ਸ੍ਰੀ ਫ਼ਤਹਿਗੜ੍ਹ ਸਾਹਿਬ- ਜਥੇਦਾਰ ਕ੍ਰਿਸ਼ਨ ਸਿੰਘ ਸਲਾਣਾ ਨੇ ਲੰਮਾਂ ਸਮਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਮਲੋਹ ਸਰਕਲ ਦੇ ਪ੍ਰਧਾਨ ਦੀ ਸੇਵਾ ਬਹੁਤ ਹੀ ਸਿੱਦਤ, ਪੰਥਕ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਨਿਭਾਈ। ਇਸਦੇ ਨਾਲ-ਨਾਲ ਇਲਾਕੇ ਦੇ ਜਿੰਨੇ ਵੀ ਸਮਾਜਿਕ, ਧਾਰਮਿਕ ਅਤੇ ਸਿਆਸੀ ਪ੍ਰੋਗਰਾਮ ਹੁੰਦੇ ਸਨ, ਉਨ੍ਹਾਂ ਵਿਚ ਉਨ੍ਹਾਂ ਨੇ ਹਮੇਸ਼ਾਂ ਆਪਣੇ ਵਿੱਤੀ ਸਾਧਨਾਂ ਤੋਂ ਵੱਧਕੇ ਹਰ ਪੱਖੋ ਯੋਗਦਾਨ ਵੀ ਪਾਉਦੇ ਰਹੇ ਅਤੇ ਪਾਰਟੀ ਦੀਆਂ ਮਿਲੀਆ ਜ਼ਿੰਮੇਵਾਰੀਆ ਨੂੰ ਤਨਦੇਹੀ ਨਾਲ ਨਿਭਾਉਦੇ ਰਹੇ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਸਪੁੱਤਰ ਭਾਈ ਬਲਜੀਤ ਸਿੰਘ ਭੁੱਟੋਂ ਨੇ ਖ਼ਾਲਸਾ ਪੰਥ ਦੀ ਸੇਵਾ ਕਰਦੇ ਹੋਏ ਕੁਝ ਸਮਾਂ ਪਹਿਲੇ ਸ਼ਹਾਦਤ ਦਾ ਜਾਮ ਪੀਤਾ ਸੀ ਅਤੇ ਸ. ਕ੍ਰਿਸ਼ਨ ਸਿੰਘ ਸਲਾਣਾ ਨੇ ਸਰਕਾਰ, ਪੁਲਿਸ ਅਤੇ ਨਿਜਾਮ ਦੇ ਜ਼ਬਰ-ਜੁਲਮਾਂ ਦਾ ਟਾਕਰਾ ਵੀ ਦ੍ਰਿੜਤਾ ਨਾਲ ਕਰਦੇ ਰਹੇ ਅਤੇ ਕਦੀ ਵੀ ਕਿਸੇ ਤਰ੍ਹਾਂ ਦੇ ਡਰ-ਭੈ ਨੂੰ ਆਪਣੇ ਨੇੜੇ ਨਹੀਂ ਭਟਕਣ ਦਿੱਤਾ । ਅਣਖ਼ ਨੂੰ ਜਿਊਂਦਾ ਰੱਖਕੇ ਹਮੇਸ਼ਾਂ ਵਿਚਰਦੇ ਰਹੇ ਹਨ ।
ਬੀਤੇ ਕੁਝ ਦਿਨ ਪਹਿਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਬਦੌਲਤ ਗੁਰੂ ਚਰਨਾਂ ਵਿਚ ਜਾ ਨਿਵਾਜੇ ਸਨ । ਜਿਸ ਨਾਲ ਕੇਵਲ ਸਲਾਣਾ ਪਰਿਵਾਰ, ਅਮਲੋਹ ਇਲਾਕੇ ਨੂੰ ਹੀ ਵੱਡਾ ਘਾਟਾ ਨਹੀਂ ਪਿਆ ਬਲਕਿ ਖ਼ਾਲਸਾ ਪੰਥ ਨੂੰ ਵੀ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ ।”ਇਹ ਉਪਰੋਕਤ ਦੁੱਖ ਦੀ ਪੀੜਾ ਅਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਸੰਬੰਧੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਕਰ ਕਰਦੇ ਹੋਏ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 5 ਜੁਲਾਈ 2019 ਦਿਨ ਸੁੱਕਰਵਾਰ ਨੂੰ ਅਮਲੋਹ ਹਲਕੇ ਦੇ ਪਿੰਡ ਸਲਾਣਾ ਦੇ ਗੁਰੂਘਰ ਵਿਖੇ 1 ਤੋਂ 2 ਵਜੇ ਤੱਕ ਭੋਗ ਸਮਾਗਮ ਹੋਵੇਗਾ । ਸਮੁੱਚੀ ਪਾਰਟੀ ਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰ ਸਾਹਿਬਾਨ ਤੇ ਇਲਾਕਾ ਨਿਵਾਸੀਆ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸਾਮਿਲ ਹੋਣ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਵੱਲੋਂ ਜੋਰਦਾਰ ਅਪੀਲ ਕੀਤੀ ਜਾਂਦੀ ਹੈ । ਇਸ ਭੋਗ ਸਮਾਗਮ ਤੇ ਪੰਥ ਦੀ ਸਿਰਮੌਰ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਅਤੇ ਦੂਸਰੀ ਕਤਾਰ ਦੀ ਲੀਡਰਸ਼ਿਪ ਪਹੁੰਚੇਗੀ ।
– ਪੰਜਾਬ ਟਾਇਮਜ਼ ਬਿਊਰੋ