ਔਰਤ ਸਮੇਤ 3 ਵਿਅਕਤੀ ਕਾਬੂ, ਅੱਧੀ ਦਰਜਨ ਗੱਡੀਆਂ ਅਤੇ ਹੋਰ ਸਾਮਾਨ ਬਰਾਮਦ
ਐਸ.ਏ.ਐਸ. ਨਗਰ, 4 ਮਾਰਚ (ਗੁਰਵਿੰਦਰ ਸਿੰਘ)- ਮੁਹਾਲੀ ਪੁਲੀਸ ਵਲੋਂ 3 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੀਆਂ ਹੋਈਆਂ 2 ਫਾਰਚੂਨਰ, ਇਕ ਸਲੈਰੀਓ ਕਾਰ, ਇਕ ਸਵਿਫਟ ਕਾਰ, ਇਕ ਸਂਟਰੋ ਕਾਰ ਸਮੇਤ ਚੋਰੀ ਕਰਨ ਲਈ ਅਤੇ ਗਡੀਆਂ ਦੇ ਇੰਜਣ ਤੇ ਚਾਸੀ ਨੰਬਰ ਬਦਲਣ ਲਈ ਵਰਤਿਆ ਜਾਂਦਾ ਸਮਾਨ ਵੀ ਭਾਰੀ ਮਾਤਰਾ ਵਿਚ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹੇ ਦੇ ਐਸ ਐਸ ਪੀ ਸ੍ਰ ਹਰਚਰਨ ਸਿੰਘ ਭੁਲਰ ਨੇ ਅਜ ਇਥੇ ਇਕ ਪਤਰਕਾਰ ਸੰਮੇਲਨ ਦੌਰਾਨ ਦਸਿਆ ਕਿ 2 ਮਾਰਚ ਨੂੰ ਏ ਐਸ ਆਈ ਜੀਵਨ ਸਿੰਘ, ਏ ਐਸ ਆਈ ਦੀਪਕ ਸਿੰਘ, ਏ ਐਸ ਆਈ ਗੁਰਪ੍ਰਤਾਪ ਸਿੰਘ ਦੀ ਪੁਲੀਸ ਪਾਰਟੀ ਨੇ ਸਵਾਸਤਿਕ ਵਿਹਾਰ ਜੀਰਕਪੁਰ ਨੇੜੇ ਇਕ ਸਵਿਫਟ ਕਾਰ ਵਿਚੋਂ ਅੰਕਿਤ ਵਾਸੀ ਪਿੰਡ ਆਲੇਵਾ ਹਰਿਆਣਾ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਵਡਾਲਾ ਅੰਮ੍ਰਿਤਸਰ ਅਤੇ ਸਰੋਜ ਪਤਨੀ ਹਰਪ੍ਰੀਤ ਸਿੰਘ ਵਾਸੀ ਜਟਾਂ ਵਾਲਾ ਚੌਂਤਰਾ ਪਟਿਆਲਾ ਹਾਲ ਵਾਸੀ ਸਵਾਸਤਿਕ ਵਿਹਾਰ ਜੀਰਕਪੁਰ ਨੂੰ ਕਾਬੂ ਕੀਤਾ। ਇਨ੍ਹਾਂ ਪਾਸੋਂ ਇਕ ਜਾਅਲੀ ਰਜਿਸਟਰੇਸ਼ਨ ਨੰਬਰ ਐਚ ਆਰ 3 ਐਕਸ 9991 ਵਾਲੀ ਸਵਿਫਟ ਕਾਰ ਬਰਾਮਦ ਹੋਈ, ਜਿਸ ਨੂੰ ਇਹ ਵਿਅਕਤੀ ਕਾਰਾਂ ਚੋਰੀ ਕਰਨ ਸਮੇਂ ਅਤੇ ਰੇਕੀ ਕਰਨ ਲਈ ਵਰਤਦੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਚਲਿਆ ਕਿ ਇਹਨਾਂ ਵਿਅਕਤੀਆਂ ਨੇ ਸੈਕਟਰ 69 ਮੁਹਾਲੀ ਅਤੇ ਸੈਕਟਰ 79 ਮੁਹਾਲੀ ਵਿਚੋਂ 18-19 ਫਰਵਰੀ ਅਤੇ 19-20 ਫਰਵਰੀ ਦੀਆਂ ਦਰਮਿਆਨੀਆਂ ਰਾਤਾਂ ਨੂੰ ਦੋ ਫਾਰਚੂਨਰ ਗਡੀਆਂ ਚੋਰੀ ਕੀਤੀਆਂ ਸਨ। ਇਹਨਾਂ ਕਾਰਾਂ ਤੇ ਇਹਨਾਂ ਨੇ ਨਕਲੀ ਨੰਬਰ ਲਗਾਏ ਹੋਏ ਸਨ। ਇਸ ਤੋਂ ਇਲਾਵਾ ਇਹਨਾਂ ਵਿਅਕਤੀਆਂ ਤੋਂ ਇਕ ਸੈਂਟਰੋ
ਕਾਰ ਅਤੇ ਡਰਿਲ ਮਸ਼ੀਨ ਅਤੇ ਹੋਰ ਯੰਤਰ ਬਰਾਮਦ ਕੀਤੇ ਗਏ ਹਨ?
ਉਹਨਾ ਦਸਿਆ ਕਿ ਇਹ ਗੈਂਗ ਟੋਟਲ ਡੈਮੇਜ ਗਡੀਆਂ ਨੂੰ ਖਰੀਦ ਕੇ ਚੋਰੀ ਕੀਤੀਆਂ ਗਡੀਆਂ ਦੇ ਇੰਜਨ ਅਤੇ ਚੈਸੀ ਨੰਬਰ ਟੈਂਪਰਿੰਗ ਕਰਕੇ ਲਗਾ ਦਿੰਦੇ ਸਨ ਅਤੇ ਅਗੇ ਵੇਚ ਦਿੰਦੇ ਸਨ ਅਤੇ ਟੋਟਲ ਡੈਮੇਜ ਗਡੀਆਂ ਦੇ ਈ ਸੀ ਅਤੇ ਚਾਬੀਆਂ ਚੋਰੀ ਕਰਨ ਸਮੇਂ ਵਰਤਦੇ ਸਨ, ਇਹਨਾਂ ਕੋਲੋਂ ਵਾਹਨਾਂ ਦੇ ਲਾਕ ਤੋੜਨ ਵਾਲੇ ਯੰਤਰ ਵੀ ਬਰਾਮਦ ਹੋਏ ਹਨ?
ਉਹਨਾਂ ਦਿਸਆ ਕਿ ਅੰਕਿਤ ਤੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਦਰਜ ਹਨ? ਸਰੋਜ ਆਪਣੇ ਪਤੀ ਹਰਪ੍ਰੀਤ ਨਾਲ ਸਵਾਸਤਿਕ ਵਿਹਾਰ ਵਿਚ ਕਿਰਾਏ ਤੇ ਰਹਿੰਦੀ ਸੀ ਜਿਥੋਂ ਇਹ ਆਪਣਾ ਗੈਂਗ ਆਪਰੇਟ ਕਰਦੇ ਸਨ? ਸਰੋਜ ਆਪਣੀ 3 ਸਾਲ ਦੀ ਛੋਟੀ ਬਚੀ ਨੂੰ ਆਪਣੇ ਨਾਲ ਕਾਰ ਵਿਚ ਰਖਦੀ ਸੀ ਤਾਂ ਕਿ ਕੋਈ ਸ਼ਕ ਨਾ ਕਰੇ? ਉਹਨਾਂ ਕਿਹਾ ਕਿ ਸਰੋਜ ਨੂੰ ਨਿਆਇਕ ਹਿਰਾਸਤ ਵਿਚ ਸਂੈਟਰਲ ਜੇਲ ਪਟਿਆਲਾ ਭੇਜ ਦਿਤਾ ਗਿਆ ਹੈ ਤੇ ਹੋਰਨਾਂ ਦੋਸ਼ੀਆਂ ਤੋਂ ਪੁਛਗਿਛ ਜਾਰੀ ਹੈ?
ਉਹਨਾਂ ਦਸਿਆ ਕਿ ਉਕਤ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 379, 411, 465, 467, 468, 471, 473, 489,120 ਬੀ ਅਤੇ ਆਰਮਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ? ਉਹਨਾਂ ਦਸਿਆ ਕਿ ਇਸੇ ਦੌਰਾਨ ਏ ਐਸ ਆਈ ਅਵਤਾਰ ਸਿੰਘ ਸੀ ਆਈ ਏ ਸਟਾਫ ਮੁਹਾਲੀ ਸਮੇਤ ਪੁਲੀਸ ਪਾਰਟੀ ਨੇ ਸੰਜੇ ਗੁਪਤਾ ਵਾਸੀ ਦਰਸ਼ਨ ਪੁਰਵਾ ਕਾਨਪੁਰ ਯੂ ਪੀ ਹਾਲ ਵਾਸੀ ਐਚ ਆਈ ਜੀ ਫੇਜ਼ 2 ਮੁਹਾਲੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿਚੋਂ 32 ਬੋਰ ਪਿਸਟਲ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੇ ਹਨ? ਇਸ ਵਿਅਕਤੀ ਦੇ ਖਿਲਾਫ ਆਰਮਜ ਐਕਟ 25-54-59 ਅਧੀਨ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।