ਡਾ ਗੁਰਭਗਤ ਸਿੰਘ ਨੂੰ ਦਰਵੇਸ਼ ਮੌਲਿਕ ਚਿੰਤਕ ਵਜੋਂ ਜਾਣਿਆ ਜਾਂਦਾ ਹੈ। ਡਾ ਗੁਰਭਗਤ ਸਿੰਘ ਨੇ ਆਪਣੇ ਚਿੰਤਨ ਰਾਹੀ ਵਿਸ਼ਵ ਦੇ ਫ਼ਲਸਫ਼ੇ ਦੀ ਹਰ ਦਿਸ਼ਾ ਸੰਗ ਸੰਵਾਦ ਪੈਦਾ ਕਰ ਕੇ ਸਿਖ ਸਿਧਾਂਤਕ ਅਮੀਰੀ ਦੀ ਵਿਆਖਿਆ ਨੂੰ ਇਕ ਸਦੀਵੀ ਬਦਲਾਅ ਵਜੋਂ ਪੇਸ਼ ਕੀਤਾ ਹੈ। ਉਹ ਆਪਣੇ ਚਿੰਤਨ ਆਪਣੀਆਂ ਧਾਰਨਾਵਾਂ ਪ੍ਰਤੀ ਸਪਸ਼ਟ ਸਨ । ਡਾ ਗੁਰਭਗਤ ਸਿੰਘ ਦੀ ਇਸ ਸਖਸ਼ੀਅਤ ਉਪਰ ਦਾਗ ਲਾਉਣ ਦਾ ਕੰਮ ਅਜਮੇਰ ਸਿੰਘ ਦੁਆਰਾ ਕੀਤਾ ਗਿਆ ਹੈ। ਅਜਮੇਰ ਸਿੰਘ ਦੀ ਸੰਪਾਦਕ ਕਿਤਾਬ ਠਸਿਖ ਦ੍ਰਿਸ਼ਟੀ ਦਾ ਗੌਰਵਠ ਵਿਚ ਸ਼ਾਮਿਲ ਲੇਖ ਠਅਜੋਕਾ ਵਿਸ਼ਵ ਚਿੰਤਨ ਅਤੇ ਅਕਾਲ ਤਖ਼ਤਠ ਦੇ ਸਿਰਲੇਖ ਨਾਲ ਹੀ ਛੇੜਛਾੜ ਕੀਤੀ ਗਈ ਹੈ। ਜਿਸ ਅਖਬਾਰ ਵਿਚੋਂ ਇਹ ਲੇਖ ਲਏ ਜਾਣ ਦਾਆਵਾ ਕੀਤਾ ਗਿਆ ਹੈ ਉਥੇ ਏਸ ਦਾ ਸਿਰਲੇਖ ਠ ਅਕਾਲ ਤਖ਼ਤ ਅਤੇ ਅਜੋਕਾ ਵਿਸ਼ਵ ਚਿੰਤਨ ਹੈ। ਸੰਪਾਦਕ ਦਾ ਇਹ ਅਨੈਤਿਕ ਕਾਰਜ ਕਿਸ ਖ਼ਾਸ ਅਮਲ ਚੋ ਪੈਦਾ ਹੋਇਆ ਹੈ , ਇਹ ਗੰਭੀਰ ਸਵਾਲ ਹੈ। ਇਸ ਤੋਂ ਅਗਲਾ ਗੰਭੀਰ ਅਤੇ ਮਹਤਵਪੂਰਨ ਪਹਿਲੂ ਉਨ੍ਹਾਂ ਦੀ ਸਿਧਾਂਤਿਕ ਪਹੁੰਚ ਉਪਰ ਹਮਲਾ ਕਰਕੇ ਉਨ੍ਹਾਂ ਦੀ ਮੌਲਿਕਤਾ ਸਬੰਧੀ ਸ਼ੰਕੇ ਪੈਦਾ ਕਰਨੇ। ਦਸਮ ਗ੍ਰੰਥ ਦਾ ਮੁਦਾ ਸਿਖ ਪੰਥ ਵਿਚ ਲੰਮੇ ਅਰਸੇ ਤੋਂ ਚਲ ਰਿਹਾ ਹੈ। ਇਸ ਬਾਬਤ ਅਨੇਕਾਂ ਨਜ਼ਰੀਏ ਮਿਲਦੇ ਹਨ । ਇਹ ਅਲਗ ਵਿਸ਼ਾ ਹੈ। ਡਾ ਗੁਰਭਗਤ ਸਿੰਘ ਦਸਮ ਪ੍ਰਤੀ ਪੈਦਾ ਹੋਏ ਕਿਸੇ ਵਿਵਾਦ ਦਾ ਹਿਸਾ ਨਹੀਂ ਰਹੇ । ਉਨ੍ਹਾਂ ਨੇ ਆਪਣੇ ਚਿੰਤਨ ਰਾਹੀਂ ਸਿਖ ਗੌਰਵ ਅਤੇ ਚਿੰਤਨ ਵਿਚ ਇਸ ਦੀ ਸਾਰਥਿਕ ਨੂੰ ਪ੍ਰਸਤੁਤ ਕੀਤਾ ਹੈ। ਵਿਚਾਰਾਧੀਨ ਲੇਖ ਵਿਚ ਉਨ੍ਹਾਂ ਨੇ ਦਸਮ ਗਰੰਥ ਨੂੰ ਆਪਣੀ ਚਿੰਤਨ ਪ੍ਰੰਪਰਾ ਵਿਚ ਰਖ ਕੇ ਵਿਚਰਦਿਆਂ ਅਕਾਲ ਤਖਤ ਸਾਹਿਬ ਦੀ ਦਾਰਸ਼ਨਿਕਤਾ ਦੀ ਵਿਆਖਿਆ ਕੀਤੀ ਹੈ। ਆਪਣੀਆਂ ਲਿਖਤਾਂ ਵਿਚ ਦਸਮ ਬਾਰੇ ਗਲ ਕਰਦੇ ਡਾ ਗੁਰਭਗਤ ਸਿੰਘ ਨੇ ਕਦੇ ਵੀ ਠ ਪ੍ਰਮਾਣਿਕ ਬਾਣੀਆਂ ਠ ਸ਼ਬਦ ਦੀ ਵਰਤੋਂ ਨਹੀਂ ਕੀਤੀ। ਇਸ ਪੁਸਤਕ ਦੇ ਸੰਪਾਦਕ ਨੇ ਇਸ ਆਰਟੀਕਲ ਵਿਚ ਦਸਮ ਗ੍ਰੰਥ ਦੇ ਨਾਲ ਠਪ੍ਰਮਾਣਿਕ ਬਾਣੀਆਂਠ ਪਾ ਕੇ ਸਿਧਾਂਤਕ ਛੇੜਛਾੜ ਕੀਤੀ ਹੈ। ਸੰਪਾਦਕ ਇਹ ਨਹੀਂ ਸਮਝ ਸਕੇ ਕਿ ਜਿਸ ਬਾਣੀ ਦਾ ਹਵਾਲਾ ਦੇ ਕੇ ਉਹ ਆਪਣੀ ਗਲ ਰਖ ਰਹੇ ਹਨ ਉਹ ਉਹਨਾਂ ਬਾਣੀਆਂ ਵਿਚੋ ਹੈ ਜੋ ਖਾਸ ਵਰਗ ਨੇ ਅਪ੍ਰਮਾਨਿਤ ਮੰਨੀ ਹੋਈ ਹੈ। ਇਸ ਨਾਲ ਸਿਧਾ ਸਵਾਲ ਉਨ੍ਹਾਂ ਦੀ ਚਿੰਤਨ ਪ੍ਰਤੀ ਗੰਭੀਰਤਾ ਉਪਰ ਖੜ੍ਹਾ ਹੁੰਦਾ ਹੈ। ਡਾ ਗੁਰਭਗਤ ਸਿੰਘ ਦੇ ਰਹਿੰਦਿਆਂ ਇਹ ਆਰਟੀਕਲ 2 ਵਖ ਵਖ ਥਾਂਵਾ ਉਪਰ ਪ੍ਰਕਾਸ਼ਿਤ ਹੋਇਆ ਹੈ। ਜਿਸ ਨੂੰ ਗਵਾਹੀ ਵਜੋਂ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਅੰਗਰੇਜ਼ੀ ਪੰਜਾਬੀ ਦੀਆਂ ਲਿਖਤਾਂ ਨੂੰ ਵਿਚ ਪ੍ਰਾਪਤ ਦਸਮ ਗ੍ਰੰਥ ਦੇ ਚਿੰਤਨ ਨੂੰ ਵੇਖਿਆ ਜਾ ਸਕਦਾ ਹੈ, ਜਿਥੇ ਉਨ੍ਹਾਂ ਨੇ ਕਿਸੇ ਵੀ ਜਗ੍ਹਾ ਉਪਰ ਵੰਡ ਨਹੀਂ ਪਾਈ ਸਗੋਂ ਸੰਪੂਰਨ ਰੂਪ ਵਿਚ ਵਿਚਾਰਿਆ ਹੈ।ਦਰਵੇਸ਼ ਚਿੰਤਕ ਨਾਲ ਅਜਿਹੀ ਹੋਸ਼ੀ ਸ਼ਰਾਰਤ ਕਿਸ ਖ਼ਾਸ ਮਨਸ਼ੇ ਨੂੰ ਲੈ ਕੇ ਕੀਤੀ ਗਈ ਜਾਪਦੀ ਹੈ। ਇਸ ਇਕ ਖ਼ਾਸ ਤਰ੍ਹਾਂ ਦੀ ਪ੍ਰਦੂਸ਼ਣ ਹੈ ਜੋ ਚਿੰਤਨ ਅੰਦਰ ਅਵਿਸ਼ਵਾਸ ਪੈਦਾ ਕਰ ਸਕਦਾ ਹੈ। ਇਸ ਕਿਤਾਬ ਲਈ ਚੁਣੇ ਲੇਖ ਅਤੇ ਸਿਰਲੇਖ ਅਕਾਦਮਿਕਤਾ ਤੋਂ ਹਟ ਕੇ ਐਕਟਵਿਸਟ ਲੇਖਕ ਵਜੋਂ ਦੀ ਪਹਿਚਾਣ ਸਥਾਪਤੀ ਦੀ ਪੂਰਤੀ ਕਰਦੇ ਹਨ। ਇਸ ਲੇਖ ਵਿਚ ਕੀਤੀ ਛੇੜਛਾੜ ਚਿੰਤਾ ਪੈਦਾ ਕਰਦੀ ਹੈ ਕਿ ਬਾਕੀ ਲੇਖਾਂ ਅੰਦਰ ਵੀ ਕੁਝ ਅਜਿਹਾ ਕੀਤਾ ਹੋ ਸਕਦਾ ਹੈ। ਇਸ ਸਮੁਚੇ ਵਰਤਾਰੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਖਬਾਰਾਂ ਵਿਚਲੇ ਹੋਰ ਲੇਖਾਂ ਨੂੰ ਅਖੋਂ ਪਰੋਖੇ ਕਰਨਾ ਵੀ ਅਹਿਮ ਮਸਲਾ ਹੈ।
– ਪੰਜਾਬ ਟਾਇਮਜ਼ ਬਿਊਰੋ