ਕੈਪਟਨ-ਸਿੱਧੂ ਵਿਵਾਦ ਦੀ ਭਵਿੱਖਤ ਦਿਸ਼ਾ

2019 ਦੀਆਂ ਲੋਕ ਸਭਾ ਚੋਣਾਂ ਵਿਚ ਦੇ ਪੰਜਾਬ ਵਿਚ ਆਏ ਨਤੀਜਿਆ ਦੀ ਚਰਚਾ ਹੋਣੀ ਹੈ ਸੁਭਾਵਿਕ ਹੈ ਪਰ ਇਸ ਚਰਚਾ ਤੇ ਭਾਰੂ ਪਈ ਇਕ ਹੋਰ ਚਰਚਾ ਇਹ ਹੈ ਕਿ ਪੰਜਾਬ ਵਿਚ ਸੱਤਾਧਾਰੀ ਪਾਰਟੀ ਕਾਂਗਰਸ ਵਿਚ ਦੇ ਮਹਾਰਥੀਆਂ ਕੈਪਟਨ ਅੰਮਰਿਦਰ ਤੇ ਨਵਜੋਤ ਸਿੱਧੂ ਵਿਚਕਾਰ ਪੈਦੇ ਹੋਇਆ ਵਿਵਾਦ ਹੁਣ ਕਿਹੜੀ ਦਿਸ਼ਾ ਗ? ਹਿਣ ਕਰੇਗਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਬੀਜੇਪੀ ਦੇ ਸਾਬਕਾ ਨੇਤਾ ਸਿੱਧੂ ਨੇ ਜਦੋ ਕਾਂਗਰਸ ਪਾਰਟੀ ਵਿਚ ਆਪਣੀ ਨਵੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਤਾਂ ਦੋਹਾਂ ਵਿਚਕਾਰ ਠੰਡੀ ਜੰਗ ਦੀ ਸ਼ੁਰੂਆਤ ਉਸੇ ਵੇਲੇ ਹੀ ਹੋ ਗਈ ਸੀ ।ਸਿੱਧੂ ਨੇ ਉਦੋਂ ਤੋਂ ਹੀਮੁੱਖ ਮੰਤਰੀ ਦੇ ਅਹੁਦੇ ਦੀ ਇੱਛਾ ਪਾਲੀ ਹੋਈ ਹੈ ਜੋ ਸੁਭਾਵਿਕ ਹੀ ਅਮਰਿੰਦਰ ਸਿੰਘ ਨੂੰ ਚੰਗੀ ਨਹੀਂ ਲੱਗੀ। ਕਾਂਗਰਸ ਵਿਚ ਸ਼ਾਮਿਲ ਜੋਣ ਵੇਲੇ ਉਹ ਘੱਟੋ ਘੱਟ, ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੀ ਇੱਛਾ ਲੈ ਕੇ ਆਏ ਸਨ ਪਰ ਇਸ ਮੰਗ ਨੂੰ ਵੀ ਮੁੱਖ ਮੰਤਰੀ ਨੇ ਵੀ ਇਨਕਾਰ ਕਰ ਦਿੱਤਾ ਸੀ। ਬਾਦ ਵਿਚ ਇਹ ਗੱਲ ਸਪਸ਼ਟ ਹੋ ਗਈ ਕਿ ਸਾਬਕਾ ਕ੍ਰਿਕਟਰ, ਜੋ ਕਿ ਵਰਤਮਾਨ ਸਮੇਂ ਸਥਾਨਕ ਸਰਕਾਰ ਮੰਤਰੀ, ਟੂਰਿਜ਼ਮ, ਸੱਭਿਆਚਾਰਕ ਮਾਮਲਿਆਂ, ਆਰਕਾਈਵਜ਼ ਅਤੇ ਅਜਾਇਬ ਘਰ ਦੇ ਮੰਤਰੀ ਹਨ, ਉਹ ਆਪਣੇ ਆਪ ਨੂੰ ਮਿਲੇ ਮਹਿਕਮਿਆਂ ਤੋਂ ਖੁਸ਼ ਨਹੀਂ ਸਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਚਾਹੁੰਦੇ ਸਨ ਜੋ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਹੈ।ਇਸ ਗੱਲ ਨੇ ਸਿੱਧੂ ਨੂੰ ਪਰੇਸ਼ਾਨ ਕੀਤਾ, ਜਿਸਦੀ ਭੜਾਸ ਉਹਨਾਂ ਨੇ ਇਹ ਕਹਿ ਕਿ ਕੱਢੀ ਨੇ ਕਿ “ਮੈਂ ਆਪਣੇ ਵਕਤ ਨਾਲ ਕੀ ਕਰਦਾ ਹਾਂ, ਇਸ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ“ , ਜਿਸਦਾ ਸਿੱਧਾ ਇਸ਼ਾਰਾ ਕੈਪਟਨ ਵੱਲ ਸੀ। ਸਿੱਧੂ ਦੀ ਪਾਕਿਸਤਾਨ ਫੇਰੀ ਨੇ ਵੀ ਕੈਪਟਨ ਨਾਲ ਉਨ੍ਹਾਂ ਦੇ ਸਬੰਧਾਂ ਵਿੱਚ ਹੋਰ ਤਲਖੀ ਲੈ ਆਂਦੀ ਅਮਰਿੰਦਰ ਅਤੇ ਸਿੱਧੂ ਦੋਨਾਂ ਨੂੰ ਇਮਰਾਨ ਦੇ ਸਹੁੰ-ਚੁੱਕ ਸਮਾਗਮ ਵਿਚ ਬੁਲਾਇਆ ਗਿਆ ਸੀ। ਕੈਪਟਨ ਨੇ ਇਨਕਾਰ ਕਰ ਦਿੱਤਾ, ਅਤੇ ਸਿੱਧੂ ਨੂੰ ਨਾਂ ਜਾਣ ਦੀ ਸਲਾਹ ਵੀ ਦਿੱਤੀ ਪਰ ਸਿੱਧੂ ਨੇ ਇੱਕ ਨਾ ਸੁਣੀ ਅਤੇ ਠੋਕ ਵਜਾ ਕੇ ਪਾਕਿਸਤਾਨ ਗਏ। ਅਤੇ ਭਾਰਤ ਪਰਤਣ ਤੋਂ ਬਾਅਦ, ਪਾਰਟੀ ਹਾਈਕਮਾਨ ਨਾਲ ਆਪਣੇ ਨਜ਼ਦੀਕੀ ਸਬੰਧ ਦਿਖਾਉਣ ਲਈ ਜਾਣ ਬੁੱਝ ਕੇ ਇਹ ਬਿਆਨ ਦਿੱਤਾ ਕਿ “ ਕੌਣ ਕਪਤਾਨ, ਮੇਰਾ ਕਪਤਾਨ ਰਾਹੁਲ ਗਾਂਧੀ ਹੈ ਅਤੇ ਕੈਪਟਨ ਦਾ ਕਪਤਾਨ ਵੀ ਰਾਹੁਲ ਗਾਂਧੀ ਵੀ ਹੈ। ਜਿਸ ਬਿਆਨ ਦਾ ਪੰਜਾਬ ਦੀ ਅੱਧੀ ਤੋਂ ਵੱਧ ਵਜਾਰਤ ਵੱਲੋਂ ਵਿਰੋਧ ਵੀ ਕੀਤਾ ਗਿਆ, ਖਾਸ ਕਰਕੇ ਸਿੱਧੂ ਦੇ ਸਖਤ ਵਿਰੋਧੀ ਮੰਨੇ ਜਾਂਦੇ ਤ੍ਰਿਪਤ ਰਜਿੰਦਰ ਬਾਜਵਾ ਅਤੇ ਕੈਪਟਨ ਦੇ ਨਜ਼ਦੀਕੀ ਸਮਝੇ ਜਾਂਦੇ ਧਰਮਸੋਤ ਅਤੇ ਲਾਲ ਸਿੰਘ ਵਰਗਿਆਂ ਨੇ ਵੀ।
‘ਅਮਰਿੰਦਰ ਦੇ ਬਾਅਦ ਕੌਣ?’
ਕੈਪਟਨ ਅਮਰਿੰਦਰ ਸਿੰਘ ਦੇ ਕਈ ਕਾਂਗਰਸੀ ਸਹਿਕਰਮੀਆਂ ਦਾ ਮੰਨਣਾ ਹੈ ਕਿ ਸਿੱਧੂ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਮਰਿੰਦਰ ਦੇ ਵਾਰਿਸ ਦੇ ਤੌਰ ‘ਤੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਰਹੇ ਹਨ। ਕਾਂਗਰਸੀ ਕੇਂਦਰੀ ਲੀਡਰਸ਼ਿਪ ਦਾ ਸਿੱਧੂ ਦੀ ਪਿੱਠ ਉੱਪਰ ਹੱਥ ਜਾਪਦਾ ਹੈ, ਕਿਉਕਿ ਸਿੱਧੂ ਇਕ ਹੁਨਰਮੰਦ ਬੁਲਾਰੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਲੋਕ ਸਭਾ ਅਤੇ ਥੋੜ੍ਹਾ ਸਮਾਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਕਈ ਰਾਜਾਂ ਵਿੱਚ ਆਮ ਚੋਣਾਂ ਲਈ “ਸਟਾਰ ਪ੍ਰਚਾਰਕ“ ਦੇ ਤੌਰ ਉੱਪਰ ਪ੍ਰਚਾਰ ਕੀਤਾ। ਕੈਪਟਨ ਅਮਰਿੰਦਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ 2017 ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਆਖਰੀ ਚੋਣ ਹੈ। ਇਸ ਲਈ ਪਾਰਟੀ ਪੰਜਾਬ ਵਿੱਚ ਅਕਾਲੀਆਂ ਨੂੰ ਮੁਕਾਬਲਾ ਦੇਣ ਲਈ ਉਹਨਾਂ ਦੇ ਵਿਕਲਪ ਦੀ ਤਲਾਸ਼ ਵੀ ਕਰ ਰਹੀ ਹੈ।
ਗਾਂਧੀ ਪਰਿਵਾਰ ਹਮੇਸ਼ਾਂ ਹੀ ਰਾਜਾਂ ਦੇ ਆਪਣੇ ਨੇਤਾਵਾਂ ਵਿਚ ਸਖਤ ਮੁਕਾਬਲਾ ਰੱਖਣ ਦੀ ਨੀਤੀ ਤੇ ਚਲਦਾ ਹੈ।ਪਵਾਰ, ਮਮਤਾ ਅਤੇ ਜਗਨ ਵਰਗੇ ਅਭਿਲਾਸ਼ੀ ਨੇਤਾਵਾਂ ਨੇ ਗਾਂਧੀ ਪਰਿਵਾਰ ਦੇ ਹੁੰਦੇ ਹੋਏ ਆਪਣੇ ਲਈ ਕੋਈ ਮੌਕਾ ਨਹੀਂ ਦੇਖਿਆ ਅਤੇ ਜਿਸ ਕਾਰਣ ਉਹਨਾਂ ਨੇ ਕਾਂਗਰਸ ਤੋਂ ਅਲੱਗ ਰਸਤਾ ਅਪਣਾਇਆ। ਸਿੱਧੂ ਨੂੰ ਰਾਹੁਲ ਗਾਂਧੀ ਦੀ ਹਮਾਇਤ ਨੂੰ ਅਮਰਿੰਦਰ ਦੀ ਇੱਕ ਰਾਸ਼ਟਰੀ ਪੱਧਰ ਦਾ ਕਾਂਗਰਸੀ ਨੇਤਾ ਦੀ ਪਹਿਚਾਣ ਬਣਨ ਨੂੰ ਰੋਕਣ ਲਈ ਰਣਨੀਤੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਅਮਰਿੰਦਰ ਬਹੁਤ ਮਸ਼ਹੂਰ ਹਨ ਅਤੇ ਰਾਜ ਵਿਚ ਆਪਣੀ ਪਾਰਟੀ ਦੀ ਆਵਾਜ਼ ਹਨ। ਸੀ,ਐੱਸ, ਡੀ ਐੱਸ ਦੇ ਸਰਵੇਖਣ ਅਨੁਸਾਰ, ਉਹ ਪੰਜਾਬ ਕਾਂਗਰਸ ਦੇ ਪੂਰੇ ਇਤਿਹਾਸ ਵਿੱਚ ਕਾਂਗਰਸ ਵਿਚੋਂ ਪੰਜਾਬ ਦਾ ਸਭ ਤੋਂ ਵੱਧ ਪ੍ਰਸਿੱਧ ਮੁੱਖ ਮੰਤਰੀ ਹਨ।
ਸਿੱਧੂ ਦੀ ਲੋਕਪ੍ਰਿਅਤਾ ਦਾ ਵੀ ਪੰਜਾਬ ਵਿੱਚ ਵੱਡਾ ਵਾਧਾ ਹੋਇਆ ਹੈ। ਅਕਤੂਬਰ 2018 ਵਿਚ ਇੰਡੀਆ ਟੂਡੇ ਰਾਜਨੀਤਕ ਸਟਾਕ ਐਕਸਚੇਂਜ ਅਨੁਸਾਰ ਚਾਰ ਫ਼ੀਸਦੀ ਲੋਕ ਚਾਹੁੰਦੇ ਸਨ ਕਿ ਉਹ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਦੋਂ ਕਿ ਜਨਵਰੀ 2019 ਵਿਚ ਇਹ ਵੱਧ ਕੇ 16 ਪ੍ਰਤੀਸ਼ਤ ਹੋ ਗਿਆ: ਸਿਰਫ਼ ਤਿੰਨ ਮਹੀਨਿਆਂ ਵਿਚ ਚਾਰ ਗੁਣਾ ਵਾਧਾ ਹੋਇਆ। ਆਪਣੇ ਸਰਵੇਖਣ ਵਿੱਚ ਕਿਸੇ ਵੀ ਰਾਜ ਦੇ ਕਿਸੇ ਵੀ ਨੇਤਾ ਲਈ ਇਹ ਸਭ ਤੋਂ ਵੱਡਾ ਵਾਧਾ ਹੈ. ਇਸ ਦੇ ਮੁਕਾਬਲੇ, ਅਮਰਿੰਦਰ ਦੀ ਹਰਮਨਪਿਆਰਤਾ ਬੜੀ ਤੇਜੀ ਨਾਲ ਘਟੀ ਹੈ। ਇੰਡੀਆ ਟੂਡੇ ਦੇ ਸਰਵੇ ਮੁਤਾਬਿਕ 42 ਪ੍ਰਤਿਸ਼ਤ ਲੋਕ ਕਰਤਾਰਪੁਰ ਸਾਹਿਬ ਗਲਿਆਰੇ ਲਈ ਸਿੱਧੂ ਨੂੰ ਕ੍ਰੈਡਿਟ ਦਿੰਦੇ ਹਨ, ਜੋ ਕਿ 15 ਫ਼ੀਸਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਤੇ 14 ਫ਼ੀਸਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦੇ ਹਨ ।
ਅਸਲ ਵਿੱਚ ਸਿੱਧੂ ਅਤੇ ਕੈਪਟਨ ਵਿਚਲਾ ਰਿਸ਼ਤਾ ਇਕ ਕੰਪਨੀ ਦੇ ਸਫਲ ਬੌਸ (ਕੈਪਟਨ) ਅਤੇ ਇਕ ਉਸ ਕਰਮਚਾਰੀ (ਸਿੱਧੂ) ਵਰਗਾ ਹੈ, ਜੋ ਕੰਪਨੀ ਦੇ ਮਾਲਕਾਂ ਦਾ ਬੰਦਾ ਹੈ। ਬੌਸ ਦਾ ਮੰਨਣਾ ਹੈ ਕਿ ਉਹ ਪੰਜਾਬ ਵਿਚ ਕਾਂਗਰਸ ਦਾ ਸਭ ਤੋਂ ਉੱਚਾ ਆਗੂ ਹੈ। ਪਾਰਟੀ ਨੇ ਉਨ੍ਹਾਂ ਦੇ ਯਤਨਾਂ ਦੇ ਕਾਰਨ ਸੂਬੇ ਵਿੱਚ ਵਾਪਸੀ ਕੀਤੀ। ਇਸ ਲਈ, ਉਹ ਕੰਪਨੀ ਦੇ ਮਾਲਕਾਂ ਦੀ ਵੀ ਪਰਵਾਹ ਨਹੀਂ ਕਰਦਾ। ਮੁਲਾਜ਼ਮ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਕਾਂਗਰਸ ਪ੍ਰਧਾਨ ਦਾ ਅਸ਼ੀਰਵਾਦ ਹੈ, ਇਸ ਲਈ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ।
ਇਹ ਕਾਂਗਰਸ ਦੀ ਅਤੇ ਖਾਸ ਕਰਕੇ ਰਾਹੁਲ ਗਾਂਧੀ ਦੀ ਰਣਨੀਤੀ ਰਹੀ ਹੈ ਕਿ ਰਾਜਾਂ ਵਿੱਚ ਦੋ ਲੀਡਰਾਂ ਦੀ ਨੀਤੀ ਅਪਣਾਈ ਜਾਵੇ ਤਾਂ ਕਿ ਦੂਸਰੇ ਵੱਲੋਂ ਬਦਲੇ ਜਾਣ ਦੇ ਡਰ ਤੋਂ ਕੋਈ ਵੀ ਇਹਨਾਂ ਦੇ ਕਹਿਣੇ ਤੋਂ ਬਾਹਰ ਨਾ ਹੋਵੇ ਉਦਾਹਰਣ ਦੇ ਤੌਰ ਤੇ ਰਾਜਸਥਾਨ (ਗਹਿਲੋਤ ਅਤੇ ਪਾਇਲਟ), ਮੱਧ ਪ੍ਰਦੇਸ਼ (ਕਮਲਨਾਥ, ਦਿਗਵਿਜੈ, ਸਿੰਧੀਆ) ਅਤੇ ਛੱਤੀਸਗੜ੍ਹ (ਬਘੇਲ, ਸਾਹੂ, ਸਿੰਘ ਦਿਓ) ਵਰਗੇ। ਰਾਹੁਲ ਨੂੰ ਦੋਵਾਂ ਦੀ ਜ਼ਰੂਰਤ ਹੈ, ਇਸ ਲਈ ਉਹ ਇਹਨਾਂ ਦੇ ਝਗੜਿਆਂ ਨੂੰ ਸਹਿਣ ਕਰਦੇ ਹਨ, ਕਿਉਂਕਿ ਉਹ ਦੋਵੇਂ ਤਜ਼ੁਰਬੇ ਅਤੇ ਜੋਸ਼ ਦਾ ਸੁਮੇਲ ਹਨ।ਮੇਰੀ ਸਲਾਹ ਮੁਤਾਬਿਕ ਸਿੱਧੂ ਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਉਸਨੇ ਭਾਜਪਾ ਨਾਲ ਸਾਂਝ ਵਾਲੇ ਪੁਲਾਂ ਨੂੰ ਪਹਿਲਾਂ ਹੀ ਸਾੜ ਲਿਆ ਹੈ ਉਹ ਉੱਥੇ ਵਾਪਸ ਨਹੀਂ ਜਾ ਸਕਦਾ। ਅਤੇ ਪੰਜਾਬ ਵਿੱਚ ਅਮਰਿੰਦਰ ਦੀ ਰਿਟਾਇਰਮੈਂਟ ਦੀ ਉਡੀਕ ਕਰਨੀ ਪਵੇਗੀ। ਸਿੱਧੂ ਨੂੰ ਆਪਣੀ ਪ੍ਰਸਿੱਧੀ ਅਤੇ ਸਵੀਕ੍ਰਿਤੀ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਸਨੂੰ ਅਤੇ ਉਸ ਦੀ ਪਤਨੀ ਨੂੰ ‘ਅਪਨਾ ਟਾਈਮ ਆਏਗਾ’ ਗਾਣਾ ਰਪੀਟ ਤੇ ਸੁਣਨ ਦੀ ਜ਼ਰੂਰਤ ਹੈ।

Send this to a friend