May 15, 2026 8:10 am

ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਜੱਥੇ ਦਾ ਜੀ.ਐਨ.ਈ. ਵਿਖੇ ਪੁੱਜਣ ’ਤੇ ਨਿੱਘਾ ਸਵਾਗਤ

ਲੁਧਿਆਣਾ- ਦੇਸ਼ ਦੇ ਵੱਖ-ਵੱਖ ਰਾਜਾ ਵਿੱਚ ਵੱਸਦੇ ਸਿਕਲੀਗਰ ’ਤੇ ਵਣਜਾਰ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜਨ ਦੇ ਲਈ ਅਤੇ ਉਹਨਾਂ ਨੂੰ ਨਿਸ਼ਕਾਮ ਰੂਪ ’ਚ ਪੰਜਾਬ ਤੇ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਡਉਣ ਦਾ ਜੋ ਉਪਰਾਲਾ ਸ਼ਰੋਮਣੀ ਗੁਰਦਆਰਾ ਪਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸਿੱਖ ਕੌਂਸਿਲ ਆਫ ਸਕਾਟਲੈਂਡ ਦੇ ਉਦਮੀ ਵੀਰਾਂ ਵੱਲੋਂ ਕੀਤਾ ਗਿਆ । ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ । ਇਨਹਾਂ ਸ਼ਬਦਾਂ ਦਾ ਪਰਗਟਾਵਾ ਜੱਥੇਦਾਰ ਹਰਪਾਲ ਸਿੰਘ ਜੱਲਹਾ ਸਾਬਕਾ ਜੂਨੀਅਰ ਮੀਤ ਪਰਧਾਨ ਸਰੋਮਣੀ ਕਮੇਟੀ ਨੇ ਸਥਾਨਕ ਜੀ.ਐਨ.ਈ. ਕਾਲਜ ਵਿਖੇ ਸਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਕੋਂਸਿਲ ਆਫ ਸਕਾਟਲੈਂਡ ਦੇ ਵੱਲੋਂ ਆਯੋਜਿਤ ਕੀਤੀ ਗਈ ਧਾਰਮਿਕ ਅਸਥਾਨਾਂ ਦੀ ਯਾਤਰਾ ਵਿੱਚ ਸ਼ਾਮਿਲ ਸਿਕਲੀਗਰ ’ਤੇ ਵਣਜਾਰੇ ਸਿੱਖਾਂ ਦੇ ਨਿੱਘੇ ਸਵਾਗਤ ਲਈ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆ ਪਰਮੁੱਖ ਸ਼ਖਸੀਅਤਾਂ ਅਤੇ ਜੀ.ਐਨ.ਈ. ਕਾਲਜ ਦੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆ ਹੋਇਆਂ ਕੀਤਾ । ਉਨਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਕਤ ਸੰਸਥਾ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਗਰੀਬ ਬੱਚਿਆ ਨੂੰ ਨਿਸ਼ਕਾਮ ਰੂਪ ’ਚ ਉਚ ਦਰਜੇ ਦੀ ਪੜਾਈ ਕਰਵਾੳਣ ਅਤੇ ਰੋਜ਼ਗਾਰ ਦੇਣ ਦਾ ਜੋ ਬੀੜਾ ਚੁੱਕਿਆ ਹੈ । ਉਸ ਤੋਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾ ਨੂੰ ਸੇਧ ਲੈਣ ਦੀ ਲੋੜ ਹੈ । ਇਸ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਸਿੱਖ ਕੋਂਸਿਲ ਆਫ ਸਕਾਟਲੈਂਡ ਦੇ ਪਰਮੁੱਖ ਅਹੁੱਦੇਦਾਰ ਸ. ਗੁਰਦੀਪ ਸਿੰਘ ਸਮਰਾ ਨੇ ਆਪਣੀ ਪਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਗੁਰਬੱਤ ਦਾ ਸ਼ਿਕਾਰ ਹੋਏ ਸਿਕਲੀਗਰ ਅਤੇ ਵਣਜਾਰਿਆਂ ਨੂੰ ਮੁੜ ਪੰਥ ਦੀ ਮੁੱਖ ਧਾਰਾ ਨਾਲ ਜੋੜਨਾ, ਜੀਵਨ ਪੱਧਰ ਉਪਰ ਚੁੱਕਣਾ ਅਤੇ ਉਨਹਾਂ ਦੇ ਕਲਿਆਣ ਹਿੱਤ ਬੱਚਿਆਂ ਨੂੰ ਉਚ ਪੱਧਰ ਦੀ ਸਿੱਖਿਆਂ ਦਿਵਾਉਣ ਹੈ ਤਾਂ ਕਿ ਸਿੱਖ ਕੌਮ ਦੇ ਭੁੱਲੇ ਵਿਸਰੇ ਵੀਰ ਸਮੇਂ ਦੇ ਹਾਣੀ ਬਣ ਸਕਣ । ਉਹਨਾਂ ਨੇ ਇਹ ਵੀ ਕਿਹਾ ਕਿ ਇਸੇ ਮਿਸ਼ਨ ਦੀ ਪਰਾਪਤੀ ਲਈ ਸਾਡੀ ਸੰਸਥਾ ਵੱਲੋਂ ਮੱਧ ਪਰਦੇਸ਼ ਦੇ ਵੱਖ ਵੱਖ ਇਲਾਕਿਆ ਅੰਦਰ ਸਿਕਲੀਗਰਾਂ ਦੀਆਂ ਬੱਚੀਆਂ ਨੂੰ ਸਿਲਾਈ ਤੇ ਕਢਾਈ ਦੀ ਸਿਖਲਾਈ ਦੇਣ ਹਿੱਤ ਕਈ ਸਿਲਾਈ ਸੈਂਟਰ ਵੀ ਖੋਹਲੇ ਗਏ ਹਨ ਤਾਂ ਕਿ ਉਹ ਆਪਣੇ ਆਪ ਵਿੱਚ ਆਤਮ ਨਿਰਭਰ ਹੋ ਸਕਣ । ਸ. ਸਮਰਾ ਨੇ ਸਮੁੱਚੀ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਮੋਢੀ ਸਾਹਿਬ ਸਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਕ ਹੋ ਸਕਦਾ ਹੈ । ਜੇਕਰ ਅਸੀ ਗੁਰੂ ਨਾਨਕ ਦੇ ਸਿੱਖ ਅਖਵਾਉਣ ’ਚ ਫਖਰ ਮਹਿਸੂਸ ਕਰਨ ਵਾਲੇ ਸਿਕਲੀਗਰਾ, ਵਣਜਾਰਿਆਂ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਕਬੀਲਿਆਂ ਦੇ ਵਿਅਕਤੀਆਂ ਨੂੰ ਆਪਣੇ ਕਲੇਵੇ ਵਿੱਚ ਲੈ ਕੇ ਸੱਚੇ ਦਿੱਲੋਂ ਉਨਹਾਂ ਦੀ ਮਦਦ ਕਰਾਂਗੇ । ਉਨਹਾਂ ਨੇ ਧਾਰਮਿਕ ਅਸਥਾਨਾਂ ਦੀ ਯਾਤਰਾ ਨੂੰ ਸਫਲ ਕਰਨ ਲਈ ਸਰੋਮਣੀ ਗੁ: ਪਰਬੰਧਕ ਕਮੇਟੀ ਦੇ ਪਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਲਕੇ ਦੇ ਸਮੂਹ ਸਰੋਮਣੀ ਕਮੇਟੀ ਮੈਂਬਰ, ਗੁਰਦੁਆਰਾ ਸਰੀ ਮੰਜੀ ਸਾਹਿਬ ਆਲਮਗੀਰ ਦੇ ਮੈਨੇਜਰ ਸ. ਰੇਸ਼ਮ ਸਿੰਘ, ਜੀ.ਐਨ.ਈ. ਕਾਲਜ ਦੇ ਪਰਿੰ. ਡਾ. ਸਹਿਜਪਾਲ ਸਿੰਘ, ਗੁਰੂ ਅੰਗਦ ਦੇਵ ਵੈਲਫੇਅਰ ਐਡ ਭਲਾਈ ਕੌਂਸਲ ਦੇ ਪਰਮੁੱਖ ਸ. ਦਰਸ਼ਨ ਸਿੰਘ ਪਲਾਈ ਕਿੰਗ, ਸ. ਚਰਨਜੀਤ ਸਿੰਘ (ਪੀ.ਐਨ.ਬੀ), ਸ. ਸੁਖਦੇਵ ਸਿੰਘ, ਸੀਨੀਅਰ ਅਕਾਲੀ ਆਗੂ ਸ. ਜਗਬੀਰ ਸਿੰਘ ਸੋਖੀ, ਮਾਸਟਰ ਰਣਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ । ਸਮਾਗਮ ਦੌਰਾਨ ਸ. ਜਗਬੀਰ ਸਿੰਘ ਸੋਖੀ, ਸ. ਚਰਨਜੀਤ ਸਿੰਘ ਤੇ ਸਿੱਖ ਕੋਂਸਿਲ ਆਫ ਸਕਾਟਲੈਂਡ ਦੇ ਪਰਮੁੱਖ ਸ. ਸੁਲੱਖਣ ਸਿੰਘ ਤੇ ਸ. ਸੁਖਦੇਵ ਸਿੰਘ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਨਾਲ ਕੀਤੀ । ਇਸ ਤੋਂ ਪਹਿਲਾ ਜੀ.ਐਨ.ਈ. ਕਾਲਜ ਲੁਧਿਆਣਾ ਦੇ ਪਰਿੰ. ਡਾ. ਸਹਿਜਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਮੁੱਚੇ ਸਟਾਫ ਮੈਂਬਰਾਂ ਵੱਲੋਂ ਯਾਤਰਾ ਵਿੱਚ ਸ਼ਾਮਿਲ ਸਿਕਲੀਗਰ ਤੇ ਵਣਜਾਰੇ ਸਿੱਖਾਂ ਦਾ ਕਾਲਜ ਕੈਂਪਸ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿੱਖ ਕੋਂਸਿਲ ਆਫ ਸਕਾਟਲੈਂਡ ਦੇ ਸਮੂਹ ਅਹੁੱਦਦਾਰਾਂ ਨੂੰ ਸਨਮਾਨ ਚਿੰਨਹ ਭੇਟ ਕਰਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਸ. ਵਿਜੈ ਪਾਲ ਸਿੰਘ, ਸ. ਇੰਦਰਜੀਤ ਸਿੰਘ, ਸ. ਤਰਨਦੀਪ ਸਿੰਘ ਸੰਧਰ, ਬੀਬੀ ਰਵਿੰਦਰ ਕੌਰ, ਜਗਜੀਤ ਸਿੰਘ ਸੰਤ, ਮਨਪਰੀਤ ਸਿੰਘ ਮਨੀ ਨੇ ਸਾਂਝੇ ਰੂਪ ਵਿੱਚ ਸਿਕਲੀਗਰ ਤੇ ਵਣਜਾਰੇ ਸਿੱਖਾਂ ਨੂੰ 550 ਸਾਲਾ ਪਰਕਾਸ਼ ਪੁਰਬ ਦੇ ਯਾਦਗਾਰੀ ਮੈਡਲ ਵੀ ਭੇਟ ਕੀਤੇ।

Send this to a friend