May 15, 2026 4:32 am

ਟਿੱਕ-ਟਾਕ ’ਤੇ ਵੱਧ ਰਿਹਾ ਰੁਝਾਨ

ਅਜ ਕਲ੍ਹ ਸੋਸ਼ਲ ਮੀਡੀਆ ਬਹੁਤ ਹੀ ਤੇਜ਼ ਰਫ਼ਤਾਰ ਨਾਲ ਅਗੇ ਵਧ ਰਿਹਾ , ਜੋ ਖਬਰ ਜਾ ਸੁਨੇਹਾ ਛੇ ਤੋਂ ਸਤ ਦਿਨ ਤਕ ਦੁਨੀਆਂ ਤਕ ਪਹੁੰਚਦਾ ਸੀ, ਉਹ ਹੁਣ ਇਕ ਦੋ ਮਿੰਟਾਂ ਵਿਚ ਸਭ ਤਕ ਪਹੁੰਚ ਜਾਂਦਾ ਹੈ। ਕੰਮ ਕਾਰ ਵਾਲੇ ਲੋਕਾਂ ਵਾਸਤੇ ਇਹ ਬਹੁਤ ਫਾਇਦੇਮੰਦ ਹੈ, ਪਰ ਬਹੁਤ ਸਾਰੇ ਵਿਹਲੇ ਲੋਕ ਗਲਤ ਅਫਵਾਹਾਂ ਤੇ ਘਟੀਆ ਵੀਡੀਓ ਵੀ ਪਾ ਰਹੇ ਹਨ। ਬਹੁਤ ਸਾਰੀਆਂ ਐਪਾ ਨੈਟ ਤੇ ਆ ਰਹੀਆਂ ਨੇ , ਇੰਨਾ ਵਿਚੋਂ ਇਕ ਹੈ ਟਿਕ ਟਾਕ ਇਸ ਉਪਰ ਸਾਡੇ ਕਈ ਨੌਜਵਾਨ ਵੀਰ ਭੈਣਾਂ ਤਰ੍ਹਾਂ ਤਰ੍ਹਾਂ ਦੇ ਗੰਦੇ ਗੀਤ ਲਗਾ ਕੇ ਵੀਡੀਓ ਬਣਾ ਕੇ ਮਸ਼ਹੂਰ ਹੋਣ ਲਈ ਬਣਾ ਰਹੇ ਆ,ਏਸ ਵਿਚ ਕਈ ਜੋੜੇ ਵੀ ਸ਼ਾਮਲ ਹਨ ਜੋਂ ਆਪਣੇ ਪਰਿਵਾਰਾ ਨਾਲ ਵੀ ਵੀਡੀਓ ਬਣਾ ਕੇ ਪਾ ਰਹੇ ਹਨ। ਸੋ ਇਸ ਦਾ ਮਾੜਾ ਪ੍ਰਭਾਵ ਸਾਡੇ ਬਚਿਆਂ ਤੇ ਵੀ ਪੈ ਰਿਹਾ ਹੈ। ਆਪਣੇ ਪਰਿਵਾਰ ਨਾਲ ਵੀਡੀਓ ਬਣਾ ਕੇ ਪਾਉਣ ਵਾਲੇ ਉਸ ਵੇਲੇ ਨਹੀਂ ਸੋਚਦੇ ਕੇ ਕੀ ਹੋਵੇਗਾ, ਪਰ ਜਦੋਂ ਬਾਅਦ ਵਿਚ ਗੰਦੇ ਕੂਮੈਂਟ ਆਉਂਦੇ ਹਨ, ਤਾਂ ਫਿਰ ਏਨਾ ਨੂੰ ਮਿਰਚਾਂ ਲਗਦੀਆਂ ਨਾਲੇ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਆ ,ਸੋ ਆਓ ਕੋਈ ਵੀ ਕੰਮ ਕਰਨ ਲਗਿਆਂ ਆਪਣੀ ਇਜ਼ਤ ਦਾ ਜ਼ਰੂਰ ਖਿਆਲ ਰਖਿਆ ਜਾਵੇ, ਕਿਉਂ ਕੇ ਸ਼ਰਾਰਤੀ ਲੋਕ ਤੁਹਾਡੀ ਵੀਡੀਓ ਨਾਲ ਕੋਈ ਵੀ ਛੇੜ-ਛਾੜ ਕਰ ਸਕਦੇ ਹਨ। ਆਉ ਫਿਰ ਆਪਣੇ ਇਤਿਹਾਸ , ਸਭਿਆਚਾਰ ਤੇ ਵਿਰਸੇ ਦਾ ਖਿਆਲ ਰਖੀਏ ਕੇ ਸਾਡੇ ਵਡ ਵਡੇਰੇ ਕਿਸ ਤਰ੍ਹਾਂ ਨਾਲ ਆਪਣੇ ਰਿਸ਼ਤੇ ਨਾਤੇ ਨਿਭਾਉਦੇ ਸਨ।ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਸਮਾਜ ਨੂੰ ਸਾਫ਼ ਰਖੀਏ।

Send this to a friend