May 15, 2026 5:27 am

ਪੰਜਾਬੀ ਸਿਨੇਮਾ ਦੀ ਮਾਣਮੱਤੀ ਹਸਤਾਖਰ: ਗੁਰਪ੍ਰੀਤ ਭੰਗੂ

ਮੈਡਮ ਗੁਰਪ੍ਰੀਤ ਭੰਗੂ ਨਾਲ ਮੇਰਾ ਵਾਸਤਾ ਲਗਭਗ ਵੀਹ ਸਾਲ ਪੁਰਾਣਾ ਹੈ ਜਦੋਂ ਅਸੀਂ ਇਕ ਰੰਗਮੰਚ ਸੰਸਥਾ ਵਲੋਂ ਪੂਰੇ ਪੰਜਾਬ ਵਿਚ ਲੋਕ ਪਖੀ ਨਾਟਕਾਂ ਰਾਹੀਂ ਇਨਕਲਾਬ ਦਾ ਹੋਕਾ ਦੇਣ ਜਾਂਦੇ ਹੁੰਦੇ ਸੀ ,ਕੁਝ ਕੁ ਸਮਾਂ ਮੈਂ ਉਹਨਾਂ ਨਾਲ ਨਾਟਕਾਂ,ਸਾੜਸਤੀ,ਸੁਕੀ ਕੁਖ, ਸੇਲ ,ਕੋਰੀਓਗ੍ਰਾਫੀ ਧਰਤੀ ਪੰਜਾਬ ਦੀ ਤੇ ਕੁਝ ਹੋਰ ਨਾਟਕਾਂ ਦੀਆਂ ਸਟੇਜਾਂ ਇਕ ਕਲਾਕਾਰ ਦੇ ਤੌਰ ਤੇ ਸਾਂਝੀਆਂ ਕੀਤੀਆਂ ।ਉਸ ਤੋਂ ਬਾਅਦ 2008 ਵਿਚ ਉਹਨਾਂ ਮੇਰੀ ਸ਼ਾਰਟ ਮੂਵੀ ਪ੍ਰੋਡਕਸ਼ਨ ਪੰਜ ਦਰਿਆ ਫਿਲਮ ਦੀ ਸ਼ਾਰਟ ਮੂਵੀ ਠਆਟਾ ਦਾਲ ਡਾਟ ਕਾਮ ਠਵਿਚ ਇਕ ਮਜਬੂਤ ਰੋਲ ਵੀ ਅਦਾ ਕੀਤਾ । ਉਹ ਉਸ ਵਕਤ ਤੋਂ ਪਹਿਲਾਂ ਜਾਣੀ ਆਪਣੇ ਕਾਲਜ ਦੇ ਦੌਰਾਨ ਹੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੀ ਨਾਟਕ ਟੀਮ ਦੇ ਸੰਪਰਕ ਵਿਚ ਆ ਚੁਕੇ ਸਨ ਕਿਉਂਕਿ ਮਾਨਸਾ ਜਿਲ੍ਹੇ ਦੇ ਅਗਾਂਹਵਧੂ ਪਰਿਵਾਰ ਵਿਚ ਉਹਨਾਂ ਨੂੰ ਜਨਮ ਲਿਆ ਹੋਣ ਕਰਕੇ ਉਹਨਾਂ ਦੀ ਸੋਚ ਪਹਿਲਾਂ ਤੋਂ ਹੀ ਇਨਕਲਾਬੀ ਸੀ ਤੇ ਸ਼ਾਇਦ ਏਸੇ ਕਰਕੇ ਸ੍ਰੀ ਚਮਕੌਰ ਸਾਹਿਬ ਦੇ ਸਚੀ ਸੁਚੀ ਸੋਚ ਦੇ ਧਾਰਨੀ ਸਰਦਾਰ ਸਵਰਨ ਸਿੰਘ ਭੰਗੂ ਉਹਨਾਂ ਦੇ ਜੀਵਨ ਸਾਥੀ ਬਣੇ । ਰੰਗਮੰਚ ਦੀ ਦੁਨੀਆਂ ਵਿਚ ਪੰਜਾਬ ਦੇ ਪਿੰਡਾਂ ਦੀਆਂ ਸਥਾਂ ਵਿਚ ਗਡਿਆ ਦੀਆਂ ਸਟੇਜਾਂ ਲਾ ਕੇ ਇਨਕਲਾਬੀ ਨਾਟਕਾਂ ਦਾ ਹੋਕਾ ਦੇਣ ਵਾਲੇ ਮੈਡਮ ਗੁਰਪ੍ਰੀਤ ਭੰਗੂ ਜਿਥੇ ਇਕ ਸਫਲ ਟੀਚਰ ਰਿਟਾਇਰ ਹੋ ਚੁਕੇ ਹਨ ਉਥੇ ਹੁਣ ਪਿਛਲੇ ਸਮੇਂ ਤੋਂ ਪੰਜਾਬੀ ਸਿਨੇਮੇ ਦੀ ਰੂਹ ਏ ਰਵਾਂ ਬਣੇ ਹੋਏ ਹਨ ।ਸਮਾਜ ਸੇਵੀ ਸਰਗਰਮੀਆਂ ਦੇ ਮੋਢੀ ਸ੍ਰੀ ਚਮਕੌਰ ਸਾਹਿਬ ਦੇ ਭੰਗੂ ਪਰਿਵਾਰ ਦੇ ਸਾਥ ਨੇ ਮੈਡਮ ਭੰਗੂ ਨੂੰ ਤਰਕੀ ਦੀਆਂ ਉਹਨਾਂ ਉਚਾਈਆਂ ਤੇ ਪਹੁੰਚਾ ਦਿਤਾ ਹੈ ਕਿ ਅਜ ਉਹਨਾਂ ਬਿਨਾਂ ਪੰਜਾਬੀ ਫਿਲਮ ਅਧੂਰੀ ਜਾਪਦੀ ਹੈ,ਉਹਨਾਂ ਨਾਲ ਵਿਚਰਦਿਆਂ ਮੈਂ ਉਹਨਾਂ ਦੇ ਸੁਭਾਅ ਤੋਂ ਵਾਕਿਫ ਹਾਂ ਪਰ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਸਿਨੇਮੇ ਵਿਚ ਇਕ ਠਮਹਾਂ ਕਬੀ, ਮਾਂ ਜਾਂ ਸਸ ਦਾ ਕਿਰਦਾਰ ਨਿਭਾ ਕੇ ਨਾਮਣਾ ਖਟਿਆ ਹੈ ਉਹ ਸਚਮੁਚ ਬਾਕਮਾਲ ਹੈ ,ਫਿਲਮਠ ਲੌਂਗ ਲਾਚੀ ਠਵਿਚਲਾ ਉਹਨਾਂ ਦਾ ਬੇਪਰਵਾਹ ਸਸ ਦਾ ਰੋਲ ਉਹਨਾਂ ਦੀ ਅਦਾਕਾਰੀ ਨੂੰ ਚਾਰ ਚੰਨ ਲਾਉਦਾ ਹੈ ਠ,ਪ੍ਰਾਹੁਣੇ ਠਵਿਚਲਾ ਬਿਮਾਰ ਮਾਂ ਦਾ ਕਰੈਕਟਰ ਵੀ ਕਿਆ ਖੂਬ ਏ ,ਨਿਕਾ ਜੈਲਦਾਰ ਹੋਵੇ ਜਾਂ ਆਰਟ ਫਿਲਮਠ ਅੰਨੇ ਘੋੜੇ ਦਾ ਦਾਨ ਠਤੇ ਜਾਂ ਫਿਰ ਬੰਬੂਕਾਟ,ਕਚੇ ਧਾਗੇ ,ਸ਼ਰੀਕ ਤੇ ਹੋਰ ਬਹੁਤ ਸਾਰੀਆਂ ਅਣਗਿਣਤ ਫਿਲਮਾਂ ਜਿਨ੍ਹਾਂ ਵਿਚ ਮੈਡਮ ਗੁਰਪ੍ਰੀਤ ਭੰਗੂ ਨੇ ਵਖ ਵਖ ਕਰੈਕਟਰਾਂ ਨੂੰ ਵਡੇ ਪਰਦੇ ਤੇ ਜੀਵਿਆ ਹੈ ਤੇ ਉਹਨਾਂ ਨਾਲ ਇਨਸਾਫ ਕੀਤਾ । ਮੈਡਮ ਭੰਗੂ ਨੂੰ ਅਜ ਪੰਜਾਬੀ ਸਿਨੇਮੇ ਵਿਚ ਮੈਡਮ ਨਿਰਮਲ ਰਿਸ਼ੀ ਤੋਂ ਬਾਅਦ ਸਭ ਤੋਂ ਵਧ ਪਸੰਦ ਕੀਤਾ ਜਾ ਰਿਹਾ ਹੈ,ਮੈਡਮ ਗੁਰਪ੍ਰੀਤ ਭੰਗੂ ਜਿਥੇ ਰੰਗਮੰਚ ਨੂੰ ਆਪਣਾ ਇਸ਼ਟ ਸਮਝਦੀ ਹੈ ਉਥੇ ਕਲਾ ਦੇ ਸਿਰ ਤੇ ਦੇਸ਼ ਵਿਦੇਸ਼ ਵਿਚ ਲਗਦੇ ਟੂਰਾਂ ਦੌਰਾਨ ਉਹਨਾਂ ਨੂੰ ਮਿਲਦਾ ਮਾਣ ਸਨਮਾਨ ਵੀ ਉਹਨਾਂ ਦੀ ਕਲਾ ਲਈ ਬੇਹਦ ਅਹਿਮੀਅਤ ਰਖਦਾ ਹੈ ।ਮੈਡਮ ਭੰਗੂ ਪਰਦੇ ਤੇ ਜਿੰਨੇ ਕੁਰਖਤ ਨਜਰ ਆਉਂਦੇ ਹਨ ਆਮ ਜਿੰਦਗੀ ਵਿਚ ਉਨੇ ਹੀ ਨਰਮਦਿਲ ਤੇ ਸਮਾਜ ਸੇਵੀ ਹਨ । ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੋਇਆ ਉਹਨਾਂ ਦੀ ਕਲਾ ਦਾ ਸਫਰ ਦੇੰਸ਼ ਵਿਦੇਸ਼ ਘੁੰਮ ਕੇ ਵੀ ਨਿਮਰਤਾ ਭਰਿਆ ਹੈ ਤੇ ਸ਼ਾਇਦ ਇਹ ਵੀ ਉਹਨਾਂ ਦੀ ਸ਼ਖਸੀਅਤ ਦਾ ਵਡਮੁਲਾ-ਪਣ ਹੈ ,ਭਾਅ ਜੀ ਗੁਰਸ਼ਰਨ ਸਿੰਘ ਦੀ ਸੋਚ ਨੂੰ ਸਮਰਪਿਤ ਮੈਡਮ ਭੰਗੂ ਦੀ ਸ਼ਖਸੀਅਤ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗਲ ਹੈ ਕਿ ਪੰਜਾਬੀ ਸਿਨੇਮੇ ਕੋਲ ਮੈਡਮ ਗੁਰਪ੍ਰੀਤ ਭੰਗੂ ਵਰਗੀ ਪਰਪਕ ਅਦਾਕਾਰਾ ਹੈ ।ਸਰਕਾਰੀ ਨੌਕਰੀ ਤੋਂ ਰਿਟਾਇਰਮੈਂਟ ਤੋਂ ਬਾਅਦ ਏਨੀ ਅਨਰਜੀ ਨਾਲ ਦੋ ਦੋ ਸ਼ਿਫਟਾਂ ਵਿਚ ਸੂਟਿੰਗ ਕਰਨਾ ਵੈਸੇ ਵੀ ਪ੍ਰਪਤੀ ਹੈ।ਮੈਡਮ ਗੁਰਪ੍ਰੀਤ ਭੰਗੂ ਪੰਜਾਬੀ ਸਿਨੇਮੇ ਦੇ ਭਵਿਖ ਪ?ਤੀ ਬੇਹਦ ਪਾਜਟਿਵ ਹਨ ਤੇ ਆਖਦੇ ਹਨ ਕਿ ਏਸ ਵਕਤ ਪੰਜਾਬੀ ਸਿਨੇਮਾ ਸੁਨਹਿਰੀ ਦੌਰ ਵਿਚੋਂ ਗੁਜ਼ਰ ਰਿਹਾ ਹੈ ਲੋੜ ਹੈ ਇਸ ਬੁਲੰਦੀ ਨੂੰ ਕਾਇਮ ਰਖਿਆ ਜਾਵੇ ਤੇ ਹੋਰ ਪੀਡੀ ਸੋਚ ਨਾਲ ਪੰਜਾਬੀ ਸਿਨੇਮੇ ਦੀ ਬੇਹਤਰੀ ਲਈ ਕੁਝ ਨਾ ਕੁਝ ਨਵਾਂ ਕਰਿਆ ਜਾਵੇ ਤੇ ਨਵੇਂ ਹੁਨਰ ਨੂੰ ਮੌਕਾ ਦਿਤਾ ਜਾਵੇ ।ਧੜਾਧੜ ਬਣ ਰਹੀਆਂ ਪੰਜਾਬੀ ਫਿਲਮਾਂ ਬਾਬਤ ਉਹ ਕਹਿੰਦੇ ਹਨ ਕਿ ਫਿਲਮਾਂ ਬਣਨੀਆ ਵਧੀਆ ਗਲ ਹੈ ਜਿਸ ਵਿਚ ਦਮ ਹੋਊ ਉਹ ਕਾਮਯਾਬ ਰਹੂ ਬਾਕੀ ਆਪਣੇ ਆਪ ਸਾਈਡ ਤੇ ਲਗ ਜਾਣੀਆਂ ਹਨ,ਉਹਨਾਂ ਕਿਹਾ ਕਿ ਬੇਸ਼ਕ ਵਡੇ ਬਜਟ ਦੀਆਂ ਫਿਲਮਾਂ ਵੀ ਹੁਣ ਪੰਜਾਬੀ ਸਿਨੇਮੇ ਲਈ ਬਣ ਰਹੀਆਂ ਹਨ ਪਰ ਪੰਜਾਬੀ ਸਿਨੇਮੇ ਨੂੰ ਨੈਸ਼ਨਲ ਪਧਰ ਦਾ ਬਣਾਉਣ ਲਈ ਅਜੇ ਬੇਹਦ ਸੰਜੀਦਗੀ ਦੀ ਲੋੜ ਹੈ,ਜਿਨ੍ਹਾਂ ਲਈ ਸਾਡੇ ਪੰਜਾਬੀ ਸਿਨੇਮੇ ਨੂੰ ਸਮਰਪਿਤ ਲੋਕ ਲਗਾਤਾਰ ਸੰਘਰਸ਼ਾਂ ਤੇ ਹਨ ਤੇ ਉਮੀਦ ਆ ਜਲਦੀ ਪੰਜਾਬੀ ਸਿਨੇਮਾ ਹੋਰ ਉਚੀਆਂ ਉਡਾਰੀਆਂ ਮਾਰੇਗਾ ਤੇ ਪੰਜਾਬ ਵਿਚ ਜਮਾਂ ਪਿ?ਤਭਾ ਅਗੇ ਆਏਗੀ ।ਉਹਨਾਂ ਪੰਜਾਬੀ ਸਿਨੇਮੇ ਦੀ ਬੇਹਤਰੀ ਲਈ ਬਣਾਈ ਐਸ਼ੋਸ਼ੀਏਸਨ ਨੂੰ ਵੀ ਪੰਜਾਬੀ ਸਿਨੇਮੇ ਦੀ ਇਕ ਪ?ਪਤੀ ਦਸਦਿਆਂ ਕਿਹਾ ਕਿ ਇਹ ਸਾਡੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸ਼ੁਭ ਸ਼ਗਨ ਹੈ ।ਆਉਣ ਵਾਲੇ ਸਮੇਂ ਵਿਚ ਮੈਡਮ ਗੁਰਪ੍ਰੀਤ ਭੰਗੂ ਦੀਆਂ ਕਈ ਫਿਲਮਾਂ ਪਾਈਪਲਾਈਨ ਵਿਚ ਹਨ ਜੋ ਜਲਦੀ ਆਪਣਾ ਜਲਵਾ ਬਿਖੇਰਨਗੀਆ ।ਸ਼ਾਲਾ ਪੰਜਾਬੀ ਸਿਨੇਮੇ ਦੀਆਂ ਅਜਿਹੀਆਂ ਸੰਜੀਦਾ ਸ਼ਖਸੀਅਤਾਂ ਲੰਮੀਆਂ ਉਮਰਾਂ ਮਾਨਣ ।

Send this to a friend