ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਮੰਗਲਵਾਰ ਨੂੰ ਮੇਅਰ ਜਗਦੀਸ਼ ਰਾਜਾ ਨੂੰ ਚਿੱਠੀ ਭੇਜ ਕੇ ਟਰੱਸਟ ਦੀ ਬਕਾਇਆ ਰਾਸ਼ੀ (32 ਕਰੋੜ) ਵਾਪਿਸ ਕਰਨ ਲਈ ਕਿਹਾ ਹੈ, ਇਮਪਰੋਵਮੈਂਟ ਟਰੱਸਟ ਨੇ ਨਗਰ ਨਿਗਮ ਕੋਲੋਂ ਪਿਛਲੇ 10 ਸਾਲਾਂ ਦੇ ਕਰੀਬ 32 ਕਰੋੜ ਰੁਪਏ ਲੈਣੇ ਹਨ,ਇਹ ਰੁਪਏ ਪ੍ਰਤਾਪ ਬਾਗ਼ ਦੇ ਸਵੀਮਿੰਗ ਪੂਲ ਦਾ ਲੈਣ ਦੇਣ,8 ਕਰੋੜ ਰੁਪਏ ਡਿਵੈਲਪਮੈਂਟ ਵਰਕ ਅਤੇ ਪੰਜ ਕਰੋੜ ਰੁਪਏ ਨਿਗਮ ਨੂੰ ਚੈੱਕ ਦੇ ਰੂਪ ਵਿੱਚ ਦਿੱਤੇ ਸਨ। ਟਰੱਸਟ ਚੇਅਰਮੈਨ ਦੀ ਇਸ ਮੰਗ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਟਕਰਾਵ ਦੇ ਆਸਾਰ ਪੈਦਾ ਹੋ ਗਏ ਹਨ.ਨਗਰ ਨਿਗਮ ਦੀ ਆਰਥਿਕ ਹਾਲਾਤ ਬੀ ਬਹੁਤ ਖ਼ਰਾਬ ਹੈ। ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਕਿਹਾ ਹੈ ਕੇ, ਇੰਪਰੂਵਮੈਂਟ ਟਰੱਸਟ ਇਸ ਵੇਲੇ ਆਰਥਿਕ ਸੰਕਟ ਤੋਂ ਗੁਜਰ ਰਿਹਾ ਹੈ। ਇਸ ਲਈ ਟਰੱਸਟ ਦਾ ਬਕਾਇਆ 32 ਕਰੋੜ ਰੁਪਏ ਜਲਦ ਤੋਂ ਜਲਦ ਰਿਲੀਜ ਕੀਤੇ ਜਾਣ। ਇੰਪਰੂਵਮੈਂਟ ਟਰੱਸਟ ਦੇ ਨਵੇਂ ਬਣੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕੇ ਨਗਰ ਨਿਗਮ ਦੀ ਬਕਾਇਆ 32 ਕਰੋੜ ਰੁਪਏ ਜਲਦ ਮਿਲਣਾ ਚਾਹੀਦਾ ਹੈ। ਟਰੱਸਟ ਨੂੰ ਪੈਸਿਆਂ ਦੀ ਸਖ਼ਤ ਜਰੂਰਤ ਹੈ,ਉੱਥੇ ਹੀ ਨਗਰ ਨਿਗਮ ਲਈ ਇਹ ਪੈਸੇ ਦੇਣਾ ਸੰਬਵ ਨਹੀਂ ਹੈ, ਕਿਓਂਕੇ ਨਿਗਮ ਦੀ ਆਰਥਿਕ ਹਾਲਤ ਵੀ ਖ਼ਰਾਬ ਹੈ। ਚੇਅਰਮੈਨ ਆਹਲੂਵਾਲੀਆ ਨੇ ਕਿਹਾ ਕੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਇੰਪਰੂਵਮੈਂਟ ਟਰੱਸਟ ਨੂੰ ਬਹੁਤ ਲਾਭ ਹੋਇਆ ਸੀ, ਉਦੋਂ ਟਰੱਸਟ ਨੇ ਇਸ ਲਾਭ ਵਿਚੋਂ ਨਗਰ ਨਿਗਮ ਨੂੰ 5 ਕਰੋੜ ਟਰਾਂਸਫਰ ਵੀ ਕੀਤਾ ਸੀ। ਪਿੱਛਲੇ 10 ਸਾਲ ਤੋਂ ਅਕਾਲੀ-ਭਾਜਪਾ ਸਰਕਾਰ ਦੀ ਨੀਤੀਆਂ ਦੇ ਚਲਦੇ ਟਰੱਸਟ ਨੂੰ ਆਰਥਿਕ ਨੁਕਸਾਨ ਹੋਇਆ ਹੈ,ਅਤੇ ਇਸ ਸਮੇਂ ਟਰੱਸਟ ਕਰਜ ਵਿੱਚ ਡੁਬਿਆ ਹੋਇਆ ਹੈ। ਆਹਲੂਵਾਲੀਆ ਨੇ ਕਿਹਾ ਕੇ ਉਹ ਇਸ ਸਬੰਧ ਵਿੱਚ ਜਲਦ ਹੀ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਮਿਲਣਗੇ, ਅਤੇ ਮੰਗ ਕਰਨਗੇ ਕੇ ਸਰਕਾਰ ਜੀਐੱਸਟੀ ਦੇ ਹਿੱਸੇ, ਐਡੀਸ਼ਨਲ ਅਕਸਾਇਜ ਡਿਊਟੀ ਅਤੇ ਬਿਜਲੀ ਤੇ ਚੁੰਗੀ ਦੀ ਜੋ ਰਾਸ਼ੀ ਨਗਰ ਨਿਗਮ ਨੂੰ ਜੋ ਟਰਾਂਸਫਰ ਕਰਦੇ ਹਨ, ਉਸਤੋਂ ਹਰ ਮਹੀਨੇ ਤਹਿ ਰਾਸ਼ੀ ਟਰੱਸਟ ਦੇ ਖਾਤੇ ਵਿੱਚ ਉਦੋਂ ਤੱਕ ਦਿੱਤੀ ਜਾਵੇ,ਜਦੋਂ ਤੱਕ 32 ਕਰੋੜ ਪੂਰਾ ਨਹੀਂ ਹੋ ਜਾਂਦਾ।
ਇੱਕ ਹਫਤੇ ਪਹਿਲਾਂ ਹੱਥ ਚ ਹੱਥ ਫੜ ਕੇ ਕਿਹਾ ਸੀ ਨੋਹ-ਮਾਸ ਦਾ ਰਿਸ਼ਤਾ- ਜਿਸ ਦਿਨ ਦਲਜੀਤ ਸਿੰਘ ਆਹਲੂਵਾਲੀਆ ਨਦਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਾ ਅਹੁਦਾ ਸੰਬਾਲਿਆ ਸੀ ਉਦੋਂ ਤਾਂ ਮੇਅਰ ਜਗਦੀਸ਼ ਰਾਜਾ ਵੀ ਸਵਾਗਤ ਲਈ ਪਹੁੰਚੇ ਸਨ, ਮੀਡਿਆ ਨੇ ਜਦੋਂ 32 ਕਰੋੜ ਦਾ ਮੁਦਾ ਉਠਾਇਆ ਸੀ ਤਾਂ ਦੋਨਾਂ ਨੇ ਇਕ ਦੂਸਰੇ ਦਾ ਹੱਥ ਫੜ ਕੇ ਕਿਹਾ ਸੀ ਕੇ ਸਾਡੇ ਦੋਨਾਂ ਚ ਨੋਹ-ਮਾਸ-ਦਾ ਰਿਸ਼ਤਾ ਹੈ ਅਤੇ ਇਹ ਕੋਈ ਮੁੱਦਾ ਨਹੀਂ ਹੈ, ਹੁਣ ਇੱਕ ਹਫਤੇ ਦੇ ਬਾਅਦ ਹੀ ਚੇਅਰਮੈਨ ਆਹਲੂਵਾਲੀਆ ਨੇ 32 ਕਰੋੜ ਦੀ ਮੰਗ ਰੱਖ ਦਿੱਤੀ ਹੈ।
ਕਾਂਗਰਸ ਵਿੱਚ ਗੁੱਟਬਾਜ਼ੀ ਦਾ ਖ਼ਤਰਾ ਮੰਡਰਾਉਨ ਲੱਗਾ- ਦੋ ਵੱਡੇ ਵਿਭਾਗਾਂ ਦੇ ਲੈਣ-ਦੇਣ ਦਾ ਮਾਮਲਾ ਰਾਜਨੀਤਿਕ ਗੁੱਟਬਾਜ਼ੀ ਵਧਾ ਸਕਦਾ ਹੈ। ਇਸ ਵਿੱਚ ਨਿੱਜੀ ਲੈਣ-ਦੇਣ ਨਹੀਂ ਹੈ, ਲੇਕਿਨ ਆਪਸੀ ਖਿਚਤਾਨੀ ਨਾਲ ਕਾਂਗਰਸ ਦੀ ਫਜੀਅਤ ਹੋ ਸਕਦੀ ਹੈ। ਦਲਜੀਤ ਸਿੰਘ ਆਹਲੂਵਾਲੀਆ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਤੋਂ ਹਨ। ਉਹਨਾਂ ਦਾ ਰਾਜਿੰਦਰ ਬੇਰੀ ਨਾਲ 36 ਦਾ ਆਂਕੜਾ ਹੈ, ਮੇਅਰ ਜਗਦੀਸ਼ ਰਾਜਾ ਦਾ ਵਿਧਾਇਕ ਰਾਜਿੰਦਰ ਬੇਰੀ ਨਾਲ ਦੋਸਤਾਨਾ ਹੈ। ਰਜਿੰਦਰ ਬੇਰੀ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਆਹਲੂਵਾਲੀਆ ਪ੍ਰਧਾਨ ਬਣੇ ਸਨ.ਬਾਅਦ ਵਿੱਚ ਬੇਰੀ ਨੇ ਬਲਦੇਵ ਸਿੰਘ ਦੇਵ ਨੂੰ ਪ੍ਰਧਾਨ ਬਣਵਾ ਦਿੱਤਾ। ਹੁਣ ਆਹਲੂਵਾਲੀਆ ਚੇਅਰਮੈਨ ਬਣ ਕੇ ਆਏ ਹਨ। ਇਹ ਗੱਲ ਦੇਖਣ ਵਾਲੀ ਹੈ ਕੇ ਟਰੱਸਟ ਦਾ ਜ਼ਿਆਦਾ ਕੰਮ ਬੇਰੀ ਦੇ ਸੇੰਟ੍ਰਲ ਹਲਕੇ ਵਿੱਚ ਹੈ। ਆਹਲੂਵਾਲੀਆ ਦੇ ਚੇਅਰਮੈਨ ਬਣਨ ਦੇ ਬਾਅਦ ਹੁਣ ਤੱਕ ਦੋਨਾਂ ਦੀ ਮੁਲਾਕਾਤ ਨਹੀਂ ਹੋਈ। ਕਾਂਗਰਸ ਨੇਤਾਵਾਂ ਦੇ ਵਿਭਾਗੀਏ ਲੈਣ-ਦੇਣ ਅਤੇ ਨਿੱਜੀ ਰਿਸ਼ਤਿਆਂ ਵਿੱਚ ਅਸਰ ਆਉਣ ਵਾਲੇ ਦਿਨਾਂ ਚ ਦੇਖਣ ਨੂੰ ਮਿਲ ਸਕਦੇ ਹਨ।
ਚਿੱਠੀ ਮਿਲੇਗੀ ਉਦੋਂ ਜਵਾਬ ਦੇ ਦੂੰਗਾ:ਮੇਅਰ – ਮੇਅਰ ਜਗਦੀਸ਼ ਰਾਜਾ ਨੇ ਕਿਹਾ ਕੇ ਉਹਨਾਂ ਨੂੰ ਅਜੇਤਕ ਚਿੱਠੀ ਨਹੀਂ ਮਿਲੀ,ਚਿੱਠੀ ਮਿਲਣ ਤੋਂ ਬਾਅਦ ਉਸਨੂੰ ਸਟੱਡੀ ਕਰਕੇ ਹੀ ਗੱਲ ਕਰ ਪਾਊਂਗਾ.ਟ੍ਰਸ?ਟ ਨੂੰ ਕਿਸ ਗੱਲ ਦਾ 32 ਕਰੋੜ ਦੇਣਾ ਹੈ,ਅਤੇ ਕਿਸ ਰੂਪ ਵਿੱਚ ਲਿਆ ਗਿਆ ਸੀ, ਇਸਦੀ ਰਿਪੋਰਟ ਲਵਾਂਗਾ।
– ਰਾਜੂ ਸੇਠ
ਪੱਤਰਕਾਰ ‘ਪੰਜਾਬ ਟਾਇਮਜ਼’ ਜਲੰਧਰ