May 14, 2026 6:09 am

ਨਸ਼ੇ ਲੱਚਰਤਾ ਤੇ ਹਥਿਆਰ

ਹੁਣ ਦੇ ਚਲ ਰਹੇ ਸਮੇਂ ਅੰਦਰ ਬਹੁਤ ਸਾਰੇ ਨਵੇਂ ਕਲਾਕਾਰ ਮਾਰਕੀਟ ਵਿਚ ਆ ਰਹੇ ਆ ਕਿਸੇ ਦਾ ਕੋਈ ਸੁਰ ਨਹੀਂ ਕੋਈ ਤਾਲ ਨਹੀਂ ਬਸ ਸਾਜ਼ਾਂ ਦੇ ਸਿਰ ਤੇ ਬੇਸੁਰੀ ਆਵਾਜ਼ ਨੂੰ ਚੰਗੀ ਬਣਾਇਆ ਜਾ ਰਿਹਾ ‘ਗੀਤਾ ਵਿਚ ਬਹੁਤ ਸਾਰੀ ਭਦੀ ਸ਼ਬਦਾਵਲੀ ਬੋਲ ਕੇ ਜਿਥੇ ਪੰਜਾਬੀ ਮਾਂ ਬੋਲੀ ਦਾ ਘਾਣ ਕੀਤਾ ਜਾ ਰਿਹਾ ਉਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ‘ ਹਥਿਆਰਾਂ ਤੇ ਗੈਂਗਸਟਾਰ ਬਣਾਉਣ ਲਈ ਭਟਕਾਇਆਂ ਜਾ ਰਿਹਾਂ ਅਖੇ’ ਮਿਤਰਾਂ ਦੀ ਅਖ ਅਜ ਲਾਲ ਹੈ ਬੰਦਾ ਬੁੰਦਾ ਮਾਰਨਾ ਤਾਂ ਦਸ’ ਕੀ ਇਸ ਵਿਚ ਕੋਈ ਕਸਰ ਬਾਕੀ ਹੈ। ਨਸ਼ਾ ਵੀ ਆ ਗਿਆ ਬਦਮਾਸ਼ੀ ਵੀ ਆ ਗਈ ਤੇ ਹਥਿਆਰ ਵੀ ਅਜੇ ਲੰਡਰ ਗਾਇਕ ਕਹਿਣਗੇ ਅਸੀ ਐਸਾ ਕੁਝ ਨਹੀਂ ਕਰ ਰਹੇ, ਅਖੇ ਇਹ ਤਾਂ ਸੁਨਣ ਵਾਲਿਆਂ ਦੀ ਮਰਜ਼ੀ ਆਂ’ ਇਹ ਕਿਵੇਂ ਹੋ ਸਕਦਾ ਕੇ ਤੁਸੀ ਚਕਵੇ ਹਥਿਆਰਾ ਵਾਲੇ ਗੀਤ ਗਾਵੋ ਤੇ ਨੌਜਵਾਨ ਪ੍ਰਭਾਵਤ ਨਾ ਹੋਵੇ ਫਿਰ ਇਕ ਗੀਤ ਥਲੇ ਨਹੀ ਹੁੰਦਾ ਤੇ ਦੂਜਾ ਕੋਈ ਨਾ ਕੋਈ ਲਚਰ ਕਲਾਕਾਰ ਉਠਦਾ ਵੇਖੋ ਵੇਖ ਅਖੇ ਮੈੰ ਦਾਰੂ ਪੀਣੀ ਯਾਰਾ ਨਾਲ‘ ਉਹ ਵੀ ਸਕੂਲ ਵਿਚ ਫਿਟੇ ਮੂੰਹ ਇਹੋ ਜਿਹੇ ਬਾਂਦਰਾ ਦੇ ਨੌਜਵਾਨੀ ਨੂੰ ਪੜ੍ਹਨ ਵਲ ਪ੍ਰੇਰਿਤ ਤਾਂ ਕੀ ਕਰਨਾਂ ਹੋਰ ਬਰਬਾਦੀ ਵਾਲੇ ਪਾਸੇ ਲਿਜਾਇਆਂ ਜਾ ਰਿਹਾ ਤੇ ਗਾਉਣ ਵਾਲੀਆਂ ਵੀ ਘਟ ਨਹੀਂ ਇਹ ਵੀ ਬਹੁਤ ਨੰਗੇਜ਼ ਪੁਣਾ ਦਿਖਾ ਰਹੀਆਂ ਤੇ ਭੋਲੀਆਂ ਭਾਲੀਆਂ ਬਚੀਆਂ ਨੂੰ ਗਲਤ ਪਹਿਰਾਵਾ ਪਾ ਕੇ ਆਪਣੇ ਵਲ ਖਿਚ ਰਹੀਆਂ ‘ ਇੰਟਰਵਿਊ ਤੇ ਗਲਾਂ ਆਏ ਕਰਨਗੇ ਜਿਵੇਂ ਬਹੁਤ ਸਿਖੀ ਦਾ ਪ੍ਰਚਾਰ ਕਰਦੇ ਹੋਣ ਇਹ ਸਵਾਰਥੀ ਲੋਕ ਆਪਣਾ ਗੰਦ ਵੇਚਣ ਲਈ ਪਾਪੜ ਬਹੁਤ ਵਧੀਆਂ ਢੰਗ ਨਾਲ ਵੇਲ ਲੈਂਦੇ ਹਨ। ਇੰਨਾ ਲੋਕਾ ਦੀ ਪੈਸਾ ਤੇ ਨਾਂ ਬਣਾਉਣ ਦੀ ਭੁਖ ਨੌਜਵਾਨਾਂ ਨੂੰ ਬਹੁਤ ਗਲਤ ਦਿਸਾ ਵਲ ਲਿਜਾ ਰਹੀ ਹੈ। ਜਦੋਂ ਵੀ ਕੋਈ ਨਵਾਂ ਅਸ਼ਲੀਲ ਗੀਤ ਰਿਲੀਜ਼ ਹੁੰਦਾ ਤਾਂ ਕਹਿਣਗੇ ਸਰੋਤਿਆਂ ਨੂੰ ਬੜਾ ਪਸੰਦ ਆਇਆ , ਪਰ ਉਹ ਇਹ ਗਲ ਨਹੀਂ ਸੋਚਦੇ ਕੇ ਉਨ੍ਹਾਂ ਦਾ ਆਪਣਾ ਮਾਂ ਬਾਪ ਭਾਈ ਭੈਣ ਵੀ ਸ਼ਾਮਲ ਹਨ। ਕੀ ਉਹ ਗੰਦਾ ਗੀਤ ਆਪਣੇ ਪਰਿਵਾਰ ਨੂੰ ਅਸ਼ੀਰਵਾਦ ਲੈਣ ਵਾਸਤੇ ਸੁਣਾਉਂਦੇ ਵਿਖਾਉਂਦੇ ਹੋਣਗੇ , ਕਦੇ ਸੋਚਿਆ ਹੈ ਕਿਸੇ ਨੇ ਉਦਾਂ ਤਾਂ ਸਾਰੇ ਬੜੇ ਸਿਆਣੇ ਬਣਦੇ ਹੋ, ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂ ਕਿ ਜੇ ਇਹ ਗਲਾਂ ਲਚਰ ਗਾਇਕ ਜੇ ਸਭ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦੇ ਹੋਣ ਤਾਂ ਇਹ ਗੰਦੇ ਗੀਤ ਕਦੇ ਨਾ ਗਾਉਣ। ਸੋ ਆਓ ਮੇਰੇ ਨੌਜਵਾਨ ਭੈਣ ਭਰਾਵੋਂ ਆਪਾਂ ਆਪਣੀ ਸੋਚ ਬਦਲੀਏ ਤੇ ਇਨ੍ਹਾਂ ਦੇ ਗੰਦੇ ਗੀਤ ਨਾ ਸੁਣੀਏ ਆਪਣੀ ਮੇਹਨਤ ਕਰੀਏ ਆਪਣੀ ਤੇ ਆਪਣੇ ਮਾਪਿਆਂ ਦੀ ਇਜ਼ਤ ਬਰਕਰਾਰ ਰਖੀਏ।

Send this to a friend