ਸ਼ੇਰਪੁਰ ’ਚ ਕਾਂਗਰਸੀ ਵਰਕਰਾਂ ’ਚ ਜੋਸ਼ ਭਰਨ ਆਏ ਕਨਵਰ ਢਿੱਲੋਂ ਧੜਿਆਂ ਨੂੰ ਜੋੜਨ ’ਚ ਲੱਗੇ

ਸ਼ੇਰਪੁਰ- ਸੂਬੇ ਅੰਦਰ 17 ਵੀ ਲੋਕ ਸਭਾ ਦੀਆਂ 19 ਮਈ ਨੂੰ ਹੋ ਰਹੀਆਂ ਚੋਣਾਂ ‘ ਚ ਕਾਂਗਰਸ ਪਾਰਟੀ ਨੂੰ ਵਡੀ ਜਿਤ ਦਿਵਾਉਣ ਲਈ ਲੋਕਾਂ ‘ ਚ ਭਾਵੇਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਪਰ ਅਜ ਸ਼ੇਰਪੁਰ ਵਿਖੇ ਪਾਰਟੀ ਵਰਕਰਾਂ ‘ ਚ ਨਵਾਂ ਜੋਸ਼ ਅਤੇ ਉਤਸ਼ਾਹ ਭਰਨ ਲਈ ਦੇਰ ਸ਼ਾਮ ਸ਼ੇਰਪੁਰ ਵਿਖੇ ਪਹੁੰਚੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਦੇ ਸਪੁਤਰ ਕਨਵਰ ਢਿਲੋਂ ਹਲਕਾ ਮਹਿਲਕਲਾਂ ਅਤੇ ਧੂਰੀ ਦੇ ਕਾਂਗਰਸ ਪਾਰਟੀ ‘ ਚ ਆਪਣੇ – ਆਪ ਨੂੰ ਰੀੜ ਦੀ ਹਡੀ ਕਹਿ ਰਹੇ ਵਰਕਰਾਂ ਨੂੰ ਜੋੜਨ ‘ਚ ਲਗੇ ਨਜ਼ਰ ਆਏ। ਸਭ ਤੋਂ ਪਹਿਲਾਂ ਸ੍ਰ. ਕਨਵਰ ਢਿਲੋਂ ਬੀਬੀ ਹਰਚੰਦ ਕੌਰ ਸਾਬਕਾ ਵਿਧਾਇਕਾ ਹਲਕਾ ਮਹਿਲਕਲਾਂ , ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ ਦੀ ਅਗਵਾਈ ਹੇਠ ਅਨਾਜ਼ ਮੰਡੀ ਸ਼ੇਰਪੁਰ ਰੋਡ ਤੇ ਬਣਾਏ ਜਾਣ ਵਾਲੇ ਕਾਂਗਰਸ ਪਾਰਟੀ ਦੇ ਦਫ਼ਤਰ ਪੁਜੇ ਜਿਥੇ ਵਡੀ ਗਿਣਤੀ ਬੀਬੀ ਧੜੇ ਵਲ਼ੋਂ ਉਹਨਾਂ ਦਾ ਢੋਲ ਅਤੇ ਭੰਗੜੇ ਨਾਲ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿਚ ਬੀਬੀ ਨਾਲ ਨਿਜੀ ਤੌਰ ਤੇ ਨਾਰਾਜ਼ ਧੜੇ ਵਲ਼ੋਂ ਦੂਰੀ ਬਣਾਈ ਰਖੀ। ਇਸ ਮੌਕੇ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ ਅਤੇ ਹਲਕਾ ਮਹਿਲ ਕਲਾਂ ਇੰਚਾਰਜ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਧੜੇਬਾਜ਼ੀ ਤੋਂ ਉਪਰ ਉਠ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਇਕਜੁਟ ਹੋ 17ਵੀਂ ਲੋਕ ਸਭਾ ਚੋਣਾਂ ਵਿਚ ਸਰਦਾਰ ਕੇਵਲ ਸਿੰਘ ਢਿਲੋਂ ਨੂੰ ਵਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ‘ ਚ ਭੇਜਿਆ ਜਾਵੇ ਤਾਂ ਕਿ ਕੇਂਦਰ ‘ ਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕ ਹਤੈਸ਼ੀ ਸਰਕਾਰ ਬਣਾਈ ਜਾ ਸਕੇ । ਉਨ੍ਹਾਂ ਕਿਹਾ ਹਲਕੇ ਚ ਜਿੰਨਾ ਕੰਮ ਵੀ ਕੀਤਾ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਕੀਤਾ ਗਿਆ। ਉਨ੍ਹਾਂ ਅਕਾਲੀ – ਭਾਜਪਾ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ 10 ਸਾਲਾਂ ਚ ਅਕਾਲੀ- ਭਾਜਪਾ ਸਰਕਾਰ ਨੇ ਸਾਨੂੰ ਕੀ ਦਿਤਾ ਤੁਸੀਂ ਆਪ ਹੀ ਦਸੋ । ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਨਵਰ ਢਿਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਪਾਰਟੀ ਲਈ ਰੀੜ੍ਹ ਦੀ ਹਡੀ ਦੀ ਤਰ੍ਹਾਂ ਹੋ , ਮਿਸ਼ਨ 13 ਦੇ ਬਾਰੇ ਚ ਬੋਲਦਿਆਂ ਉਨ੍ਹਾਂ ਕਿਹਾ ਕਿ ਆਓ ਸਾਰੇ ਇਕ ਮੁਠ ਹੋਈਏ, 13 ਦੀਆਂ 13 ਸੀਟਾਂ ਪਾਰਟੀ ਦੀ ਝੋਲੀ ਪਾਈਏ ਅਤੇ ਆਪਣੇ ਨਿਜੀ ਹਿਤ ਤਿਆਗ ਕੇ ਕਾਂਗਰਸ ਪਾਰਟੀ ਲਈ ਕੰਮ ਕਰੀਏ। ਉਨ੍ਹਾਂ ਕਿਹਾ ਭਾਰਤ ਵਿਚ ਠ ਮੋਦੀ ਨੂੰ ਹਟਾਈਏ ਅਤੇ ਰਾਹੁਲ ਗਾਂਧੀ ਨੂੰ ਲਿਆਈਏ ਠ ਮੈਨੂੰ ਤੁਹਾਡੇ ਵਿਚ ਜੋਸ਼ ਅਤੇ ਉਤਸ਼ਾਹ ਵੇਖ ਕੇ ਲਗਦਾ ਹੈ ਕਿ ਤੁਸੀਂ ਭਾਰੀ ਬਹੁਮਤ ਨਾਲ ਸ੍ਰ. ਕੇਵਲ ਸਿੰਘ ਢਿਲੋਂ ਨੂੰ ਵਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜੋਗੇ ।ਉਸ ਤੋਂ ਉਪਰੰਤ ਸਰਦਾਰ ਕਨਵਰ ਢਿਲੋਂ ਨਰਾਜ਼ ਧੜੇ ਵਲੋਂ ਰਖੇ ਗਏ ਪ੍ਰੋਗਰਾਮ ਵਿਚ ਸ਼ਾਮਲ ਹੋਏ , ਜਿਥੇ ਹਾਜ਼ਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਡਾ ਕੇਸਰ ਸਿੰਘ ਦੀਪ , ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਚੇਅਰਮੈਨ ਰਘਵੀਰ ਸਿੰਘ ਸਿਧੂ ਈਨਾਂ ਬਾਜਵਾ , ਪ੍ਰਧਾਨ ਬਾਰਾ ਸਿੰਘ ਹੇੜੀਕੇ ਅਤੇ ਵਡੀ ਗਿਣਤੀ ਵਿਚ ਹਾਜ਼ਰ ਪੁਰਾਣੇ ਅਤੇ ਸੀਨੀਅਰ ਵਰਕਰ ਬੀਬੀ ਹਰਚੰਦ ਕੌਰ ਘਨੌਰੀ ਕਲਾਂ ਦੀ ਅਗਵਾਈ ਹੇਠ ਕੰਮ ਕਰਨ ਤੋਂ ਇਨਕਾਰ ਕਰਦੇ ਨਜ਼ਰ ਆਏ , ਪਰ ! ਉਨ੍ਹਾਂ ਸ੍ਰ. ਕਨਵਰ ਢਿਲੋਂ ਅਤੇ ਕਾਂਗਰਸ ਪਾਰਟੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਜੀਅ – ਜਾਨ ਨਾਲ ਸਰਦਾਰ ਢਿਲੋਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਵੇਗਾ । ਇਥੇ ਵੀ ਸੰਬੋਧਨ ਕਰਦਿਆਂ ਸ੍ਰ ਕਨਵਰ ਢਿਲੋਂ ਨੇ ਹਾਜ਼ਰ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹਡੀ ਹੋ ਸਾਰੇ ਇਕਠੇ ਹੋ ਕੇ ਪੁਰਾਣੇ ਗਿਲੇ – ਸ਼ਿਕਵੇ ਭੁਲਾ ਕੇ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਲਈ ਕੰਮ ਕਰੀਏ ਅਤੇ ਸਰਦਾਰ ਕੇਵਲ ਸਿੰਘ ਢਿਲੋਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜੀਏ ਤਾਂ ਕਿ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਬਰਨਾਲਾ ਵਿਚ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਤੌਰ ਤੇ ਪੂਰਾ ਕੀਤਾ ਜਾ ਸਕੇ ਕਸਬੇ ਦੇ ਵਿਕਾਸ ਲਈ 21 ਪਿੰਡਾਂ ਨੂੰ ਜ਼ਿਲਾਂ ਬਰਨਾਲਾ ਨਾਲ ਜੋੜੀਏ , ਹੇੜੀਕੇ ਮਨਜ਼ੂਰ ਹੋਈ ਆਈ ਟੀ ਆਈ ਬਣਵਾਕੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰੀਏ। ਉਨ੍ਹਾਂ ਕਿਹਾ ਕਿ ਹਰ ਵਰਗ ਅਕਾਲੀ – ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋਇਆ ਪਿਆ ਹੈ ਤੇ ਬੜੀ ਬੇਸਬਰੀ ਨਾਲ 19 ਮਈ ਦੀ ਉਡੀਕ ਕਰ ਰਿਹਾ ਹੈ । ਇਸ ਮੌਕੇ ਦੋਵੇਂ ਹੀ ਅਸਥਾਨਾਂ ਤੇ ਰਖੇ ਗਏ ਵਖ – ਵਖ ਪ੍ਰੋਗਰਾਮਾਂ ਵਿਚ ਵਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ ।
– ਹਰਜੀਤ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’ ਸ਼ੇਰਪੁਰ

Send this to a friend