‘ਮੁਰਦਾ ਏ ਤਾਂ ਸੀਸ ਝੁਕਾ ਕੇ ਤੁਰਿਆ ਚੱਲ, ਜਿੰਦਾ ਏ ਜ਼ਿੰਦਾਬਾਦ ਜ਼ਰੂਰੀ ਏ’

ਅਜ ਤੇਰੇ ਨਾਲ ਖੁਲ੍ਹ ਕੇ ਗਲਾਂ ਕਰਨ ਨੂੰ ਦਿਲ ਕਰਦਾ ਭਗਤ ਸਿਆਂ ! ਤੁਸੀਂ ਤਾਂ ਚੜ੍ਹਦੀ ਉਮਰੇ ਸ਼ਹੀਦ ਹੋ ਕੇ ਦੇਸ਼ ਨੂੰ ਅਜਾਦ ਕਰਵਾ ਦਿਤਾ ਸੀ ਪਰ ਜਿਹੜਾ ਦੇਸ਼ ਤੁਸੀਂ ਗੋਰਿਆਂ ਤੋਂ ਅਜਾਦ ਕਰਵਾਇਆ ਸੀ ਉਹ ਤਾਂ ਅਜ ਵੀ ਗੁਲਾਮ ਏ !ਇਹ ਗਲ ਵਖਰੀ ਏ ਕਿ ਪਹਿਲਾਂ ਹਾਕਮ ਗੋਰੇ ਸਨ ਤੇ ਅਜ ਭਾਰਤ ਦੇ ਭ੍ਰਿਸ਼ਟ ਲੀਡਰ!ਅਜ ਦੀ ਗੁਲਾਮੀ ਤਾਂ ਪਹਿਲਾਂ ਤੋਂ ਵੀ ਭੈੜੀ ਏ ! ਤੇਰੀ ਕੁਰਬਾਨੀ ਨਾਲ ਮਿਲੀ ਅਜਾਦੀ ਦਾ ਨਿਘ ਮਾਣ ਰਹੇ ਦਿਲੀ ਤੇ ਇਸਲਾਮਾਬਾਦ ਜਦੋਂ ਦੋਨਾਂ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀ ਗੁਰਬਤ ਵੇਖ ਠਰਾਵਣੀ ਠਹਾਸਾ ਹਸਦੇ ਹਨ ਤਾਂ ਦਿਲ ਚੋਂ ਰੁਗ ਭਰਿਆ ਜਾਂਦਾ ! ਭਗਤ ਸਿਆਂ ਤੂੰ ਤਾਂ ਕਦੇ ਦਿਲੀ ਤੇ ਲਹੌਰ ਵਿਚ ਫਰਕ ਨਹੀਂ ਮੰਨਿਆ ਸੀ ਪਰ ਦਿਲੀ ਤੇ ਇਸਲਾਮਾਬਾਦ ਦੇ ਤਖਤ ਤੇ ਬੈਠੇ ਹਾਕਮਾਂ ਗੋਰਿਆਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਦਿਆਂ ਸਾਨੂੰ ਦੋਨਾਂ ਮੁਲਕਾਂ ਦੇ ਆਮ ਲੋਕਾਂ ਨੂੰ ਆਪਸ ਵਿਚ ਮਿਲਣ ਨਹੀਂ ਦਿੰਦੇ ਪਰ ਆਪ ਇਕ ਦੂਜੇ ਨਾਲ ਚਾਹ ਦੇ ਪਿਆਲੇ ਸਾਂਝੇ ਕਰਦੇ ਨੇ ਤੇ ਕਈ ਤਾਂ ਇਸ਼ਕ ਵੀ ਫਰਮਾਉਦੇ ਨੇ ਤੇ ਸਾਡੇ ਲਈ ਠਲਕਸ਼ਮਣ ਰੇਖਾ’’ ਖਿਚ ਕੇ ਉਸ ਨੂੰ ਪਾਰ ਕਰਨ ਦੀ ਹਾਲਤ ਵਿਚ ਮੌਤ ਦਾ ਫਤਵਾ ਦਿਤਾ ਜਾਂਦਾ !ਪਹਿਲਾਂ ਤਾਂ ਅਸੀਂ ਗੋਰਿਆਂ ਦੇ ਗੁਲਾਮ ਸੀ ਤੇ ਹੁਣ ਆਪਣੇ ਈ ਘਰ ਬਿਗਾਨੇ ਹਾਂ,ਹਰਿਮੰਦਰ ਨੂੰ ਨਨਕਾਣੇ ਜਾਣ ਲਈ ਇਹਨਾਂ ਹਾਕਮਾਂ ਅਗੇ ਲੇਲੜੀਆਂ ਕਢਣੀਆਂ ਪੈਂਦੀਆਂ ਹਨ !ਭਗਤ ਸਿਆਂ ਤੂੰ ਤਾਂ ਆਮ ਲੋਕਾਂ ਦੀ ਅਜਾਦੀ ਲਈ ਫਾਂਸੀ ਦਾ ਰਸਾ ਚੁੰਮਿਆ ਸੀ ਪਰ ਇਹ ਤਾਂ ਉਲਟ ਹੋ ਗਿਆ ਤੇਰੇ ਕਿਰਤੀ ਲੋਕ ਤਾਂ ਅਜੇ ਵੀ ਗੁਲਾਮ ਨੇ !,ਭਗਤ ਸਿਆਂ ਸਾਨੂੰ ਨਹੀਂ ਪਤਾ ਤੂੰ ਰਬ ਨੂੰ ਮੰਨਦਾ ਸੀ ਜਾਂ ਨਹੀਂ ਪਰ ਪੰਦਰਾਂ ਅਗਸਤ ਤੇ ਛਬੀ ਜਨਵਰੀ ਨੂੰ ਦੋਵਾਂ ਦੇਸ਼ਾਂ ਦੇ ਖੂਨ ਪੀਣੇ ਹਾਕਮ ਤੇਰਿਆਂ ਬੁਤਾਂ ਦੁਆਲੇ ਝੁਰਮਟ ਪਾ ਤੈਨੂੰ ਸ਼ਰਧਾਂਜਲੀਆਂ ਦੇਣ ਦਾ ਢੌਂਗ ਜਰੂਰ ਰਚਦੇ ਨੇ ! ਭਗਤ ਸਿਆਂ ਇਹ ਵੀ ਹੋ ਸਕਦਾ ਕਿ ਕਲ ਨੂੰ ਤੇਰੇ ਨਾਂ ਤੇ ਇਹ ਲੋਕ ਡੇਰੇ ਖੋਲ ਕੇ ਬੈਠ ਜਾਣ,ਹਾਂ ਹਾਂ ਭਗਤ ਸਿਆਂ ਭਾਰਤ ਵਿਚ ਸਭ ਕੁਝ ਜਾਇਜ਼ ਏ ! ਜਿਥੇ ਵੋਟਾਂ ਵਟੋਰਨ ਲਈ ਬੰਬ ਫਟਾ ਕੇ ਇਨਸਾਨੀਅਤ ਦਾ ਕਤਲ ਕਰਨਾ ਆਮ ਗਲ ਏ ਜਿਥੇ ਲੋਕ ਨੰਗੇ ਬਾਬਿਆਂ ਦੇ ਪੈਰਾਂ ਵਿਚ ਆਪਣੀਆਂ ਤੀਵੀਆਂ ਤੋਂ ਮਥੇ ਰਗੜਾਉਦੇ ਹਨ ,ਜਿਥੇ ਤੈਨੂੰ ਆਪਣਾਂ ਠਪੇਟੈਂਟ ਠਕਹਿਣ ਵਾਲੇ ਗੋਗੜਾਂ ਛਡੀ ਫਿਰਦੇ ਕਾਮਰੇਡ ਖੁਦ ਧੜੇਬੰਦੀਆਂ ਦਾ ਸ਼ਿਕਾਰ ਹੋਣ ਤੇ ਜਿਥੇ ਹਰ ਕੌਮ ਲਈ ਵਖਰਾ ਕਨੂੰਨ ਹੋਵੇ ਜਿਥੇ ਤਿਰਸ਼ੂਲਾਂ ਜਾਂ ਕਿਰਚਾਂ ਨਾਲ ਵੋਟਾਂ ਖਾਤਿਰ ਢਿਡੋ ਬਚੇ ਜੰਮਣ ਤੋਂ ਪਹਿਲਾਂ ਹੀ ਧੂਹ ਕੇ ਬਾਹਰ ਕਢੇ ਜਾਂਦੇ ਹੋਣ ਜਿਥੇ ਇਕ ਇਮਾਨਦਾਰ ਤੇ ਦੇਸ਼ ਲਈ ਜਾਨਾਂ ਵਾਰਨ ਵਾਲੀ ਕੌਮ ਨੂੰ ਗਲਾਂ ਵਿਚ ਟਾਇਰ ਪਾ ਕੇ ਸਾੜ ਕੇ ਲਾਸ਼ ਉਪਰ ਭੰਗੜੇ ਪਾਏ ਜਾਂਦੇ ਹੋਣ ਜਿਥੇ ਯੋਧਿਆਂ ਦਾ ਇਤਿਹਾਸ ਪੜਨ ਵਾਲੀਆਂ ਕਿਤਾਬਾਂ ਰਖਣ ਤੇ ਉਮਰ ਕੈਦ ਹੋਵੇ ਜਿਥੇ ਇਨਕਮ ਟੈਕਸ ਦੀ ਰੇਡ ਤੋਂ ਡਰਦਿਆਂ ਅਰਬਾਂ ਰੁਪਏ ਸਾੜੇ ਜਾਂਦੇ ਹੋਣ ਤੇ ਜਿਥੇ ਦੇਸ਼ ਨੂੰ ਚਲਾਉਣ ਵਾਲੀ ਸੰਸਦ ਵਿਚ ਬੰਦੇ ਨਹੀਂ ਮਰੀਆਂ ਜਮੀਰਾਂ ਵਾਲੇ ਮੁਰਦੇ ਬੈਠੇ ਹੋਣ ਤੇ ਜਿਥੇ ਇਨਸਾਨ ਭੁਖੇ ਹੋਣ ਤੇ ਪਥਰਾਂ ਨੂੰ ਦੁਧ ਪਿਲਾਇਆ ਜਾਂਦਾ ਹੋਵੇ ਤੇ ਜਿਥੇ ਵੋਟ ਅਜ ਵੀ ਇਕ ਕਿਲੋ ਚਾਵਲ ਜਾਂ ਦਾਰੂ ਦੀ ਬੋਤਲ ਲੈ ਕੇ ਪਾਈ ਜਾਂਦੀ ਹੋਵੇ ਤੇ ਜਿਥੇ ਆਮ ਲੋਕਾਂ ਦੀ ਜਮੀਰ ਵੀ ਲੀਡਰਾਂ ਦੀ ਜਮੀਰ ਵਾਂਗ ਮਰ ਚੁਕੀ ਹੋਵੇ ਤੇ ਜਿਥੇ ਤੇਰੇ ਵਾਂਗ ਭਗਤ ਸਿਆਂ ਕੋਈ ਇਨਸਾਫ ਲਈ ਲੜਨ ਵਾਲਾ ਨਾਂ ਹੋਵੇ ਉਥੇ ਕੁਝ ਵੀ ਹੋ ਸਕਦਾ ਹੈ ਕੁਝ ਵੀ !ਭਗਤ ਸਿਆਂ ਤੂੰ ਹੀ ਦਸ ਸਾਡੇ ਠਕੰਮੀਆ ਦੇ ਵੇਹੜੇ ਠਵਾਲਿਆਂ ਦੇ ਹਿਸੇ ਦੀ ਅਜਾਦੀ ਕਿਥੇ ਹੈ ਕਿਥੇ ਹੈ ਸਾਡੇ ਹਿਸੇ ਦਾ ਭਗਤ ਸਿੰਘ ? ਏਥੇ ਤਾਂ ਕਿਰਤੀਆਂ ਤੇ ਗਰੀਬਾਂ ਦੇ ਹਕਾਂ ਲਈ ਲੜਨ ਵਾਲੇ ਲੀਡਰ ਵੀ ਅਮੀਰ ਹੋ ਗਏ ਹਨ ਉਹਨਾਂ ਨੂੰ ਹੁਣ ਸ਼ਰਮ ਆਉਂਦੀ ਏ ਠਲੇਬਰ ਕਲੌਨੀ ਠਦੇ ਬੋਰਡ ਲਗੇ ਇਲਾਕੇ ਵਿਚ ਰਹਿਣ ਤੋਂ ! ਉਹਨਾਂ ਨੇ ਸੈਟ ਕਰਤੇ ਆਪਣੇ ਧੀਆਂ ਪੁਤ ਉਹਨਾਂ ਫਰੰਗੀਆਂ ਦੇ ਦੇਸ਼ਾਂ ਵਿਚ ਜਿਨ੍ਹਾਂ ਤੋਂ ਤੁਸੀਂ ਅਜਾਦੀ ਦਿਵਾਈ ਸੀ ਭਾਰਤ ਨੂੰ !
ਸਰਦਾਰ ਭਗਤ ਸਿਆਂ ਅਸੀਂ ਤੇਰੇ ਫੈਨ ਜਰੂਰ ਹਾਂ ਪਰ ਤੇਰੇ ਵਰਗੀ ਸੋਚ ਰਖਣ ਤੇ ਪੂਰੇ ਪਰਿਵਾਰ ਦੀ ਸੰਘੀ ਨਪ ਦਿੰਦੈ ਨੇ ਸਮੇਂ ਦੇ ਹਾਕਮ ਤੇ ਜਾਂ ਫਿਰ ਅਜਾਦੀ ਦੀ ਗਲ ਕਰਨ ਤੇ ਮਾਰ ਦਿਤਾ ਜਾਂਦਾ ਅਣਪਛਾਤਿਆ ਕਹਿ ਕੇ ਤੇ ਤੇਰੀ ਸੋਚ ਦੀ ਅਵਾਜ਼ ਬੁਲੰਦ ਕਰਨ ਵਾਲਾ ਮੀਡੀਆ ਰਖੇਲ ਬਣਾ ਕੇ ਰਖ ਲਿਆ ਸਿਆਸਤਦਾਨਾਂ ਜਾਂ ਚੰਦ ਪੂੰਜੀਪਤੀ ਘਰਾਣਿਆਂ ਨੇ !
ਭਗਤ ਸਿਆਂ ਤੂੰ ਹੀ ਦਸ ਕੋਈ ਰਾਹ ਤੇ ਜਾਂ ਫਿਰ ਸਾਡੇ ਕਿਰਤੀਆਂ ਦੇ ਹਿਸੇ ਦਾ ਭਗਤ ਸਿੰਘ ਸਾਨੂੰ ਵਾਪਸ ਕਰ ਜੋ ਸਾਨੂੰ ਅਜਾਦੀ ਦਿਵਾ ਸਕੇ ਆਪਣਿਆਂ ਤੋਂ ! ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੇਰੀ ਸੋਚ ਰਖਣ ਵਾਲਿਆਂ ਯੋਧਿਆਂ ਨੂੰ ਸਹਿਯੋਗ ਕਰੀਏ ਤੇ ਜਿੰਦਗੀ ਨੂੰ ਜਿੰਦਾਬਾਦ ਕਹਿਣਾ ਸਿਖੀਏ ਕਿਉਂਕਿ ਮੇਰੇ ਸ਼ਹਿਰ ਦੇ ਸ਼ਾਇਰ ਐਸ ਨਸੀਮ ਦਾ ਇਹ ਸ਼ੇਅਰ ਹੁਣ ਹੂ ਬ ਹੂ ਢੁਕਦਾ ਹੈ ਅਜ ਦੇ ਹਾਲਾਤਾਂ ਤੇ
ਠਮੁਰਦਾ ਏ ਤਾਂ ਸੀਸ ਝੁਕਾ ਕੇ ਤੁਰਿਆ ਚਲ,ਜਿੰਦਾ ਏ ਜਿੰਦਾਬਾਦ ਜਰੂਰੀ ਏ…
ਮੁਰਦੇ ਸੀਸ ਝੁਕਾ ਕੇ ਤੁਰਦੇ ਰਹਿਣ,ਅਸੀਂ ਤਾਂ ਜਿੰਦਾਂ ਹਾਂ ਤੇ ਜਿੰਦਾਬਾਦ ਜਰੂਰ ਕਹਾਂਗੇ !ਜਿੰਦਗੀ ਜਿੰਦਾਬਾਦ ।

Send this to a friend