ਅੰਮਰਿਤਸਰ- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰ ਸੁਖਬਿੰਦਰ ਸਿੰਘ ਸਰਕਾਰੀਆ ਜੀ ਦੀ ਵਿਸ਼ੇਸ਼ ਉਪਰਾਲੇ ਸਦਕਾ ਬੀਤੇ ਦਿਨੀਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਲਕਾ ਰਾਜਾਸਾਂਸੀ ਵਿਚ ਲੋਪੋਕੇ ਨੂੰ ਸਬ ਡਵੀਜ਼ਨ ਅਤੇ ਚੋਗਾਵਾਂ ਵਿਖੇ ਲੜਕੀਆਂ ਦਾ ਸਰਕਾਰੀ ਕਾਲਜ ਬਨਾਉਣ ਦਾ ਐਲਾਨ ਕਰਨ ਤੇ ਜ਼ਿਲਾ ਕਾਂਗਰਸ ਕਮੇਟੀ ਅੰਮਰਿਤਸਰ ਦਿਹਾਤੀ ਦੇ ਮੀਤ ਪਰਧਾਨ ਅਮਨਦੀਪ ਸਿੰਘ ਕਕੜ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਜੀ ਦਾ ਧੰਨਵਾਦ ਕੀਤਾ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਕੜ ਨੇ ਕਿਹਾ ਕਿ ਕੈਬਨਿਟ ਮੰਤਰੀ ਸਰ ਸੁਖਬਿੰਦਰ ਸਿੰਘ ਸਰਕਾਰੀਆ ਜੀ ਨੇ ਅਜ ਤਕ ਜੋ ਕਿਹਾ ਕਰਕੇ ਵਿਖਾਇਆ ਹੈ। ਮੰਤਰੀ ਸਾਹਬ ਨੇ ਪਿਛਲੀ ਕਾਂਗਰਸ ਸਰਕਾਰ ਸਮੇਂ ਮੰਡੀ ਬੋਰਡ ਦੇ ਚੇਅਰਮੈਨ ਬਣਨ ਤੇ ਹਲਕੇ ਵਿਚ ਬਿਨਾਂ ਕਿਸੇ ਪਖਪਾਤ ਦੇ ਸੜਕਾਂ ਦਾ ਜਾਲ ਵਿਛਾ ਦਿਤਾ ਸੀ, ਜਿਸ ਨੂੰ ਜਨਤਾ ਅਜੇ ਤਕ ਨਹੀਂ ਭੁਲੀ। ਉਨਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੰਤਰੀ ਜੀ ਨੇ ਹਲਕੇ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਹਲਕੇ ਵਿਚ ਲੜਕੀਆਂ ਦਾ ਇਕ ਸਰਕਾਰੀ ਕਾਲਜ ਜਰੂਰ ਬਨਾਉਣਗੇ,ਅਜ ਉਨਾਂ ਆਪਣਾ ਇਹ ਵਾਅਦਾ ਵੀ ਪੂਰਾ ਕਰ ਦਿਤਾ। ਕਕੜ ਨੇ ਕਿਹਾ ਕਿ ਸੜਕਾਂ ਦਾ ਜਾਲ ਵਿਛਾਉਣ ਤੇ ਹਲਕੇ ਦੀ ਜਨਤਾ ਨੇ ਉਨਹਾਂ ਨੂੰ 3 ਵਾਰ ਵਿਧਾਇਕ ਬਣਾਇਆ, ਹੁਣ ਉਨਹਾਂ ਵਲੋਂ ਹਲਕੇ ਦੇ ਕਰਵਾਏ ਇਹ ਦੋ ਕੰਮ ਜਿੰਨਾ ਦੀ ਹਲਕਾ ਵਾਸੀਆਂ ਨੂੰ ਬੜੀ ਜਰੂਰਤ ਸੀ, ਆਪਣੀ ਜਿਤ ਤੇ ਪਕੀ ਮੋਹਰ ਲਵਾ ਲਈ ਹੈ। ਉਨਹਾਂ ਕਿਹਾ ਕਿ ਸਰਹਦੀ ਇਲਾਕਾ ਹੋਣ ਕਾਰਨ ਅਤੇ ਨਜ਼ਦੀਕ ਕੋਈ ਕਾਲਜ ਨਾ ਹੋਣ ਕਾਰਨ ਲੜਕੀਆਂ 10+2 ਕਰਕੇ ਮਜਬੂਰਨ ਘਰ ਬੈਠ ਜਾਂਦੀਆਂ ਸਨ। ਸਰਕਾਰੀ ਕਾਲਜ ਬਣਨ ਨਾਲ ਉਹ ਲੜਕੀਆਂ ਵੀ ਪੜਕੇ ਕੁਝ ਬਣ ਸਕਣਗੀਆਂ। ਅਜਨਾਲਾ ਤਹਿਸੀਲ ਦੂਰ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਸੀ, ਹੁਣ ਲੋਪੋਕੇ ਸਬ ਡਵੀਜ਼ਨ ਬਣਨ ਨਾਲ ਉਨਹਾਂ ਦੀ ਸਮਸਿਆ ਹਲ ਹੋ ਜਾਵੇਗੀ। ਉਨਹਾਂ ਕਿਹਾ ਕਿ ਸਬ ਡਵੀਜ਼ਨ ਅਤੇ ਸਰਕਾਰੀ ਕਾਲਜ ਮਨਜੂਰ ਹੋਣ ਕਰਕੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਘਰ -ਘਰ ਕੈਬਨਿਟ ਮੰਤਰੀ ਸਰ ਸੁਖਬਿੰਦਰ ਸਿੰਘ ਸਰਕਾਰੀਆ ਜੀ ਦੀਆਂ ਸਿਫਤਾਂ ਹੋ ਰਹੀਆਂ ਹਨ। ਕਕੜ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਹਲਕੇ ਦਾ ਸਰਵਨਾਸ਼ ਕਰਕੇ ਰਖ ਦਿਤਾ ਸੀ। ਲੋਪੋਕੇ ਬਣੇ ਮੇਵਾ ਸਿੰਘ ਖੇਡ ਸਟੇਡੀਅਮ ਨੂੰ ਨਸ਼ਈਆਂ ਦਾ ਅਡਾ ਬਣਾਕੇ ਰਖ ਦਿਤਾ ਸੀ, ਜਿਸ ਕਾਰਨ ਨੌਜਵਾਨ ਵਰਗ ਵਡੀ ਗਿਣਤੀ ਵਿਚ ਨਸ਼ੇ ਦਾ ਆਦੀ ਹੋ ਗਿਆ ਸੀ। ਉਨਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਤਾਂ ਸ਼ਹੀਦ ਮੇਵਾ ਸਿੰਘ ਜੀ ਦੀ ਸ਼ਹਾਦਤ ਵੀ ਰੋਲਕੇ ਰਖ ਦਿਤੀ ਸੀ। ਉਨਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਕੈਬਨਿਟ ਮੰਤਰੀ ਸਰ ਸੁਖਬਿੰਦਰ ਸਿੰਘ ਜੀ ਨੇ ਇਸ ਸਟੇਡੀਅਮ ਦੀ ਕਾਇਆ ਹੀ ਪਲਟ ਦਿਤੀ। ਹੁਣ ਏਥੇ ਹਰ ਸਾਲ ਮੰਤਰੀ ਜੀ ਵਲੋਂ ਖੇਡਾਂ ਕਰਵਾਈਆਂ ਜਾਂਦੀਆਂ ਹਨ। ਉਨਹਾਂ ਕਿਹਾ ਕਿ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸਰ ਸੁਖਬਿੰਦਰ ਸਿੰਘ ਸਰਕਾਰੀਆ ਜੀ ਦੇ ਯਤਨਾਂ ਸਦਕਾ ਪੂਰੇ ਪੰਜਾਬ ਵਿਚ ਇਕ ਨਮੂਨੇ ਦਾ ਹਲਕਾ ਬਣੇਗਾ। ਇਸ ਮੌਕੇ ਉਨਹਾਂ ਨਾਲ ਕਸ਼ਮੀਰ ਸਿੰਘ ਖਿਆਲਾ ਚੇਅਰਮੈਨ ਪੰਜਾਬ ਸਪੋਰਟਸ ਸੈਲ, ਬੂਆ ਸਿੰਘ ਸੰਧੂ ਓ ਐਸ ਡੀ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਐਡਵੋਕੇਟ ਕਸ਼ਮੀਰ ਸਿੰਘ ਬੁਟਰ, ਗੈਵੀ ਸਰਪੰਚ ਪਰੀਤ ਨਗਰ, ਸਰਪੰਚ ਜਸਕਰਨ ਸਿੰਘ ਲੋਪੋਕੇ, ਸਰਪੰਚ ਮੇਜਰ ਸਿੰਘ ਕਕੜ, ਸਰਪੰਚ ਦਲਜੀਤ ਸਿੰਘ ਰਾਣੀਆਂ, ਸਰਪੰਚ ਨਿਸ਼ਾਨ ਸਿੰਘ ਮੰਝ, ਬਲਦੇਵ ਸਿੰਘ ਮੈਂਬਰ ਬਲਾਕ ਸੰਮਤੀ, ਸਰਪੰਚ ਸ਼ਮਸ਼ੇਰ ਸਾਰੰਗੜਾ,ਗੁਰਦੇਵ ਸਿੰਘ ਸ਼ਹੂਰਾ ਮੈਂਬਰ ਜ਼ਿਲਹਾ ਪਰੀਸ਼ਦ, ਸਰਪੰਚ ਸ਼ਮਸ਼ੇਰ ਸਿੰਘ ਸ਼ਹੂਰਾ, ਸਰਪੰਚ ਸੋਨੂੰ ਮੁਧ, ਸਰਪੰਚ ਬੀਬੀ ਬਲਵਿੰਦਰ ਕੌਰ ਚਕ ਮਿਸ਼ਰੀ ਖਾਂ, ਸਰਪੰਚ ਹਰਪਾਲ ਸਿੰਘ ਮਾਲਾਕੀੜੀ, ਸਰਪੰਚ ਦੂਲਾ ਸਿੰਘ, ਫਤਿਹ ਸਿੰਘ ਛਿਡਣ, ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਕੁਲਦੀਪ ਸਿੰਘ ਚੋਗਾਵਾਂ, ਸਰਪੰਚ ਭਗਵੰਤ ਸਿੰਘ ਠਠੀ, ਬਲਵਿੰਦਰ ਸਿੰਘ ਧਾਰੀਵਾਲ, ਸਰਪੰਚ ਰੇਸ਼ਮ ਸਿੰਘ ਬਚੀਵਿੰਡ, ਸਰਪੰਚ ਸਰਤਾਜ ਸਿੰਘ ਖਿਆਲਾ, ਸਰਪੰਚ ਜਗਤਾਰ ਸਿੰਘ ਮੌਕੇ, ਲਖਵਿੰਦਰ ਸਿੰਘ ਭਿਟੇਵਢ, ਮਨਪਰੀਤ ਸਿੰਘ ਭਿਟੇਵਢ, ਸਰਪੰਚ ਬਾਵਾ ਸਿੰਘ ਖਿਆਲਾ, ਸੁਖਦੇਵ ਸਿੰਘ ਲੋਧੀਗੁਜਰ, ਗੁਰਪਰੀਤ ਸਿੰਘ ਪੰਜੂ ਰਾਏ, ਸਰਪੰਚ ਪਰਗਟ ਸਿੰਘ ਬਰਾੜ ਆਦਿ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ