7ਵੀਂ ਆਰਥਿਕ ਜਨਗਣਨਾ ਦੀ ਮਹੱਤਤਾ ਅਤੇ ਵਿਕਾਸ

ਭਾਰਤ ਸਰਕਾਰ ਦੁਆਰਾ ਕਂੇਦਰੀ ਅੰਕੜਾ ਸੰਗਠਨ ਦੀ ਮੱਦਦ ਨਾਲ ਸਮੁੱਚੇ ਦੇਸ਼ ਵਿੱਚ 7ਵੀਂ ਆਰਥਿਕ ਜਨਗਣਨਾ ਕਰਨ ਦਾ ਕੰਮ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਸ਼ੁਰੂ ਕੀਤਾ ਜਾ ਰਿਹਾ ਹੈ।ਇੱਕ ਉੱਦਮੀ ਜਦੋਂ ਆਪਣੇ ਉੱਦਮ ਸਦਕਾ ਪੈਸੇ ਕਮਾਉਣ ਲਈ ਕੋਈ ਆਰਥਿਕ ਗਤੀਵਿਧੀ ਕਰਦਾ ਹੈ ਤਾਂ ਉਸਦੀ ਗਿਣਤੀ ਨੂੰ ਆਰਥਿਕ ਜਨਗਣਨਾ ਕਿਹਾ ਜਾਂਦਾ ਹੈ। ਇਸਦਾ ਭਾਵ ਇਹ ਹੋਇਆ ਕਿ ਆਰਥਿਕ ਜਨਗਣਨਾ ਰਾਹੀਂ ਸਰਕਾਰ ਉਹਨਾਂ ਸਾਰੀਆਂ ਆਰਥਿਕ ਗਤੀਵਿਧੀਆਂ ਦੀ ਗਿਣਤੀ ਕਰਦੀ ਹੈ ਜੋ ਸਮੁੱਚੇ ਦੇਸ਼ ਵਿੱਚ ਅਮੀਰ,ਮੱਧਮ ਵਰਗ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਨਿਰਵਾਹ ਕਰਨ ਵਾਲੇ ਲੋਕਾਂ ਦੁਆਰਾ ਆਪਣੇ ਉੱਦਮ ਸਦਕਾ ਪੈਸੇ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਸੁਰੱਖਿਆ ਗਤੀਵਿਧੀਆ, ਧਾਰਮਿਕ ਗਤੀਵਿਧੀਆ ਜਿਵੇਂ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਖੇਤੀਬਾੜੀ ਜਿਵੇਂ ਅਨਾਜ ਪੈਦਾ ਕਰਨਾ, ਫਲਾਂ ਦੀ ਖੇਤੀ ਕਰਨਾ ਨੂੰ ਆਰਥਿਕ ਜਨਗਣਨਾ ਵਿੱਚ ਸ਼ਾਮਿਲ ਨਹੀ ਕੀਤਾ ਜਾਂਦਾ । ਪਰੰਤੂ ਖੇਤੀਬਾੜੀ ਨਾਲ ਸਬੰਧਿਤ ਕਿਰਿਆਵਾਂ ਜਿਵਂੇ ਖੇਤੀਬਾੜੀ ਦੇ ਸੰਦ ਬਣਾਉਣਾ, ਟਰੈਕਟਰ ਰਿਪੇਅਰ ਆਦਿ ਨੂੰ ਆਰਥਿਕ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। 6ਵੀਂ ਆਰਥਿਕ ਜਨਗਣਨਾ ਸਾਲ 2013 ਵਿੱਚ ਪੇਪਰ ਵਰਕ ਕਰਕੇ ਸਮਾਜ ਦੇ ਚਾਨਣ ਮਨਾਰੇ ਅਧਿਆਪਕ ਵਰਗ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਸੀ । ਇਸ ਵਾਰ 7ਵੀਂ ਆਰਥਿਕ ਜਨਗਣਨਾ ਦੀ ਮਹੱਤਤਾ ਵੱਧ ਹੈ ਕਿਉਂਕਿ ਸਮੁੱਚੇ ਆਜ਼ਾਦ ਭਾਰਤ ਵਿੱਚ ਡਿਜ਼ੀਟਲ ਇੰਡੀਆ ਮਾਧਿਅਮ ਦੀ ਪ੍ਰਾਥਿਮਕਤਾ ਨੂੰ ਮੁੱਖ ਰੱਖਦੇ ਹੋਏ ਬਿਨ੍ਹਾਂ ਕਿਸੇ ਪੇਪਰ ਵਰਕ ਤੋ ਮੋਬਾਇਲ ਐਪ ਨਾਲ 5-govrance ਦੁਆਰਾ 3S3 (comman service center) ਰਾਹੀਂ ਕਰਵਾਈ ਜਾ ਰਹੀ ਹੈ ਜੋ ਕਿ ਬਹੁਤ ਹੀ ਸਲ਼ਾਘਾਪੂਰਨ ਅਤੇ ਤਰੱਕੀਨੁਮਾ ਫੈਸਲਾ ਹੈ ਕਿਉਂਕਿ ਇਸ ਨਾਲ ਸਮੇਂ ਦੀ ਬੱਚਤ , ਦੇਸ਼ ਦੇ ਵਿੱਤ ਦੀ ਬੱਚਤ ਅਤੇ ਇਕੱਤਰ ਡਾਟੇ ਦੀ ਗੁਣਵਕਤਾ ਵਿੱਚ ਵਾਧਾ ਹੋਵੇਗਾ।ਇਸ ਕੰਮ ਲਈ ਸਟੇਟ ਲੈਵਲ ਟਰੇਨਿੰਗ ਵਰਕਸ਼ਾਪ ਅਤੇ ਜਿਲ੍ਹਾਂ ਲੈਵਲ ਟਰੇਨਿੰਗ ਵਰਕਸ਼ਾਪਾ ਦਾ ਕਂੇਦਰੀ ਅੰਕੜਾ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਟੇਟ ਅੰਕੜਾ ਸੰਗਠਨਾਂ ਦੀ ਮੱਦਦ ਨਾਲ ਸੀ.ਐਸ.ਸੀ ਦੁਆਰਾ ਆਯੋਜਨ ਕੀਤਾ ਜਾ ਰਿਹਾ ਹੈ। ਸੀ.ਐਸ.ਸੀ ਦੇ ਜਿਲ੍ਹਾਂ ਮੈਨੇਜਰਾਂ ਦੁਆਰਾ ਸੁਪਰਵਾਇਜ਼ਰਾਂ ਅਤੇ ਗਿਣਤੀਕਾਰਾਂ ਦੀ ਚੋਣ ਆਨ ਲਾਇਨ ਆਰਥਿਕ ਜਨਗਣਨਾ ਦੀ ਵੈਬ ਸਾਇਡ ਤੇ ਟੈਸਟ ਪ੍ਰਕਿਰਿਆ ਦੁਆਰਾ ਕੀਤੀ ਗਈ ਹੈ।ਦਿਲਚਸਪ ਗੱਲ ਇਹ ਹੈ ਕਿ ਇੱਥੇ ਜਿੱਥੇ ਬੇਰੁਜ਼ਗਾਰਾਂ ਨੂੰ ਕੁਝ ਸਮੇਂ ਲਈ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ ਉੱਥੇ ਉਹਨਾਂ ਕੋਲ ਅਨੇਕਾਂ ਪਰਿਵਾਰਾ ਦੇ ਜੀਵਨ ਪੱਧਰ ਤਂੋ ਜ਼ਿੰਦਗੀ ਨੂੰ ਸੰਚਾਰੂ ਢੰਗ ਨਾਲ ਬਸ਼ਰ ਕਰਨ ਲਈ ਕੀਮਤੀ ਤਜ਼ਰਬੇ ਦੀ ਪ੍ਰਾਪਤੀ ਹੋਵੇਗੀ , ਜਿਸ ਨਾਲ ਉਹ ਆਪਣੇ ਜੀਵਨ ਵਿੱਚ ਭਵਿੱਖ ਵਿੱਚ ਆਉਣ ਵਾਲੀਆ ਸਮੱਸਿਆਵਾਂ ਨੂੰ ਨਜਿੱਠਣ ਦੇ ਯੋਗ ਹੋਣਗੇ ।
ਇਸ ਆਰਥਿਕ ਜਨਗਣਨਾ ਲਈ ਸੀ.ਐਸ. ਸੀ ਦੁਆਰਾ ਨਿਯੁਕਤ ਸੁਪਰਵਾਇਜ਼ਰਾਂ ਨੂੰ ਪਹਿਲੀ ਸੁਪਰਵਿਜ਼ਨ ਦੌਰਾਨ 100ਪ੍ਰਤੀਸ਼ਤ ਸੁਪਰਵਿਜ਼ਨ ਦਾ ਕੰਮ ਦਿੱਤਾ ਗਿਆ ਹੈ ਸੋ ਉਹਨਾਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅੰਕੜਾ ਸੰਗਠਨ ਦੇ ਮਹਿਰਾਂ ਦੁਆਰਾ ਇਸ ਜਨਗਣਨਾ ਨੂੰ ਕਰਨ ਲਈ ਟਰੇਨਿੰਗ ਵਰਕਸ਼ਾਪਾ ਵਿੱਚ ਜੋ ਦਿਸ਼ਾ- ਨਿਰਦੇਸ਼ ਦਿੱਤੇ ਜਾਂਦੇ ਹਨ,ਉਹਨਾਂ ਦੀ ਇੰਨ-ਬਿੰਨ ਪਾਲਣਾ ਕਰਨ।ਦੇਸ਼ ਦੇ ਵਿਕਾਸ ਦੀ ਵੱਡੀ ਜਿੰ ਕਂੇਦਰੀ ਅੰਕੜਾ ਸੰਗਠਨ ਅਤੇ ਸਟੇਟ ਅੰਕੜਾ ਸੰਗਠਨ ਦੁਆਰਾ ਨਿਯੁਕਤ ਕੀਤੇ ਸੁਪਰਵਾਇਜ਼ਰਾਂ ਦੇ ਮੋਢਿਆਂ ਤੇ ਹੈ ਕਿਉਂਕਿ ਇਹਨਾਂ ਨੂੰ ਦੂਸਰੀ ਸੁਪਰਵਿਜ਼ਨ ਦੌਰਾਨ ਰੈਂਡਮ ਤਰੀਕੇ ਨਾਲ ਪਰੋਸੈੱਸ ਚੈੱਕ ਅਤੇ ਡਾਟੇ ਦੀ ਕੁਆਲਟੀ ਚੈੱਕ ਕਰਨ ਦਾ ਕੰਮ ਸੌਪਿਆ ਗਿਆ ਹੈ ,ਜਿਸ ਉਪਰ ਇੱਕਤਰ ਡਾਟੇ ਦੀ ਗੁਣਵੱਕਤਾ ਨਿਰਭਰ ਕਰਦੀ ਹੈ ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸੇ ਵੀ ਸੱਭਿਅਤਾ ਦਾ ਵਿਕਾਸ ਉਸਦੇ ਕੁਸ਼ਲ ਆਰਥਿਕ ਪ੍ਰਬੰਧ ਤੇ ਨਿਰਭਰ ਕਰਦਾ ਸੀ, ਚਾਹੇ ਉਹ ਅਕਬਰ ਬਾਦਸ਼ਾਹ ਦਾ ਰਾਜ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪ੍ਰਬੰਧ। ਆਰਥਿਕ ਅਰਥ-ਚਾਰਾ ਹਰੇਕ ਸਮਾਜ ਦੀ ਰੀਡ ਦੀ ਹੱਡੀ ਦੇ ਸਾਮਾਨ ਹੁੰਦਾ ਹੈ ਕਿਉਂਕਿ ਜੇਕਰ ਆਰਥਿਕ ਅਰਥ-ਚਾਰਾ ਮਜ਼ਬੂਤ ਹੋਵੇ ਤਾਂ ਉਸ ਦੇਸ਼ ਵਿੱਚ ਵਸਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਤਂੋ ਕੋਈ ਵੀ ਰੋਕ ਨਹੀਂ ਸਕਦਾ ਅਤੇ ਉਹ ਲੋਕ ਆਪਣੀਆਂ ਸਾਰੀਆਂ ਜ਼ਰੂਰੀ ਲੋੜ੍ਹਾਂ ਰੋਟੀ ,ਕੱਪੜਾ,ਮਕਾਨ ,ਸਿੱਖਿਆ, ਸਿਹਤ ਅਤੇ ਸਾ ਪੀਣ ਵਾਲਾ ਪਾਣੀ ਅਤੇ ਸ਼ੁੱਧ ਵਾਤਾਵਰਨ ਵਿੱਚ ਖ਼ੁਸ਼ਹਾਲੀ ਭਰਿਆ ਜੀਵਨ ਬਸ਼ਰ ਕਰਦੇ ਹਨ ਅਤੇ ਜਿੰ ਦੇ ਅੰਤਿਮ ਉਦੇਸ਼ ਆਪਣੇ ਬੱਚਿਆਂ ਨੂੰ ਸਮੇਂ ਸਿਰ ਵਿੱਦਿਆ ਰੂਪੀ ਤੀਜੀ ਅੱਖ ਦਾ ਗਿਆਨ ਪ੍ਰਦਾਨ ਕਰਕੇ ,ਉਹਨਾਂ ਦੇ ਉਦੇਸ਼ਾਂ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਹੁੰਦਾ ਵੇਖ ਕੇ ਆਨੰਤ ਆਨੰਦ ਦੀ ਪ੍ਰਾਪਤੀ ਕਰਦੇ ਹਨ।ਇਸ ਦੇ ਵਪਰੀਤ ਜੇਕਰ ਸਾਡਾ ਅਰਥ-ਚਾਰਾ ਆਰਥਿਕ ਪੱਖ ਤੋਂ ਕਮਜ਼ੋਰ ਹੋਵੇ ਤਾਂ ਬਾਕੀ ਸਾਰੇ ਯਤਨ ਨਿਸ਼ਫਲ ਹਨ ਜੋ ਦੇਸ਼ ਦੇ ਵਿਕਾਸ ਦੇ ਸਦਰੱਵ ਨੂੰ ਮੁੱਖ ਰੱਖ ਕੇ ਕੀਤੇ ਜਾਦੇ ਹਨ,ਇਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ,ਪ੍ਰਤੀ ਵਿਅਕਤੀ ਆਮਦਨ ਦਾ ਪੱਧਰ ਨੀਵਾਂ ਹੋਵੇਗਾ,ਬੇਰੁਜ਼ਗਾਰੀ ਦੇ ਦਿਮਾਗੀ ਪ੍ਰਕੋਪ ਨੂੰ ਖਤਮ ਕਰਨ ਲਈ ਨੌਜ਼ਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਵੇਗੀ ਅਤੇ ਬਜ਼ੁਰਗ ਮਾਤਾ-ਪਿਤਾ ਦੀਆਂ ਆਸ਼ਾਵਾਦੀ ਸੱਧਰਾ ਵੀ ਚਕਨਾ-ਚੂਰ ਹੋ ਜਾਣਗੀਆਂ ।ਇਸ ਲਈ ਸਾਡੀ ਜ਼ਿੰਦਗੀ ਦਾ ਇਕੋ-ਇਕ ਮਨੋਰਥ ਹੋਣਾ ਚਾਹੀਦਾ ਹੈ ਕਿ ਅਸੀ ਸਭ ਮਿਲਕੇ ਕਿਵੇਂ ਮਜਬੂਤ ਆਰਥਿਕ ਅਰਥ-ਵਿਵਸਥਾ ਦਾ ਨਿਰਮਾਣ ਕਰੀਏ ?
7ਵੀਂ ਆਰਥਿਕ ਜਨਗਣਨਾ ਦੌਰਾਨ ਹਰੇਕ ਭਾਰਤੀ ਨਾਗਰਿਕ ਫੀਡਲ ਗਿਣਤੀਕਾਰਾਂ ਨੂੰ ਆਪਣੇ ਆਰਥਿਕ ਵਸੀਲਿਆਂ ਬਾਰੇ ਪੂਰਨ ਤੌਰ ਤੇ ਸਹੀ ਜਾਣਕਾਰੀ ਪ੍ਰਦਾਨ ਕਰਕੇ ਦੇਸ਼ ਨੂੰ ਮਜਬੂਤ ਆਰਥਿਕ ਅਰਥ ਵਿਵਸਥਾ ਦੇਣ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ ਕਿਉਂਕਿ ਜੇਕਰ ਭਾਰਤ ਸਰਕਾਰ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਆਰਥਿਕ ਵਸੀਲਿਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ,ਦੇਸ਼ ਦੀ ਸਰਕਾਰ ਤਾਂ ਹੀ ਖੇਤਰੀ ਵਿਭਿੰਨਤਾਵਾਂ ਨੂੰ ਜਹਿਨ ਵਿੱਚ ਰੱਖਦੇ ਹੋਏ ਵਿਕਾਸਮਈ ਨੀਤੀਆਂ ਦਾ ਨਿਰਮਾਣ ਕਰਨ ਵਿੱਚ ਸਫਲ ਹੋ ਸਕਦੀ ਹੈ ਜਿਸ ਨਾਲ ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ ਹੋਵੇਗਾ, ਉਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਸਮੁੱਚੇ ਦੇਸ਼ ਦਾ ਵਿਕਾਸ ਮਾਊਟ ਐਵਰੈਸਟ ਪਰਬਤ ਤਰ੍ਹਾਂ ਉੱਚਾ ਹੋਵੇਗਾ ।ਸੋ ,ਆਉ ਅਸੀਂ ਸਾਰੇ 7ਵੀਂ ਆਰਥਿਕ ਜਨਗਣਨਾ ਬਾਰੇ ਆਪਣੇ- ਆਪਣੇ ਫਰਜ਼ ਅਦਾ ਕਰਦੇ ਹੋਏ ਆਪਣੇ ਸਾਰੇ ਆਰਥਿਕ ਵਸੀਲਿਆਂ ਬਾਰੇ ਸਹੀ ਜਾਣਕਾਰੀ ਇਕੱਤਰ ਕਰਕੇ ਆਜ਼ਾਦ ਭਾਰਤ ਦੇ ਹਿੱਤ ਅਤੇ ਵਿਕਾਸ ਲਈ ਭਾਰਤ ਸਰਕਾਰ ਕੋਲ ਪਹੁੰਚਾਉਣ ਵਿੱਚ ਸਫ਼ਲਤਾ ਪ੍ਰਾਪਤ ਕਰੀਏ ਤਾਂ ਜੋ ਉੱਨਤ ਨੀਤੀਆ ਦਾ ਨਿਰਮਾਣ ਹੋ ਸਕੇ, ਜੋ ਸਮੂਹ ਦੇਸ਼ ਵਾਸੀਆ ਦੇ ਜਨਹਿੱਤ ਵਿੱਚ ਹੋਣ ਅਤੇ ਹਰ ਵਰਗ ਦੇ ਆਰਥਿਕ ਵਿਕਾਸ ਲਈ ਬਚਨਬੱਧ ਹੋਣ।

Send this to a friend