ਸੰਸਾਰ ਅੰਦਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ/ ਘਟਨਾਵਾਂ ਮੌਜੂਦ ਹਨ ਜਿਨ੍ਹਾਂ ਨੂੰ ਦੇਖ ਕੇ ਮਨੁਖੀ ਮਨ ਅਚਰਜ ਵਿਚ ਪੈ ਜਾਂਦਾ ਹੈ। ਇਹਨਾਂ ਚੀਜ਼ਾਂ/ ਘਟਨਾਵਾਂ ਨੂੰ ਜਾਨਣ ਦੇ ਪ੍ਰਤੀ ਆਮ ਲੋਕਾਂ ਦੀ ਰੂਚੀ ਵਧ ਜਾਂਦੀ ਹੈ। ਲੋਕ ਇਹਨਾਂ ਚੀਜ਼ਾਂ/ ਘਟਨਾਵਾਂ ਪਿਛੇ ਲੁਕੇ ਰਹਸਾਂ ਨੂੰ ਜਾਨਣ ਲਈ ਇਛੁਕ ਹੁੰਦੇ ਹਨ। ਖ਼ਬਰੇ! ਤਾਹੀਓਂ ਬਹੁਤ ਸਾਰੇ ਲੋਕ ਨਿਤ ਨਵੀਂਆਂ ਥਾਂਵਾਂ ਉਪਰ ਘੁੰਮਣ ਲਈ ਜਾਂਦੇ ਹਨ। ਅਸਲ ਵਿਚ ਇਹ ਮਨੁਖੀ ਸੁਭਾਅ ਦਾ ਹਿਸਾ ਹੈ ਕਿ ਉਹ ਨਵੇਂ ਅਤੇ ਅਦਭੁਤ ਘਟਨਾਕ੍ਰਮਾਂ ਪ੍ਰਤੀ ਆਕ੍ਰਸ਼ਿਤ ਹੁੰਦਾ ਹੈ।ਖ਼ੈਰ! ਕਿਸੇ ਵਡੇ ਪਥਰ ਉਤੇ ਪਿਆ ਵਡਾ ਪਥਰ ਆਮ ਗਲ ਹੋ ਸਕਦੀ ਹੈ ਪਰ! ਜਦੋਂ ਉਪਰ ਪਏ ਬਹੁਤ ਵਡੇ ਪਥਰ ਦਾ ਮਾਮੂਲੀ ਜਿਹਾ ਹਿਸਾ ਹੇਠਲੇ ਪਥਰ ਉਪਰ ਟਿਕਿਆ ਹੋਵੇ ਅਤੇ ਉਪਰਲਾ ਪਥਰ ਇਕ ਹਜ਼ਾਰ ਸਾਲ ਤੋਂ ਵੀ ਵਧ ਸਮੇਂ ਤੋਂ ਉਵੇਂ ਹੀ ਪਿਆ ਹੋਵੇ ਤਾਂ ਸਚਮੁਚ ਹੈਰਾਨੀ ਹੁੰਦੀ ਹੈ। ਅਜਿਹੇ ਹੈਰਾਨੀ ਭਰੇ ਘਟਨਾਕ੍ਰਮ ਦਾ ਗਵਾਹ ਹੈ ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪਥਰ।
ਮਧ ਪ੍ਰਦੇਸ਼ ਦਾ ਦੂਜਾ ਵਡਾ ਸ਼ਹਿਰ ਹੈ ਜਬਲਪੁਰ। ਇਸ ਸ਼ਹਿਰ ਦੇ ਕਸਬਾ ਮਦਨ- ਮਹਿਲ ਵਿਖੇ ਬੈਲਨਸਿੰਗ ਰੋਕਸ ‘ਸੰਤੁਲਿਤ ਪਥਰ’ ਸੈਲਾਨੀਆਂ ਲਈ ਖਿਚ ਦਾ ਕੇਂਦਰ ਹੈ। ਹਰ ਰੋਜ਼ ਸੈਂਕੜੇ ਯਾਤਰੂ ਇਸ ਸੰਤੁਲਿਤ ਪਥਰ ਨੂੰ ਦੇਖਣ ਲਈ ਆਉਂਦੇ ਹਨ। ‘ਬੈਲਨਸਿੰਗ ਰੋਕਸ’ ਵਾਲੀ ਥਾਂ ਦਾ ਪ੍ਰਬੰਧ ਨਗਰ- ਨਿਗਮ ਵਲੋਂ ਕੀਤਾ ਜਾਂਦਾ ਹੈ। ਇਥੇ ਇਕ ਸੁਰਖਿਆ ਮੁਲਾਜ਼ਮ ਤਾਇਨਾਤ ਹੈ ਅਤੇ ‘ਸੰਤੁਲਿਤ ਪਥਰ’ ਨੂੰ ਦੇਖਣ ਦੀ ਕੋਈ ਟਿਕਟ ਨਹੀਂ ਰਖੀ ਗਈ। ਕੋਈ ਵੀ ਸੈਲਾਨੀ, ਕਿਸੇ ਵੀ ਵਕਤ ‘ਬੈਲਨਸਿੰਗ ਰੋਕਸ’ ਨੂੰ ਦੇਖ ਸਕਦਾ ਹੈ ਕਿਉਂਕਿ ਇਹ ਜਗ੍ਹਾ 24 ਘੰਟੇ ਖੁਲੀ ਰਹਿੰਦੀ ਹੈ।
ਕਮਾਲ ਦੀ ਗਲ ਇਹ ਹੈ ਕਿ ਬੈਲਨਸਿੰਗ ਰੋਕਸ ‘ਸੰਤੁਲਿਤ ਪਥਰ’ ਦਾ ਬਹੁਤ ਮਾਮੂਲੀ ਜਿਹਾ ਹਿਸਾ ਹੇਠਾਂ ਦੂਜੇ ਪਥਰ ਉਪਰ ਟਿਕਿਆ ਹੋਇਆ ਹੈ। ਵਿਗਿਆਨੀਆਂ ਅਨੁਸਾਰ ਇਹ ‘ਗਰੁਤਵਾਕ੍ਰਸ਼ਨ’ ਸ਼ਕਤੀ ਕਰਕੇ ਟਿਕਿਆ ਹੋਇਆ ਹੈ। ਇਹ ਅਜਿਹੀ ਸ਼ਕਤੀ ਹੁੰਦੀ ਹੈ ਜਿਸ ਨਾਲ ਕੋਈ ਚੀਜ਼ ਆਪਣੇ ਭਾਰ ਅਤੇ ਜ਼ਮੀਨ ਨਾਲ ਖਿਚ ਕਰਕੇ ਆਪਣੇ ਅਸਲ ਸਰੂਪ ਵਿਚ ਟਿਕੀ ਰਹਿੰਦੀ ਹੈ। ਇਹ ਪਥਰ ਵੀ ਆਪਣੇ ਵਜ਼ਨ ਅਤੇ ਜ਼ਮੀਨੀ ਖਿਚ ਕਰਕੇ ਕਈ ਸਾਲਾਂ ਤੋਂ ਇਉਂ ਹੀ ਟਿਕਿਆ ਹੋਇਆ ਹੈ।
ਜਬਲਪੁਰ ਰੇਲਵੇ ਸਟੇਸ਼ਨ ਤੋਂ ਮਦਨ- ਮਹਿਲ ਤਕਰੀਬਨ 7 ਕਿਲੋਮੀਟਰ ਦੂਰ ਪੈਂਦਾ ਹੈ। ਉਂਝ, ਮਦਨ- ਮਹਿਨ ਵਿਖੇ ਵੀ ਰੇਲਵੇ ਸਟੇਸ਼ਨ ਹੈ ਪਰ ਦਿਲੀਓਂ ਚਲੀਆਂ ਗਡੀਆਂ ਇਥੇ ਨਹੀਂ ਰੁਕਦੀਆਂ। ਇਥੇ ਲੋਕਲ ਗਡੀਆਂ ਦਾ ਠਹਿਰਾਓ ਹੁੰਦਾ ਹੈ। ਸੈਲਾਨੀ ਮਦਨ- ਮਹਿਲ ਲਈ ਰੇਲਵੇ ਸਟੇਸ਼ਨ ਤੋਂ ਆਟੋ- ਰਿਕਸ਼ਾ ਲੈਂਦੇ ਹਨ।