ਕੇਂਦਰੀ ਰਾਜਸੀ ਧਿਰਾਂ ਖੇਤਰੀ ਪਾਰਟੀਆਂ ਨੂੰ ਨਿਗਲਣ ਲਈ ਤਿਆਰ

ਭਾਰਤ ਦੁਨੀਆ ਦੀ ਸੱਭ ਤੋਂ ਵੱਡੀ ਤੇ ਪ੍ਰਭਾਵਸ਼ਾਲੀ ਲੋਕਤੰਤਰੀ ਪ੍ਰਣਾਲੀ ਦੇ ਦਾਅਵੇ ਜਰੂਰ ਕਰਦਾ ਪਰ ਜੇ ਤਿਰਛੀ ਨਜ਼ਰ ਨਾਲ ਜਰਾ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਤਰਾਂ ਹੁਣੇ ਹੋ ਕੇ ਹਟੀਆਂ ਲੋਕ ਸਭਾ ਚੋਣਾਂ 2019 ਵਿੱਚ ਭਾਜਪਾ ਨੇ ਨਰਿੰਦਰ ਮੋਦੀ ਦੇ ਲੋਕਤੰਤਰ ਨੂੰ ਮੀਡੀਆ ਤੰਤਰ ਬਣਾ ਕੇ ਦੇਸ਼ ਦੀ ਸੱਤਾ ਦੇ ਕਬਜਾ ਕੀਤਾ ਹੈ ਉਸ ਨਾਲ ਜਿੱਥੇ ਭਾਰਤੀ ਲੋਕਤੰਤਰ ਖਤਰੇ ਵਿੱਚ ਹੈ ਉੱਥੇ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਦੀ ਹੋਂਦ ਵੀ ਖਤਰੇ ਵਿੱਚ ਹੈ!ਮੌਜੂਦਾ ਸਮੇਂ ਵੱਖ-ਵੱਖ ਰਾਜਾਂ ਵਿੱਚ ਜਿਹੜੀਆਂ ਗੈਰ-ਭਾਜਪਾ ਸਰਕਾਰਾਂ ਸੱਤਾ ਵਿੱਚ ਹਨ ਤਾਜਾ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਆਪਣੇ ਰਾਜਾਂ (ਪੰਜਾਬ ਛੱਡ ਕੇ) ਚੋਂ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਨੇ ਕਿ ਸਿਆਸੀ ਪੰਡਤਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਅਕਸਰ ਕਿਹਾ ਜਾਂਦਾ ਸੱਤਾਧਾਰੀ ਧਿਰ ਨੂੰ ਜਿਮਨੀ ਚੋਣਾਂ ਜਾਂ ਹੋਰ ਚੋਣਾਂ ਵਿੱਚ ਸੱਤਾ ਦੇ ਹੁੰਦਿਆਂ ਹਰਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਪਰ ਇਹ ਭਾਰਤ ਵਿਚ ਹੋਇਆ!ਪੱਛਮੀ ਬੰਗਾਲ,ਬਿਹਾਰ, ਕਰਨਾਟਕ,ਰਾਜਸਥਾਨ ,ਦਿੱਲੀ ਤੇ ਹੋਰ ਕਈ ਰਾਜ ਹਨ ਜਿੱਥੇ ਸੱਤਾ ਚ ਹੁੰਦਿਆਂ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰਿਆ ਗਿਆ !ਇਹਨਾਂ ਗਤੀਵਿਧੀਆਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੇਂਦਰ ਦੀਆਂ ਕੌਮੀ ਰਾਜਸੀ ਧਿਰਾਂ ਖਾਸ ਕਰ ਭਾਜਪਾ ਆਪਣੇ ਮੌਜੂਦਾ ਭਾਰੀ ਬਹੁਮਤ ਤੇ ਬਾਹੂਬਲੀ ਤਰੀਕੇ ਨਾਲ਼ ਬਹੁਤ ਜਲਦ ਵੱਖ ਵੱਖ ਰਾਜਾਂ ਦੀਆਂ ਗੈਰ ਭਾਜਪਾ ਖੇਤਰੀ ਪਾਰਟੀਆਂ ਨੂੰ ਆਪਣੇ ਅੰਦਰ ਨਿਗਲ ਲਏਗੀ ! ਇਸ ਵਕਤ ਭਾਜਪਾ ਦਾ ਏਜੰਡਾ ਏਨਾਂ ਖਤਰਨਾਕ ਹੈ ਕਿ ਆਂਧਰਾ ਪ੍ਰਦੇਸ਼ ਦੇ ਖੇਤਰੀ ਪਾਰਟੀ ਦੇ ਮੁਖੀ ਜਗਨਮੋਹਨ ਰੈਡੀ ਨੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭ ਚੋਣਾਂ ਦੌਰਾਨ ਜੋ ਇਕੱਠੀਆਂ ਹੋਈਆਂ ਹਨ ਵਿੱਚ ਦੋ ਤਿਹਾਈ ਤੋਂ ਵੱਧ ਬਹਮਤ ਲੈਣ ਦੇ ਬਾਵਜੂਦ ਆਪਣੀ ਖੇਤਰੀ ਪਾਰਟੀ ਦੀ ਪੂਰਨ ਹਿਮਾਇਤ ਭਾਜਪਾ ਦੀ ਝੋਲੀ ਪਾ ਦਿਤੀ ਤੇ ਪੱਛਮੀ ਬੰਗਾਲ ਦੇ ਤਿਰਣਮੂਲ ਕਾਂਗਰਸ ਦੇ ਥੋੜੇ ਬਹੁਤੇ ਜਿੱਤੇ ਵਿਧਾਇਕ ਵੀ ਭਾਜਪਾ ਦੀ ਰਡਾਰ ਤੇ ਦੱਸੇ ਜਾਂਦੇ ਹਨ ਤੇ ਬਿਹਾਰ ਤੇ ਉੱਤਰ ਪ੍ਰਦੇਸ਼ ਦੀਆਂ ਧੜੱਲੇਦਾਰ ਪਾਰਟੀਆਂ ਬੀ ਐਸ ਪੀ ,ਸਮਾਜਵਾਦੀ ਪਾਰਟੀ ਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੂੰ ਚੋਣਾਂ ਵਿੱਚ ਬੁਰੀ ਤਰਾਂ ਖਿੰਡਾ ਦਿੱਤਾ ਹੈ!ਏਸੇ ਤਰ੍ਹਾਂ ਦਿੱਲੀ ਵਿੱਚ ਸਫਲ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਖੂੰਜੇ ਲਾ ਦਿੱਤਾ ਤੇ ਇਹ ਵੀ ਚਰਚਾ ਹੈ ਕਿ ਵੱਖ ਵੱਖ ਰਾਜਾਂ ਦੀਆਂ ਗੈਰ ਭਾਜਪਾ ਸਰਕਾਰਾਂ ਜੋ ਉੰਨੀ ਇੱਕੀ ਦੇ ਫਰਕ ਨਾਲ ਸੱਤਾ ਵਿੱਚ ਹਨ ਨੂੰ ਭਾਜਪਾ ਸੱਤਾ ਚੋਂ ਲਾਂਭੇ ਕਰਨ ਲਈ ਤਿਆਰ ਬਰ ਤਿਆਰ ਹੈ !ਜੇ ਗੱਲ ਪੰਜਾਬ ਦੀ ਹੀ ਕਰੀਏ ਤਾਂ ਏਥੇ ਬੇਸ਼ੱਕ ਭਾਜਪਾ ਦਾ ਪੱਤਾ ਨਹੀਂ ਚੱਲਿਆ ਜਾਂ ਕਹਿ ਲਈਏ ਕਿ ਭਾਜਪਾ ਨੇ ਪੱਤਾ ਨਹੀਂ ਚਲਾਇਆ ਪਰ ਕਨਸੋਆਂ ਇਹ ਵੀ ਹਨ ਕਿ ਭਾਜਪਾ ਪੰਜਾਬ ਵਿੱਚ ਕੰਮ ਕਰਦੀਆਂ ਪਾਰਟੀਆਂ ਦੇ ਨਰਾਜ ਸਿੱਖ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਪੰਜਾਬ ਦੀ ਸੱਤਾ ਵਿੱਚ ਬਹਿ ਕੇ ਪੰਜਾਬ ਦੀ ਮਲਾਈ ਖਾਣ ਲਈ ਵਿਉਂਤਾਂ ਬੁਣ ਰਹੀ ਹੈ,ਭਾਜਪਾ ਨੇ ਆਪਣੇ ਭਾਈਵਾਲ ਅਕਾਲੀ ਦਲ ਨੂੰ ਬਹੁਤ ਸਮੇਂ ਅਜਿਹੀ ਠਿੱਬੀ ਮਾਰਨੀ ਹੈ ਕਿ ਅਕਾਲੀ ਦਲ ਤੋਂ ਸੰਭਲਿਆ ਨਹੀਂ ਜਾਣਾ!ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਅਕਾਲੀ ਦਲ ਤੋਂ ਅੱਧੋ ਅੱਧ ਸੀਟਾਂ ਮੰਗ ਸਕਦੀ ਹੈ ਜਿਸ ਲਈ ਜਾਂ ਤਾਂ ਅਕਾਲੀ ਦਲ ਤਿਆਰ ਹੋਊ ਜਾਂ ਭਾਜਪਾ ਦਾ ਖਹਿੜਾ ਛੱਡੂ ਤੇ ਭਾਜਪਾ ਦੇ ਦੋਨੋ ਹੱਥੀ ਲੱਡੂ ਹੋਣਗੇ ਜੇ ਨਾਂ ਮਿਲੀਆਂ ਅੱਧੀਆਂ ਸੀਟਾਂ ਤਾਂ ਭਾਜਪਾ ਇਕੱਲਿਆਂ ਚੋਣਾਂ ਲੜ ਕੇ ਮੌਜੂਦਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਾਲੀ ਸਥਿਤੀ ਵੀ ਦੁਹਰਾਹ ਸਕਦੀ ਹੈ !ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੇ ਭਵਿੱਖ ਬਾਰੇ ਵੀ ਸਿਆਸੀ ਪੰਡਤਾਂ ਦੀ ਇਹੀ ਰਾਇ ਹੈ ਕਿ ਆਮ ਆਦਮੀ ਪਾਰਟੀ ਬਨਾਮ ਭਗਵੰਤ ਮਾਨ ਨੇ ਜੇ ਲੰਮੀ ਸਿਆਸੀ ਪਾਰੀ ਖੇਡਣੀ ਹੈ ਤਾਂ ਉਹਨੂੰ ਵੱਡੇ ਸਿਆਸੀ ਸਮੁੰਦਰ ਵਿੱਚ ਇਕਮਿਕ ਹੋਣਾਂ ਪੈਂਣਾਂ ਨਹੀਂ ਆਮ ਆਦਮੀ ਪਾਰਟੀ ਦਾ ਹਸ਼ਰ ਵੀ ਹੋਰਨਾਂ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਵਾਲਾ ਹੋ ਸਕਦਾ ਹੈ !
ਵੈਸੇ ਇਹ ਖੇਤਰੀ ਪਾਰਟੀਆਂ ਸੰਭਲ ਵੀ ਸਕਦੀਆਂ ਹਨ ਪਰ ਇਸ ਲਈ ਇਹਨਾਂ ਨੂੰ ਵੱਡੇ ਪੱਧਰ ਤੇ ਏਕਾ ਦਿਖਾ ਕੇ ਲੋਕਾਂ ਦੇ ਦਿਲਾਂ ਵਿੱਚ ਵੜਨਾਂ ਪਏਗਾ ਜੇ ਏਸੇ ਤਰ੍ਹਾਂ ਖੱਖੜੀ-ਕਰੇਲੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੇਂਦਰੀ ਰਾਜਸੀ ਦਲ ਇਹਨਾਂ ਨੂੰ ਨਿਗਲ ਜਾਣਗੇ !

Send this to a friend