ਬਠਿੰਡਾ/ਨਥਾਣਾ, 4 ਅਪ੍ਰੈਲ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨਜ਼ਦੀਕ ਪਿੰਡ ਜੰਡਾਂਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਸਾਬਕਾ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਭਰਵੀ ਰੈਲੀ ਕੀਤੀ,ਜਿਸ ਨੂੰ ਸੋਬੋਧਨ ਕਰਦਿਆ ਮਜੀਠੀਆ ਨੇ ਕਿਹਾ ਕਿ ਜਿਹੜੀ ਕਾਂਗਰਸ ਅਕਾਲੀਆ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦੇ ਦਾਅਵੇ ਕਰਦੀ ਸੀ ,ਉਹ ਕਾਂਗਰਸ ਪਾਰਟੀ ਅੱਜ ਦਾ ਇਕੱਠ ਦੇਖ ਲਵੇ ਉਹਨਾ ਨੂੰ ਅੰਦਾਜਾ ਲੱਗ ਜਾਵੇਗਾ, ਉਹਨਾ ਨੇ ਕਿਹਾ ਕਿ ਇਕੱਠ ਦੇਖ ਕੇ ਪਹਿਲਾ ਤਾ ਮੈ ਨੋਜ਼ਵਾਨ ਵਰਕਰਾ ਅਤੇ ਆਏ ਆਗੂਆ ਦਾ ਧੰਨਵਾਦ ਕਰਦਾ ਹਾਂ, ਅੱਜ ਦੇ ਇਕੱਠ ਵਿੱਚ ਹਜ਼ਾਰਾ ਹੀ ਨੋਜ਼ਵਾਨ ਮੋਟਰਸਾਈਕਲਾ, ਕਾਰਾ, ਜੀਪਾ ਅਤੇ ਵੱਡੀ ਪੱਧਰ ਤੇ ਬੱਸਾ ਤੇ ਆਈਆ ਸੰਗਤਾ ਦਾ ਧੰਨਵਾਦ ਕਰਦਾ ਹਾਂ ਅਤੇ ਅਕਾਲੀ ਦਲ ਨਾਲ ਦਿਲੋ ਜੁੜ੍ਹੇ ਪਿੰਡਾ ਅਤੇ ਸ਼ਹਿਰਾ ਤੋ ਆਏ ਲੋਕਾ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਇਕੱਠ ਤੋ ਪ੍ਰਵਾਵਿਤ ਹੁੰਦਿਆ ਭੁੱਚੋ ਮੰਡੀ ਦੇ ਹਲਕਾ ਨਿਗਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਸੀਰ
ਸਿੰਘ ਕਲਿਆਣ ਤੇ ਗੋਨਿਆਣਾ ਦੇ ਬਲਕਾਰ ਸਿੰਘ ਬਰਾੜ ਨੂੰ ਇੰਨਾ ਇੱਕਠ ਕਰਨ ਦਾ ਸਿਹਰਾ ਦਿੱਤਾ। ਇਸ ਦੋਰਾਨ ਕਾਲਾ ਭੱਠੇ ਵਾਲਾ,ਪ੍ਰਿੰਸ ਗੋਲਨ, ਰਾਕੇਸ਼ ਕੇਸ਼ਾ ਪ੍ਰਧਾਨ,ਗੁਰਤੇਜ ਸਿੰਘ ਨਾਥਪੁਰਾ ਨਥਾਣਾ ਬਲਾਕ ਨਿਗਰਾਨ,ਸਾਬਕਾ ਚੈਅਰਮੈਨ ਹਰਮੀਤ ਸਿੰਘ ਬਾਹੀਆ,ਨੰਬਰਦਾਰ ਯੂਨੀਅਨ ਬਲਾਕ ਪ੍ਰਧਾਨ ਦਰਸ਼ਨ ਸਿੰਘ ਮਾਲਵਾ,ਸਾਬਕਾ ਸਰਪੰਚ ਗੁਰਲਾਭ ਸਿੰਘ ਢੇਲਵਾ,ਪਿੰਡ ਇਕਾਈ ਪ੍ਰਧਾਨ ਐਡਵੋਕੇਟ ਜਗਤਾਰ ਸਿੰਘ,ਗੁਰਜੰਟ ਸਿੰਘ,ਕੁਲਦੀਪ ਨੰਬਰਦਾਰ,ਸੁਖਮੰਦਰ ਸਿੰਘ ਸੇਮਾ,ਸਾਬਕਾ ਸਰਪੰਚ ਅਮਨਦੀਪ ਸਿੰਘ ਪੂੁਹਲੀ,ਪੰਚ ਸੁਖਜਿੰਦਰ ਸਿੰਘ ਪੂਹਲਾ,ਅਵਤਾਰ ਸਿੰਘ ਅਤੇ ਹੋਰ ਅਨੇਕਾ ਅਕਾਲੀ ਯੂਥ ਵਰਕਰ ਮੋਜੂਦ ਸਨ।