ਬੇਸ਼ੱਕ ਲੋਕ ਸਭਾ ਚੋਣਾ ਦਾ ਸਮਾ ਨੇੜੇ ਆ ਗਿਆ ਹੈ ਤੇ ਚੋਣ ਜਾਬਤਾ ਲੱਗ ਗਿਆ ਹੈ। ਰਾਜਨੀਤਕ ਪਾਰਟੀਆ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਦਾਅਵੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੋਰਾਨ ਪੰਜਾਬ ਦੇ ਸਭ ਤੋ ਚਰਚਿਤ ਲੋਕ ਸਭਾ ਹਲਕਾ ਬਠਿੰਡਾ ਤੋ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਉੁਮੀਦਵਾਰ ਦਾ ਐੇਲਾਨ ਨਹੀ ਕੀਤਾ ਹੈ।ਇਸ ਦੋਰਾਨ ਲੋਕ ਸਭਾ ਹਲਕੇ ਬਠਿੰਡਾ ਤੋ ਲੋਕ ਇਨਸਾਫ ਪਾਰਟੀ ਤੋ ਸੁਖਪਾਲ ਸਿੰਘ ਖਹਿਰਾ ਉਮੀਦਵਾਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਸੰਭਾਵੀ ਅਤੇ ਮਜ਼ਬੂਤ ਦਾਅਵੇਦਾਰ ਹਨ। ਇਸ ਤੇ ਚਰਚਾ ਕਰਨ ਲਈ ਹਲਕਾ ਨਿਗਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਨੇ ‘ਪੰਜਾਬ ਟਾਈਮਜ਼’ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਪ੍ਰਸ਼ਨ: ਜਗਸੀਰ ਸਿੰਘ ਕਲਿਆਣ ਜੀ ਜੇਕਰ ਬੀਬਾ ਬਾਦਲ ਨੂੰ ਬਠਿੰਡਾ ਤੋ ਲੋਕਾ ਸਭਾ ਟਿਕਟ ਮਿਲਦੀ ਹੈ ਤਾ ਕੀ ਤੁਸੀ ਇਸ ਦੀ ਜਿੱਤ ਯਕੀਨੀ ਸਮਝਦੇ ਹੋ?
ਉਤਰ: ਬਠਿੰਡਾ ਜਿਲ੍ਹਾ ਦੇ ਵਿਕਾਸ ਬਦਲੇ ਕੀਤੇ ਕੰਮਾ ਨੂੰ ਮੁੱਖ ਰੱਖਦੇ ਹੋਏ ਅਸੀ ਬੀਬੀ ਬਾਦਲ ਨੂੰ ਬਹੁਤ ਵੱਡੇ ਫਕਰ ਨਾਲ ਜਿਤਾਵਾਂਗੇ ਕਿਉਕਿ ਬੀਬੀ ਜੀ ਦੇ ਸਮੇ ਇਥੇ ਬਹੁਤ ਵਿਕਾਸ ਹੋਇਆ ਅਤੇ ਬਠਿੰਡਾ ਨੂੰ ਸਫਾਈ ਪੱਖੋ ਪਹਿਲੇ ਨੰਬਰ ਤੇ ਰਿਹਾ ਹੈ।
? ਤੁਸੀ ਕਿੰਨੀਆ ਵੋਟਾ ਦੇ ਫਰਕ ਨਾਲ ਜਿੱਤਣ ਦੀ ਉਮੀਦ ਕਰਦੇ ਹੋ?
– ਜਿਸ ਤਰਾ ਪਿੰਡਾ ਅਤੇ ਸ਼ਹਿਰਾ ਵਿੱਚੋ ਲੋਕਾ ਦਾ ਹੁੰਗਾਰਾ ਮਿਲ ਰਿਹਾ ਹੈ ਤਾ ਉਸ ਤੋ ਲਗਦਾ ਹੈ ਕਿ ਅਸੀ ਇਕ ਲੱਖ ਤੋ ਵੱਧ ਵੋਟਾ ਨਾਲ ਜਿੱਤ ਦੀ ਉਮੀਦ ਕਰਦੇ ਹਾਂ।
? ਜਿਸ ਤਰਾ ਪੁਲੀਸ ਅਧਿਕਾਰੀਆ ਅਤੇ ਅਕਾਲੀਆ ਆਗੂਆ ਤੇ ਬੇਅਦਬੀ ਕਾਡ ਅਤੇ ਗੋਲੀਕਾਡ ਵਿੱਚ ਨਾ ਆ ਰਿਹਾ ਹੈ ਕੀ ਵੋਟਾ ਉਤੇ ਇਸ ਦਾ ਕੋਈ ਅਸਰ ਪਵੇਗਾ?
– ਜਦੋ ਵੀ ਸਰਕਾਰਾ ਬਦਲਦੀਆ ਹਨ ਤਾ ਨਵੀਆਂ ਆਈਆਂ ਸਰਕਾਰਾਂ ਆਪਣੇ ਵਿਰੋਧੀਆਂ ਨੂੰ ਨੀਵਾ ਦਿਖਾਉਣ ਲਈ ਕਈ ਤਰ੍ਹਾਂ ਦੇ ਘਿਣਾਉਣੇ ਹੰਥਕੰਡੇ ਵਰਤਦੀਆਂ ਹਨ। ਪਰ ਹੁਣ ਵੋਟਰ ਸਿਆਣੇ ਹੋ ਗਏ ਹਨ। ਉਹ ਮੌਜੂਦਾ ਸਰਕਾਰ ਦੇ ਗੁੰਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ। ਪਹਿਲਾ ਤੋ ਹੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਦੀ ਆ ਰਹੀ ਹੈ ਜਦੋਂ ਵੀ ਕੇਦਰ ਜਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਹੈ ਪੰਜਾਬ ਨਾਲ ਧੱਕਾ ਹੀ ਕਰਦੀ ਰਹੀ ਹੈ।
? ਜੇਕਰ ਲੋਕ ਇਨਾਸਫ ਪਾਰਟੀ ਸੁਖਪਾਲ ਖਹਿਰਾ ਨੂੰ ਟਿਕਟ ਦਿੰਦੀ ਹੈ ਤਾ ਫਿਰ ਕਿਹੜੀ ਪਾਰਟੀ ਦੇ ਵੋਟ ਨੂੰ ਖੋਰਾ ਲੱਗੇਗਾ?
– ਅਕਾਲੀ ਦਲ ਬਾਦਲ ਦੇ ਵਰਕਰ ਅਤੇ ਵੋਟਰ ਸਾਰੇ ਇਕਮੁੱਠ ਹਨ ਤੇ ਲੋਕ ਇਨਸਾਫ ਪਾਰਟੀ ਦਾ ਬਠਿੰਡਾ ਵਿੱਚ ਕੋਈ ਆਧਾਰ ਨਹੀ ਹੈ ਤੇ ਜੇਕਰ ਖੋਰਾ ਲੱਗਣ ਦੀ ਗੱਲ ਕਰੀਏ ਤਾ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਖੋਰਾ ਲਾਵੇਗਾ।ਕਿਉਕਿ ਖਹਿਰਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਰਹਿ ਚੁੱਕਿਆ ਹੈ।
? ਤੁਸੀ ਪੰਜਾਬ ਵਿੱਚੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਕਿਨੀਆਂ ਸੀਟਾਂ ਦੀ ਆਸ ਰੱਖਦੇ ਹੋ?
– ਅਸੀ ਪੰਜਾਬ ਵਿੱਚੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 13 ਸੀਟਾ ਜਿੱਤਣ ਦੀ ਆਸ ਰੱਖਦੇ ਹਾਂ,ਕਿਉਕਿ ਕੈਪਟਨ ਸਰਕਾਰ ਦੇ ਚੋਣਾ ਦੇ ਦੋਰਾਨ ਜੋ ਲੋਕਾ ਨਾਲ ਵਾਅਦੇ ਕੀਤੇ ਸਨ,ਉਹਨਾ ਵਿੱਚ ਕੋਈ ਵਾਅਦਾ ਪੂਰਾ ਨਹੀ ਕੀਤਾ,ਜਿਵੇ ਕਿ ਚਾਰ ਹਫਤਿਆ ਵਿੱਚ ਨਸ਼ਾ ਬੰਦ ਕਰਨਾ,ਬੇਰੁਜ਼ਗਾਰੀ ਭੱਤਾ,ਹਰੇਕ ਨੋਜਵਾਨ ਮੋਬਾਇਲ ਫੋਨ ਦੇਣਾ,ਸਾਰੇ ਸਰਕਾਰੀ ਕਰਜੇ ਮੁਆਫ,ਅਧਿਆਪਕਾ ਨੂੰ ਪੱਕੇ ਕਰਨਾ ਅਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ,ਜਿੰਨਾ ਵਿੱਚੋ ਇਕ ਵੀ ਪੂਰਾ ਨਹੀ ਹੋਇਆ। ਪਰ ਇਸ ਦੇ ਉਲਟ ਅਧਿਆਪਕਾ ਦੀਆ ਤਨਖਾਹਾਂ ਵਿੱਚ ਕਟੋਤੀ ਕਰਨਾ, ਅਧਿਆਪਕਾ ਨੂੰ ਪੱਕੇ ਤਾ ਕੀ ਕਰਨਾ ਸੀ,ਸਗੋ ਹੱਕ ਮੰਗਦੇ ਅਧਿਆਪਕਾ ਨੂੰ ਪਾਣੀ ਪਾ ਕੇ ਕੁੱਟਿਆ ਜਾ ਰਿਹਾ ਹੈ ਤੇ ਨਰਸਾ ਨੂੰ ਆਪਣੇ ਵਾਅਦੇ ਪੁੂਰੇ ਕਰਵਾਉਣ ਲਈ ਆਪਣੀਆ ਲੱਤਾ ਬਾਹਾਂ ਤੁੜਵਾਉਣੀਆ ਪੈ ਰਹੀਆਂ ਹਨ। ਜੇ ਦੇਖਿਆ ਜਾਵੇ ਤਾ ਹਰ ਵਰਗ ਕੈਪਟਨ ਸਰਕਾਰ ਤੋ ਦੁਖੀ ਹੈ।ਇਸ ਲਈ ਅਸੀ 13 ਸੀਟਾ ਤੇ ਜਿੱਤਣ ਦੀ ਆਸ ਰੱਖਦੇ ਹਾਂ।
? ਸੁਨਣ ਵਿੱਚ ਆ ਰਿਹਾ ਹੈ ਕਿ ਬਠਿੰਡਾ ਸੀਟ ਤੋ ਕਾਂਗਰਸ ਵੱਲੋ ਮਨਪ੍ਰੀਤ ਸਿੰਘ ਬਾਦਲ ਜਾਂ ਸੁਨੀਲ ਜਾਖੜ ਵੀ ਚੋਣ ਲੜ ਸਕਦੇ ਹਨ ਇਸ ਬਾਰੇ ਤੁਸੀ ਕੀ ਕਹੋਗੇ?
– ਦੇਖਿਆ ਜਾਵੇ ਤਾ ਸੁਨੀਲ ਜਾਖੜ ਤਾ ਪੇੈਰਾਸ਼ੂਟ ਉਮੀਦਵਾਰ ਹੈ,ਇਸਦਾ ਇਥੇ ਕੋਈ ਆਧਾਰ ਨਹੀ ਹੈ,ਕਿਉਕਿ ਬਠਿੰਡਾ ਸੀਟ ਨੂੰ ਇਸ ਦੀ ਕੋਈ ਦੇਣ ਨਹੀ ਹੈ ਤੇ ਜਦੋ ਕਿ ਮਨਪ੍ਰੀਤ ਸਿੰਘ ਬਾਦਲ ਬਾਰੇ ਤੁੰਹਾਨੂੰ ਪਤਾ ਹੀ ਹੈ ਕਿ ਉਸਨੇ ਕਿਹਾ ਸੀ ਕਿ ਮੈ ਬਠਿੰਡਾ ਥਰਮਲ ਬੰਦ ਨਹੀ ਹੋਣ ਦੇਵਾਗਾ ਅਤੇ ਕੰਮ ਕਰਦੇ ਮੁਲਾਜਮਾਂ ਨੂੰ ਬੇਰੁਜਗਾਰ ਨੀ ਹੋਣ ਦੇਵਾਗਾ ਪਰ ਇਸ ਦੇ ਉਲਟ ਉਸ ਨੇ ਥਰਮਲ ਬੰਦ ਕਰਕੇ ਮੁਲਾਜਮਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ।ਵੋਟਾਂ ਤੋ ਪਹਿਲਾ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਾਸੀਆਂ ਨਾਲ ਹੋਰ ਵੀ ਬਹੁਤ ਵਾਅਦੇ ਕੀਤੇ ਸਨ।ਉਹਨਾ ਨੂੰ ਪੂਰਾ ਨਹੀ ਕਰ ਸਕਿਆ ਇਸ ਕਾਰਨ ਇਸ ਦੇ ਵੋਟ ਆਧਾਰ ਨੂੰ ਖੋਰਾ ਲੱਗ ਸਕਦਾ ਹੈ।ਇਸੇ ਕਾਰਨ ਕਰਕੇ ਹੀ ਬੀਬੀ ਬਾਦਲ ਦੇ ਬਰਾਬਰ ਖੜੇ ਹੋਣ ਤੋ ਕੰਨੀ ਕਤਰਾਵੇਗਾ।
? ਟਕਸਾਲੀ ਤੇ ਆਮ ਆਦਮੀ ਪਾਰਟੀ ਗੱਠਜੋੜ ਵੱਲੋ ਖੜ੍ਹੇ ਕੀਤੇ ਉਮੀਦਵਾਰ ਦਾ ਸ਼੍ਰੋਮਣੀ ਅਕਾਲੀ ਦਲ ਤੇ ਉਮੀਦਵਾਰ ਲਈ ਖਤਰਾ ਮੰਨਦੇ ਹੋ?
– ਜਦੋ ਪਿਛਲ਼ੀਆ ਲੋਕ ਸਭਾ ਚੋਣਾ ਵੇਲੇ ਜਦੋ ਆਮ ਆਦਮੀ ਪਾਰਟੀ ਦੀ ਪੂਰੀ ਚੜ੍ਹਤ ਸੀ ਤਾ ਉਸ ਵਖਤ ਵੀ ਬਠਿੰਡਾ ਲੋਕ ਸਭਾ ਸੀਟ ਤੋ ਸਿਰਫ 80000 ਹਜ਼ਾਰ ਵੋਟ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੈ ਕੇ ਗਿਆ ਸੀ।ਜਦੋ ਕਿ ਹੁਣ ਝਾੜੂ ਪੂਰੀ ਤਰ੍ਹਾਂ ਖਿਲਰ ਗਿਆ ਹੈ ਤੇ ਪਾਰਟੀ ਕਈ ਧੜਿਆਂ ਵਿੱਚ ਵੰਡੀ ਗਈ ਹੈ,ਹੁਣ ਆਮ ਆਦਮੀ ਪਾਰਟੀ ਦਾ ਭੂਤ ਲੋਕਾ ਦੇ ਸਿਰ ਤੋ ਲੱਥ ਚੁੱਕਾ ਹੈ ਹੁਣ ਇਹਨਾ ਦਾ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀ ਬਚਾ ਸਕੇਗਾ।
– ਗੁਰਮੀਤ ਸੇਮਾ, ਚਰਨਜੀਤ ਸਿੰਘ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ’ ਨਥਾਣਾ
ਸੰਪਰਕ : 98722-00119, 99156-13844