ਹਰਿਆਣਾ ਵਿੱਚ ਬਹੁਤ ਸਾਰੇ ਸੰਤਮਹਾਤਮਾ ਪੈਦਾ ਹੋਏ ਅਤੇ ਤਪੱਸਿਆ ਕੀਤੀ। ਉਨ੍ਹਾਂ ਵਿੱਚੋਂ ਇੱਕ ਸਨ ਮਹਾਰਿਸ਼ੀ ਚਅਵਨ। ਜਿਲ੍ਹਾ ਮਹਿੰਦਰਗੜ੍ਹ ਵਿੱਚ ਕੁਲਤਾਜਪੁਰ ਨਾਮਕ ਜਗਹ ਉਤੇ ਢੋਸੀ ਦੀ ਪਹਾੜੀ ਉਤੇ ਮਹਾਰਿਸ਼ੀ ਚਅਵਨ ਦੇ ਆਸ਼ਰਮ ਨੂੰ ਉਨ੍ਹਾਂ ਦੀ ਤਪੋ ਭੂਮੀ ਵੀ ਮੰਨਿਆ ਜਾਂਦਾ ਹੈ। ਮਹਾਭਾਰਤ ਦੇ ਮੁਤਾਬਿਕ ਇੱਕ ਦਿਨ ਰਾਜਾ ਸ਼ਰਆਤੀ ਅਪਣੀ ਲੜਕੀ ਸੁਕੰਨਿਆਂ ਨਾਲ ਜੰਗਲ ਦੀਆਂ ਪਹਾੜੀਆਂ ਵਿੱਚ ਘੁੰਮਨ ਆਇਆ। ਮਹਾਰਿਸ਼ੀ ਚਅਵਨ ਬਹੁਤ ਸਮੇਂ ਤੋਂ ਉਥੇ ਤਪ ਕਰ ਰਹੇ ਸਨ, ਜਿਸ ਕਰਕੇ ਉਹਨਾਂ ਦਾ ਪੂਰਾ ਸ਼ਰੀਰ ਮਿੱਟੀ ਨਾਲ ਢੱਕਿਆ ਗਿਆ। ਢੇਰੀ ਵਿੱਚ ਦੋ ਵਸਤੂਆਂ ਚਮਕ ਰਹੀਆਂ ਸਨ ਰਾਜਕੁਮਾਰੀ ਸੁਕੰਨਿਆਂ ਨੇ ਖੇਡ ਦੇ ਖੇਡ ਦੇ ਉਤਸੁਕਤਾ ਵਸ਼ ਹੋ ਕੇ ਸਰਕੰਡਾ ਮਿੱਟੀ ਨਾਲ ਢੱਕੀ ਢੇਰੀ ਵਿੱਚ ਚਮਕ ਰਹੀਆਂ ਵਸਤੂਆਂ ‘ਤੇ ਮਾਰ ਦਿੱਤਾ। ਢੇਰੀ ਵਿੱਚੋਂ ਇੱਕ ਦਰਦ ਭਰੀ ਕਰਾਹ ਨਿਕਲੀ ਕਿਉਂਕਿ ਇਹ ਸਰਕੰਡਾ ਮਹਾਰਿਸ਼ੀ ਦੀਆਂ ਅੱਖਾਂ ਵਿੱਚ ਲਗਾ। ਜਿਸ ਨਾਲ ਰਿਸ਼ੀ ਚਅਵਨ ਦੀਆਂ ਅੱਖਾਂ ਲਹੂ ਲੁਹਾਣ ਹੋ ਗਈਆਂ ਅਤੇ ਉਹ ਅੰਨ੍ਹੇ ਹੋ ਗਏ। ਸੱਚਾਈ ਪਤਾ ਲਗਣ ਤੋਂ ਬਾਅਦ ਸੁਕੰਨਿਆਂ ਨੂੰ ਬਹੁਤ ਆਤਮ ਗਲਾਨੀ ਹੋਈ ਅਤੇ ਉਹ ਆਸ਼ਰਮ ਵਿੱਚ ਰਹਿ ਕੇ ਪਤਨੀ ਵਾਂਗ ਰਿਸ਼ੀ ਦੀ ਸੇਵਾ ਕਰਨ ਲੱਗੀ। ਅਸ਼ਵਨੀ ਕੁਮਾਰ ਜੁੜਵਾਂ ਭਰਾ ਦੇਵਤਿਆਂ ਦੇ ਵੈਦ ਸਨ। ਉਨ੍ਹਾਂ ਨੇ ਰਿਸ਼ੀ ਚਅਵਨ ਨੂੰ ਇਕ ਦਵਾਈ ਤਿਆਰ ਕਰਕੇ ਦਿੱਤੀ। ਪੁਰਾਣੇ ਗ੍ਰੰਥ ਦੱਸਦੇ ਹਨ ਕਿ ਅਸ਼ਵਨੀ ਕੁਮਾਰ ਭਰਾ ਦੇਵਤਿਆਂ ਦੀ ਸਿਹਤ ਦਾ ਧਿਆਨ ਰੱਖਦੇ ਸਨ ਅਤੇ ਚਅਵਨਪਰਾਸ਼ ਉਹਨਾਂ ਦੁਆਰਾ ਰਿਸ਼ੀ ਚਅਵਨ ਦੀ ਬਿਰਧ ਹਾਲਤ ਨੂੰ ਮੁੱਖ ਰੱਖਦੇ ਬਣਾਇਆ ਗਿਆ ਸੀ। ਇਹ ਵੀ ਦੱਸਿਆ ਗਿਆ ਹੈ ਕਿ ਰਿਸ਼ੀ ਚਅਵਨ ਜਿਹੜੇ ਕਿ ਬੁੱਢੇ ਹੋ ਚੁੱਕੇ ਸਨ, ਇਸ ਅਦਭੁੱਤ ਪਰਾਸ਼ ਰੂਪੀ ਰਸਾਇਣ ਨੂੰ ਖਾ ਕੇ ਜਵਾਨ ਹੋ ਗਏੇ ਅਤੇ ਉਨ੍ਹਾਂ ਦੀਆਂ ਸਾਰੀਆਂ ਇੰਦਰੀਆਂ ਕੰਮ ਕਰਨ ਲੱਗ ਪਈਆਂ। ਇਸ ਕਰਕੇ ਇਸ ਜੜ੍ਹੀ ਬੂਟੀਆਂ ਤਂੋ ਤਿਆਰ ਦਵਾਈ ਦਾ ਨਾਮ ਰਿਸ਼ੀ ਚਅਵਨ ਦੇ ਨਾਂਮ ਤੋਂ ਪ੍ਰਚਲਿਤ ਹੋਇਆ ਅਤੇ ਚਅਵਨਪਰਾਸ਼ ਪੈ ਗਿਆ।
ਚਅਵਨਪਰਾਸ਼ ਕਈ ਸਦੀਆਂ ਤੋਂ ਭਾਰਤ ਦੇ ਵਿੰਭਿਨ ਖੇਤਰਾਂ ਵਿੱਚੋਂ ਇੱਕ ਬਹੁਮੁੱਲੇ ਸਿਹਤ ਟੋਨਿਕ ਵੱਜੋਂ ਵਰਤਿਆ ਜਾ ਰਿਹਾ ਹੈ। ਅੱਜ ਦੀ ਘੜੀ ਚਅਵਨ ਪਰਾਸ਼ ਦੀ ਵਿਕਰੀ ਅੰਤਰਰਾਸ਼ਟਰੀ ਪੱਧਰ ‘ਤੇ ਘੱਟ ਤੋ ਘੱਟ 500 ਕਰੌੜ ਰੁਪਏ ਦਸੀ ਜਾ ਰਹੀ ਹੈ। ਚਾਲੀ (40) ਤੋਂ ਵੀ ਵੱਧ ਜੜ੍ਹੀ ਬੂਟੀਆਂ ਨਾਲ ਭਰਪੂਰ ਇਹ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਸਮਰੱਥ ਹੈ ਅਤੇ ਸ਼ਰੀਰ ਦੀ ਸ਼ਕਤੀ ਨੂੰ ਵਧਾਉਣ ਵਾਲਾ ਹੈ। ਚਅਵਨਪਰਾਸ਼ ਵਿੱਚ ਮੌਜੂਦ ਜੜ੍ਹੀ ਬੂਟੀਆਂ ਦਾ ਆਪਸੀ ਮਿਲਣ ਇਸ ਨੂੰ ਇੱਕ ਸ਼ਕਤੀਸ਼ਾਲੀ ਅਤੇ ਵਧੀਆ ਰਸਾਇਣ ਬਣਾਉ ਹੈ। ਚਰਕ ਸਮਹਿਤਾ ਦੇ ਮੁਤਾਬਿਕ ਚਅਵਨ ਪਰਾਸ਼ ਸਭ ਤੋਂ ਵਧੀਆ ਰਸਾਇਣ ਹੈ। ਚਰਕ ਸਮਹਿਤਾ ਦੇ ਕਈ ਸ਼ਲੋਕ ਇਸ ਦੇ ਗੁਣਾਂ ਦਾ ਵਰਨਣ ਕਰਦੇ ਹਨ। ਸ਼ਲੋਕ ਨੰਬਰ 70 ਦੇ ਮੁਤਾਬਿਕ ਚਅਵਨ ਪਰਾਸ਼ ਫੇਫੜਿਆਂ ਲਈ ਇੱਕ ਉਤਮ ਟਾਨਿਕ ਹੈ ਜਿਹੜਾ ਖਾਂਸੀ ਅਤੇ ਸਾਂਹ ਦੀਆਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਬੁੱਢੇਪੇ ਵਿੱਚ ਇਹ ਉਮਰ ਨਾਲ ਹੋਏ ਬਦਲਾਵ ਨੂੰ ਠੀਕ ਕਰਦਾ ਹੈ ਅਤੇ ਬੱਚਿਆਂ ਦੇ ਵੱਧਣ ਫੁੱਲਣ ਵਿੱਚ ਮਦਦ ਕਰਦਾ ਹੈ। ਸ਼ਲੋਕ ਨੰਬਰ 71 ਕਹਿੰਦਾ ਹੈ ਕਿ ਚਅਵਨ ਪਰਾਸ਼ ਸ਼ਰੀਰ ਦੀਆਂ ਸਾਰੀਆਂ ਧਾਤੂਆਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਦਿੱਲ ਦੇ ਨਾਲ ਸਬੰਧਤ ਰੋਗ, ਪੇਸ਼ਾਬ ਪਰਣਾਲੀ ਨਾਲ ਜੁੜੇ ਹੋਏ ਵਿਕਾਰ ਅਤੇ ਖੂਨ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਨੂੰ ਵੀ ਇਹ ਘਟਾ ਦਿੰਦਾ ਹੈ। ਇਹ ਆਵਾਜ ਨੂੰ ਸਾਫ ਕਰਦਾ ਹੈ ਅਤੇ ਆਵਾਜ ਦਾ ਖੁਰਦੁਰਾ ਪਨ ਖਤਮ ਕਰ ਦਿੰਦਾ ਹੈ। ਸ਼ੁਕਰਾਨੂ ਦੇ ਬਣਨ ਵਿੱਚ ਵਾਧਾ ਕਰਦਾ ਹੈ ਅਤੇ ਸ਼ਰੀਰ ਨੂੰ ਹੋਰ ਜ਼ਰੂਰੀ ਤੱਤ ਪ੍ਰਦਾਨ ਕਰਦਾ ਹੈ। ਅਗਲਾ ਸ਼ਲੋਕ ਦੱਸਦਾ ਹੈ ਕਿ ਚਅਵਣ ਪਰਾਸ਼ ਸਾਡੀ ਬੁੱਧੀ ਨੂੰ ਅਤੇ ਯਾਦਾਸ਼ਤ ਨੂੰ ਤੇਜ਼ ਕਰਦਾ ਹੈ। ਇਹ ਸਾਰੀਆਂ ਗੱਲਾਂ ਅੱਜ ਸਾਇੰਸ ਦੇ ਮਾਧਿਅਮ ਨਾਲ ਸਾਬਿਤ ਵੀ ਹੋ ਚੁੱਕੀਆਂ ਹਨ। ਵਿਗਿਆਨਕ ਇਹ ਸਿੱਧ ਕਰ ਚੁੱਕੇ ਹਨ ਕਿ ਚਅਵਣਪਰਾਸ਼ ਇੱਕ ਬਹੁਤ ਹੀ ਅੱਛਾ ਉਤਪਾਦ ਹੈ ਜਿਹੜਾ ਯਾਦਾਸ਼ਤ ਨੂੰ ਵਧਾਉਂਦਾ ਹੈ। ਸ਼ਰੀਰ ਦੇ ਵਿੱਚ ਪੈਦਾ ਹੋਣ ਵਾਲੇ ਖਰਾਬ ਤੱਤਾਂ ਨੂੰ ਖਤਮ ਕਰਦਾ ਹੈ ਅਤੇ ਬਣਨ ਤੋਂ ਰੋਕਦਾ ਹੈ। ਵਿਗਿਆਨਕ ਤਾਂ ਇਹ ਵੀ ਕਹਿੰਦੇ ਹਨ ਕਿ ਲਗਾਤਾਰ ਚਅਵਨਪਰਾਸ਼ ਖਾਣ ਨਾਲ ਐਲਜੀਮਰ ਨਾਮ ਦੀ ਬੀਮਾਰੀ ਜਿਹੜੀ ਕਿ ਬੁਢਾਪੇ ਵਿੱਚ ਜਾਂ ਉਮਰ ਦੇ ਵੱਧਣ ਨਾਲ ਪੈਦਾ ਹੁੰਦੀ ਹੈ, ਉਹ ਨਹੀਂ ਹੁੰਦੀ। ਇਹ ਸਾਰੇ ਕੰਮ ਚਅਵਨ ਪਰਾਸ਼ ਦੇ ਵਿੱਚ ਮੌਜੂਦ ਜੜ੍ਹੀ ਬੂਟੀਆਂ ਦੇ ਸਾਡੇ ਸ਼ਰੀਰ ਵਿੱਚ ਸੰਚਾਲਿਤ ਹਾਰਮੋਨਜ਼ ਅਤੇ ਦਿਮਾਗ ਵਿੱਚ ਬਣਨ ਵਾਲੇ ਨਿਉਰੋਟਰਾਂਸਮੀਟਰ ਦੇ ਉਤੇ ਹੋਣ ਵਾਲੇ ਅਸਰ ਦਾ ਨਤੀਜਾ ਹਨ। ਇੱਕ ਸੋਧ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਵਿੱਦਿਆਰਥੀਆਂ ਵਿੱਚ ਇਕਾਗਰਤਾ ਅਤੇ ਸਤੱਰਕਤਾ ਨੂੰ ਵਧਾਉਂਦਾ ਹੈ। ਦਿਮਾਗੀ ਤਨਾਵ ਨੂੰ ਘੱਟ ਕਰਕੇ ਇਹ ਤਨਾਵ ਨਾਲ ਹੋਣ ਵਾਲੀਆਂ ਦਿਮਾਗੀ ਬੀਮਾਰੀਆਂ ਨੂੰ ਖਤਮ ਕਰਦਾ ਹੈ। ਉਮਰ ਦੇ ਨਾਲ-ਨਾਲ ਇਹ ਮਨ ਦੀ ਇਕਾਗਰਤਾ, ਸੋਚਨ ਦੀ ਸ਼ਕਤੀ ਅਤੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਨਾਲ ਹੀ ਇਸਦਾ ਸੱਭ ਤੋਂ ਜਿਆਦਾ ਵੱਡਾ ਹਿੱਸਾ ਆਂਵਲਾ ਅਨੇਕ ਪ੍ਰਕਾਰ ਦੇ ਗੁਣਾਂ ਨਾਲ ਭਰਪੂਰ ਹੈ। ਵਿਟਾਮਿਨ ਸੀ ਪ੍ਰਦਾਨ ਕਰਨ ਦੇ ਨਾਲਨਾਲ ਇਹ ਹਾਜਮੇ ਨੂੰ ਵਧਾਉਂਦਾ ਹੈ ਅਤੇ ਕਈ ਪੇਟ ਦੇ ਰੋਗਾਂ ਦਾ ਖਾਤਮਾ ਕਰਦਾ ਹੈ। ਪੇਟ ਵਿੱਚ ਬਣਨ ਵਾਲੇ ਬਹੁਤ ਸਾਰੇ ਤੇਜ਼ਾਬ ਦੀ ਮਾਤਰਾ ਨੂੰ ਠੀਕ ਕਰਦਾ ਹੈ। ਦਿਲ ਨੂੰ ਮਜਬੂਤ ਕਰਕੇ ਧੜਕਨ ਦੀ ਗਤੀ ਨੂੰ ਠੀਕ ਕਰਦਾ ਹੈ। ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਂਦਾ ਹੈ। ਇਹ ਸਾਹ ਪ੍ਰਣਾਲੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਜਿਵੇਂ ਕਿ ਨਜਲਾ, ਜੁਕਾਮ, ਦਮਾ, ਟੀ.ਬੀ, ਖਾਂਸੀ ਆਦਿ ਨੂੰ ਵੀ ਘਟਾਉਂਦਾ ਹੈ।
ਇਹ ਸ਼ਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ। ਇਸ ਦਾ ਪ੍ਰਯੋਗ ਇੱਕ ਖਾਸ ਤਰੀਕੇ ਨਾਲ ਕਰਨ ‘ਤੇ ਇਹ ਕਾਯਾਕਲਪ ਕਰ ਦਿੰਦਾ ਹੈ, ਮਤਲਬ ਸ਼ਰੀਰ ਦੇ ਰੋਗਾਂ ਦਾ ਨਾਸ਼ ਕਰ ਦਿੰਦਾ ਹੈ। ਇਹ ਵਿਆਹ ਤੋਂ ਬਾਅਦ ਪਤੀ ਪਤਨੀ ਦੀ ਕਾਮ ਸ਼ਕਤੀ ਅਤੇ ਆਨੰਦ ਨੂੰ ਵਧਾਉਂਦਾ ਹੈ। ਚਿਹਰੇ ‘ਤੇ ਨੂਰ ਲੈ ਕੇ ਆਉਂਦਾ ਹੈ ਅਤੇ ਚਮੜੀ ਨੂੰ ਚਮਕਨ ਲਾ ਦਿੰਦਾ ਹੈ। ਇਸ ਵਿੱਚ ਪਾਈਆ ਗਈਆਂ ਅਸਟਵਰਗਾ ਨਾਮ ਦੀਆਂ ਜੜ੍ਹੀਆਂ ਬੂਟੀਆਂ ਜਿਹੜੀਆਂ ਕਿ ਦੁਰਲੱਭ ਹਨ, ਇਸ ਨੂੰ ਅਨਮੋਲ ਬਣਾ ਦਿੰਦੀਆਂ ਹਨ। ਅਸ਼ਟਵਰਗ ਬਹੁਤ ਤਰ੍ਹਾਂ ਦੇ ਫਾਇਦੇ ਜਿਵੇਂ ਕਿ ਪ੍ਰਜਣਨ ਵਿੱਚ ਵਾਧਾ, ਗੁਪਤ ਰੋਗਾਂ ਦਾ ਖਾਤਮਾ, ਸ਼ਰੀਰ ਦੀ ਤਾਕਤ, ਦਿਮਾਗ ਦੀ ਸ਼ਕਤੀ, ਵਾਂਝਪਨ ਨੂੰ ਖਤਮ ਕਰਨਾ ਆਦਿ ਬਹੁਤ ਸਾਰੀਆਂ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇੱਥੋਂ ਤੱਕ ਕਿ ਕੈਂਸਰ ਤੱਕ ਦੀ ਸ਼ੁਰੂਆਤ ਨੂੰ ਇਹ ਜੜ੍ਹੀ ਬੂਟੀਆਂ ਰੋਕਨ ਦੀ ਸਮਰਥਾ ਰੱਖਦੀਆਂ ਹਨ। ਬਹੁਤ ਸਾਰੀਆਂ ਕੰਪਨੀਆਂ ਅਪਣੇ ਉਤਪਾਦ ਨੂੰ ਤਰ੍ਹਾਂ ਤਰ੍ਹਾਂ ਦਾ ਬਣਾ ਕੇ ਲੋਕਾਂ ਦਾ ਧਿਆਨ ਖਿੱਚਦੀਆਂ ਹਨ। ਸੋਨਾ ਚਾਂਦੀ ਚਅਵਨ ਪਰਾਸ਼ ਨੇ ਵੀ ਲੋਕਾਂ ਦਾ ਬਹੁਤ ਧਿਆਨ ਆਪਣੇ ਵੱਲ ਖਿੱਚਿਆ, ਪਰ ਉਸਦੇ ਵਿੱਚ ਕਿੰਨਾ ਕੁ ਸੋਨਾ ਅਤੇ ਕਿੰਨੀ ਕੁ ਚਾਂਦੀ ਹੁੰਦੀ ਹੈ ਇਹ ਰੱਬ ਜਾਣਦਾ ਹੈ ਜਾਂ ਫਿਰ ਬਨਾਉਣ ਵਾਲਾ। ਪਰ ਇੱਕ ਗੱਲ ਪੱਕੀ ਹੈ ਕਿ ਸੋਨਾ ਅਤੇ ਚਾਂਦੀ ਸ਼ਰੀਰ ਲਈ ਬਹੁਤ ਵਧੀਆ ਹੈ। ਕੋਈ ਅਸ਼ਟਵਰਗ ਯੁਕਤ ਕਹਿੰਦਾ ਹੈ, ਕੋਈ ਸੋਨਾ ਚਾਂਦੀ ਕਹਿੰਦਾ ਹੈ ਅਤੇ ਕੋਈ ਕੇਸਰ ਯੁਕਤ ਕਹਿੰਦਾ ਹੈ। ਅਸ਼ਟਵਰਗ ਅੱਠ ਅਜਿਹੀਆਂ ਜੜ੍ਹੀਆਂ ਬੂਟੀਆਂ ਹਨ ਜਿਹੜੀਆਂ ਕਿ ਲੁਪਤ ਹੋ ਚੁੱਕੀਆਂ ਹਨ ਜਾਂ ਹੋÎਣ ਵਾਲੀਆਂ ਹਨ। ਪਿਛਲੇ ਸਾਲ ਅਮਰੀਕਾ ਦੇ ਅਖਬਾਰ ”ਦੀ ਟੈਲੀਗਰਾਫ” ਦੇ ਮੁਤਾਬਿਕ ਬਹੁਤ ਸਾਰੇ ਦੇਸ਼ਾ ਵਿੱਚ ਇਹਨਾਂ ਦੁਰਲੱਭ ਜੜ੍ਹੀਆਂ ਬੂਟੀਆਂ ਦੇ ਪੁਨਰ ਉਤਪਾਦ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦਾ ਆਯੂਸ਼ ਮੰਤਰਾਲਿਆ ਦੇ ਅਧੀਨ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਵੀ ਇਹਨਾਂ ਜੜ੍ਹੀਆਂ ਬੂਟੀਆਂ ਨੂੰ ਦੁਬਾਰਾ ਉਗਾਉਣ ਲਈ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹੋਰ ਪਹਾੜੀ ਇਲਾਕਿਆਂ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜਿਸ ਦੇ ਨਾਲ ਮਨੁੱਖਤਾ ਇਹਨਾਂ ਜੜ੍ਹੀਆਂ ਬੂਟੀਆਂ ਦਾ ਫਇਦਾ ਉਠਾ ਸਕੇ। ਕੇਸਰ ਵੀ ਬਹੁਤ ਮਹਿੰਗਾ ਹੈ। ਇਸ ਕਰਕੇ ਸਾਨੂੰ ਸੋਨਾ, ਚਾਂਦੀ, ਕੇਸਰ ਅਤੇ ਅਸ਼ਟਵਰਗ ਦਾ ਹੀ ਇੰਤਜਾਰ ਨਾ ਕਰਦੇ ਹੋਏ ਚਅਵਨ ਪਰਾਸ਼ ਨੂੰ ਖਾਣ ਦਾ ਉਪਰਾਲਾ ਕਰਨਾ ਚਾਹਿਦਾ ਹੈ, ਕਿਉਂਕਿ ਚਅਵਨ ਪਰਾਸ਼ ਦੀਆਂ ਜਿਹੜੀਆਂ ਮੂਲ ਰਚਨਾਵਾਂ ਹਨ, ਉਹ ਵੀ ਬਹੁਤ ਹੀ ਜਿਆਦਾ ਗੁਣਕਾਰੀ ਹਨ। ਆਪਣੀ ਜੇਬ ਦੇਖ ਕੇ ਤੁਸੀਂ ਨਤੀਜੇ ‘ਤੇ ਪਹੁੰਚ ਸਕਦੇ ਹੋ ਕਿ ਕਿਹੜਾ ਬਰਾਂਡ ਖਾਣਾ ਹੈ, ਪਰ ਖਾਉ ਜਰੂਰ।