ਬਾਦਲ ਪਰਿਵਾਰ ਆਪਣੀ ਹੋਂਦ ਨੂੰ ਬਚਾਉਣ ਲਈ ਅੰਤਿਮ ਲੜਾਈ ਲੜ ਰਿਹੈ : ਸੁਖਜਿੰਦਰ ਸਿੰਘ ਰੰਧਾਵਾ

ਮੋਦੀ ਸਰਕਾਰ ਨੇ ਕਰੋੜਾ ਲੋਕਾਂ ਤੋਂ ਰੁਜਗਾਰ ਖੋਹ ਲਿਆ : ਮਹਾਰਾਣੀ ਪ੍ਰਨੀਤ ਕੌਰ

ਸਮਾਣਾ, 29 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਪੰਜਾਬ ਵਿਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੱਤਾਧਾਰੀ ਕਾਂਗਰਸ ਪਾਰਟੀ ਨੇ ਕਿਸੇ ਉਮੀਦਵਾਰ ਦਾ ਐਲਾਨ ਨਹੀ ਕੀਤਾ ਪਰ ਸਮਾਣਾ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੇ ਹਲਕਾ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਦੀ ਟਿਕਟ ਤੇ ਮੋਹਰ ਲਗਾ ਦਿੱਤੀ ਹੈ ਇਕ ਵਿਆਹ ਪੈਲੇਸ ਵਿਚ ਹੋਈ ਇਤਿਹਾਸਕ ਰੈਲੀ ਨੁੰ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਂਨ ਸ. ਲਾਲ ਸਿੰਘ, ਸ੍ਰੀਮਤੀ ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਸ. ਰਜਿੰਦਰ ਸਿੰਘ ਨੇ ਸਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਆਖਿਆ ਕਿ ਬਾਦਲ ਪਰਿਵਾਰ ਆਪਣੀ ਹੋਂਦ ਨੁੰ ਬਚਾਉਣ ਲਈ ਅੰਤਿਮ ਲੜਾਈ ਲੜ ਰਿਹਾ ਹੈ ਅਤੇ ਇਸ ਸਾਲ ਪੰਜਾਬ ਦੀ ਸਿਆਸਤ ਵਿਚੋਂ ਖ਼ਤਮ ਹੋ ਜਾਵੇਗੀ ਫ਼ਿਰੋਜ਼ਪੁਰ ਹਲਕੇ ਤੋ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜੇ ਜਾਣ ਦੀ ਚਰਚਾ ਤੇ ਟਿੱਪਣੀ ਕਰਦਿਆਂ ਰੰਧਾਵਾ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਮੈਦਾਨ ਵਿਚ ਆ ਜਾਣ ਤਾਂ ਪੰਜਾਬ ਕਾਂਗਰਸ ਇਸ ਦਾ ਸਵਾਗਤ ਕਰੇਗੀ ਉਨ੍ਹਾਂ ਕਿਹਾ ਕਿ ਥਾਂ- ਥਾਂ ਤੇ ਜ਼ਖਮੀ ਕੀਤੇ ਪੰਜਾਬ ਨੂੰ ਕੈਪਟਨ ਸਰਕਾਰ ਨੇ ਦੋ ਸਾਲਾਂ ਵਿਚ ਮਰਹਮ ਲਗਾਈ ਹੈ 2007 ਵਿਚ 51 ਹਜ਼ਾਰ ਕਰੋੜ ਦਾ ਪੰਜਾਬ ਸਿਰ ਕਰਜ਼ਾ ਸੀ ਜੋ ਬਾਦਲ ਨੇ ਦਸ ਸਾਲਾਂ ਵਿਚ 2 ਲੱਖ 8 ਹਜ਼ਾਰ ਕਰੋੜ ਰੁਪਏ ਦਾ ਕਰ ਦਿੱਤਾ ਸੀ ਇਸ ਦੇ ਬਾਵਜੂਦ ਕਿਸਾਨਾਂ, ਦਲਿਤਾਂ ਅਤੇ ਸ਼ੁਰੂਆਤ
ਕੀਤੀ ਗਈ ਹੈ। ਇਸ ਮੌਕੇ ਸੁਰਿੰਦਰ ਸਿੰਘ ਖੇੜਕੀ, ਪ੍ਰਦਮਨ ਸਿੰਘ ਵਿਰੱਕ, ਅਸ਼ਵਨੀ ਗੁਪਤਾ, ਡਾ. ਮੋਹਨ ਲਾਲ ਸ਼ਰਮਾ, ਰਾਜ ਕੁਮਾਰ ਸੱਚਦੇਵਾ, ਭਾਈ ਬੇਅੰਤ ਸਿੰਘ ਪੱਪੀ, ਪਵਨ ਬਾਂਸਲ , ਗੋਪਾਲ ਕ੍ਰਿਸ਼ਨ ਬਿਟੂ, ਡਾ. ਪ੍ਰੇਮਪਾਲ, ਯਸ਼ਪਾਲ ਸਿੰਗਲਾ, ਸ਼ਿਵ ਕੁਮਾਰ ਘੱਗਾ, ਪਵਨ ਘੱਗਾ, ਲਖਵਿੰਦਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਮਿਆਲ, ਟਿੱਕਾ ਗਾਜੇਵਾਸ, ਪ੍ਰਵੀਨ ਧਨੇਠਾ, ਗੁਰਪ੍ਰੀਤ ਮਾਜਰੀ, ਗੁਰਮੇਲ ਨਿਰਮਾਨ, ਤਰਸੇਮ ਗਰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਸੁਖਦੀਪ ਸਿੰਘ ਸੁਖਾ, ਗੁਣੀ ਵੜੈਚ, ਹੀਰਾ ਜੈਨ ਪਵਨ ਸ਼ਾਸਤਰੀ, ਪ੍ਰਦੀਪ ਸ਼ਰਮਾ, ਸੰਜੀਵ ਗਰਗ, ਜੀਵਨ ਗਰਗ, ਯਾਦਵਿੰਦਰ ਧਨੌਰੀ, ਨਿੱਜੀ ਸਹਾਇਕ ਮੇਜਰ ਸਿੰਘ, ਸਚਿਨ ਕੰਬੋਜ, ਪ੍ਰਿਤਪਾਲ ਪਾਲੀ ਕੌਚਰ, ਅਵੀਨਾਸ਼ ਡਾਂਗ, ਪਰਮਜੀਤ ਸਿੰਘ ਬਬੂ, ਅਰਜਨ ਭਿੰਡਰ, ਜਤਿਨ ਵਰਮਾ, ਸੁਸ਼ੀਲ ਬੱਬਰ, ਬੱਬੀ ਮਾਜਰੀ, ਸਵਰਨ ਮਠਾੜੂ, ਪ੍ਰਮੋਦ ਸਿੰਗਲਾ, ਸਮੇਤ ਕਈ ਆਗੂ ਮੌਜੂਦ ਸਨ

Send this to a friend