Skip to content
Independent perspectives. Global stories.
BREAKING

ਸਿਖਿਆ ਖੇਤਰ ਦਾ ਚਾਨਣ ਮੁਨਾਰਾ ਸਿਡਾਨਾ ਸੰਸਥਾਵਾਂ

Share this story

ਸਿਡਾਨਾ ਇਸਟੀਚਿਊਟ ਦੀ ਸਥਾਪਨਾ ਸੰਨ੍ਹ 2009 ਵਿੱਚ ਖਿਆਲਾ ਖੁਰਦ, ਰਾਮ ਤੀਰਥ ਰੋਡ ਅੰਮ੍ਰਿਤਸਰ ਵਿਖੇ ਹੋਈ, ਜਿਸ ਦਾ ਮੁੱਖ ਉੋਦੇਸ਼ ਪੱਛੜੇ ਵਰਗਾਂ ਅਤੇ ਬਾਰਡਰ ਬੈਲਟ ਦੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇ ਮੌਕੇ ਪ੍ਰਦਾਨ ਕਰਵਾਉਣਾ ਹੈ । ਬਾਰਾਂ੍ਹ ਏਕੜ ਤੋਂ ਵੀ ਵਧੇਰੇ ਏਰੀਏ ਦੇ ਕੈਂਪਸ ਵਿੱਚ ਫੈਲੇ ਇਸ ਇਸਟੀਚਿਊਟਸ ਵਿੱਚ ਇਕ ਪ੍ਰੇਰਿਤ ਮਾਹੌਲ ਅਤੇ ਅਤਿ ਆਧੁਨਿਕ ਕੰਪਿਊਟਰ, ਵਾਈਫਾਈ , ਕੈਮਰੇ , ਬਾਇÀਮੈਟ੍ਰਿਕ ਅਤੇ ਹੋਰ ਆਧੁਨਿਕ ਤਕਨੀਕਾਂ ਰਾਹੀਂ ਚਲਾਏ ਜਾ ਰਹੇ ਸਿੱਖਿਆ ਸੰਸਥਾਨਾਂ ਵਿੱਚ ਅਧਿਆਪਕ ਤੇ ਵਿਦਿਆਰਥੀ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਭਵਿੱਖ ਸੰਵਾਰਨ ਲਈ ਜੂਝ ਰਹੇ ਹਨ । ਇਸ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਨੇ ਆਪਣੀ ਅਗਾਂਹਵਧੂ ਸੋਚ ਅਤੇ ਸਖਤ ਮਿਹਨਤ ਸਦਕਾ ਬੱਚਿਆਂ ਨੂੰ ਚੰਗੀ ਲੀਹ ਨਾਲ ਜੋੜਿਆ ਤੇ ਘੱਟ ਖਰਚਿਆਂ ਤੇ ਉਨ੍ਹਾਂ ਨੂੰ ਸਿੱਖਿਆ ਸਹੂਲਤਾਂ ਪ੍ਰਦਾਨ ਕੀਤੀਆਂ । ਸਿਡਾਨਾ ਇਸਟੀਚਿਊਟ ਵਿੱਚ ਗਰੀਬ ਵਿਦਿਆਰਥੀਆਂ ਤੋਂ ਘੱਟ ਫੀਸਾਂ ਲਈਆਂ ਜਾਦੀਆਂ ਹਨ, ਅਨੁਸੂਚਿਤ ਸ਼੍ਰਣੀਆਂ ਨੂੰ ਸਰਕਾਰ ਵੱਲੌਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਸਿਡਾਨਾ ਇੰਟਰਨੈਸ਼ਨਲ ਸਕੂਲ , ਸਿਡਾਨਾ ਇਸਟੀਚਿਊਟ ਆਫ ਐਜੂਕੇਸ਼ਨ ਦੀ ਮੈਨੇਜਮੈਂਟ, ਪ੍ਰਿੰਸੀਪਲ , ਅਧਿਆਪਕ ਤੇ ਵਿਦਿਆਰਥੀਆਂ ਨੇ ਆਪਣੀਆਂ ਉਪਲਬੱਧੀਆਂ ਨੂੰ ਅਗਾਂਹ ਵਧਾਉਂਦੇ ਹਰ ਸਾਲ ਨਤੀਜਿਆਂ ਵਿੱਚ ਸਫਲਤਾ ਦੀਆਂ ਪੁਲਾਘਾਂ ਪੁੱਟੀਆਂ ।ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਨੂੰ ਗੁਰੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਜੋਨਲ ਯੂਥ ਫੈਸਟੀਵਲ ਵਿੱਚ ਭਾਗ ਲੈ ਕੇ ਮੱਲਾਂ ਮਾਰੀਆਂ। ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਹਾਇਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ । ਜਿਸ ਵਿੱਚ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਕੈਂਪ ਲਗਾਏ ਜਾਂਦੇ ਹਨ । ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਟੂਰ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ । ਸਿਡਾਨਾ ਇਸਟੀਚਿਊਟ ਬਾਰਡਰ ਖੇਤਰ ਦੇ ਵਿਦਿਆਰਥੀਆਂ ਲਈ ਸਿੱਖਿਆ ਦਾ ਚਾਨਣ ਮੁਨਾਰਾ ਅਤੇ ਵਰਦਾਨ ਸਿੱਧ ਹੋਇਆ ਹੈ । ਇਸ ਤੋਂ ਇਲਾਵਾ ਸੰਸਥਾ ਵੱਲੋਂ ਨਵੇਂ-ਨਵੇਂ ਕੋਰਸ ਸ਼ੁਰੂ ਕੀਤੇ ਗਏ ਜਿਵੇਂ ਸਿਡਾਨਾ ਡਿਗਰੀ ਕਾਲਜ ਵਿੱਚ ਬੀ. ਕਾਮ , ਡੀ.ਸੀ.ਏ ,ਬੀ.ਏ, ਬੀ.ਐਸ.ਸੀ, ਡਿਪਲੋਮਾ ਇਨ ਕਾਸਮੋਟੋਲੋਜੀ ਦੇ ਕੋਰਸ ਸ਼ੁਰੂ ਕੀਤੇ , ਸਿਡਾਨਾ ਇਸਟੀਚਿਊਟ ਆਫ ਮੇਨਜਮੈਂਟ ਐਂਡ ਟੈਕਨਾਲੋਜੀ ਵਿੱਚ ਬੀ.ਸੀ.ਏ, ਬੀ.ਬੀ.ਏ ਅਤੇ ਐਮ.ਬੀ.ਏ ਦੇ ਕੋਰਸ ਸ਼ੁਰੂ ਕੀਤੇ। ਸਿਡਾਨਾ ਇਸਟੀਚਿਊਟ ਆਫ ਐਜੂਕੇਸ਼ਨ ਵਿੱਚ ਬੀ.ਐਡ ਅਤੇ ਪੀ.ਜੀ.ਡੀ. ਸੀ.ਏ (ਟੀਚਰਐਜੂਕੇਸ਼ਨ), ਡੀ.ਐਲ.ਐਡ ਅਤੇ ਬਰੀਜ ਕੋਰਸ ਵਰਗੇ ਕੋਰਸ ਵਰਗੇ ਕੋਰਸ ਚੱਲ ਰਹੇ ਹਨ ਅਤੇ ਹੁਣ ਸਰਹੱਦੀ ਖੇਤਰ ਦੇ ਹਰ ਉਮਰ ਦੇ ਲੋਕਾਂ ਲਈ ਨੈਸ਼ਨਲ Àਪਨ ਸਕੂਲ ਦੀ ਸ਼ੁਰੂਆਤ ਵੀ ਕੀਤੀ ਗਈ , ਜਿੱਥੇ ਵਿਦਿਆਰਥੀ ਸਿੱਧਾ ਦੱਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਦੇ ਸਕਦੇ ਹਨ। ਇਸ ਤੋਂ ਇਲਾਵਾ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਈ ਪ੍ਰਕਾਰ ਦੀਆਂ ਖੇਡਾਂ ਜਿਵੇਂ ਕਿ ਇੰਟਰ ਕਾਲਜ ਮੈਚ , ਅਤੇ ਸਪੋਰਟਰ ਡੇ ਮਨਾਇਆ ਜਾਂਦਾ ਹੈ । ਕਾਲਜ ਦਾ ਮੁੱਖ ਉਦੇਸ਼ ਬਾਰਡਰ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਨਾਉਣਾ ਹੈ। ਅੰਤਰਰਾਸ਼ਟਰੀ ਸਿੱਖਿਆ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਅਤੇ ਸਹੀ ਮਾਰਗ ਤੇ ਪਾਉਣ ਲਈ ਕਲਾਸਾਂ ਮੁੱਖ ਦਫਤਰ ਰਾਣੀ ਕਾ ਬਾਗ ਚੱਲ ਰਹੀਆਂ ਹਨ ਅਤੇ ਹੁਣ ਂਧਅ ਦੀ ਤਿਆਰੀ ਵਾਸਤੇ ਗੁਰੁ ਨਾਨਕ ਦੇਵ ਐਕਡਮੀ ਸਥਾਪਤ ਕੀਤੀ ਗਈ ਹੈ ਜਿਸ ਵਿੱਚ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆ ਗਈਆਂ ਹਨ, ਤਾ ਜੋ ਸਰਹੱਦੀ ਖੇਤਰ ਦੇ 10ਵੀ ਤੇ 12ਵੀ ਕਲਾਸ ਦੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਇਸਦਾ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ। ਫੰਖੜੈ ਯੋਜਨਾ ਦੇ ਅਧੀਨ ਲੋਕਾਂ ਨੂੰ ਕਿੱਤਾਮੁੱਖੀ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ । ਕੁੱਲ ਮਿਲਾ ਕੇ ਵਿਦਿਆਰਥੀਆਂ ਨੂੰ ਦਾਖਲੇ ਤੋਂ ਲੈ ਕੇ ਨੌਕਰੀ ਦੇ ਕਾਬਲ ਬਣਾਉਣ ਤੱਕ ਸਿਡਾਨਾ ਇਸਟੀਚਿਊਟ ਵੱਲੋਂ ਬੇਮਿਸਾਲ ਕਦਮ ਚੁੱਕੇ ਜਾ ਰਹੇ ਹਨ। ਸਿਡਾਨਾ ਇੰਟਰਨੈਸ਼ਨਲ ਸਕੂਲ ਮੈਡੀਕਲ ਅਤੇ ਨਾਨ ਮੈਡੀਕਲ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜਿਆਂ ਕਰਕੇ ਜਾਣਿਆ ਜਾਂਦਾ ਹੈ । ਪਿਛਲੇ ਚਾਰ ਸਾਲਾਂ ਤੋਂ ਸਾਡੇ ਸਕੂਲ ਦੇ ਵਿਦਿਆਰਥੀ ਦੇਸ਼ ਦੇ ਵੱਕਾਰੀ ਮੈਡੀਕਲ ਇਮਤਿਹਾਨ ਅੀੰਸ਼ ਵਿੱਚ ਚੁਣੇ ਜਾ ਰਹੇ ਹਨ । ਇਸ ਤੋਂ ਇਲਾਵਾ ਹਰ ਸਾਲ ਵਿਦਿਆਰਥੀ ਵੱਡੀ ਗਿਣਤੀ ਵਿੱਚ ਹੋਰ ਮੈਡੀਕਲ ਕੋਰਸਾਂ ਵਿੱਚ ਚੁਣੇ ਜਾਂਦੇ ਹਨ । ਇਸ ਸਾਲ ਬਾਰਵੀਂ ਦੇ 23 ਵਿਦਿਆਰਥੀ 90% ਤੋਂ ਵਧੇਰੇ ਅੰਕਾਂ ਨਾਲ ਪਾਸ ਹੋ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੰਖੇਪ ਵਿੱਚ ਸਿਡਾਨਾ ਸੰਸਥਾਵਾਂ ਬਾਰਡਰ ਏਰੀਏ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਿੱਧ ਹੋਈਆਂ ਹਨ ।

WRITTEN BY