ਬਟਾਲਾ- ਅਕਸਰ ਰਾਜਨੀਤਕ ਪਾਰਟੀਆਂ ਵਿਚ ਕੰਮ ਕਰ ਰਹੇ ਵਰਕਰ ਵੇਖਦੇ ਹਨ ਅਤੇ ਉਹਨਾ ਅੰਦਰ ਕੰਮ ਕਰਨ ਦੀ ਭਾਵਨਾ ਵੀ ਹੁੰਦੀ ਹੈ ਪਰ ਜਦੋਂ ਉਹਨਾ ਵਰਕਰਾਂ ਨੂੰ ਸਾਰੀ ਉਮਰ ਬੀਤਨ ਤੋ ਬਾਅਦ ਵੀ ਪਾਰਟੀ ਵਿਚ ਉਹਨਾ ਦੀ ਇਮੇਜ ਸਿਰਫ ਦਰੀਆ ਵਿਛਾਉਣ ਤਕ ਹੀ ਸੀਮਿਤ ਰਹਿ ਜਾਦੀ ਹੈ ਤਾਂ ਵਰਕਰਾਂ ਵਿਚ ਪਾਰਟੀ ਲਈ ਉਤਸਾਹ ਖਤਮ ਹੋ ਜਾਂਦਾ ਹੈ ਅਤੇ ਖੇਤਰ ਵਿਚ ਪਾਰਟੀ ਨੂੰ ਉਚਾ ਚੁਕਣ ਵਾਲਾ ਵਰਕਰ ਵੀ ਪਾਰਟੀ ਦੇ ਉਲਟ ਕੰਮ ਕਰਨ ਦੀ ਭਾਵਨਾ ਰਖਦਾ ਹੈ ਗੁਰਦਾਸਪੁਰ ਜਿਲੇ ਦੀ ਐਮ ਪੀ ਦੀ ਸੀਟ ਦੇ ਭਾਜਪਾ ਦੇ ਦਾਵੇਦਾਰ ਸਵਰਨ ਸਲਾਰੀਆ ਨਾਲ ਵੀ ਪਾਰਟੀ ਵਲੋਂ ਅਜਿਹਾ ਹੀ ਗੰਦਾ ਰਾਜਨੀਤਕ ਖੇਲ ਖੇਡੀਆਂ ਗਿਆ ਗੌਰਤਲਬ ਹੈ ਕਿ ਜਿਲ੍ਹੇ ਗੁਰਦਾਸਪੁਰ ਤੋ ਵਿਨੋਦ ਖੰਨਾ ਦੀ ਮੋਤ ਤੋ ਬਾਅਦ ਬਤੋਰ ਐਮ ਪੀ ਸੀਟ ਦੇ ਦਾਅਵੇਦਾਰ ਸਵਰਨ ਸਲਾਰੀਆ ਵਲੋ ਲਗਾਤਾਰ ਹਲਕੇ ਦੇ ਨਾਲ ਸਬੰਧਤ ਲੋਕਾਂ ਦੀ ਵਖ ਵਖ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਸੀ ਅਤੇ ਸਲਾਰੀਆ ਵਲੋ ਹਲਕੇ ਦੇ ਹਜਾਰਾਂ ਬੇਰੁਜ਼ਗਾਰ ਨੋਜਵਾਨਾਂ ਨੂੰ ਨੋਕਰੀਆ ਵੀ ਦਿਤੀਆਂ ਗਈਆਂ ਆਪਣੇ ਅਜਿਹੇ ਕਾਰਜਾ ਸ਼ਦਕਾ ਲੋਕਾ ਦੇ ਮਨ ਵਿਚ ਵੀ ਸਲਾਰੀਆ ਪ੍ਰਤੀ ਵਫ਼ਾਦਾਰ ਅਤੇ ਵਧੀਆ ਛਵੀ ਹੈ ਪਰ ਬੀਤੇ ਦਿਨੀਂ ਭਾਜਪਾ ਹਾਈ ਕਮਾਨ ਵਲੋ ਸਲਾਰੀਆ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀ ਨੇ ਬਹੁਤ ਗਲਤ ਫੈਸਲਾ ਕੀਤਾ ਹੈ ਅਤੇ ਪਾਰਟੀ ਦੀ ਸੀਟ ਉਸ ਫਿਲਮ ਅਭਿਨੇਤਾ ਸੰਨੀ ਦਿਉਲ ਨੂੰ ਦੇ ਦਿਤੀ ਜਿਸ ਨੇ ਸ਼ਾਇਦ ਪਹਿਲਾਂ ਕਦੀ ਗੁਰਦਾਸਪੁਰ, ਬਟਾਲਾ ਦਾ ਨਾਮ ਸੁਣਿਆ ਹੋਵੇ ਅਤੇ ਸ਼ਾਇਦ ਹੀ ਉਹਨਾ ਨੂੰ ਹਲਕੇ ਦੀ ਪ੍ਰਸਿਧ ਥਾਵਾਂ ਬਾਰੇ ਪਤਾ ਹੋਵੇ ਅਜਿਹੇ ਹਾਲਾਤਾਂ ਵਿਚ ਭਾਜਪਾ ਨੂੰ ਹੋ ਸਕਦਾ ਇਸ ਗਲਤੀ ਦਾ ਖਮਿਆਜਾ ਭੁਗਤਨਾ ਪਵੇ ਸਵਰਨ ਸਲਾਰੀਆ ਵਲੋ ਆਉਣ ਵਾਲੇ ਦਿਨ ਇਕ ਵਡੇ ਇਕਠੇ ਰਾਹੀ ਵਡੀ ਗਲ ਕਹੀ ਜਾਵੇਗੀ ਜਿਸ ਦਾ ਸਿਧਾ ਅਸਰ ਗੁਰਦਾਸਪੁਰ ਸੀਟ ਤੇ ਪਵੇਗਾ।
– ਸ਼ਮੀ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼’ ਬਟਾਲਾ