Skip to content
Independent perspectives. Global stories.
BREAKING

ਅਯੁੱਧਿਆ ਦੇ ਧਾਰਮਿਕ ਅਸਥਾਨਾਂ ਨਾਲ ਸਬੰਧਤ ਧਿਰਾਂ ਸੁਪਰੀਮ ਕੋਰਟ ਦਾ ਫੈਸਲਾ ਪ੍ਰਵਾਨ ਕਰਨ: ਬਾਬਾ ਬਲਬੀਰ ਸਿੰਘ

Share this story

ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦੇ ਫੈਸਲੇ ਦਾ ਸਵਾਗਤ

ਅੰਮ੍ਰਿਤਸਰ- ਕੇਂਦਰ ਸਰਕਾਰ ਵਲੋਂ ਕੌਮੀ ਰਾਜ ਮਾਰਗ ਦਾ ਨਾਂ ਬਦਲ ਕੇ “ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ” ਰੱਖਣ ਦਾ ਸੁਆਗਤ ਕਰਦਿਆਂ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96ਵੇਂ ਕਰੋੜੀ ਨੇ ਕਿਹਾ ਕਿ ਇਹ ਸਹੀ ਦਿਸ਼ਾ ਵਿੱਚ ਲਿਆ ਗਿਆ ਫੈਸਲਾ ਹੈ।ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੁਰੂ ਹੋਣ ਵਾਲੇ ਕੌਮੀ ਰਾਜ ਮਾਰਗ 703 ਏ.ਏ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਹੋਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਿਨਾਂ ਦੇਰੀ ਕੀਤਿਆਂ ਹੁਣ ਖੋਲ੍ਹ ਦੇਣਾ ਚਾਹੀਦਾ ਹੈ। ਅੱਜ ਏਥੇ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਭ ਨੂੰ ਇਕਸੁਰ ਤੇ ਸਦਭਾਵਨਾ ਨਾਲ ਮਨਾਉਂਣੇ ਚਾਹੀਦੇ ਹਨ।ਅਸਲ ਵਿਚ ਗੁਰੂ ਜੀ ਦੇ ਉਪਦੇਸ਼ਾਂ ਨੂੰ ਦ੍ਰਿੜ੍ਹ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਦਇਆ,ਖਿਮਾਂ, ਸੰਤੋਖ, ਜਿਹੇ ਗੁਣ ਧਾਰਣ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਜਿਹੇ ਔਗੁਣਾਂ ਤੋਂ ਸਾਨੂੰ ਸਭ ਨੂੰ ਬਚਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ਼ਤਾਬਦੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਵਲੋਂ 21 ਅਕਤੂਬਰ ਨੂੰ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ ਉਸ ਵਿਚ ਖੁਲ੍ਹ ਕੇ ਵਿਚਾਰਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਥੇ ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹੋਣ ਉਥੇ ਹੀ ਸਭ ਤੋਂ ਮਜਬੂਤ ਰਾਜ ਹੁੰਦਾ ਹੈ।ਉਨ੍ਹਾਂ ਕਿਹਾ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਬਾਰੇ ਸਰਵਉਚ ਅਦਾਲਤ ਸੁਪਰੀਮ ਕੋਰਟ ‘ਚ ਚਲਦਾ ਆ ਰਿਹਾ ਵਿਵਾਦ ਪੂਰਨ ਮਾਮਲੇ ਸਬੰਧੀ 40 ਦਿਨ ਤਕ ਚਲੀਆਂ ਲੰਮੀਆਂ ਦਲੀਲਾਂ ਸਬੰਧੀ ਫੈਸਲਾ ਅਦਾਲਤ ਨੇ ਰਾਖਵਾਂ ਰੱਖ ਲਿਆ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਨੇ ਦਹਾਕਿਆਂ ਤੀਕ ਦੇਸ਼ ਦੀ ਸਥਿਤੀ ਬੇਹੱਦ ਗੰਭੀਰ ਬਣਾਈ ਰੱਖੀ ਹੈ।ਇਸ ਵਿਸ਼ੇ ਤੇ ਮੂਲਵਾਦੀ ਤੇ ਰਾਜਨੀਤਕ ਦਲਾਂ ਨੇ ਰੱਜ ਕੇ ਰਾਜਨੀਤੀ ਵੀ ਘੁੰਮਾਈ ਰੱਖੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਇਤਿਹਾਸਕ ਤੱਥ ਤਾਂ ਪੁਖਤਾ ਤੌਰ ਤੇ ਕਦੀ ਸਾਹਮਣੇ ਨਹੀਂ ਆਏ। ਪਰ ਮਾਮਲਾ ਸ਼ਰਧਾ ਤੇ ਵਿਸ਼ਵਾਸ ਨਾਲ ਜੁੜਿਆ ਹੋਣ ਕਾਰਣ ਇਸ ਤੇ ਲਗਾਤਾਰ ਚਰਚਾ ਹੁੰਦੀ ਰਹੀ ਹੈ।ਉਨ੍ਹਾਂ ਸ਼ਪੱਸ਼ਟ ਕਰਦਿਆ ਕਿਹਾ ਕਿ ਇਤਿਹਾਸਕ ਤੱਥ ਬੋਲਦੇ ਹਨ ਕਿ ਅਫਗਾਨਿਸਤਾਨ ਤੋਂ ਹਮਲਾਵਰ ਦੇ ਰੂਪ ‘ਚ ਆਏ ਬਾਬਰ ਨੇ ਦਿੱਲੀ ‘ਚ ਮੁਗਲ ਸਲਤਨਤ ਕਾਇਮ ਕੀਤੀ।ਕਈ ਮੰਦਰ ਤੋੜ ਦਿੱਤੇ ਗਏ ਅਤੇ ਮੁਗਲ ਹਕੂਮਤ ਵਲੋਂ ਕਾਫੀ ਥਾਵਾਂ ਤੇ ਮਸਜਿਦਾਂ ਬਣਾ ਦਿੱਤੀਆਂ ਗਈਆਂ।ਅੱਜ ਤੀਕ ਇਹ ਮਾਮਲਾ ਸਬੰਧਿਤ ਫਿਰਕਿਆਂ, ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਵਿੱਚ ਫਿਰਕੂ ਤਨਾਅ ਕਾਰਨ ਬੜਾ ਭਾਵੁਕ ਤੇ ਗੰਭੀਰ ਬਣਿਆ ਰਿਹਾ ਹੈ।ਸੈਕੜੇ ਲੋਕ ਜਾਨਾਂ ਗੁਆ ਚੁੱਕੇ ਹਨ।ਬਾਬਾ ਬਲਬੀਰ ਸਿੰਘ ਨੇ ਦੇਸ਼ ਦੇ ਸਰਬਪੱਖੀ ਹਿੱਤਾਂ ਨੂੰ ਮੁਖ ਰੱਖਦਿਆਂ ਕਿਹਾ ਕਿ ਇਹ ਮਾਮਲਾ ਸਿਖਰ ਤੇ ਪੁਜ ਗਿਆ ਹੈ ਅਤੇ ਹੁਣ ਦੇਸ਼ ਦੀ ਬੇਹਤਰੀ ਲਈ ਇਸਦਾ ਹੱਲ ਨਿਕਲਣ ਦੇ ਅਸਾਰ ਨਿਸਚਿਤ ਹੋ ਗਏ ਹਨ।ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਬਿਨਾਂ ਕਿਸੇ ਝਿਜਕ ਤੋਂ ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਸਾਂਤੀ ਸਦਭਾਵਨਾ ਬਣੀ ਰਹੇ।
– ਪੰਜਾਬ ਟਾਇਮਜ਼ ਬਿਊਰੋ

WRITTEN BY