ਬਾਲ ਮਜ਼ਦੂਰੀ ਸੰਸਾਰ ਦੇ ਮੱਥੇ ’ਤੇ ਕਲੰਕ

ਬੰਗਾ- ਬਚੇ ਦੇਸ਼ ਦਾ ਭਵਿਖ ਹੁੰਦੇ ਹਨ ਜੇਕਰ ਉਨ੍ਹਾਂ ਨੂੰ ਵਧੀਆ ਸਿਖਿਆ ਨਾ ਦਿਤੀ ਜਾਵੇ ਤਾਂ ਦੇਸ਼ ਦਾ ਭਵਿਖ ਕਿਵੇਂ ਸਵਾਰ ਸਕਣਗੇ ਇਹ ਸੋਚਣਾ ਬਹੁਤ ਹੀ ਜ਼ਰੂਰੀ ਹੈ ਅਜ ਬਾਲ ਮਜ਼ਦੂਰੀ ਸਾਡੇ ਦੇਸ਼ ਚ ਅਮਰਵੇਲ ਵਾਗ ਵਧ ਰਹੀ ਹੈ।ਸਾਲ 1991 ਚ ਉਲੀਕੇ ਗਏ ਪ੍ਰੋਗਰਾਮ ਚ ਭਾਰਤ ਨੇ 1992 ਚ ਸਭ ਤੋਂ ਪਹਿਲਾਂ ਸਿਰਜਨਾ ਕੀਤੀ ਸੀ। 10 ਅਕਤੂਬਰ 2006 ਨੂੰ ਸਰਕਾਰ ਨੇ 1986 ਦੇ ਬਾਲ ਮਜ਼ਦੂਰ ਐਕਟ ਚ ਨਵੀਂ ਸੋਧ ਕੀਤੀ।ਇਸ ਚ ਘਰਾਂ, ਹੋਟਲਾਂ, ਢਾਬੇ ਤੇ ਬਚਿਆਂ ਦੇ ਕੰਮ ਕਰਨ ਤੇ ਸਖਤ ਰੋਕ ਲਗਾਈ ਅਤੇ ਉਸ ਦੀ ਉਲੰਘਣਾ ਕਰਨ ਵਾਲੇ ਨੂੰ 2 ਸਾਲ ਦੀ ਕੈਦ ਤੇ 10 ਹਜ਼ਾਰ ਤੋਂ 20 ਹਜ਼ਾਰ ਤਕ ਜੁਰਮਾਨੇ ਦਾ ਐਲਾਨ ਕੀਤਾ ਸੀ ਦਸਣਯੋਗ ਹੈ ਕਿ ਅਜ ਫਿਰ ਬਾਲ ਮਜ਼ਦੂਰੀ ਵਧ ਰਹੀ ਹੈ ਇਸ ਨੂੰ ਰੋਕਣ ਲਈ ਸਰਕਾਰਾਂ ਨਾਕਾਮ ਸਾਬਤ ਹੋਈਆਂ ਹਨ।ਇਸ ਸਬੰਧੀ ਵਖ ਵਖ ਬੁਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਸਬੰਧ ਚ ਰਾਜੀਵ ਕਕਰੇਜਾ ਅਤੇ ਹਰੀਸ਼ ਬੰਗਾ ਨੇ ਕਿਹਾ ਕਿ ਅਜ 14 ਸਾਲ ਤੋਂ ਘਟ ਉਮਰ ਦੇ ਹਰ 5 ਬਚਿਆਂ ਵਿਚੋਂ ਇਕ ਮਜ਼ਦੂਰੀ ਕਰ ਰਿਹਾ ਹੈ।ਬਾਲ ਮਜ਼ਦੂਰੀ ਦਾ ਰੁਝਾਨ ਸ਼ਹਿਰਾਂ ਤੇ ਪਿੰਡਾਂ ਚ ਹੈ। ਉਨ੍ਹਾਂ ਆਖਿਆ ਕਿ ਆਈਆਂ ਵਖ ਵਖ ਸਰਕਾਰਾਂ ਵਲੋਂ ਕੋਈ ਠੋਸ ਕਾਰਵਾਈ ਨਾ ਕਰਨ ਕਰਕੇ ਬਾਲ ਮਜ਼ਦੂਰੀ ਸਮਾਜ ਲਈ ਕਲੰਕ ਬਣਦੀ ਜਾ ਰਹੀ ਹੈ। ਇਸ ਸਬੰਧੀ ਜਿੰਦਾ ਸ਼ੇਰਗਿਲ ਪ੍ਰਧਾਨ ਆਲ ਇੰਡੀਆ ਕਾਂਗਰਸ ਓਵਰਸੀਜ਼ ਬਰਮਿੰਘਮ, ਕੁਲਜੀਤ ਸਿੰਘ ਸਰਹਾਲ ਬਲਾਕ ਸੰਮਤੀ ਮੈਂਬਰ ਤੇ ਬੁਧ ਸਿੰਘ ਪੁਰੇਵਾਲ ਨੇ ਕਿਹਾ ਕਿ ਬਾਲ ਮਜ਼ਦੂਰੀ ਦਾ ਕਾਰਨ ਮਾਤਾ ਪਿਤਾ ਦੀ ਅਨਪੜ੍ਹਤਾ ਨੂੰ ਵੀ ਮੰਨਿਆ ਜਾਂਦਾ ਹੈ।ਜਦ ਕਿ ਮਾਂ ਬਾਪ ਹਮੇਸ਼ਾ ਪਰਿਵਾਰ ਦੇ ਗੁਜ਼ਾਰੇ ਦੀ ਫਿਕਰ ਚ ਰਹਿੰਦੇ ਹਨ।ਉਨ੍ਹਾਂ ਦਾ ਪੜ੍ਹੇ ਲਿਖੇ ਹੋਣਾ ਕੋਈ ਮਾਅਨੇ ਨਹੀਂ ਰਖਦਾ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰ ਹਰ ਖੇਤਰ ਚ ਦੇਖਣ ਨੂੰ ਮਿਲਦੇ ਹਨ ਚਾਹੇ ਉਹ ਘਰ, ਦੁਕਾਨ,ਢਾਬਾ, ਫ਼ੈਕਟਰੀ,ਖੇਤੀਬਾੜੀ ਹੋਵੇ ਜਾਂ ਕੋਈ ਹੋਰ ਜਗ੍ਹਾ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਰੋਕਣ ਲਈ ਸਰਕਾਰ ਵਲੋਂ ਤੈਨਾਤ ਅਧਿਕਾਰੀਆਂ ਤੇ ਸਮਾਜ ਸੇਵੀ ਸੰਗਠਨਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਬਿਨਾਂ ਕਿਸੇ ਭੇਦਭਾਵ ਦੇ ਨਿਭਾਉਣੀ ਚਾਹੀਦੀ ਹੈ। ਤਾਂ ਜੋ ਦੇਸ਼ ਦਾ ਭਵਿਖ ਅਖਵਾਉਣ ਵਾਲੇ ਬਚਿਆਂ ਨੂੰ ਸਿਖਿਆ ਤੇ ਹੋਰ ਸਹੂਲਤਾਂ ਪ੍ਰਾਪਤ ਹੋ ਸਕਣ।
-ਸੁਖਜਿੰਦਰ ਸਿੰਘ ਬਖਲੋਰ

Send this to a friend