ਬੰਗਾ- ਭਾਰਤ ਦੁਨੀਆਂ ਦਾ ਸਭ ਤੋਂ ਵਡਾ ਲੋਕਤੰਤਰਿਕ ਦੇਸ਼ ਹੈ। ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਆਪਣੀ ਸਰਕਾਰ ਚੁਣਨ ਦਾ ਮੌਕਾ ਪ੍ਰਦਾਨ ਕਰਦਾ ਹੈ।ਦੇਸ਼ ਦੀ ਸਰਕਾਰ ਚੁਣਨ ਲਈ ਲੋਕ ਸਭਾ ਚੋਣਾਂ ਦਾ ਬਿਗੁਲ ਬਣ ਚੁਕਾ ਹੈ। ਇਸ ਲਈ ਹੁਣ ਕਮਾਨ ਜਨਤਾ ਦੇ ਹਥ ਚ ਹੈ ਉਹ ਕਿਸ ਨੂੰ ਆਪਣਾ ਨੇਤਾ ਚੁਣਦੀ ਹੈ। ਚੋਣਾਂ ਦੇ ਮੌਕੇ ਵਖ ਵਖ ਸਿਆਸੀ ਪਾਰਟੀਆਂ ਵਲੋਂ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ ਜਿਨ੍ਹਾਂ ਚੋਂ ਜ਼ਿਆਦਾਤਰ ਵਾਅਦੇ ਪੂਰੇ ਨਹੀਂ ਹੁੰਦੇ। ਲੋਕਾਂ ਨੇ ਵਖ ਵਖ ਵਰਗ ਇਨ੍ਹਾਂ ਚੋਣਾਂ ਬਾਰੇ ਕੀ ਸੋਚਦੇ ਹਨ ਤੇ ਉਹ ਕਿਸ ਤਰ੍ਹਾਂ ਦਾ ਨੇਤਾ ਚੁਣਨਾ ਪਸੰਦ ਕਰਦੇ ਹਨ। ਇਸ ਸਬੰਧੀ ਮਮਤਾ ਬਖਸ਼ੀ ਦਾ ਕਹਿਣਾ ਹੈ ਕਿ ਚੋਣਾਂ ਚ ਸ਼ਰਾਬ ਤੇ ਨਸ਼ੇ ਵੰਡਣ ਵਾਲਿਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਅਤੇ ਚੋਣ ਕਮਿਸ਼ਨ ਨੂੰ ਵੀ ਇਸ ਤੇ ਸਖਤ ਨਿਗਾਹ ਰਖਣੀ ਚਾਹੀਦੀ ਹੈ। ਇਸ ਸਬੰਧੀ ਮੋਹਨ ਸਿੰਘ ਬੰਗਾ ਨੇ ਕਿਹਾ ਕਿ ਇਕ ਖੁਸ਼ਹਾਲ ਸਮਾਜ ਤੇ ਦੇਸ਼ ਲਈ ਇਕ ਮਜ਼ਬੂਤ ਸਰਕਾਰ ਦਾ ਹੋਣਾ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਕਿ ਜੇਕਰ ਹਰ ਮਤਦਾਤਾ ਆਪਣੀ ਵੋਟ ਦੀ ਵਰਤੋਂ ਪ੍ਰਤੀ ਜਾਗਰੂਕ ਹੋਵੇ ਅਤੇ ਅਜਿਹੇ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਸਥਾਈ ਵਿਕਾਸ ਦੇ ਨਾਲ ਨਾਲ ਚੌਗਿਰਦੇ ਦੀ ਸਾਂਭ ਸੰਭਾਲ ਲਈ ਵੀ ਕੰਮ ਕਰੇ।ਇਸ ਸਬੰਧੀ ਚਿਰੰਜੀ ਲਾਲ ਗੋਗਨਾ ਨੇ ਕਿਹਾ ਕਿ ਕਿ ਸਾਨੂੰ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਵੋਟ ਨਹੀਂ ਪਾਉਂਦੇ ਤਾਂ ਸਾਨੂੰ ਇਹ ਕੋਈ ਹਕ ਨਹੀਂ ਕਿ ਅਸੀਂ ਸਰਕਾਰ ਦੇ ਕੰਮਾਂ ਚ ਨੁਕਤਾ ਚੀਨੀ ਕਰੀਏ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਇਸ ਲਈ ਵੋਟ ਨਹੀਂ ਪਾਉਂਦੇ ਕਿ ਸਾਨੂੰ ਲਾਈਨ ਚ ਲਗਣਾ ਪਵੇਗਾ ਜੋ ਕਿ ਇਕ ਬਹੁਤ ਗਲਤ ਗਲ ਹੈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵੋਟ ਦੇ ਹਕ ਦੀ ਵਰਤੋਂ ਜ਼ਰੂਰ ਕਰੀਏ।
ਇਸ ਸਬੰਧੀ ਬਹਾਦਰ ਸਿੰਘ ਸ਼ੇਰਗਿਲ ਯੂ ਕੇ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ, ਲਾਲਚ ਤੋਂ ਅਤੇ ਧਰਮ ਜਾਤ ਪਾਤ ਤੋਂ ਉਪਰ ਉਠ ਕੇ ਕਰਨੀ ਚਾਹੀਦੀ ਹੈ। ਤਾਂ ਕਿ ਸਾਡਾ ਚੁਣਿਆ ਹੋਇਆ ਆਗੂ ਨਿਰਪਖ ਹੋ ਕੇ ਦੇਸ਼ ਦਾ ਸਰਬਪਖੀ ਵਿਕਾਸ ਕਰ ਸਕੇ।
ਇਸ ਸਬੰਧੀ ਪ੍ਰਿੰਸੀਪਲ ਅਮਰਜੀਤ ਖਟਕੜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਅਤੇ ਅਰਵਿੰਦਰ ਸਿੰਘ ਐਸ ਡੀ ਓ ਮੁਕੰਦਪੁਰ ਦਾ ਕਹਿਣਾ ਹੈ।ਕਿ ਸਾਨੂੰ ਇਹੋ ਜਿਹੀ ਸਰਕਾਰ ਚੁਣਨੀ ਚਾਹੀਦੀ ਹੈ, ਜੋ ਨਾ ਕਿ ਵੋਟਾਂ ਦੇ ਲਾਲਚ ਵੋਟਾਂ ਲੋਕਾਂ ਨੂੰ ਅੰਨ੍ਹੇਵਾਹ ਮੁਫ਼ਤ ਸਹੂਲਤਾਂ ਪ੍ਰਦਾਨ ਕਰਕੇ ਮੁਫ਼ਤਖੋਰ ਨਾ ਬਣਾਏ। ਸਗੋ ਉਨ੍ਹਾਂ ਨੂੰ ਰੁਜ਼ਗਾਰ ਮੁਹਈਆ ਕਰਵਾ ਕੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰੇ। ਉਨ੍ਹਾਂ ਕਿਹਾ ਕਿ ਅਜ ਰੁਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਵਿਦੇਸ਼ਾਂ ਵਲ ਭਜ ਰਹੇ ਹਨ ਜਿਸ ਨਾਲ ਸਾਡੇ ਦੇਸ਼ ਦੀ ਜਵਾਨੀ ਪੈਸਾ ਵਿਦੇਸ਼ਾਂ ਵਲ ਜਾ ਰਿਹਾ ਹੈਂ। ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਸਟ ਵਜਦੀ ਹੈ।
– ਸੁਖਜਿੰਦਰ ਸਿੰਘ ਬਖਲੌਰ
ਪੱਤਰਕਾਰ ‘ਪੰਜਾਬ ਟਾਇਮਜ਼’ ਬੰਗਾ