ਲੋਕ ਸਭਾ ਹਲਕਾ ਬਠਿੰਡਾ ’ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਚੋਣ ਪ੍ਰਚਾਰ ਸਿਖ਼ਰ ’ਤੇ

ਮਾਨਸਾ- ਸ੍ਰ: ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੰਗਤ ਰਾਏ ਬਾਂਸਲ ਸਾਬਕਾ ਐਮ.ਐਲ.ਏ. ਵੱਲੋਂ ਸਾਂਝੇ ਤੌਰ ਤੇ ਚੋਣ ਮੁਹਿਮ ਵਿਚ ਤੇਜੀ ਲਿਆਂਉਦੇ ਹੋਏ ਮਾਨਸਾ ਹਲਕੇ ਦੇ ਪਿੰਡ ਰੜ, ਅਕਲੀਆ, ਜੋਗਾ ,ਰੱਲਾ, ਮਾਖਾ ਚਹਿਲਾਂ, ਅਨੂਪਗੜ੍ਹ, ਅਲੀਸ਼ੇਰ ਕਲਾਂ, ਅਲੀਸ਼ ਖੁਰਦ, ਮੌਜੌ ਕਲਾਂ, ਮੌਜੌ ਖੁਰਦ, ਮੱਤੀ, ਅਤਲਾ ਖੁਰਦ, ਅਤਲਾ ਕਲਾਂ ,ਭੁਪਾਲ ਕਲਾਂ, ਖਿਅਲਾ ਕਲਾਂ,ਵਿਖੇ ਪਹੁੰਚ ਕੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ੈ ਸ੍ਰੀ ਰਾਹੁਲ ਗਾਂਧੀ ਪ੍ਰਧਾਨ ਸਰਵ ਹਿੰਦ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰਖਦੇ ਹੋਏ ਕਾਂਗਰਸ ਪਾਰਟੀ ਦੇ ਚੋਣ ਮੈਨੀਫੇਸਟੋ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਤੇ ਆਰਥਿਕ ਪਖੋਂ ਕਮਜੋਰ ਵਿਅਕਤੀਆਂ ਨੂੰ ਸਾਲ ਵਿਚ ਆਰਥਿਕ ਸਹਾਇਤਾ ਵੱਜੋਂ 72000/- ਰੁਪੈ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਿੰਡਾਂ ਦੇ ਆਰਥਿਕ ਪਖੋਂ ਕਮਜੋਰ ਵਿਅਕਤੀਆਂ ਨੂੰ ਮਨਰੇਗਾ ਸਕੀਮ ਤਹਿਤ 100 ਦਿਨਾਂ ਦੀ ਬਿਜਾਏ 150 ਦਿਨਾਂ ਲਈ ਗਰੰਟੀ ਸੁਦਾ ਯੋਜਨਾ ਤਹਿਤ ਰੁਜਗਾਰ ਦਿੱਤਾ ਜਾਵੇਗਾ।ਇਸ ਤਰਾਂ ਪਿੰਡਾਂ ਦੇ ਲੋਕਾਂ ਦਾ ਜੀਵਨ ਸੁਧਾਰਨ ਯੋਗ ਉਪਰਾਲੇ ਕੀਤੇ ਜਾਣਗੇ।ਰਾਜਾ ਵੜਿੰਗ ਜੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀਆਂ ਸਰਵ ਹਿੱਤਕਾਰੀ ਨੀਤੀਆਂ ਦਾ ਵੀ ਉਲੇਖ ਕੀਤਾ ਕਿ ਪੰਜਾਬ ਵਿਚ ਘਰ ਘਰ ਰੁਜਗਾਰ ਦੇਣ ਦੀ ਸਕੀਮ ਸੁਰੂ ਕੀਤੀ ਗਈ ਹੈ ਜਿਸ ਤਹਿਤ ਲੱਖਾਂ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਗਿਆ ਹੈ।ਇਸ ਤੋਂ ਇਲਾਵਾ ਪੰਜਾਬ ਵਿਚ ਨਸ਼ੇ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਗਏ ਹਨ। ਉਨਾਂ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਬਾਰੇ ਬੋਲਦਿਆਂ ਕਿਹਾ ਕਿ ਉਨਾਂ ਨੇ ਦੇਸ਼ ਦੇ ਲੋਕਾਂ ਨੂੰ ਅੱਛੇ ਦਿਨ ਆਉਣਗੇ ਦਾ ਲੋਲੀਪਾਪ ਦੇਕੇ ਹੀ 5 ਸਾਲ ਲੰਘਾ ਦਿੱਤੇ ,ਅਸਲ ਵਿਚ ਉਨਾਂ ਨੇ ਅੱਛੇ ਦਿਨਾਂ ਦਾ ਝਾਂਸਾ ਦੇਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ।ਇਨਾਂ ਹੀ ਨਹੀਂ ਦੇਸ਼ ਵਿਚ ਨੋਟਬੰਦੀ ਕਰਕੇ ਅਤੇ ਜੀ.ਐਸ.ਟੀ. ਦਾ ਨਵਾਂ ਟੈਕਸ ਲਗਾ ਕੇ ਦੇਸ਼ ਦੇ ਲੋਕਾਂ ਦਾ ਅਰਥਿਕ ਪਖੋਂ ਕਾਫੀ ਨੁਕਸਾਨ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਜੀ ਵੱਲੋਂ 565 ਦਿਨਾਂ ਵਿਚ 92 ਦੇਸ਼ਾਂ ਦੀ ਸੈਰ ਕਰਨ ਤੇ ਲਗਭਗ 20 ਅਰਬ 12 ਕਰੋੜ ਰੁਪੈ ਖਰਚ ਕਰ ਦਿੱਤੇ।ਇਸ ਤੋਂ ਇਲਾਵਾ ਮੀਡੀਆ ਪ੍ਰਚਾਰ ਤੇ ਵੀ 43 ਅਰਬ 43 ਕਰੋੜ 26 ਲੱਖ ਰੁਪੈ ਖਰਚ ਕੀਤੇ । ਇਹ ਰੁਪਿਆ ਦੇਸ਼ ਦੀ ਜਨਤਾ ਦਾ ਸੀ ਜੋ ਮੋਦੀ ਜੀ ਨੇ ਫਜੂਲ ਵਿਚ ਉਡਾ ਕੇ ਦੇਸ਼ ਨੂੰ ਕੰਗਾਲ ਬਨਾ ਦਿੱਤਾ ਹੈ। ਕਾਂਗਰਸ ਹੀ ਇਕ ਸਰਕੁਲਰ ਪਾਰਟੀ ਹੈ ਜੋ ਦੇਸ਼ ਨੂੰ ਪਾਏਦਾਰ ਸਰਕਾਰ ਦੇ ਸਕਦੀ ਹੈ।ਇਸ ਲਈ ਉਨਾਂ ਨੇ ਰਾਜਾ ਵੜਿੰਗ ਜੀ ਦੇ ਹੱਕ ਵਿਚ ਵੋਟ ਪਾਕੇ ਉਨਾਂ ਨੂੰ ਜਿਤਾਉਣ ਦੀ ਅਪੀਲ ਕੀਤੀ । ਇਸ ਮੌੇਕੇ ਮੰਗਤ ਰਾਏ ਬਾਂਸਲ ਸਾਬਕਾ ਐਮ.ਐਲ.ਏ. ਨੇ ਉਕਤ ਪਿੰਡਾਂ ਵਿਚ ਤਕਰੀਰ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਦਾ ਜਨਮ ਸਧਾਰਨ ਪ੍ਰੀਵਾਰ ਵਿਚ ਹੋਇਆ ਸੀ। ਛੋਟੀ ਉਮਰ ਵਿਚ ਹੀ ਇਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ।ਆਪਣੀ ਅਣਥਕ ਮਿਹਨਤ ਅਤੇ ਇਕ ਦੂਜੇ ਨਾਲ ਮਿਲ ਕੇ ਚਲੱਣ ਦੇ ਗੁਣ ਸਦਕਾ ਇਹ ਸਾਲ 2014 ਤੋਂ ਸਾਲ 2018 ਤੱਕ ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਹਨ।ਹੁਣ ਸਾਲ 2012 ਤੋਂ ਗਿੱਦੜਬਹਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਐਮ.ਐਲ.ਏ. ਹਨ ।ਇਹ ਸਾਡੇ ਕੌਮੀ ਪ੍ਰਧਾਨ ਸ੍ਰ੍ਰੀ ਰਾਹੁਲ ਗਾਂਧੀ ਦੇ ਬਹੁਤ ਨੇੜੇ ਹਨ।ਇਨਾਂ ਦਾ ਸੁਭਾਅ ਬਹੁਤ ਵਧੀਆ ਹੈ।ਇਸ ਕਾਰਨ ਹੀ ਇਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ।ਇਸ ਲਈ ਹੀ ਇਨਾਂ ਨੂੰ ਨਾਮ ਦਾ ਰਾਜਾ ਨਹੀਂ ਸਗੋਂ ਦਿਲ ਦਾ ਰਾਜਾ ਕਿਹਾ ਜਾਂਦਾ ਹੈ।ਕਾਂਗਰਸ ਸਰਕਾਰ ਬਨ੍ਯਣ ਤੇ ਇਹ ਮਾਨਸਾ ਅਤੇ ਬਠਿੰਡਾ ਜਿਲ੍ਹੇ ਵਿਚ ਕੰਮ ਕਾਰਾਂ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ। ਸ੍ਰੀ ਬਾਂਸਲ ਜੀ ਨੇ ਸਾਰੇ ਹਾਜਰੀਨ ਨੂੰ ਰਾਜਾ ਦੇ ਹੱਕ ਵਿਚ ਵੋਟ ਪਾ ਕੇ ਕਾਂਗਰਸ ਪਾਰਟੀ ਦੇ , ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ ,ਚਰਨਜੀਤ ਮਾਖਾ ਪ੍ਰਧਾਨ ਬਲਾਕ ਭੀਖੀ, ਗੁਰਪ੍ਰੀਤ ਸਿੰਘ , ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ , ਮਾਈਕਲ ਗਾਗੋਵਾਲ, ਸੁਖਦਰਸ਼ਨ ਸਿੰਘ , ਦੀਪਇੰਦਰ ਸਿੰਘ, ਪਿੰਡਾਂ ਦੇ ਸਰਪੰਚ, ਪੰਚ, ਕਾਂਗਰਸੀ ਵਰਕਰ ਅਤੇ ਵੱਡੇ ਪੱਧਰ ਤੇ ਮਹਿਲਾ ਵਰਕਰ ਵੀ ਹਾਜਰ ਸਨ।ਅੰਤ ਵਿਚ ਰਾਜਾ ਵੜਿੰਗ ਅਤੇ ਬਾਂਸਲ ਜੀ ਵੱਲੋਂ ਭੀਖੀ ਵਿਖੇ ਕਾਂਗਰਸ ਪਾਰਟੀ ਦੇ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ।
– ਜਗਦੀਸ਼ ਬਾਂਸਲ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’

Send this to a friend