ਬਰਨਾਲਾ- ਸ਼ਹਿਰ ਬਰਨਾਲਾ ਦੀ ਜੇਕਰ ਗੱਲ ਕਰੀਏ ਤਾਂ ਇਸ ਸ਼ਹਿਰ ਨੂੰ ਹਰ ਆਮ ਅਤੇ ਖਾਸ ਜਾਣਦਾ ਹੈ। ਉਥੇ ਜੇਕਰ ਸ਼ਹਿਰ ਵਿੱਚ ਕਰਾਇਮ ਦੀ ਗੱਲ ਕਰੀਏ ਤਾਂ ਜਦੋਂ ਦੇ ਜ਼ਿਲਹਾ ਬਰਨਾਲਾ ਵਿੱਚ ਐਸ.ਐਸ.ਪੀ.ਸ. ਹਰਜੀਤ ਸਿੰਘ ਆਈ.ਪੀ.ਐਸ.ਆਏ ਹਨ ਉਨਹਾਂ ਵੱਲੋਂ ਕਰਾਇਮ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਸ ਵਿੱਚ ਉਨਹਾਂ ਨੂੰ ਵੱਡੀ ਸਫ਼ਲਤਾ ਪਰਾਪਤ ਹੋ ਰਹੀ ਹੈ। ਜ਼ਿਲਹਾ ਬਰਨਾਲਾ ਪੁਲਿਸ ਦੇ ਅੰਡਰ ਹਨ ਕੁੱਲ 11 ਥਾਣੇ ਹਨ। ਉਥੇ ਹੀ ਇੱਕ ਸੀ.ਆਈ.ਏ.ਸਟਾਫ਼ ਜ਼ਿਲਹਾ ਦਾ ਵੱਖਰੇ ਥਾਣੇ ਦਾ ਰੂਪ ਨਿਭਾ ਰਹੀ ਹੈ। ਜਿੰਨਹਾਂ ਦੇ ਮੁਖੀਆਂ ਵੱਲੋਂ ਜ਼ਿਲਹੇ ਵਿੱਚੋਂ ਕਰਾਇਮ ਅਤੇ ਨਸ਼ਾਖੋਰੀ ਨੂੰ ਖਤਮ ਕਰਨ ਲਈ ਅਣਥਕ ਮਿਹਨਤਾਂ ਕੀਤੀਆਂ ਜਾ ਰਹੀਆਂ ਹਨ।
ਸ਼ਹਿਰ ’ਚ ਲੱਗੇ ਹਨ ਸੀ.ਸੀ.ਟੀ. ਵੀ.ਕੈਮਰੇ- ਸ਼ਹਿਰ ਬਰਨਾਲਾ ਵਿੱਚ ਲੋਕ ਸਭਾ ਸੰਗਰੂਰ ਤੋਂ ਐਮ.ਪੀ.ਭਗਵੰਤ ਮਾਨ ਵੱਲੋਂ ਆਪਣੇ ਕੋਟੇ ’ਚੋਂ 15 ਲੱਖ ਦੀ ਗਰਾਟ ਦੇ ਕੇ ਪੂਰੇ ਸ਼ਹਿਰ ਵਿੱਚ 51 ਕੈਮਰੇ ਲਗਵਾਏ ਗਏ ਹਨ, ਜੋਕਿ ਸ਼ਹਿਰ ਵਿੱਚ ਪੁਲਿਸ ਦੀ ਤੀਸਰੀ ਅੱਖ ਦਾ ਕੰਮ ਕਰਦੇ ਹਨ। ਜਿੰਨਹਾ ਦਾ ਪੂਰਾ ਕੰਟਰੋਲ ਐਸ.ਐਸ.ਪੀ.ਦਫ਼ਤਰ ਬਣਿਆ ਹੋਇਆ ਹੈ। ਜਦੋਂ ਦੇ ਸ਼ਹਿਰ ਵਿੱਚ ਕੈਮਰੇ ਲੱਗੇ ਹਨ, ਉਦੋਂ ਦੀਆਂ ਸ਼ਹਿਰ ਵਿੱਚ ਚੋਰੀ ਅਤੇ ਲੁੱਟਪਾਟ ਦੀਆਂ ਘਟਨਾਵਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ।
ਜ਼ਿਲਹੇ ਵਿੱਚ ਤੈਨਾਤ 11 ਥਾਣਿਆ ਦੇ ਪਰਭਾਰੀਆਂ ਦਾ ਨਾਮ ’ਤੇ ਸਟੇਸ਼ਨ- ਜ਼ਿਲਹਾ ਬਰਨਾਲਾ ਦੇ ਕੁੱਲ 11 ਥਾਣਿਆਂ ਦੀ ਜੇਕਰ ਗੱਲ ਕਰੀਏ ਤਾਂ ਥਾਣਾ ਸਿਟੀ-1 ਦੇ ਵਿੱਚ ਐਸ.ਐਚ.ਓ. ਇੰਸਪੈਕਟਰ ਗੁਰਵੀਰ ਸਿੰਘ ਹਨ, ਥਾਣਾ ਸਿਟੀ-2 ਐਸ.ਆਈ.ਸਾਹਿਬ ਸਿੰਘ, ਥਾਣਾ ਸਦਰ ਦੇ ਐਸ.ਐਚ.ਓ.ਬਲਜੀਤ ਸਿੰਘ ਢਿੱਲੋਂ, ਥਾਣਾ ਧਨੌਲਾ ਵਿੱਚ ਐਸ.ਐਚ.ਓ. ਇੰਸਪੈਕਟਰ ਗੁਰਪਰਤਾਪ ਸਿੰਘ, ਥਾਣਾ ਤਪਾ ਵਿੱਚ ਸਬ ਇੰਸਪੈਕਟਰ ਪਰਿਤਪਾਲ ਸਿੰਘ, ਥਾਣਾ ਭਦੌੜ ਦੇ ਐਸ.ਐਚ.ਓ.ਸਬ ਇੰਸਪੈਕਟਰ ਹਰਸਿਮਰਨਜੀਤ ਸਿੰਘ, ਥਾਣਾ ਰੂੜੇਕੇ ਕਲਾਂ ਦੇ ਐਸ.ਐਚ. ਓ.ਇੰਸਪੈਕਟਰ ਗਮਦੂਰ ਸਿੰਘ, ਥਾਣਾ ਸ਼ਹਿਣਾ ਦੇ ਐਸ.ਐਚ. ਓ.ਸਬ ਇੰਸਪੈਕਟਰ ਤੇਜਿੰਤਰ ਸਿੰਘ, ਥਾਣਾ ਮਹਿਲ ਕਲਾਂ ਦੇ ਐਸ.ਐਚ. ਓ.ਇੰਸਪੈਕਟਰ ਸੰਜੀਵ ਸਿੰਗਲਾ, ਥਾਣਾ ਟੱਲੇਵਾਲ ਦੇ ਐਸ.ਐਚ. ਓ.ਸਬ ਇੰਸਪੈਕਟਰ ਨਰਾਇਣ ਸਿੰਘ ਅਤੇ ਥਾਣਾ ਠੁੱਲੀਵਾਲ ਵਿਖੇ ਬਤੌਰ ਇੰਸਪੈਕਟਰ ਰਣਜੀਤ ਸਿੰਘ ਐਸ.ਐਚ.ਓ. ਸੇਵਾ ਨਿਭਾ ਰਹੇ ਹਨ। ਉਥੇ ਹੀ ਇੰਨਾਂ ਥਾਣਿਆਂ ਤੋਂ ਵੱਖਰੀ ਬਣੀ ਇੱਕ ਸੀ.ਆਈ.ਏ.ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਸਮੇਤ ਹੋਰ ਵੱਡੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਜਿੱਥੇ ਇੰਨਹਾਂ ਥਾਣਿਆਂ ਵਿੱਚ ਇਹ ਐਸ.ਐਚ. ਓ.ਨਵੇਂ ਸਥਾਪਿਤ ਹੋਏ ਹਨ, ਉਥੇ ਹੀ ਇੰਨਹਾਂ ਦੀ ਅਹੁਦਿਆਂ ਤੇ ਡਿਊਟੀ ਨਿਭਾ ਚੁੱਕੇ ਅਧਿਕਾਰੀਆਂ ਵੱਲੋਂ ਵੀ ਕਰਾਇਮ ਨੂੰ ਠੱਲ ਪਾਉਣ ਲਈ ਕੜੀ ਮਿਹਨਤ ਕੀਤੀ ਗਈ ਸੀ।
ਪੁਲਿਸ ਦਾ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰਹਾਂ ਗੰਭੀਰ -ਐਸ.ਐਸ.ਪੀ. ਸ਼ਹਿਰ ਨੂੰ ਕਰਾਇਮ ਫ਼ਰੀ ਸਿਟੀ ਬਣਾਉਣ ਨੂੰ ਲੈ ਕੇ ਐਸ.ਐਸ. ਪੀ.ਸ.ਹਰਜੀਤ ਸਿੰਘ ਆਈ.ਪੀ. ਐਸ. ਨੇ ਕਿਹਾ ਕਿ ਨਸ਼ਾ ਰੋਕਣ ਲਈ ਜੋ ਮੁਹਿੰਮ ਪੰਜਾਬ ਸਰਕਾਰ ਅਤੇ ਮਾਣਯੋਗ ਡੀ.ਜੀ.ਪੀ.ਪੰਜਾਬ ਸਰੀ ਦਿਨਕਰ ਗੁਪਤਾ ਵੱਲੋਂ ਚਲਾਈ ਗਈ ਹੈ। ਉਨਹਾਂ ਦੇ ਆਦੇਸ਼ਾਂ ਅਨੁਸਾਰ ਜ਼ਿਲਹੇ ਵਿੱਚੋਂ ਕਰਾਇਮ ਫਰੀ ਜ਼ਿਲਹਾ ਬਣਾਉਣ ਲਈ ਕਈ ਥਿਊਰੀਆਂ ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜ਼ਿਲਹੇ ਦੇ ਸਾਰੇ ਹੀ ਥਾਣਿਆਂ ਦੇ ਮੁਖੀਆਂ ਵੱਲੋਂ ਦਿਨ ਰਾਤ ਇੱਕ ਕਰਕੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਲੋਕਾਂ ਦੀ ਸ਼ਿਕਾਇਤ ਸੁਣ ਕੇ ਉਨਹਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਨਾਲ ਨਾਲ ਉਨਹਾਂ ਵੱਲੋਂ ਲੋਕਾਂ ਨਾਲ ਪਬਲਿਕ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਜਿਸ ਵਿੱਚ ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਲਈ ਪਰਯੇਰਿਤ ਕੀਤਾ ਜਾਂਦਾ ਹੈ। ਉਥੇ ਹੀ ਸ਼ਿਕਾਇਤਕਰਤਾ ਦੀ ਪਹਿਚਾਣ ਪੂਰਣ ਤੋਰ ਤੇ ਗੁਪਤ ਰੱਖੀ ਜਾਂਦੀ ਹੈ। ਉਨਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰਹਾਂ ਗੰਭੀਰ ਹੈ। ਜਦੋਂ ਉਨਹਾਂ ਨੂੰ ਸ਼ਹਿਰ ਵਿੱਚ ਵਿਗੜੀ ਟਰੈਫ਼ਿਕ ਦੀ ਸਮੱਸਿਆ ਸਬੰਧੀ ਪੁੱਛਿਆ ਤਾਂ ਉਨਹਾਂ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਉਨਹਾਂ ਵੱਲੋਂ ਠੋਸ ਨੀਤੀ ਬਣਾਈ ਜਾ ਰਹੀ ਹੈ। ਟਰੈਫ਼ਿਕ ਸਮੱਸਿਆ ਦਾ ਹੱਲ ਵੀ ਜਲਦ ਹੀ ਕਰ ਦਿੱਤਾ ਜਾਵੇਗਾ।