May 14, 2026 6:09 am

ਚਿੱਟਾ ਬਨਾਮ ਪੰਜਾਬ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਦੁਨੀਆਂ ਦੀ ਸਭ ਤੋ ਜਰਖੇਜ਼ ਅਤੇ ਉਪਜਾਊ ਧਰਤੀ ਮੰਨਿਆਂ ਜਾਦਾਂ ਹੈ ਇਸ ਧਰਤੀ ਉਪਰ ਦੁਨੀਆਂ ਦੇ ਮਹਾਨ ਜਰਨੈਲ ਅਤੇ ਯੋਧੇ ਪੈਦਾ ਹੋਏ ਹਨ ਜਿਨਾਂ ਨੇ ਗੌਰਵਮਈ ਇਤਿਹਾਸ ਦੀ ਸਿਰਜਣਾਂ ਕੀਤੀ ਇਨਾਂ ਵਿਚੋ ਹੀ ਇਕ ਜਰਨੈਲ ਹੋਇਆ ਸਰਦਾਰ ਹਰੀ ਸਿੰਘ ਨਲੂਆ ਜਿਸਨੂੰ ਆਸਟਰੇਲੀਆ ਦੇ ਮੈਗਜ਼ੀਨ ਬਿਲਿਆਨਾਇਰ ਵਲੋ ਦੁਨੀਆ ਦੇ ਸਭ ਤੋਂ ਮਹਾਨ ਪਹਿਲੇ ਦਸ ਜਰਨੈਲਾਂ ਵਿਚੋ ਪਹਿਲਾ ਸਥਾਨ ਦਿਤਾ ਗਿਆ ਤੇ ਸਾਰਾਗੜੀ ਦੀ ਲੜਾਈ ਲੜਨ ਵਾਲੇ ਯੋਧਿਆਂ ਦੀ ਦਾਸਤਾਨ ਨੂੰ ਯੂਰਪ ਦੇ ਸਕੂਲਾਂ ਵਿਚ ਪੜਾਇਆ ਜਾਦਾਂ ਹੈ ਪਰ ਅਫਸੋਸ! ਇਨਾਂ ਮਹਾਨ ਸੂਰਮਿਆਂ ਦੇ ਵਾਰਿਸ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਦਰਿਆ ਵਿਚ ਬੁਰੀ ਤਰਾਂ ਹੜਦੇ ਜਾ ਰਹੇ ਹਨ ਡੁਬਦੇ ਜਾ ਰਹੇ ਹਨ ਅਜੋਕੇ ਭਾਰਤੀ ਪੰਜਾਬ ਅੰਦਰ ਨਸ਼ਾਂ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਜੋ ਕਿ ਪੰਜਾਬੀ ਸਮਾਜ ਤੇ ਸਭਿਆਚਾਰ ਲਈ ਬਹੁਤ ਹੀ ਗੰਭੀਰ ਵਿਸ਼ਾ ਹੈ ਵਰਤਮਾਨ ਸਮੇਂ ਪੰਜਾਬ ਅੰਦਰ ਬਹੁਤ ਸਾਰੇ ਨਸ਼ਿਆ ਦੀ ਵਰਾਂੋ ਕੀਤੀ ਜਾ ਰਹੀ ਹੈ ਪਰ ਇਨਾਂ ਵਿਚੋ ਇਕ ਨਸ਼ਾ ਹੈ ‘ਹੈਰੋਇਨ‘ ਪੰਜਾਬ ਵਿਚ ਇਸ ਨਸ਼ੇ ਨੂੰ ਚਿਟੇ ਦਾ ਨਾਮ ਦਿਤਾ ਗਿਆ ਹੈ ਅਜਕਲ ਪੰਜਾਬੀ ਗੀਤਾਂ ਵਿਚ ਚਿਟੇ ਦੀ ਹਵਾਲਗੀ ਨੂੰ ਸਹਿਜ ਹੀ ਸੁਣਿਆ ਜਾ ਸਕਦਾ ਹੈ ਇਸ ਚਿਟੇ ਵਿਚ ਮਾਰਫੀਨ ਨਾਮੀ ਦਰਦ ਨਿਵਾਰਕ ਦਵਾਈ ਦੇ ਭਾਰੀ ਤਤ ਹੁੰਦੇ ਹਨ ਸਭ ਤੋ ਪਹਿਲਾਂ ਮਾਰਫੀਨ ਦੀ ਵਰਤੋ ਦੂਸਰੀ ਸੰਸਾਰ ਜੰਗ ਵੇਲੇ ਜਖਮੀ ਹੋਏ ਸੈਨਿਕਾਂ ਵਲੋ ਦਰਦ ਨਿਵਾਰਕ ਦੇ ਤੌਰ ਤੇ ਕੀਤੀ ਗਈ ਉਸ ਤੋ ਬਾਅਦ ਦੁਨੀਆਂ ਭਰ ਦੇ ਲੋਕ ਇਸਨੂੰ ਨਸ਼ੇ ਦੇ ਤੌਰ ਤੇ ਵਰਤਣ ਲਗ ਪਏ ਅਤੇ ਮਾਰਫੀਨ ਵਿਚ ਕਈ ਤਰਾਂ ਦੇ ਰਸਾਇਣਿਕ ਤਤਾਂ ਦੇ ਸੁਮੇਲ ਨਾਲ ਚਿਟੇ ਦਾ ਨਸ਼ਾ ਈਜਾਦ ਕੀਤਾ ਗਿਆ ਅਜ ਪੰਜਾਬ ਦੀ ਨੌਜਵਾਨੀ ਵੀ ਚਿਟੇ ਦੇ ਨਸ਼ੇ ਦੀ ਗੁਲਾਮ ਬਣਦੀ ਜਾ ਰਹੀ ਹੈ। ਪੰਜਾਬ ਅੰਦਰ ਹੈਰੋਇਨ ਦਾ ਨਸ਼ਾਂ ਹਮੇਸ਼ਾ ਲਈ ਛਡਣ ਵਾਲੇ ਲੋਕਾਂ ਦੀ ਔਸਤ ਦਰ 1% ਤੋ ਵੀ ਘਟ ਹੈ ਹੈਰੋਇਨ ਮਨੁਖੀ ਸਰੀਰ ਦੀ ਪਾਚਣ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਦਾਂ ਹੈ ਅਤੇ ਕੇਂਦਰੀ ਨਾੜੀ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ ਮੈਂ ਬਤੌਰ ਕਾਊਂਸਲਰ ਮਾਝੇ ਏਰੀਏ ਦੇ ਨਾਮਵਰ ਨਸ਼ਾ ਸਲਾਹਕਾਰੀ ਅਤੇ ਪੁਨਰਵਿਸਥਾਪਨ ਕੇਂਦਰ ਵਿਖੇ ਦੋ ਸਾਲ ਦੇ ਲਗਭਗ ਕੰਮ ਕੀਤਾ ਹੈ ਇਸ ਏਰੀਏ ਵਿਚ ਮੈ ਚਿਟੇ ਦੀ ਚੜਤ ਨੂੰ ਬਹੁਤ ਨੇੜਿਓ ਤਕਿਆ ਹੈ ਮੇਰੇ ਲਾਚਾਰ ਅਖਾਂ ਤੇ ਕੰਨਾਂ ਨੇ ਉਹ ਦਿਲ ਕੰਬਾਊ ਦ੍ਰਿਸ਼ ਵੀ ਵੇਖੇ ਤੇ ਸੁਣੇ। ਬਜੁਰਗ ਮਾਂ ਪਿਓ ਦੇ ਤਰਲੇ, ਕੀਰਨੇ, ਬੇਬੱਸੀ ਤੇ ਹੰਝੂਆਂ ਵਿਚੋ ਪੰਜਾਬ ਦੇ ਭਵਿਖ ਦੀ ਤਰਾਸਦੀ ਨੂੰ ਅਸਾਨੀ ਨਾਲ ਤਕ ਜਾ ਸਕਦਾ ਹੈ….ਕਿਵੇ? ਇਕ ਨਵ-ਵਿਆਹੀ ਦੁਲਹਨ ਆਪਣੇ ਸਿਰ ਦੇ ਸਾਈਂ ਦੀ ਸਰੀਰਕ ਤੇ ਮਾਨਸਿਕ ਹਾਲਤ ਦਾ ਜਾਇਜ਼ਾ ਲੈਣ ਸੈਟਰ ਆਉਦੀ ਹੈ ਜਿਆਦਾਤਰ ਨਵੀਆਂ ਵਿਆਹੀਆਂ ਕੁੜੀਆਂ ਨੂੰ ਜਦੋ 33ਠੜ ਕੈਮਰੇ ਦੀ ਸਕਰੀਨ ਉਪਰ ਉਸਦੇ ਪਤੀ ਨੂੰ ਦਿਖਾਇਆ। ਜਾਦਾਂ ਹੈ ਤਾਂ ਉਨਾਂ ਦੇ ਹੰਝੂ ਆਪ ਮੁਹਾਰੇ ਵਹਿ ਤੁਰਦੇ ਸਨ, ਨਸ਼ੇ ਦੀ ਹਾਲਤ ਵਿਚ ਉਸਦਾ ਪਤੀ ਵਿਆਹ ਤੋ ਕੁਝ ਕੁ ਦਿਨਾਂ ਬਾਅਦ ਹੀ ਉਸਦੇ ਮਾਪਿਆਂ ਤੋ ਪੈਸੇ ਲਿਆਉਣ ਦੀ ਜਿਦ ਕਰਦਾ ਹੈ ਇਨਾਂ ਪੰਜਾਬ ਦੀਆਂ ਧੀਆਂ ਦੀ ਕਹਾਣੀ ਸੁਣ ਆਤਮਾਂ ਦੁਖੀ ਹੋ ਜਾਦੀ ਤੇ ਮੈ ਸੋਚਦਾ ਮੈ ਪੰਜਾਬ ਵਿਚ ਨਹੀ ਮੈ ਕਿਤੇ ਹੋਰ ਬੈਠਾਂ ਹਾਂ ਕਿਉਕਿ ਸਰਦਾਰ ਹਰੀ ਸਿੰਘ ਨਲੂਏ ਦੇ ਪੰਜਾਬ ਦੀਆਂ ਮਾਵਾਂ, ਧੀਆਂ ਤੇ ਪੁਤਰਾਂ ਦੇ ਇਹ ਹਾਲਾਤ ਤਾਂ ਕਦੇ ਵੀ ਨਹੀ ਹੋ ਸਕਦੇ…….ਮੈਨੂੰ ਯਾਦ ਨੇ ਅਜ ਵੀ ਉਸ ਮਾਂ ਦੇ ਬੋਲ ਜਿੰਨੇ ਕਿਹਾ ਸੀ ਪੁਤ ਤੈਨੂੰ ਕੀ ਦਸਾਂ ਮੇਰੇ ਪੁਤ ਨੇ ਤਾਂ ਮੇਰੀ ਮਾਂ ਦੇ ਹਥਾਂ ਦੀ ਆਖਰੀ ਨਿਸ਼ਾਨੀ ਮੇਰਾ ਦਹੇਜ ਵੀ ਪੇਟੀ ਚੋ ਕਢ ਵੇਚ ਦਿਤਾ ਏ ਮੈ ਤਾਂ ਚੌਕੇ ਦੇ ਭਾਡੇ ਵੀ ਆਪਣੇ ਪੁਤ ਤੋ ਲੁਕਾ ਕੇ ਰਖਦੀ ਹਾਂ….ਉਸ ਮਾਂ ਦੇ ਬੋਲ ਅਜ ਵੀ ਜਦ ਮੇਰੇ ਕੰਨਾਂ ਵਿਚ ਗੂੰਜਦੇ ਨੇ ਤੇ ਮੇਰੀਆ ਅਖਾਂ ਨਮ ਹੋ ਜਾਦੀਆਂ ਨੇ। ਇਹ ਕਿਸੇ ਇਕ ਮਾਂ ਦੀ ਕਹਾਣੀ ਨਹੀ ਇਹ ਪੰਜਾਬ ਦੀਆਂ ਅਨੇਕਾਂ ਮਾਵਾਂ ਦੀ ਕਹਾਣੀ ਹੈ …ਜੇਕਰ ਇਹ ਸਿਲਸਿਲਾ ਏਦਾਂ ਹੀ ਲਗਾਤਾਰ ਬੇਰੋਕ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋ ਪੰਜਾਬ ਦੀ ਨੌਜਵਾਨੀ ਚਿਟੇ ਦੇ ਨਸ਼ੇ ਵਿਚ ਜਜਬ ਹੋ ਜਾਏਗੀ ਤੇ ਪਿੰਡਾ ਵਿਚ ਵਿਆਹੁਣ ਯੋਗ ਲੜਕਿਆਂ ਦੀ ਘਾਟ ਵਡੇ ਤੇ ਮਹਿਸੂਸ ਹੋਵੇਗੀ। ਮੇਰੇ ਨਿਜੀ ਤਜਰਬਿਆਂ ਮੁਤਾਬਿਕ ਮਾਝੇ ਏਰੀਏ ਵਿਚ ਹਰ ਹਫਤੇ ਚਾਰ ਤੋ ਪੰਜ ਨੌਜਵਾਨਾਂ ਦੀ ਮੌਤ ਦਾ ਕਾਰਨ ਚਿਟੇ ਦੀ ਜਿਆਦਾ ਮਾਤਰਾਂ ਦਾ ਟੀਕਾ ਬਣ ਰਿਹਾ ਹੈ। ਮੌਜੂਦਾ ਸਮੇ ਵਿਚ ਚਿਟੇ ਦਾ ਨਸ਼ਾ ਪੰਜਾਬ ਦੇ ਬੁਧੀਜੀਵਿਆਂ ਤੇ ਚਿੰਤਕਾਂ ਲਈ ਚਿੰਤਾਂ ਦਾ ਵਿਸ਼ਾ ਹੈ।
– ਯਾਦਵਿੰਦਰ ਸਿੰਘ ਵਿਰਕ
ਨਸ਼ਾ ਮੁਕਤੀ ਤੇ ਸਲਾਹਕਾਰੀ ਕਾਊਸਲਰ
ਸੰਪਰਕ : 98147-47714

Send this to a friend