Skip to content
Independent perspectives. Global stories.
BREAKING

ਭਾਰਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ ‘ਚ ਬਣਿਆ

Share this story

ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਭਾਰਤ ਦਾ ਰਾਜ-ਪ੍ਰਬੰਧ ਬਰਤਾਨਵੀ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਦੁਆਰਾ ਚਲਾਇਆ ਜਾਂਦਾ ਸੀ, ਜਿਸ ਵਿੱਚ ਭਾਰਤੀਆਂ ਦਾ ਕੋਈ ਪ੍ਰਤਿਨਿਧ ਨਹੀਂ ਸੀ। ਸਮੇਂ-ਸਮੇਂ ਭਾਰਤੀਆਂ ਦੁਆਰਾ ਭਾਰਤ ਦਾ ਆਪਣਾ ਸੰਵਿਧਾਨ ਬਣਾਏ ਜਾਣ ਦੀ ਮੰਗ ਉਠਾਈ ਜਾਂਦੀ ਰਹੀ ਸੀ ਪਰ ਅੰਗਰੇਜ਼ੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਸੁਤੰਤਰਤਾ ਸੈਨਾਨੀ ਕਾਨੂੰਨ ਦੇ ਜਾਣਕਾਰ ਸਨ। ਉਹ ਚਾਹੁੰਦੇ ਸਨ ਕਿ ਭਾਰਤੀ ਲੋਕਾਂ ਲਈ ਵੀ ਸੰਵਿਧਾਨ ਸਭਾ ਦਾ ਗਠਨ ਹੋਵੇ, ਲੋਕ ਨਿਯਮਾਂ ਵਿੱਚ ਬੱਝੇ ਹੋਣ, ਹਰ ਇੱਕ ਮਨੁੱਖ ਨੂੰ ਆਪਣੇ ਢੰਗ ਤਰੀਕਿਆਂ ਨਾਲ ਜਿੰਦਗੀ ਜਿਊਣ ਦਾ ਹੱਕ ਮਿਲੇ ਪਰ ਵੱਖ-ਵੱਖ ਧਰਮਾਂ, ਵੱਖ-ਵੱਖ ਭਾਸ਼ਾਵਾਂ, ਰੂੜੀਵਾਦੀ ਸੋਚ, ਪਰੰਪਰਾਗਤ ਰਹੁਰੀਤਾਂ ਦੇ ਹੁੰਦਿਆਂ ਹੋਇਆਂ ਸਾਰਿਆਂ ਲਈ ਇੱਕ ਕਾਨੂੰਨ ਤਿਆਰ ਕਰਨਾ ਬਹੁਤ ਔਖਾ ਸੀ। ਫਿਰ ਵੀ ਜਜ਼ਬੇ ਭਰਪੂਰ ਸੋਚਾਂ ਨੇ ਲਗਾਤਾਰ ਕੋਸ਼ਿਸ਼ ਜਾਰੀ ਰੱਖੀ। ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਸ਼ਾਂਤ ਕਰਨ ਲਈ ‘ਭਾਰਤ ਸਰਕਾਰ ਕਾਨੂੰਨ 1935’ ਬਣਾ ਦਿੱਤਾ। ਦੂਜੇ ਵਿਸ਼ਵ ਯੁੱਧ (1939-1945) ਤੋਂ ਬਾਅਦ ਆਜ਼ਾਦੀ ਦੀ ਉਮੀਦ ਜਾਗੀ। ਵਾਇਸਰਾਏ ਦੀ ਪ੍ਰਧਾਨਗੀ ਹੇਠ ਸਾਰੇ ਭਾਰਤੀ ਸਿਆਸੀ ਚਿਹਰਿਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਮੌਲਾਨਾ ਆਜ਼ਾਦ ਤੋਂ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਤੱਕ ਅਤੇ ਮੁਹੰਮਦ ਅਲੀ ਜਿਨਾਹ ਤੋਂ ਲੈ ਕੇ ਸਰਦਾਰ ਵੱਲਭ ਭਾਈ ਪਟੇਲ ਤੱਕ ਸਾਰਿਆਂ ਨੇ ਹਿੱਸਾ ਲਿਆ। ਮੁਹੰਮਦ ਅਲੀ ਜਿਨਾਹ ਮੁਸਲਮਾਨਾਂ ਲਈ ਵੱਖਰਾ ਸੰਵਿਧਾਨ ਚਾਹੁੰਦਾ ਸੀ ਪਰ ਕਾਂਗਰਸੀ ਵਿਧਾਇਕ ਸਾਰਿਆਂ ਲਈ ਇੱਕੋ ਸੰਵਿਧਾਨ ਚਾਹੁੰਦੇ ਸਨ। 16 ਮਈ 1946 ਈਸਵੀਂ ਵਿੱਚ ਇੱਕ ਸਮਝੌਤਾ ਹੋਇਆ ਅਤੇ 16 ਜੂਨ 1946 ‘ਚ ਸਾਰੇ ਸਿਆਸੀ ਚਿਹਰੇ ਇੱਕਜੁਟ ਹੋ ਗਏ। ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਦੇ ਵਿਰੋਧ ਕਰਨ ਤੇ 16 ਅਗਸਤ ‘ਕਾਲੇ ਦਿਨ’ ਵਜੋਂ ਮਨਾਇਆ ਗਿਆ। 9 ਦਸੰਬਰ 1946 ਨੂੰ ਸੋਮਵਾਰ ਵਾਲੇ ਦਿਨ ਸਵੇਰ ਦੇ 11 ਵਜੇ ਪਹਿਲੀ ਵਾਰ ਸਿਆਸੀ ਮਜਮਾ ਲੱਗਿਆ। ਇਸ ਵਿੱਚ ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਨੇ ਭਾਗ ਨਹੀਂ ਲਿਆ। ਇਹ ਬੈਠਕ 165 ਦਿਨ ਚੱਲੀ। ਇਸ ਦੇ ਅਸਥਾਈ ਅਧਿਅਕਸ਼ ਡਾ. ਰਾਜਿੰਦਰ ਪ੍ਰਸ਼ਾਦ ਸਨ। ਯੂ. ਕੇ, ਆਇਰਲੈਂਡ, ਕਨੈਡਾ, ਅਮਰੀਕਾ ਅਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਕਰਨ ਵਾਲੇ ਬੀ. ਐਨ. ਰਾਉ ਇਸ ਦੇ ਸਲਾਹਕਾਰ ਸਨ। ਮੁਸਲਿਮ ਲੀਗ ਨੇ ਇਸ ਮੀਟਿੰਗ ਦਾ ਵਿਰੋਧ ਕੀਤਾ। ਇਸ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਸੰਵਿਧਾਨ ਸਭਾ ਦੇ ਬਜੁਰਗ ਮੈਂਬਰ ਡਾ. ਸਚਿਦਾਨੰਦ ਸਿਨਹਾ ਨੇ ਕੀਤੀ ਸੀ ਜਿਸ ਵਿੱਚ ਕੁਲ 210 ਮੈਂਬਰਾਂ ਨੇ ਭਾਗ ਲਿਆ ਸੀ। 11 ਦਸੰਬਰ 1946 ਨੂੰ ਹੋਈ ਦੂਜੀ ਮੀਟਿੰਗ ਵਿੱਚ ਡਾ. ਰਜਿੰਦਰ ਪ੍ਰਸਾਦ ਨੂੰ ਸਰਵਸੰਮਤੀ ਨਾਲ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ। 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਸੰਵਿਧਾਨ ਸਭਾ ਵਿੱਚ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ। ਇਹ ਪ੍ਰਸਤਾਵ ਹੋਈ ਤੀਜੀ ਮੀਟਿੰਗ ਦੌਰਾਨ ਪੇਸ਼ ਕੀਤਾ ਗਿਆ। ਤਿੰਨ ਪ੍ਰਮੁੱਖ ਸਮਿਤੀਆਂ ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਅਧੀਨ ਮਸੌਦਾ ਸਮਿਤੀ, ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਅਧੀਨ ਮੂਲ ਅਧਿਕਾਰੀ ਸਮਿਤੀ ਅਤੇ ਜੇ. ਬੀ. ਕਰਿਪਲਾਨੀ ਦੀ ਅਗਵਾਈ ਹੇਠ ਝੰਡਾ ਸਮਿਤੀ ਬਣਾਈ ਗਈ। ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਅਧੀਨ ਬਣੀ 7 ਮੈਂਬਰੀ ਡਰਾਫਟ ਕਮੇਟੀ ਨੇ ਅਕਤੂਬਰ 1947 ‘ਚ ਸੰਵਿਧਾਨ ਦਾ ਪਹਿਲਾ ਡਰਾਫਟ ਪੇਸ਼ ਕੀਤਾ। 21 ਫਰਵਰੀ 1948 ਨੂੰ ਇੱਕ ਹੋਰ ਨਵਾਂ ਡਰਾਫਟ ਸੰਵਿਧਾਨ ਸਭਾ ਦੇ ਅਧਿਅਕਸ਼ ਨੂੰ ਸੋਂਪਿਆ ਗਿਆ। ਲੋਕਾਂ ਦੇ ਸੁਝਾਅ ਲਏ ਗਏ। ਬੜੇ ਬਦਲਾਵ ਕੀਤੇ ਗਏ। 4 ਨਵੰਬਰ 1948 ‘ਚ ਫਿਰ ਇੱਕ ਮਤਾ ਸੰਵਿਧਾਨ ਸਭਾ ਵਿੱਚ ਰੱਖਿਆ ਗਿਆ। ਬਹਿਸ ਹੋਈ, ਵਿਚਾਰ -ਵਟਾਂਦਰਾ ਹੋਇਆ। ਅੰਤ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੁਆਰਾ ਇਸ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਗਿਆ। 26 ਜਨਵਰੀ 1930 ਨੂੰ ਲਾਹੌਰ ਵਿੱਚ ਕਾਂਗਰਸ ਦੁਆਰਾ ਪਹਿਲੀ ਵਾਰ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ। ਇਸ ਕਰਕੇ ਫੈਸਲਾ ਕੀਤਾ ਗਿਆ ਕਿ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਜਾਵੇਗਾ। 24 ਜਨਵਰੀ 1950 ਨੂੰ ਜਨ ਗਨ ਮਨ ਨੂੰ ਰਾਸ਼ਟਰੀ ਗਾਨ ਦਾ ਦਰਜਾ ਅਤੇ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ। 26 ਜਨਵਰੀ 1950 ਨੂੰ ਸਾਰੇ ਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਵੱਖਰੇ -ਵੱਖਰੇ ਦੇਸ਼ਾਂ ਦੇ ਸੰਵਿਧਾਨ ਦੀਆਂ ਚੰਗੀਆਂ ਗੱਲਾਂ ਨੂੰ ਆਪਣੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ। ਸੰਸਦੀ ਸ਼ਾਸਨ ਪ੍ਰਣਾਲੀ ਅਤੇ ਕਾਨੂੰਨ ਦਾ ਸ਼ਾਸਨ ਬਰਤਾਨੀਆ ਦੇ ਸ਼ਾਸਨ ਦਾ ਪ੍ਰਭਾਵ ਹੈ। ਨਾਗਰਿਕਾਂ ਦੇ ਮੌਲਿਕ ਅਧਿਕਾਰ ਅਤੇ ਨਿਆਂਪਾਲਿਕਾ ਦੀ ਵਿਸ਼ੇਸ਼ ਸਥਿਤੀ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਦਾ ਪ੍ਰਭਾਵ ਹੈ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਲਈ ਅਸੀਂ ਆਇਰਲੈਂਡ ਦੇ ਸੰਵਿਧਾਨ ਦੇ ਰਿਣੀ ਹਾਂ। ਭਾਰਤ ਦੀ ਸੰਘਾਤਮਕ ਪ੍ਰਣਾਲੀ ਕੈਨੇਡਾ ਦੇ ਸੰਵਿਧਾਨ ਦਾ ਪ੍ਰਭਾਵ ਹੈ। ਸੰਵਿਧਾਨ ਦੀ ਸੋਧ ਵਿਧੀ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵਿਧੀ ਲਈ ਅਸੀਂ ਦੱਖਣੀ ਅਫਰੀਕਾ ਦੇ ਸੰਵਿਧਾਨ ਦੇ ਰਿਣੀ ਹਾਂ। ਭਾਰਤ ਦੇ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਜਰਮਨੀ ਦੇ ਵਾਈਮਰ ਸੰਵਿਧਾਨ ਦਾ ਪ੍ਰਭਾਵ ਹੈ। ਇਸ ਸੰਵਿਧਾਨ ਦੇ ਬਣਨ ਵਿੱਚ 2 ਸਾਲ, 11 ਮਹੀਨੇ, 18 ਦਿਨ ਦਾ ਸਮਾਂ ਲੱਗਿਆ। ਸਾਡਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਇਹ ਸਿਰਫ ਇੱਕ ਕਾਨੂੰਨੀ ਕਿਤਾਬ ਹੀ ਨਹੀਂ, ਸਗੋਂ ਲੋਕਾਂ ਦੀ ਆਤਮਾ ਹੈ, ਜਿਸ ਅਨੁਸਾਰ ਦੇਸ਼ ਦਾ ਰਾਜ- ਪ੍ਰਬੰਧ ਚਲਾਇਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਹਰਮਨ ਪਿਆਰੀ ਪ੍ਰਭੂਸੱਤਾ,ਧਰਮ ਨਿਰਪੱਖਤਾ, ਉਦਾਰਵਾਦੀ ਲੋਕਤੰਤਰ, ਕੇਂਦਰਿਤ ਸੰਘਵਾਦ, ਸੰਸਦੀ ਪ੍ਰਣਾਲੀ ਦੀ ਸਰਕਾਰ, ਨਿਆਂਪਾਲਿਕਾ ਦੀ ਸੁਤੰਤਰਤਾ, ਨਿਆਇਕ ਪੁਨਰ ਨਿਰੀਖਣ, ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ, ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਪ੍ਰਦਾਨ ਕਰਨਾ,ਵਿਸ਼ਵ ਸ਼ਾਂਤੀ ਅਤੇ ਮਨੁੱਖੀ ਕਲਿਆਣ ਦਾ ਵਿਕਾਸ ਆਦਿ ਸਿਧਾਂਤਾਂ ਤੇ ਅਧਾਰਿਤ ਹੈ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਲਿਖਿਆ ਹੈ ਕਿ, “ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਲੋਕਰਾਜੀ ਗਣਰਾਜ ਬਣਾਉਣ ਦਾ ਪਵਿੱਤਰ ਬਚਨ ਕਰਦੇ ਹਾਂ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ -ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ: ਸੋਚਣ, ਵਿਚਾਰਾਂ ਦੇ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਸੁਤੰਤਰਤਾ : ਪਦਵੀ ਅਤੇ ਮੌਕੇ ਦੀ ਸਮਾਨਤਾ: ਪ੍ਰਾਪਤ ਕਰਨ ਅਤੇ ਉਹਨਾਂ ਸਭ ਵਿੱਚ ਭਾਈਬੰਦੀ ਵਧਾਉਣ ਅਤੇ ਵਿਅਕਤੀ ਦਾ ਗੌਰਵ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਕਾਇਮ ਕਰਨ ਲਈ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ, 1949 ਦੇ ਦਿਨ ਇਸ ਸੰਵਿਧਾਨ ਨੂੰ ਅਧਿਨਿਯਮਤ ਅਤੇ ਆਤਮ ਅਰਪਿਤ ਕਰਦੇ ਹਾਂ। “ ਭਾਰਤ ਦਾ ਸੰਵਿਧਾਨ ਲਿਖਤੀ ਅਤੇ ਵਿਸਤ੍ਰਿਤ ਸੰਵਿਧਾਨ ਹੈ। ਮੌਲਿਕ ਸੰਵਿਧਾਨ ਦੀਆਂ 395 ਧਾਰਾਵਾਂ, 8 ਅਨਸੂਚੀਆਂ ਅਤੇ ਇਸ ਨੂੰ 22 ਭਾਗਾਂ ਵਿੱਚ ਵੰਡਿਆ ਗਿਆ ਸੀ ਪਰੰਤੂ ਸੰਵਿਧਾਨ ਵਿੱਚ ਸਮੇਂ -ਸਮੇਂ ਕੀਤੀਆਂ ਗਈਆਂ ਸੋਧਾਂ ਦੇ ਨਤੀਜੇ ਵਜੋਂ ਅੱਜ ਇਸ ਦੀਆਂ 445 ਧਾਰਾਵਾਂ, 12 ਅਨਸੂਚੀਆਂ ਅਤੇ ਇਸ ਨੂੰ 25 ਭਾਗਾਂ ਵਿੱਚ ਵੰਡਿਆ ਗਿਆ ਹੈ। ਸੰਵਿਧਾਨ ਦੀਆਂ ਧਾਰਾਵਾਂ ਦੀ ਤਰਤੀਬ ਵਿੱਚ ਕੋਈ ਅੰਤਰ ਨਹੀਂ ਕੀਤਾ ਗਿਆ ਹੈ ਜੋ ਕਿ ਅੱਜ ਵੀ 395 ਹੀ ਹਨ ਅਤੇ ਨਵੀਆਂ ਧਾਰਾਵਾਂ ਨੂੰ ਧਾਰਾ-1,ਧਾਰਾ-2 ਦੇ ਨਾਂ ਹੇਠ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਭਾਗ ਇੱਕ ਵਿੱਚ ਧਾਰਾ 1-4 ਵਿੱਚ ਸੰਘ ਅਤੇ ਉਸਦੇ ਰਾਜ ਖੇਤਰ ਦਾ ਵਰਣਨ ਹੈ। ਭਾਗ ਦੋ ਵਿੱਚ ਨਾਗਰਿਕਤਾ ਦਾ ਵਰਣਨ ਧਾਰਾ 5-11 ਅਧੀਨ ਹੈ। ਭਾਗ ਤਿੰਨ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਧਾਰਾ 12-35 ਅਧੀਨ ਹੈ। ਸਮਾਨਤਾ ਦਾ ਅਧਿਕਾਰ ਧਾਰਾ 14-18, ਸੁਤੰਤਰਤਾ ਦਾ ਅਧਿਕਾਰ ਧਾਰਾ 19-22,ਸ਼ੋਸ਼ਣ ਦੇ ਵਿਰੁੱਧ ਅਧਿਕਾਰ ਧਾਰਾ 23-24, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਧਾਰਾ 25-28, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਧਾਰਾ 29-30, ਸੰਵਿਧਾਨਕ ਉਪਾਵਾਂ ਦਾ ਅਧਿਕਾਰ ਧਾਰਾ 32-35 ਅਧੀਨ ਸੰਵਿਧਾਨ ਵਿੱਚ ਦਰਜ ਹੈ। ਧਾਰਾ 31 ਅਧੀਨ ਮਿਲੇ ਸੰਪਤੀ ਦੇ ਅਧਿਕਾਰ ਨੂੰ 1978 ਵਿੱਚ ਕੀਤੀ ਗਈ ਸੰਵਿਧਾਨ ਦੀ 44ਵੀਂ ਸੋਧ ਰਾਹੀਂ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਕੇ ਸਿਰਫ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਭਾਗ ਚਾਰ ਵਿੱਚ ਧਾਰਾ 36-51 ਅਧੀਨ ਰਾਜਨੀਤੀ ਦੇ ਨਿਰਦੇਸ਼ਕ ਤੱਤਾਂ ਦਾ ਬਿਆਨ ਕੀਤਾ ਗਿਆ ਹੈ ਅਤੇ ਭਾਗ ਚਾਰ1 ਦੀ ਧਾਰਾ 511 ਵਿੱਚ ਮੂਲ ਕਰਤੱਵਾਂ ਦਾ ਵਰਣਨ ਹੈ। ਭਾਗ ਪੰਜ ਦੀ ਧਾਰਾ 52-151 ਵਿੱਚ ਸੰਘ, ਭਾਗ ਛੇ ਦੀ ਧਾਰਾ 152-237 ਵਿੱਚ ਰਾਜ, ਭਾਗ ਸੱਤ ਦੀ ਧਾਰਾ 238 ਵਿੱਚ ਪਹਿਲੀ ਅਨੂਸੁਚੀ ਦੇ ਭਾਗ2 ਦੇ ਰਾਜਾਂ ਦਾ ਵਰਣਨ ਸੀ ਪਰ ਇਸ ਭਾਗ ਨੂੰ 1956 ਵਿੱਚ 7ਵੀਂ ਸੋਧ ਰਾਹੀਂ ਖਤਮ ਕਰ ਦਿੱਤਾ ਗਿਆ ਹੈ। ਭਾਗ ਅੱਠ ਦੀ ਧਾਰਾ 239-242 ਵਿੱਚ ਸੰਘ ਰਾਜ ਖੇਤਰ, ਭਾਗ ਨੌ1 ਦੀ ਧਾਰਾ 2431-243O ਵਿੱਚ ਪੰਚਾਇਤਾਂ ਬਾਰੇ, ਭਾਗ ਨੌ 2 ਦੀ ਧਾਰਾ 243P-243Z7 ਵਿੱਚ ਨਗਰਪਾਲਿਕਾਵਾਂ ਬਾਰੇ, ਭਾਗ ਦਸ ਦੀ ਧਾਰਾ 244-2441 ਵਿੱਚ ਅਨੁਸੂਚਿਤ ਅਤੇ ਜਨਜਾਤੀ ਖੇਤਰ, ਭਾਗ ਗਿਆਰਾਂ ਦੀ ਧਾਰਾ 245-263 ਵਿੱਚ ਸੰਘ ਅਤੇ ਰਾਜਾਂ ਵਿਚਕਾਰ ਸੰਬੰਧ, ਭਾਗ ਬਾਰਾਂ ਦੀ ਧਾਰਾ 264-3001 ਵਿੱਚ ਵਿਤ, ਸੰਪਤੀ, ਸੰਵਿਦਾਏ ਅਤੇ ਵਾਦ,ਭਾਗ ਤੇਰਾਂ ਦੀ ਧਾਰਾ 301-307 ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਅੰਦਰ ਵਪਾਰ, ਵਣਜ ਅਤੇ ਸਮਾਗਮ, ਭਾਗ ਚੌਦਾਂ ਦੀ ਧਾਰਾ 308-323 ਵਿੱਚ ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ ਅਤੇ ਭਾਗ ਚੌਦਾਂ 1 ਦੀ ਧਾਰਾ 3231-3232 ਵਿੱਚ 1dministrative tribunals ਦਾ ਵਰਣਨ ਹੈ, ਇਸਨੂੰ 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ ਹੈ।।
– ਬਾਕੀ ਕੱਲ੍ਹ ਪੜ੍ਹੋ

WRITTEN BY