ਅੱਜ ਬੱਚੇ ਤੋਂ ਲੈਕੇ ਕੇ ਵੱਡੇ ਹਰ ਕੋਈ ਮੋਬਾਇਲ ਫੋਨ ਦਾ ਉਪਯੋਗ ਕਰ ਰਿਹਾ ਹੈ।ਪਰ ਇਸਦਾ ਉਪਯੋਗ ਕਿਥੋ ਤੱਕ ਸਹੀ ਢੰਗ ਨਾਲ ਹੋ ਰਿਹਾ ਹੈ ,ਇਹ ਸਾਰੇ ਜਾਣਦੇ ਹਨ।ਮਹਾਨ ਤੇ ਪ੍ਰਸਿੱਧ ਦਾਰਸ਼ਨਿਕ ਰੂਸੋ ਦੇ ਅਨੁਸਾਰ ਇਸ ਦੁਨੀਆਂ ਦੀ ਕੋਈ ਚੀਜ਼ ਮਾੜੀ ਨਹੀਂ ,ਪਰ ਮਨੁੱਖ ਦੇ ਹੱਥਾਂ ਵਿਚ ਆ ਕੇ ਮਾੜੀ ਬਣ ਜਾਂਦੀ ਹੈ। ਸਕੂਲੀ ਵਿਦਿਆਰਥੀ ਇਸਦੇ ਵਿਚ ਪੂਰੀ ਤਰ੍ਹਾਂ ਫਸ ਜਾਂਦੇ ਹਨ,ਕਿਉਂਕਿ ਉਨ੍ਹਾਂ ਵਿਚ ਪੱਕੇ ਇਰਾਦਿਆਂ ਤੇ ਪਰਿਪੱਕਤਾ ਦੀ ਘਾਟ ਹੁੰਦੀ ਹੈ। ਇਕ ਤਰਾਸਦੀ ਇਹ ਵੀ ਆ ਕਿ ਉਹ ਦੁਨੀਆ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਵਾਕਫੀਅਤ ਨਹੀਂ ਹੁੰਦੇ ਤੇ ਆਪਣੇ ਕੋਮਲ ਦਿਲ ਨੂੰ ਇਸ ਵਿਚ ਦਾ ਬੈਠਦੇ ਹਨ। ਪਰ ਇਸਦੇ ਸਿੱਟੇ ਕੁਝ ਹੋਰ ਨਿਕਲਦੇ ਹਨ, ਜੋਂ ਉਹਨਾਂ ਨੇ ਕਦੇ ਸੋਚੇ ਨਹੀਂ ਹੁੰਦੇ। ਹੁਣ ਮਹੀਨਾ ਪਹਿਲਾਂ ਮਾਨਯੋਗ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੇ ਐਲਾਨ ਕੀਤਾ ਕਿ 11ਵੀਂ ਅਤੇ 12ਵੀ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿਤੇ ਜਾਣਗੇ ।ਪਰ ਮੇਰੇ ਖਿਆਲ ਨਾਲ ਇਹ ਗੱਲ ਬੱਚਿਆਂ ਦੇ ਹਿੱਤ ਵਿੱਚ ਨਹੀਂ। ਕਿਉਂਕਿ ਜਿਥੇ ਬੱਚੇ ਆਪਣਾ ਸਾਰਾ ਧਿਆਨ ਸਕੂਲੀ ਕਿਰਿਆਵਾਂ ਤੇ ਗਿਆਨ ਤੇ ਰੱਖਦੇ ਹਨ ਉਥੇ ਹੀ ਉਹਨਾਂ ਦਾ ਧਿਆਨ ਤੇ ਊਰਜਾ ਸਮਾਰਟ ਫੋਨ ਤੇ ਜਾਕੇ ਖਤਮ ਹੋ ਜਾਵੇਗੀ। ਜਦੋਂ ਸਾਨੂੰ ਕੋਈ ਚੀਜ਼ ਬਣੀ ਬਣਾਈ ਮਿਲ ਜਾਵੇ ਉਦੋਂ ਅਸੀਂ ਖ਼ੁਦ ਬਣਾਉਣ ਤੋਂ ਕਤਰਾਉਣ ਲੱਗਦੇ ਹਾਂ ਤਾਂ ਇਹ ਸਾਡੀ ਸਿਰਜਣ ਸਮਰੱਥਾ ਤੇ ਵੱਡੀ ਸੱਟ ਸਾਬਤ ਹੋ ਸਕਦੀ ਹੈ।ਨੈਸਨਲ ਅਵਾਰਡ ਸੀ? ਅਮਰਜੀਤ ਸਿੰਘ ਜੋਂ ਸੰਕਲਪ ਸਾਡੇ ਸਾਹਮਣੇ ਲੈ ਕੇ ਆਏ ਹਨ “ਸਟੱਡੀ ਵਿਦਾਉਟ ਬੈਗ ਐਂਡ ਸਮਾਰਟ ਫ਼ੋਨ” ਤੇ ਅਮਲ ਕਮਾਉਣ ਦੀ ਸਖ਼ਤ ਜ਼ਰੂਰਤ ਹੈ। ਕਾਲੇਜ ਵਿਚ ਪੜ ਰਹੇ ਨੋਜਵਾਨਾਂ ਵਲੋਂ ਮੋਬਾਈਲ ਫੋਨਾਂ ਦੀ ਗਲਤ ਵਰਤੋਂ ਉਹਨਾਂ ਲਈ ਹੀ ਨਹੀਂ ਸਮਾਜ ਲਈ ਵੀ ਕਲੰਕ ਭਰਪੂਰ ਹੈ। ਇਸ ਲਈ ਉਹਨਾਂ ਨੂੰ ਇਹਨਾਂ ਦੀ ਗਲਤ ਵਰਤੋਂ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।



