ਮਾਨਸਾ – ਲੋਕ ਸਭਾ ਚੋਣਾ ਨੇੜੇ ਆਉਣ ਕਾਰਣ ਵੱਖ ਵੱਖ ਸਿਅਸੀ ਪਾਰਟੀਆ ਵਲੋ ਲੋਕ ਸਭਾ ਹਲਕਾ ਬਠਿੰਡਾ ਤੋ ਆਪਣੇ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰਣ ਲਈ ਜੋੜ ਤੋੜ ਸ਼ੁਰੂ ਕਰ ਦਿੱਤੇ ਹਨ । ਇਸ ਹਲਕੇ ਤੋ ਬੇਸ਼ੱਕ ਵੱਖ ਵੱਖ ਸਿਆਸੀ ਪਾਰਟੀਆ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ ਪਰ ਇਸ ਵਾਰ ਵੀ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਭਾਜਪਾ ਉਮੀਦਵਾਰਾ ਵਿੱਚ ਹੋਣ ਦੀ ਸੰਭਾਵਨਾਂ ਤੋ ਇੰਨਕਾਰ ਨਹੀਂ ਕੀਤਾ ਜਾ ਸਕਦਾ।
ਅਕਾਲੀ ਦਲ ਦੀ ਟਿਕਟ ਤੇ ਹਲਕਾ ਬਠਿੰਡਾ ਤੋ ਲਗਾਤਾਰ ਦੂਜੀ ਵਾਰ ਚੋਣ ਜਿੱਤਕੇ ਕੇਂਦਰ ਵਿੱਚ ਕੈਬਨਿਟ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੋਰ ਬਾਦਲ ਵਲੋ ਇਸੇ ਹਲਕੇ ਤੋ ਚੋਣ ਲੜਨ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਬੀਬਾ ਹਰਸਿਮਰਤ ਕੋਰ ਬਾਦਲ ਵਲੋ ਨਿੱਤ ਦਿਨ ਮਾਨਸਾ ਬਠਿੰਡਾ ਦੇ ਵੱਖ ਵੱਖ ਸ਼ਹਿਰਾ ਕਸਬਿਆ ਵਿੱਚ ਦੋਰੇ ਕਰਕੇ ਵਰਕਰਾ ਦੇ ਹੋਸਲੇ ਬੁਲੰਦ ਕਰਨ ਦੇ ਨਾਲ ਨਾਲ ਗ੍ਰਾਂਟਾ ਦੇ ਵੀ ਖੁੱਲੇ ਗੱਫੇ ਵੰਡੇ ਜਾ ਰਹੇ ਨੇ ਇਸੇ ਹਲਕੇ ਤੇ ਸਾਲ 2009 ਵਿੱਚ ਪਹਿਲੀ ਵਾਰ ਜਿੱਤ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਟ ਬਣੀ ਹਰਸਿਮਰਤ ਕੋਰ ਬਾਦਲ ਦਾ ਸਾਲ 2014 ਵਿੱਚ ਹੋਈਆ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਾਲ ਮੁਕਾਬਲਾ ਸੀ ਅਤੇ ਹਵਾ ਦਾ ਰੁੱਖ ਕਾਂਗਰਸ ਪਾਰਟੀ ਵੱਲ ਹੋਣ ਦੇ ਬਾਵਯੂਦ ਵੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾਕੇ ਹਰਸਿਮਰਤ ਕੋਰ ਬਾਦਲ ਦੂਜੀ ਵਾਰ ਐਮ ਪੀ ਬਣੀ ਸੀ। ਨੇੜੇ ਆ ਰਹੀਆ ਲੋਕ ਸਭਾ ਚੋਣਾਂ ਲਈ ਬਠਿਡਾ ਹਲਕੇ ਤੋ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੋਰ ਬਾਦਲ ਦੇ ਮੁਕਾਬਲੇ ਕਾਂਗਰਸ ਵਲੋ ਬੇਸ਼ੱਕ ਅਜੇ ਤੱਕ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀ ਕੀਤਾ ਪਰ ਕਾਂਗਰਸ ਆਲਾ ਹਾਈ ਕਮਾਨ ਦੀਆ ਨਜਰਾ ਬਠਿੰਡਾ ਲੋਕ ਸਭਾ ਸੀਟ ਤੇ ਹੀ ਟਿੱਕੀਆ ਹੋਈਆ ਹਨ। ਬੀਬਾ ਹਰਸਿਮਰਤ ਕੋਰ ਬਾਦਲ ਨੂੰ ਚੌਣ ਮੈਦਾਨ ਵਿੱਚ ਮਾਤ ਦੇਣ ਲਈ ਕਾਂਗਰਸ ਪਾਰਟੀ ਨੂੰ ਵੀ ਕੋਈ ਤਕੜਾ ਉਮੀਦਵਾਰ ਮੈਦਾਨ ਵਿੱਚ ਲਿਆਉਣਾ ਪਵੇਗਾ । ਬੇਸ਼ੱਕ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਇੱਕ ਸਾਬਕਾ ਵਿਧਾਇਕ ਵਲੋ ਇਸ ਹਲਕੇ ਤੋ ਟਿਕਟ ਲਈ ਦਾਅਵਾ ਪੇਸ਼ ਕੀਤਾ ਹੈ ਪਰ ਸਿਆਸੀ ਪੰਡਤਾਂ ਅਨੁਸਾਰ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੋਰ ਬਾਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਕਿਸੇ ਤਕੜੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਬਠਿੰਡਾ ਲੋਕ ਸਭਾ ਸੀਟ ਤੇ ਕਾਬਜ਼ ਹੋਣਾ ਚਾਹੁੰਦੀ ਹੈ।ਕਾਂਗਰਸ ਪਾਰਟੀ ਅੰਦਰਲੇ ਸੂਤਰਾਂ ਮੁਤਾਬਿਕ ਕਾਂਗਰਸ ਪਾਰਟੀ ਗਿਦੜਬਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਨਵਜੋਤ ਕੋਰ ਸਿੱਧੂ, ਜਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਾ ਮਨਪ੍ਰੀਤ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਵਿੱਚੋ ਕਿਸੇ ਇੱਕ ਨੂੰ ਉਮੀਦਵਾਰ ਬਣਾਉਣ ਵਾਰੇ ਸੋਚ ਰਹੀ ਹੈ।ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਜ਼ਿਲ੍ਹਾ ਮਾਨਸਾ ਅੰਦਰ ਕਾਂਗਰਸ ਪਾਰਟੀ ਦੇ ਕਈ ਵੱਖ ਵੱਖ ਧੜੇ ਹੋਣ ਕਾਰਨ ਪਾਰਟੀ ਵੱਡੀ ਫੁੱਟ ਦਾ ਵੀ ਸ਼ਿਕਾਰ ਹੈ ਅਤੇ ਸਾਲ 2014 ਵਿੱਚ ਹੋਈ ਲੋਕ ਸਭਾ ਚੋਣ ਸਮੇ ਮਾਨਸਾ ਦੇ ਕਈ ਕਾਂਗਰਸੀ ਲੀਡਰਾਂ ਤੇ ਪਾਰਟੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਜਗਾ ਵਿਰੋਧੀ ਪਾਰਟੀ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਅੰਦਰਖਾਤੇ ਮੱਦਦ ਕਰਨ ਦੇ ਦੋਸ਼ ਵੀ ਲੱਗੇ ਸਨ ਸਥਾਨਕ ਸਰਕਾਰਾ ਦੇ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੋਰ ਸਿੱਧੂ ਨੇ ਬੀਤੇ ਦਿਨੀ ਚੰਡੀਗੜ੍ਹ ਤੋ ਚੋਣ ਲੜਨ ਦੀ ਇੱਛਾ ਜਾਹਿਰ ਕਰਦਿਆ ਆਪਣਾ ਦਾਅਵਾ ਪੇਸ਼ ਕੀਤਾ ਹੈ ਅਤੇ ਬਠਿਡਾ ਲੋਕ ਸਭਾ ਹਲਕੇ ਤੋ ਚੋਣ ਲੜਨ ਵਿੱਚ ਕੋਈ ਦਿਲਚਸਪੀ ਨਹੀ ਦਿਖਾਈ,ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਪਣੀ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ ਦੇ ਇਸ ਹਲਕੇ ਤੋ ਚੋਣ ਲੜਨ ਦੀਆ ਅਫਵਾਹਾ ਨੂੰ ਗਲਤ ਦੱਸਦਿਆ ਕਿਹਾ ਸੀ ਕਿ ਉਨਾਂ ਦੀ ਪਤਨੀ ਚੋਣ ਨਹੀ ਲੜੇਗੀ। ਜੇਕਰ ਇਸੇ ਤਰ੍ਹਾਂ ਹੀ ਹੋਇਆ ਤਾ ਕਾਂਗਰਸ ਪਾਰਟੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਰਨ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਗਿਦੜਬਹਾ ਤੋ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿਡਾ ਲੋਕ ਸਭਾ ਹਲਕੇ ਤੋ ਕਾਂਗਰਸ ਦਾ ਉਮੀਦਵਾਰ ਬਣਾਕੇ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਅਤੇ ਨੋਜਵਾਨ ਦਿਲਾ ਤੇ ਰਾਜ ਕਰਨ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀ ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੋਰ ਬਾਦਲ ਦੇ ਮੁਕਾਬਲੇ ਚੋਣ ਲੜਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰ ਸਕਦੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਟੈਲੀਫੋਨ ਤੇ ਗੱਲ ਕਰਨ ਤੇ ਉਨਾਂ ਕਿਹਾ ਕਿ ਜੇਕਰ ਪਾਰਟੀ ਵਲੋ ਉਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋ ਚੋਣ ਲੜਣ ਲਈ ਕਿਹਾ ਗਿਆ ਤਾ ਉਹ ਚੋਣ ਲੜਣ ਲਈ ਤਿਆਰ ਬਰ ਤਿਆਰ ਹਨ। ਕਾਂਗਰਸ ਪਾਰਟੀ ਦੇ ਵਰਕਰਾ ਵਲੋ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿਡਾ ਲੋਕ ਸਭਾ ਹਲਕੇ ਤੋ ਪਾਰਟੀ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਆਲ ਇੰਡਿਆ ਰਾਹੁਲ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਗੰਢੂ ਕਲਾਂ, ਆਲ ਇੰਡਿਆ ਰਾਹੁਲ ਬ੍ਰਿਗੇਡ ਦੇ ਕੋਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਰਪੰਚ ਰਮਦਿੱਤੇ ਵਾਲਾ, ਆਲ ਇੰਡਿਆ ਰਾਹੁਲ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਮਾਨਸ਼ਾਹੀਆ,ਯੂਥ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਪ੍ਰਧਾਨ ਕੁਸ਼ਦੀਪ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਲੋਕ ਸਭਾ ਹਲਕੇ ਤੋ ਉਮੀਦਵਾਰ ਐਲਾਨ ਕਰੇ ਉਨਾਂ ਕਿਹਾ ਕਿ ਰਾਜਾ ਵੜਿੰਗ ਵੱਡੀ ਲੀੜ ਨਾਲ ਜਿੱਤ ਪ੍ਰਾਪਤ ਕਰਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੌਲੀ ਵਿੱਚ ਪਾਵੇਗਾ।
ਦੂਜੇ ਪਾਸੇ ਬੀਤੇ ਦਿਨੀ ਮਾਨਸਾ ਦੋਰੇ ਤੇ ਆਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਨੂੰ ਵੀ ਉਸਦੇ ਮੁਕਾਬਲੇ ਚੋਣ ਮੈਦਾਨ ਵਿੱਚ ਲਿਆਵੇ ਉਸ ਨੂੰ ਕੋਈ ਫਰਕ ਨਹੀ ਪਵੇਗਾ ਉਨਾਂ ਇਥੋ ਤੱਕ ਵੀ ਕਹਿ ਦਿੱਤਾ ਕਿ ਜੇਕਰ ਕਾਂਗਰਸ ਦੀ ਤਰਫੋ ਖੁੱਦ ਰਾਹੁਲ ਗਾਂਧੀ ਬਠਿਂਡਾ ਲੋਕ ਸਭਾ ਹਲਕੇ ਤੋ ਚੋਣ ਲੜਦੇ ਹਨ ਤਾ ਉਹ ਸਵਾਗਤ ਕਰੇਗੀ। ਬੇਸ਼ੱਕ ਵੱਖ ਵੱਖ ਸਿਆਸੀ ਪਾਰਟੀਆ ਵਲੋ ਆਪਣੇ ਉਮੀਦਵਾਰਾ ਨੂੰ ਜਿਤਾਉਣ ਲਈ ਸਿਆਸੀ ਪਾਰੀਆ ਖੇਡਣੀਆ ਸ਼ੁਰੂ ਕਰ ਦਿੱਤੀਆ ਹਨ ਪਰ ਅਸਲ ਤਸਵੀਰ ਚੋਣਾ ਦਾ ਐਲਾਨ ਅਤੇ ਉਮੀਦਵਾਰਾ ਦੇ ਚੋਣ ਮੈਦਾਨ ਵਿੱਚ ਉਤਰਣ ਤੋ ਬਾਅਦ ਹੀ ਸਾਹਮਣੇ ਆਵੇਗੀ।