ਸਾਲ ਰੰਗਮੰਚ ਦੇ ਵਿਹੜੇ ਵਿਚਰਨ ਦਾ ਮੌਕਾ ਮਿਲਿਆ ) ਉਹ ਅੱਜ ਇਨਕਲਾਬ ਦਾ ਨਾਅਰਾ ਜਾਂ ਗੁਰਸ਼ਰਨ ਭਾਅ ਜੀ ਦੇ ਕੰਮੀਆ ਦੇ ਵਿਹੜੇ ਜਾਂ ਮੈਂ ਭਗਤ ਸਿੰਘ ਬੋਲ ਰਿਹਾ ਹਾਂ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਹਨ ,ਪੈਸਾ ਜਿਵੇਂ ਨਚਾਈ ਜਾਂਦਾ ਨੱਚੀ ਜਾਂਦੇ ਨੇ । ਅੱਜ ਲੋੜ ਹੈ ਪੰਜਾਬੀ ਸਿਨੇਮਾ ਨੂੰ ਹੋਰ ਭਸ਼ਾਵਾਂ ਖਾਸ ਕਰ ਦੱਖਣ ਦੇ ਸਿਨੇਮਾ ਦੇ ਹਾਣੀ ਬਣਾਉਣ ਦੀ ,ਪੰਜਾਬੀ ਸਿਨੇਮਾ ਭਾਂਵੇ ਵਿਸ਼ਵ ਪੱਧਰ ਤੇ ਦਰਜਨ ਦੇ ਕਰੀਬ ਮੁਲਕਾਂ ਵਿੱਚ ਆਪਣੀ ਹਾਜਰੀ ਲੁਆ ਰਿਹਾ ਹੈ ਪਰ ਪੰਜਾਬੀ ਸਿਨੇਮੇ ਕੋਲ ਅਜੇ ਤੱਕ ਕੋਈ ਆਪਣੀ ਅਜਿਹੀ ਰਜਿਸਟਰਡ ਬੌਡੀ ਨਹੀਂ ਜੋ ਸਭ ਕਲਾਕਾਰਾਂ ਨੂੰ ਨਾਲ ਲੈ ਕੇ ਚੱਲ ਸਕੇ ਜਾਂ ਪੰਜਾਬੀ ਸਿਨੇਮਾ ਨੂੰ ਹੋਰ ਉਭਾਰਨ ਲਈ ਨਵੇਂ ਤਜਰਬੇ ਕਰੇ ਤੇ ਪੰਜਾਬੀ ਸਿਨੇਮਾ ਵਿੱਚ ਨਵੀਂ ਆਮਦ ਨਵੇਂ ਕਲਾਕਾਰਾਂ ਨੂੰ ਸੇਧ ਦੇ ਸਕੇ !ਜੇ ਇੱਕ ਅੱਧ ਕੋਈ ਸੰਸਥਾ ਏਸ ਖੇਤਰ ਵਿੱਚ ਉੱਠਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦਾ ਦਾਇਰਾ ਅਜੇ ਪੰਜਾਬੀ ਸਿਨੇਮਾ ਦੀ ਬੇਹਤਰੀ ਵੱਲ ਕਦਮ ਨਹੀਂ ਵਧਾ ਸਕਿਆ! ਇਹ ਕੌੜਾ ਸੱਚ ਹੈ ਕਿ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਵਾਲੇ ਤੀਜੀ ਤੇ ਚੌਥੀ ਕਤਾਰ ਦੇ ਨਵੇਂ ਕਲਾਕਾਰਾਂ ਨੂੰ ਪ੍ਰੋਡਿਊਸਰ ਜਾਂ ਡਾਇਰੈਕਟਰ ਮਿਹਨਤਾਨਾਂ ਫੁੱਟੀ ਕੌਡੀ ਵੀ ਨਹੀਂ ਦਿੰਦਾ ਤੇ ਗੱਲ ਕੀਤੀ ਜਾ ਰਹੀ ਹੈ 4/5ਕਰੋੜੀ ਬਜਟ ਦੀ !ਬਹੁਤੇ ਪ੍ਰੋਡਿਊਸਰ ਅਜੇ ਵੀ ਅਣਗੌਲੇ ਤੇ ਸ਼ੁਕੀਨ ਕਲਾਕਾਰਾਂ ਤੋ ਪੈਸੇ ਇਕੱਠੇ ਕਰ ਕੇ ਫਿਲਮਾਂ ਬਣਾਉਂਦੇ ਹਨ ,ਨਵੀਂ ਬਣੀ ਫਿਲਮ ਐਸ਼ੋਸ਼ੀਏਸ਼ਨ ਏਸ ਮੁੱਦੇ ਵੱਲ ਵੀ ਧਿਆਨ ਦੇਵੇ !
ਪੰਜਾਬ ਦੇ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਜਾ ਰਿਹੈ ਪੰਜਾਬੀ ਸਿਨੇਮਾ



