May 15, 2026 6:04 pm

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਨੀਲੇ ਰੰਗ ਦਾ ਖ਼ਾਲਸਾਈ ਝੰਡਾ ਬਖ਼ਸਿਆ: ਪ੍ਰਿੰ. ਤਰਸਿੱਕਾ

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨੀਲੇ ਰੰਗ ਦਾ ਖਾਲਸਾਈ ਝੰਡਾ ਬਖ਼ਸਿਆ,ਜੋ ਆਸਮਾਨ ਤੇ ਸਮੁੰਦਰ ਦੇ ਨੀਲੇ ਰੰਗ ਵਾਂਗ ਬਹੁਤ ਡੂਘੇ ਅਰਥ ਰੱਖਦਾ ਭਾਵ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹ ਖਾਲਸਾਈ ਝੰਡਾ ਨੀਲੇ ਰੰਗ ਦਾ ਹੈ ਪਰ ਪਿਛੱਲੇ ਕੁੱਝ ਸਾਲਾਂ ਵਿੱਚ ਸਿੱਖ ਸਮਾਜ ਨੂੰ ਭੁੱਲੇਖਾ ਪਾਉਣ ਲਈ ਕੇਸ਼ਰੀ ਰੰਗ ਨੂੰ ਹੀ ਪੇਸ਼ ਕੀਤਾ ਗਿਆ ਤੇ ਬਹੁਤ ਸਾਰੇ ਸਿੱਖ ਇਸ ਰੰਗ ਨੂੰ ਹੀ ਖਾਲਸਾਈ ਝੰਡਾ ਸਮਝ ਬੈਠੇ ਤੇ ਹੁਣ ਦੁਬਾਰਾ ਸਿੱਖ ਕੌਮ ਆਪਣੇ ਗੁਰੂਦੁਆਰਾ ਸਾਹਿਬ ਵਿੱਚ ਨੀਲੇ ਰੰਗ ਦਾ ਖਾਲਸਾਈ ਝੰਡਾ ਲਹਿਰਾਉਣ ਲੱਗ ਪਈਜਿਸ ਦਾ ਅਸਰ ਛੇਤੀ ਹੀ ਪੂਰੀ ਸਿੱਖਖ ਕੌਮ ਅੰਦਰ ਵੇਖਣ ਨੂੰ ਮਿਲੇਗਾ ਇਹ ਸ਼ਬਦ ਪੰਜਾਬ ਦੀ ਨਾਮਵਰ ਸਮਾਜ ਸੇਵੀ ਸਖ਼ਸੀਅਤ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਅਯੋਕੇ ਪਾਕਿਸਤਾਨ ਤੋਂ ਲੈ ਕੇ ਕਾਬਲ ਅਫਗਾਨਿਸਤਾਨ ਤੱਕ 1839 ਤੱਕ ਖਾਲਸਾਈ ਨੀਲੇ ਰੰਗ ਦਾ ਝੰਡਾ ਹਵਾ ਵਿੱਚ ਬੜੀ ਆਨ ਸ਼ਾਨ ਨਾਲ ਲਹਿਰਾਉਣ ਵਾਲੀ ਸਿੱਖ ਕੌਮ,ਅੱਜ ਕੁੱਝ ਸਾਲਾਂ ਬਾਅਦ ਵਿੱਚ ਆਪਸ ਵਿੱਚ ਹੀ ਪੰਜਾਬ ਅੰਦਰ ਇੱਕ ਦੂਸਰੇ ਨੂੰ ਖ਼ਤਮ ਕਰਨ ਵਿੱਚ ਲੱਗੀ ਹੋਈ ਨਜ਼ਰੀ ਪੈ ਰਹੀ,ਅੱਜ ਬਹੁਤ ਸਾਰੇ ਸਿੱਖ ਵੋਟਾਂ ਦੇ ਬਾਦਲੇ ਆਪਸ਼ ਵਿੱਚ ਪਰਚੋ ਪਰਚੀ ਹੋ ਰਹੇ ਤੇ ਆਪਣੀ ਸਾਰੀ ਸ਼ਕਤੀ ਇੱਕ ਦੂਸਰੇ ਨੂੰ ਦੁਬਾਉਣ ਵਿੱਚ ਵਿਅਰਥ ਗੁਵਾਹ ਰਹੇ ਜੋ ਸਿੱ ਕੌਮ ਲਈ ਬਹੁਤ ਹੀ ਦੁੱਖਦਾਈ ਗੱਲ ਹੈ। ਸਿੱਖ ਰਾਜ ਦੇ ਥੰਮ੍ਹ ਤੇ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਬਹਾਦਰੀ ਤੇ ਯੋਗਤਾ ਤੋਂ ਦੁਸਮਣ ਥੱਰ ਥੱਰ ਕੰਬਦੇ ਸਨ,ਇਸੇ ਕਰਕੇ ਖਾਲਸਾ ਰਾਜ ਦੀਆਂ ਸਰਹੱਦਾਂ ਚੀਨ ਤੇ ਅਫਗਾਨਿਸ਼ਤਾਨ ਤੱਕ ਫੈਲ ਗਈਆਂ ਸਨ ਤੇ ਖਾਲਸਾ ਰਾਜ ਦਾ ਝੰਡਾ ਜ਼ਮਰੌਦ ਦੇ ਕਿਲੇ ਤੇ ਝੂਲਦਾ ਪਿਆ ਸੀ,ਜਿਸ ਉਪਰ ਅੱਜ ਵੀ ਸਿੱਖ ਕੌਮ ਪੂਰੀ ਤਰ੍ਹਾਂ ਮਾਣ ਮਹਿਸ਼ੂਸ ਕਰਦੀ ਤੇ ਹਮੇਸ਼ਾਂ ਕਰਦੀ ਰਹੇਗੀ,ਅੱਜ ਸਿੱਖ ਕੌਮ ਵਿੱਚ ਬਹੁਤ ਸਾਰੇ ਸਿਆਸੀ ਲੋਕ ਆਪਣੀ ਕੁਰਸ਼ੀ ਦੀ ਖ਼ਾਤਰ ਸਿੱਖ ਸਮਾਜ ਨੂੰ ਵੰਡਣ ਵਿੱਚ ਲੱਗੇ ਹੋਏ ਤੇ ਬਹੁਤ ਸਾਰੇ ਲੋਕ ਆਪਣਾ ਇਤਿਹਾਸ ਹੀ ਭੁੱਲ ਬੈਠੇ ਤੇ ਆਪਣੀ ਆਨ ਸ਼ਾਨ ਸਰਦਾਰੀ ਤੋਂ ਦੂਰ ਹੋ ਕੇ ਨਸ਼ਿਆਂ, ਅਸ਼ਲੀਲ ਗੀਤਾਂ,ਅਨਪੜ੍ਹਤਾ,ਫੁਕਰੇ ਕੰਮਾਂ ਰਾਹੀ ਆਪਣੀ ਨਸ਼ਲਕੁੱਸ਼ੀ ਕਰ ਰਹੇ,ਜਿਸ ਵੱਲ ਹਰੇਕ ਜਾਗਦੇ ਪੰਜਾਬੀ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਰੋਕਿਆ ਜਾ ਸਕੇ।
– ਵਰੁਣ ਸੋਨੀ
ਪੱਤਰਕਾਰ ‘ਪੰਜਾਬ ਟਾਇਮਜ਼’ ਜੰਡਿਆਲਾ ਗੁਰੂ

Send this to a friend