May 9, 2026 4:56 pm

ਪੰਜਾਬੀ ਸਿਨੇਮੇ ਦਾ ਸੁਹਿਰਦ ਲਾਡਲਾ ਪੁੱਤਰ : ਮਲਕੀਤ ਰੌਣੀ

ਮਲਕੀਤ ਰੌਣੀ ਮੋਰਿੰਡਾ ਸ਼ਹਿਰ ਦੇ ਲਾਗੇ ਵਸੇ ਛੋਟੇ ਜਿਹੇ ਪਿੰਡ ਰੌਣੀ ਖੁਰਦ ਦੇ ਦੇਸੀ ਜਿਹੇ ਛੋਟੀ ਕਿਸਾਨੀ ਵਾਲੇ ਜਟਾਂ ਦਾ ਮੁੰਡਾ ਏ ,ਖੇਤਾਂ ਵਿਚ ਬਾਪੂ ਨਾਲ ਰੇਹ ਮਿਟੀ ਪਾਉਂਦਿਆਂ ਜਾਂ ਘਰ ਦੇ ਕੀਲੇ ਬੰਨੇ ਪਸ਼ੂਆਂ ਨੂੰ ਪਠਾ ਤਥਾ ਪਾਉਂਦਿਆਂ ਮਲਕੀਤ ਨੂੰ ਦੁਨੀਆਂ ਦਾਰੀ ਦੀ ਫਿਕਰ ਸ਼ੁਰੂ ਤੋਂ ਹੀ ਸੀ ਸ਼ਾਇਦ ਏਸੇ ਕਰਕੇ ਉਹ ਉਸ ਵਕਤ ਕਿਤਾਬਾਂ ਪੜ੍ਹਨ ਵਲ ਮੁੜਿਆ ਤੇ ਦੁਨੀਆਂ ਦੀ ਖਬਰ ਰਖਣ ਲਗਾ । 1997 -98 ਵਿਚ ਮੈਂ ਉਸਨੂੰ ਸ੍ਰੀ ਚਮਕੌਰ ਸਾਹਿਬ ਵਸਦੇ ਆਪਣੇ ਮਿਤਰ ਰੰਗਮੰਚ ਅਦਾਕਾਰ ਦਵਿੰਦਰ ਪਿੰਕੀ ਦੇ ਘਰ ਪਹਿਲੀ ਵਾਰ ਮਿਲਿਆ ਸੀ,ਉਸ ਤੋਂ ਬਾਅਦ ਮਲਕੀਤ ਰੌਣੀ ਨਾਲ ਮੇਰਾ ਰਿਸ਼ਤਾ ਰੰਗਮੰਚ ਜਾਂ ਕਾਲਮ ਨਵੀਸ ਹੋਣ ਕਰਕੇ ਗੂੜਾ ਹੁੰਦਾ ਗਿਆ ਤੇ ਮਲਕੀਤ ਰੌਣੀ ਨੇ ਮੇਰੀ ਸ਼ਾਰਟ ਮੂਵੀ ਪ੍ਰੋਡਕਸ਼ਨ ਠਪੰਜ ਦਰਿਆ ਫਿਲਮਜ ਠਦੀਆਂ ਠਤਿੰਨ ਮਸ਼ਹੂਰ ਫਿਲਮਾਂ ਠਆਟਾ ਦਾਲ ਡਾਟ ਕਾਮ ਠਕਨੇਡਾ ਵਾਲੇ ਠਤੇ ਠਧਰਮਗੁਰੂ ਠ ਵਿਚ ਦਮਦਾਰ ਭੂਮਿਕਾਵਾਂ ਨਿਭਾ ਕੇ ਮੇਰੇ ਨਾਲ ਦੋਸਤੀ ਹੋਰ ਗੂੜੀ ਕੀਤੀ । ਉਸ ਤੋਂ ਬਾਅਦ ਮਲਕੀਤ ਰੌਣੀ ਨੇ ਆਪਣੀ ਜਿੰਦਗੀ ਦੀ ਸਾਰੀ ਐਨਰਜੀ ਪੰਜਾਬੀ ਰੰਗਮੰਚ ਤੇ ਪੰਜਾਬੀ ਸਿਨੇਮੇ ਨੂੰ ਸਮਰਪਿਤ ਕਰ ਦਿਤੀ ਤੇ ਉਹਨਾਂ ਨੇ ਪੰਜਾਬੀ ਸਿਨੇਮੇ ਤੇ ਪੰਜਾਬੀ ਰੰਗਮੰਚ ਦਾ ਕੋਨਾ-ਕੋਨਾ ਗਾਹ ਮਾਰਿਆ ਸਿਰਫ ਐਕਟਿੰਗ ਲਈ ਹੀ ਨਹੀ ਬਲਕਿ ਇਹਨਾਂ ਦੋਵੇਂ ਕਲਾਵਾਂ ਦੀ ਬੇਹਤਰੀ ਲਈ ਵੀ ,ਕਿ ਪੰਜਾਬੀ ਰੰਗਮੰਚ ਜਾਂ ਸਿਨੇਮਾ ਹੋਰ ਮਜਬੂਤ ਜਾਂ ਬੇਹਤਰ ਕਿਵੇਂ ਹੋ ਸਕਦਾ ਹੈ,ਮਲਕੀਤ ਨੇ ਪੰਜਾਬੀ ਦੀਆਂ ਟੌਪ ਫਿਲਮਾਂ ਵਿਚ ਆਪਣੀ ਦਮਦਾਰ ਤੇ ਸੁਹਿਰਦ ਅਦਾਕਾਰੀ ਨਾਲ ਹਾਜਰੀ ਲਗਵਾ ਕੇ ਆਪਣੀ ਪਹਿਚਾਣ ਦੁਨੀਆਂ ਵਿਚ ਵਸਦੇ ਪੰਜਾਬੀਆਂ ਤਕ ਬਣਾਈ ਹੈ ,ਇਸ ਵਿਚ ਕੋਈ ਸ਼ਕ ਨਹੀਂ ਕਿ ਉਹਨਾਂ ਦੀ ਏਸ ਵਡਮੁਲੀ ਪ?ਪਤੀ ਪਿਛੇ ਸਾਡੇ ਬਹੁਤ ਹੀ ਮਾਣਯੋਗ ਚਿੰਤਕ ਲੇਖਕ,ਪਤਰਕਾਰ ਤੇ ਵਿਦਿਆ ਦਾਨੀ ਸਰਦਾਰ ਸਵਰਨ ਸਿੰਘ ਭੰਗੂ ਸ੍ਰੀ ਚਮਕੌਰ ਸਾਹਿਬ ਦਾ ਇਕ ਵਡਮੁਲਾ ਯੋਗਦਾਨ ਹੈ ਜਿਨ੍ਹਾਂ ਦੇਠ ਚੇਤਨਾ ਕਲਾ ਮੰਚ ਠਚਮਕੌਰ ਸਾਹਿਬ ਦੀ ਪਗਡੰਡੀ ਤੋ ਤੁਰ ਮਲਕੀਤ ਰੌਣੀ ਜਹਾਜਾਂ ਦੇ ਝੂਟੇ ਲੈਣ ਤਕ ਪੁਜਾ ।
ਮਲਕੀਤ ਰੌਣੀ ਪੰਜਾਬੀ ਸਿਨੇਮੇ ਦਾ ਉਹ ਦੇਸੀ ਕਲਾਕਾਰ ਏ ਕਿ ਉਸਦਾ ਚਿਹਰਾ ਮੋਹਰਾ ਖੁਦ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੈ,ਕਹਿਣ ਦਾ ਮਤਲਬ ਅਸਲੀ ਪੰਜਾਬੀ ਬਾਪੂ ,ਸ਼ੁਧ ਭਾਸ਼ਾ ਉਚਾਰਨ,ਠੇਠ ਮਲਵਈ ਬੋਲੀ ਕੋਈ ਆਰਟੀਫਿਸ਼ਲ ਨਹੀਂ । ਅਰਦਾਸ, ਬੰਬੂਕਾਟ, ਲਾਵਾਂ ਫੇਰੇ,ਦੁਲਾ ਭਟੀ, ਪ੍ਹਹੌਣਾ,ਪੰਜਾਬ 1984,ਮੰਜੇ ਬਿਸਤਰੇ ,ਕਬਡੀ ਵਨਸ ਅਗੇਨ,ਤੇ ਹੋਰ ਦਰਜਨਾਂ ਪੰਜਾਬੀ ਤੇ ਅਧਾ ਦਰਜਨ ਹਿੰਦੀ ਫਿਲਮਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾਉਣ ਵਾਲਾ ਮਲਕੀਤ ਰੌਣੀ ਸਿਰਫ ਅਦਾਕਾਰੀ ਤਕ ਸੀਮਤ ਨਹੀਂ ਬਲਕਿ ਪੰਜਾਬੀ ਸਿਨੇਮੇ ਦੀ ਬੇਹਤਰੀ ਲਈ ਬਣੀ ਐਸ਼ੋਸ਼ੀਏਸਨ ਦਾ ਜਿਥੇ ਜਨਰਲ ਸਕਤਰ ਹੈ ਉਥੇ ਸਾਰਾ ਕਰਤਾ ਧਰਤਾ ਵੀ ਹੈ ਤੇ ਇਸ ਤੋਂ ਇਲਾਵਾ ਕਿਤੇ ਵੀ ਖੂਨਦਾਨ ਕੈਂਪ ਹੋਵੇ,ਅਖਾਂ ਦਾ ਕੈਂਪ ਹੋਵੇ ,ਨਾਟਕ ਸਮਾਗਮ ਹੋਵੇ ਜਾਂ ਫਿਰ ਵਿਦਿਆ ਦੀ ਬੇਹਤਰੀ ਲਈ ਕੋਈ ਸਮਾਗਮ ਹੋਵੇ ਮਲਕੀਤ ਰੌਣੀ ਦੀ ਉਥੇ ਹਾਜਰੀ ਪਕੀ ਹੁੰਦੀ ਹੈ । ਪਿੰਡ ਰੌਣੀ ਖੁਰਦ ਦੀ ਨੰਬਰਦਾਰੀ ਬੇਸ਼ਕ ਹੁਣ ਮਲਕੀਤ ਰੌਣੀ ਨੇ ਆਪਣੇ ਪਰਿਵਾਰ ਨੂੰ ਸੰਭਾਲ ਦਿਤੀ ਹੈ ਪਰ ਪੰਜਾਬੀ ਸਿਨੇਮੇ ਦੀ ਨੰਬਰਦਾਰੀ ਅਜ ਉਹ ਬਾਖੂਬੀ ਨਿਭਾਅ ਰਿਹਾ ਹੈ । ਦੁਨੀਆ ਦੇ ਅਧੀ ਦਰਜਨ ਦੇਸ਼ਾ ਵਿਚ ਕਲਾ ਰਾਹੀਂ ਘੁੰਮ ਆਏ ਮਲਕੀਤ ਰੌਣੀ ਦੀ ਇਛਾ ਹੈ ਕਿ ਪੰਜਾਬੀ ਸਿਨੇਮਾ ਸੰਸਾਰ ਦੇ ਬੇਹਤਰੀਨ ਸਿਨੇਮਿਆ ਦੀ ਕਤਾਰ ਵਿਚ ਖੜੇ ਤੇ ਏਸ ਲਈ ਸ਼ੂਟਿੰਗ ਤੋਂ ਵਿਹਲੇ ਵਕਤ ਮਲਕੀਤ ਐਸ਼ੋਸ਼ੀਏਸਨ ਦੇ ਦਫਤਰ ਵਿਚ ਬੈਠ ਸਿਨੇਮੇ ਨਾਲ ਸੰਬੰਧਤ ਕੁਝ ਨਾ ਕੁਝ ਨਵਾਂ ਕਰਨ ਦੇ ਤਜਰਬੇ ਕਰਦਾ ਰਹਿੰਦਾ ।ਉਹ ਚਾਹੁੰਦਾ ਪੰਜਾਬੀ ਸਿਨੇਮੇ ਦਾ ਇਕ ਮਜਬੂਤ ਸੰਗਠਨ ਹੋਵੇ ਜੋ ਪੰਜਾਬੀ ਸਿਨੇਮੇ ਦੇ ਪ੍ਰਬੰਧਕੀ ਢਾਂਚੇ ਨੂੰ ਆਪਣੇ ਹਥਾਂ ਵਿਚ ਲੈ ਇਸ ਦੀ ਅਗਵਾਈ ਕਰ ਸਕੇ ,ਤੇ ਪੰਜਾਬੀ ਸਿਨੇਮੇ ਨੂੰ ਵਿਸ਼ਵ ਵਿਆਪੀ ਮਾਣ ਸਨਮਾਨ ਮਿਲੇ ਤੇ ਪੰਜਾਬੀ ਸਿਨੇਮਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੁੜਤੀ ਨਾਲ ਸ਼ਰਸ਼ਾਰ ਹੋ ਜਾਵੇ । ਸਚਮੁਚ ਮਲਕੀਤ ਰੌਣੀ ਵਰਗੇ ਜਿੰਮੇਵਾਰ ਠਲਾਣੇਦਾਰ ਠਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਹਨ , ਅਜਿਹੀਆਂ ਸ਼ਖਸੀਅਤਾਂ ਲੰਮੀਆਂ ਉਮਰਾਂ ਮਾਨਣ ।

Send this to a friend