May 14, 2026 6:09 am

ਅਸਲ ਸੇਵਾ

ਉਮਰ 5 ਕੁ ਸਾਲ… ਸਾਂਵਲਾ ਜਿਹਾ ਰੰਗ ਛੋਟਾ ਜਿਹਾ ਮਾਸੂਮ ਚਿਹਰਾ ਅਕਸਰ ਮੇਰੀ ਦੁਕਾਨ ਤੇ ਆਇਆ ਕਰਦੀ ਹੈ… ਆ ਕੇ ਦੋ ਜਾਂ ਤਿੰਨ ਰੁਪਏ ਮੰਗਣ ਮੈਂ ਦੇ ਦੇਣੇ ਉਸ ਨੇ ਬਿਨਾਂ ਹਸੇ ਬਿਨਾਂ ਕੁਝ ਕਹੇ ਚਲੇ ਜਾਣਾ ਕੁਝ ਦਿਨ ਪਹਿਲਾਂ ਆਈ ਸਰਦੀਆਂ ਦੇ ਦਿਨਾਂ ਵਿਚ ਵੀ ਘਟ ਕਪੜੇ ਪਾਏ ਹੋਏ ਸਨ …..ਇਕ ਹਥ ਪਿਛੇ ਲੁਕੋ … ਕਹਿੰਦੀ ਅੰਕਲ ਜੀ ਦਸ ਰੁਪਏ ਦੇ ਦਿਓ… ਮੈਂ ਕਿਹਾ ਪੁਤਰ ਤੂੰ ਤਾਂ ਦੋ ਤਿੰਨ ਰੁਪਏ ਤੋਂ ਵਧ ਨਹੀਂ ਮੰਗਦੀ… 10 ਰੁਪਏ ਕੀ ਕਰਨੇ… ਨਾਲੇ ਪਿਛਲੀ ਹਥ ਵਿਚ ਕੀ ਲਕੋਇਆ ਦਸ… ਪਿਛਲਾ ਹਥ ਅਗੇ ਕੀਤਾ ਉਸ ਵਿਚ ਥੋੜ੍ਹਾ ਜਿਹਾ ਪੂਜੀਆ ਕਾਗਜ ਚ ਲਪੇਟਿਆ ਸੀ… ਕਹਿੰਦੀ ਮੈਂ ਦੂਸਰੀ ਦੁਕਾਨ ਤੇ ਦਸ ਪਏ ਮੰਗੀ ਉਨ੍ਹਾਂ ਨੇ ਮੈਨੂੰ ਭੁਜੀਆਂ ਦੇ ਦਿਤਾ … ਮੈਂ ਕਿਆ ਦਸ ਤੂੰ 10 ਰੁਪਏ ਕੀ ਕਰਨੇ… ਬੜੀ ਮਾਸੂਮੀਅਤ ਨਾਲ ਬੋਲੀ ਮੇਰੀ ਨਿਕੀ ਭੈਣ ਭੁਖੀ ਐ… ਮੈਂ ਦੁਧ ਲੈ ਕੇ ਜਾਣਾ… ਮੈਂ ਸੁਭਾਵਿਕ ਹੀ ਕਿਹਾ ਆਪਣੀ ਨਿਕੀ ਭੈਣ ਦਾ ਤੈਨੂੰ ਕਾਹਦਾ ਫ਼ਿਕਰ ਆਪੇ ਮੰਮੀ ਸਾਭੇ ਤੂੰ ਖੇਡ ਮਲ… ਤਾਂ ਉਸ ਨੇ ਨਿਕੇ ਜਿਹੇ ਮੂੰਹ ਨਾਲ ਕਿਹਾ ਮੇਰੀ ਮੰਮੀ ਨਹੀਂ ਮਰ ਗਈ… ਮਨ ਚੋਂ ਹਾਉਕਾ ਜਿਹਾ ਨਿਕਲ ਗਿਆ … ਮੈਂ ਕਿਹਾ ਕੀ ਕਰਦਾ ਤੇਰਾ ਡੈਡੀ… ਉਹ ਬੋਲੀ ਮੇਰਾ ਡੈਡੀ ਵੀ ਨਹੀਂ ਹਯਗਾ ਓ ਵੀ ਮਰ ਗਿਆ… ਮੇਰਾ ਮਨ ਭਰ ਆਇਆ ਮੈਂ ਕਿਹਾ ਬੇਟਾ ਕਿਸ ਕੋਲ ਰਹਿੰਦੀ ਏ… ਤਾਂ ਬੋਲੀ ਨਾਨੀ ਕੋਲ ਮੈਂ ਦਸ ਰੁਪਏ ਦਿਤੇ ਤੇ ਕਿਹਾ ਬੇਟਾ ਤੂੰ ਐਤਵਾਰ ਆਵੀਂ ਮੈਂ ਤੈਨੂੰ ਕੁਝ ਗਰਮ ਕਪੜੇ ਦੇਵਾਗਾ… ।
… ਉਹ ਆਪਣੇ ਦਿਤੇ ਹੋਏ ਟੈਮ ਤੇ ਐਤਵਾਰ ਆਪਣੀ ਇਕ ਹੋਰ ਲੜਕੀ ਦੇ ਨਾਲ ਦੁਕਾਨ ਤੇ ਆ ਗਈ… ਪਰ ਮੈਨੂੰ ਵਿਸਰ ਚੁਕਾ ਸੀ ਬਚੇ ਨਾਲ ਕੀਤਾ ਹੋਇਆ ਵਾਧਾ… ਮੈਂ ਕਿਹਾ ਇਹ ਕੌਣ ਹੈ… ਉਹ ਬੋਲੀ ਇਹ ਮੇਰੀ ਵਡੀ ਭੈਣ ਦੋਨਾਂ ਦੀ ਉਮਰ ਵਿਚ ਕੋਈ ਬਹੁਤਾ ਫ਼ਰਕ ਨਹੀਂ ਸੀ… ਮੇਰੇ ਕੋਲ ਦੁਕਾਨ ਤੇ ਮੇਰਾ ਇਕ ਦੋਸਤ ਬੈਠਾ ਹੋਇਆ ਸੀ ਮੈਂ ਉਸ ਨੂੰ ਬਚਿਆਂ ਦੀ ਸਾਰੀ ਕਹਾਣੀ ਸੁਣਾਈ… ਦਸਿਆ ਕਿ ਮੈਂ ਇਨ੍ਹਾਂ ਨੂੰ ਐਤਵਾਰ ਕੁਝ ਕਪੜੇ ਦੇਣ ਦਾ ਵਾਅਦਾ ਕੀਤਾ ਸੀ ਪਰ ਮੈਂ ਨਹੀਂ ਲਿਆ ਸਕਿਆ … ਕੀ ਕਰ ਸਕਦੇ ਆਂ ਆਪਾਂ ਇਨ੍ਹਾਂ ਬਚਿਆਂ ਦੇ ਲਈ ਮੈਂ ਸੁਭਾਵਕ ਹੀ ਕਹਿ ਦਿਤਾ… ਉਹ ਬੋਲਿਆ ਨਵੇਂ ਕਪੜੇ ਲੈ ਦਿਓ… ਮੈਂ ਕਿਹਾ ਤਨਖ਼ਾਹ ਨਾ ਮਿਲਣ ਕਰਕੇ ਮੇਰੇ ਵਾਸਤੇ ਮੁਮਕਿਨ ਨਹੀਂ ਤਾਂ ਉਹ ਬੋਲਿਆ ਕੋਈ ਨਹੀਂ ਪੈਸੇ ਮੇਰੇ ਖਾਤੇ ਚਲ ਲਿਖਾ ਦਿਓ… ਮੈਂ ਪੈਰਾਂ ਵਲ ਦੇਖਿਆ ਤਾਂ ਬਚਿਆਂ ਨੇ ਟੁਟੀਆਂ ਹੋਈਆਂ ਚਪਲਾਂ ਪਾਈਆਂ ਹੋਈਆਂ ਸਨ ਮੈਨੂੰ ਕੰਬਨੀ ਜੀ ਆਈ… ਮੈਂ ਕਿਹਾ ਕੱਪੜੇ ਨਹੀਂ ਬੂਟ ਲੈਂ ਦੇਦੇ ਆ… ਉਹ ਕਹਿੰਦਾ ਚਲੋ ਠੀਕ ਹੈ ਮੈਂ ਬਚਿਆਂ ਨੂੰ ਦੁਕਾਨ ਤੇ ਜਾਣ ਲਈ ਕਿਹਾ… ਬਚੇ ਇਕ ਵਾਰ ਬਾਹਰ ਗਏ… ਫਿਰ ਵਾਪਸ ਆਏ … ਕਹਿੰਦੇ… ਅੰਕਲ ਜੀ ਤੁਸੀਂ ਸਾਡੇ ਨਾਲ ਚਲੋ ਸਾਨੂੰ ਉਨ੍ਹਾਂ ਦੁਕਾਨ ਚ ਨਹੀਂ ਵੜਨ ਦੇਣਾ… ਮੈਂ ਕਿਹਾ ਬੇਟਾ ਜੀ ਤੁਸੀਂ ਚਲੋ ਅਸੀਂ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਣਾ… ਦੋਨੋਂ ਬਚੀਆਂ ਦੁਕਾਨ ਤੇ ਪਹੁੰਚਦਿਆਂ ਉਸ ਤੋਂ ਪਹਿਲਾਂ ਅਸੀਂ ਉਥੇ ਪਹੁੰਚ ਚੁਕੇ ਸੀ… ਦੁਕਾਨ ਅੰਦਰ ਜਾ ਕੇ ਦੁਕਾਨਦਾਰ ਨੇ ਗਰਮ ਬੂਟ ਵਿਖਾਏ ਨਾਲ ਗਏ ਦੋਸਤ ਨੇ ਜੁਰਾਬਾਂ ਸਮੇਤ ਬੂਟ ਦੇਣ ਨੂੰ ਕਿਹਾ ਦੁਕਾਨਦਾਰ ਨੇ ਵੀ ਅੰਦਾਜ਼ਾ ਲਾ ਲਿਆ ਕਿ ਇਹ ਸੇਵਾ ਭਾਵਨਾ ਨਾਲ ਲੈ ਕੇ ਦੇ ਰਹੇ ਹਨ ਉਸ ਨੇ ਜਾਏਜ ਰੇਟ ਲਾਇਆ ਨਾਲ ਗਏ ਦੋਸਤ ਨੇ ਪੈਸੇ ਦਿਤੇ ਅਤੇ ਚਲਦਾ ਬਣਿਆ … ਟੁਟੀਆਂ ਚਪਲਾਂ ਲਿਫਾਫੇ ਚ ਪਾ ਕੇ ਮੈਂ ਬਚਿਆਂ ਨੂੰ ਦਿਤੀਆਂ ਤੇ ਜਾਣ ਨੂੰ ਕਿਹਾ… ਬਚੇ ਦੂਰ ਚਲੇ ਗਏ… ਦੁਕਾਨ ਤੋਂ ਬਾਹਰ ਨਿਕਲ ਕੇ ਜਦੋਂ ਮੈਂ ਵਾਪਸ ਹੋਣ ਲਗਾ ਤਾਂ ਇਕ ਬਚੀ ਭਜ ਕੇ ਆ ਕੇ ਮੇਰੇ ਨਾਲ ਲਿਪਟ ਗਈ ਮੇਰੇ ਵਲ ਦੇਖਿਆ… ਕੁਝ ਨਹੀਂ ਬੋਲੀ ਥੋੜ੍ਹਾ ਜਿਹਾ ਮੁਸਕਰਾਈ ਤੇ ਚਲੀ ਗਈ… ਮੈਨੂੰ ਇੰਝ ਲਗਾ ਜਿਵੇਂ ਮੈਨੂੰ ਤੇ ਮੇਰੇ ਦੋਸਤ ਨੂੰ ਦਿਲੋਂ ਦੁਆਵਾਂ ਦੇ ਕੇ ਗਈ ਹੋਵੇ ..ਤੇ ਕਹਿ ਰਹੀ ਹੋਵੇ ਹੈਪੀ ਲੋਹੜੀ ਅੰਕਲ ਜੀ… ਘਰ ਆ ਕੇ ਇਸ ਸਾਰੀ ਆਪ ਬੀਤੀ ਮੈਂ ਆਪਣੇ ਮੰਮੀ ਪਾਪਾ ਨੂੰ ਸੁਣਾਈ… ਦੋਵਾਂ ਦਾ ਹੀ ਮਨ ਭਰ ਆਇਆ ਮੇਰੇ ਡੈਡੀ ਨੇ ਮੈਨੂ ਕਲਾਵੇ ਵਿਚ ਲੈ ਕੇ ਬੜੇ ਪਿਆਰ ਨਾਲ ਭਾਰੀ ਜੇ ਮਨ ਨਾਲ ਕਿਹਾ… ਅਜ ਤੋਂ ਬਾਬੇ ਨਾਨਕ ਦੇ ਘਰ… ਸਚੀ ਸੇਵਾ ਦਾ… ਅਸਲ ਸੇਵਾ ਦਾ ਖਾਤਾ ਖੁਲਾ ਆਇਆ ਏਂ… ਜ਼ਿੰਦਗੀ ਵਿਚ ਪਹਿਲੀ ਵਾਰੀ ਬਹੁਤ ਜ਼ਿਆਦਾ ਸਕੂਨ ਤੇ ਖੁਸ਼ੀ ਦਾ ਅਹਿਸਾਸ ਹੋਇਆ…।
– ਹਰਦੀਪ ਸ਼ੁਭ
ਸ੍ਰੀ ਗੋਇੰਦਵਾਲ ਸਾਹਿਬ
ਸੰਪਰਕ: 9815338993

Send this to a friend