ਮੇਰੇ ਦੇਸ਼ ਦੇ ਸੂਝਵਾਨ ਵੋਟਰੋ !
ਭਾਰਤ ਦੇ ਮੁਖ ਚੋਣ ਕਮਿਸ਼ਨ ਵਲੋਂ ਦੇਸ਼ ਚ 17 ਵੀਂ ਲੋਕ ਸਭਾ ਗਠਿਤ ਕੀਤੇ ਜਾਣ ਲਈ ਚੋਣਾਂ ਦਾ ਐਲਾਨ ਕਰ ਦਿਤਾ ਗਿਆ ਹੈ। 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਇਨਾਂ ਚੋਣਾ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣੇ ਹਨ। ਇਹ ਚੋਣਾਂ 7 ਪੜਾਂਵਾਂ ’ਚ ਮੁਕੰਮਲ ਹੋਣਗੀਆਂ। ਇਸ ਵਾਰ 90 ਕਰੋੜ ਵੋਟਰ ਆਪਣੇ ਮਤਦਾਨ ਦਾ ਇਸਤੇਮਾਲ ਕਰਕੇ ਨਵੀਂ ਸਰਕਾਰ ਦੀ ਚੋਣ ਕਰਨਗੇ ?ਜਿਸ ਵਿਚ 8.4 ਕਰੋੜ ਅਜਿਹੇ ਵੋਟਰ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ।
ਸਤਿਕਾਰਯੋਗ ਵੋਟਰੋ ! ਇਥੇ ਦਸਣਯੋਗ ਹੈ ਕਿ ਇਸ ਵਾਰ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਅਤੇ ਪੋਸਟਲ ਬੈਲਟ ਪੇਪਰਾਂ ਉਤੇ ਉੁਮੀਦਵਾਰਾਂ ਦੀ ਤਸਵੀਰ ਵੀ ਹੋਵੇਗੀ ਤਾਂ ਜੋ ਤੁਸੀ ਉਮੀਦਵਾਰ ਨੂੰ ਪਛਾਣ ਕਿ ਆਪਣੀ ਪਸੰਦੀਦਾ ਉਮੀਦਵਾਰ ਦੀ ਚੋਣ ਕਰ ਸਕੋ।
ਤੁਸੀ ਖੁਸ਼ਕਿਸਮਤ ਹੋ! ਕਿਉਂਕਿ ਤੁਹਾਨੂੰ ਸੰਸਾਰ ਦੇ ਸਭ ਤੋ ਵਡੇ ਲੋਕਤੰਤਰਿਕ ਦੇਸ਼ ਦੀ ਸੰਸਦ ਚੁਣੇ ਜਾਣ ਦਾ ਅਧਿਕਾਰ ਮਿਲਿਆ ਹੈ। ਇਹ ਅਧਿਕਾਰ ਹੈ ਮਤਦਾਨ ਦਾ ਹੈ,ਭਾਵ ਵੋਟ ਦਾ ਅਧਿਕਾਰ। ਤੁਹਾਡੇ ਹਥ ਚ ਦੇਸ਼ ਦੀ ਚਾਬੀ ਹੈ। ਜਿਸ ਨਾਲ ਤੁਸੀ ਯੋਗ ਤੇ ਇਮਾਨਦਾਰ ਨੁਮਾਇੰਦਿਆਂ ਨੂੰ ਚੁਣ ਕਿ ਭੇਜ ਸਕਦੇ ਹੋ। ਜੋ ਦੇਸ਼ ਨੂੰ ਤਰਕੀ ਦੀਆਂ ਲੀਹਾਂ ਤੇ ਲੈ ਜਾ ਸਕਦੇ ਹਨ। ਤੁਹਾਡਾ ਭਵਿਖ ਸੰਵਾਰ ਸਕਦੇ ਹਨ। ਤੁਹਾਡੀ ਰਹਿਣੀ ਬਹਿਣੀ ਨੂੰ ਉਚਾ ਸੁਚਾ ਸਕਦੇ ਹਨ। ਤੁਹਾਡੇ ਖੁਆਬਾਂ ਨੂੰ ਪੂਰਾ ਕਰਨ ਲਈ ਯੋਗ ਯਤਨ ਕਰ ਸਕਦੇ ਹਨ। ਮੁਕਦੀ ਗਲ, ਤੁਹਾਡੀਆਂ ਆਸਾਂ ਨੂੰ ਬੂਰ ਲਾ ਸਕਦੇ ਹਨ। ਬਸ਼ਰਤੇ ! ਕਿ ਤੁਸੀ ਵੋਟ ਦੇ ਅਧਿਕਾਰ ਦੀ ਵਰਤੋ ਕਰਦੇ ਵਕਤ ਸਹੀ ਨੁਮਾਇੰਦੇ ਦੀ ਚੋਣ ਕਰੋ?ਅਗਰ ਤੁਸੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਕਿਸੇ ਲਾਲਚ ਜਾਂ ਕਿਸੇ ਦੇ ਪ?ਭਾਵ ਥਲੇ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਦੇ ਹੋ ਤਾਂ ਫਿਰ ਪੰਜ ਸਾਲ ਪਛਤਾਉਣ ਤੋ ਇਲਾਵਾ ਤੁਹਾਡੇ ਪਲੇ ਕੁਝ ਨਹੀ ਪਵੇਗਾ। ਸੋ ਇਸ ਖਤ ਜਰੀਏ ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀ ਆਪਣੇ ਮਤਦਾਨ ਦੀ ਵਰਤੋਂ ਜਰੂਰ ਕਰੋ। ਜੇਕਰ ਤੁਸੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀ ਕਰਦੇ ਨਹੀ ਕਰਦੇ ਤਾਂ ਇਸ ਨਾਲ ਲੋਕਤੰਤਰ ਨੂੰ ਨੁਕਸਾਨ ਹੁੰਦਾ ਹੈ। ਸਹੀ ਨੁਮਾਇੰਦੇ ਦੀ ਚੋਣ ਨਹੀ ਹੋ ਸਕੇਗੀ। ਦੂਸਰਾ, ਤੁਸੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਵਕਤ ਜਾਤਪਾਤ ਤੇ ਧਰਮ ਦੀਆਂ ਵਲਗਣਾਂ ਤੋਂ ਬਾਹਰ ਆ ਕਿ ਆਪਣੇ ਇਸ ਅਧਿਕਾਰ ਦੀ ਵਰਤੋਂ ਬੇ -ਡਰ ਹੋ ਕਿ ਕਰੋ । ਤੀਸਰਾ, ਤੁਹਾਨੂੰ ਪੈਸੇ ਤੇ ਨਸ਼ੇ ਦੇ ਲਾਲਚ ਤੋਂ ਦੂਰ ਰਹਿ ਕਿ ਆਪਣੇ ਮਤਦਾਨ ਦੀ ਵਰਤੋਂ ਕਰਨੀ ਹੋਵੇਗੀ ਤਾਂ ਹੀ ਅਸੀ ਆਪਣੀਆਂ ਉਮੀਦਾਂ ਨੂੰ ਬੂਰ ਪੈਣ ਦੀ ਉਮੀਦ ਰਖ ਸਕਦੇ ਹਾਂ। ਜੇਕਰ ਤੁਸੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਜਾਂ ਪੈਸੇ ਦੇ ਲਾਲਚ ਚ ਵੋਟ ਪਾਉਦੇ ਹੋ ਤਾਂ ਇਹ ਦੇਸ਼ ਨਾਲ ਹੀ ਧੋਖਾ ਨਹੀ ਸਗੋਂ ਤੁਸੀ ਆਪਣੇ ਆਪ ਨਾਲ ਵੀ ਧੋਖਾ ਕਰ ਰਹੇ ਤੇ ਆਪਣੇ ਭਵਿਖ ਨੂੰ ਖੁਦ ਹੀ ਆਪਣੇ ਹਥੀ ਤਬਾਹ ਕਰਨ ਤੇ ਤੁਲੇ ਹੋਏ ਹੋ?ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਮਾਫ ਨਹੀ ਕਰਨਗੀਆਂ?ਚੌਥਾ,ਵੋਟ ਪਾਉਦੇ ਵਕਤ ਤੁਸੀ ਉਮੀਦਵਾਰ ਦੀ ਕਾਬਲੀਅਤ ਦਾ ਧਿਆਨ ਜਰੂਰ ਰਖੋ ਜੋ ਸੰਸਦ ਚ ਜਾ ਕਿ ਤੁਹਾਡੀ ਆਵਾਜ ਬੁਲੰਦ ਕਰ ਸਕੇ। ਪੰਜਵਾਂ,ਜੇਕਰ ਕਿਸੇ ਉਮੀਦਵਾਰ ਨੂੰ ਤੁਸੀ ਪਹਿਲਾਂ ਪਰਖ ਚੁਕੇ ਹੋ ਤੇ ਉਹ ਤੁਹਾਡੀਆਂ ਉਮੀਦਾਂ ਤੇ ਖਰਾ ਨਹੀ। ਤਰਿਆ ਤਾਂ ਉਸ ਨੂੰ ਦੁਬਾਰਾ ਨਾ ਪਰਖੋ। ਛੇਵਾਂ,ਉਮੀਦਵਾਰਾਂ ਦੇ ਬਹਿਕਾਵੇ ਚ ਨਾ ਆਵੋ। ਬਲਕਿ ਸਬੰਧਤ ਉਮੀਦਵਾਰ ਦੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਘੋਖੋ ,ਫਿਰ ਆਪਣੇ ਮਤਦਾਨ ਦੀ ਵਰਤੋਂ ਕਰੋ। ਸਤਵਾਂ, ਲਾਰਿਆਂ ਤੇ ਝੂਠੇ ਵਾਅਦਿਆਂ ਤੋਂ ਬਚਦੇ ਹੋਏ ਆਪਣੇ ਮਤਦਾਨ ਦੀ ਸਹੀ ਉਮੀਦਵਾਰ ਲਈ ਵਰਤੋਂ ਕਰੋ। ਅਠਵਾਂ,ਆਪਣੇ ਮਤਦਾਨ ਦੀ ਵਰਤੋਂ ਕਰਨ ਵਕਤ ਇਸ ਨੂੰ ਪੂਰੀ ਤਰਾਂ ਗੁਪਤ ਰਖਣ ਦੀ ਲੋੜ ਹੈ ?ਤਾਂ ਜੋ ਬੇਮਤਲਬ ਪੈਦਾ ਹੋਣ ਵਾਲੇ ਵਿਵਾਦਾਂ ਤੋਂ ਬਚਿਆ ਜਾ ਸਕੇ। ਅੰਤ ਚ ਤੁਹਾਡੀ ਚੰਗੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਆਪਣੀ ਗਲ ਨੂੰ ਵਿਸ਼ਰਾਮ ਦਿੰਦਾ ਹਾਂ।