May 13, 2026 4:13 pm

ਤੇਰਾ ਵਿਕਦਾ ਜੈ ਕੁਰੇ ਪਾਣੀ…

ਹਰਨੇਕ ਨੇ ਭੁਰੇ ਦੀ ਕੁੜੀ ਦੇ ਵਿਆਹ ‘ਚ ਰੋਟੀ ਖਾਣ ਤੋਂ ਬਾਅਦ ਫਿਲਟਰ ਕੀਤੇ ਪਾਣੀ ਦੀ ਭਰੀ ਕੇਨੀ ਚੋਂ ਪਾਣੀ ਪੀਦੇਂ ਨੇ ਇਕੱਠੇ ਹੋਏ ਸਾਰੇ ਲੋਕਾਂ ਦਾ ਗਿੱਲਾ ਕੀਤਾ ਸੰਘ ਸੁਕਾ ਦਿੱਤਾ, ਜਦੋਂ ਇਹ ਗੱਲ ਯਾਦ ਕਰਾਈ ਕਿ ਕਿਸ ਤਰਾਂ ਸਾਡੇ ਬਜੁਰਗਾਂ ਨੇ ਪਾਣੀ ਨੂੰ ਖੂਹਾਂ,ਤਲਾਬਾਂ ਵਿੱਚ ਵੇਖਿਆ ਹੋਇਆ ਤੇ ਅਸੀ ਨਲਕਿਆਂ, ਮੋਟਰਾਂ ’ਚ ਹੁਣ ਸਾਡੇ ਬੱਚਿਆਂ ਮੁਹਰੇ ਆਹ ਰੁਪਇਏ ਖਰਚ ਕੇ ਮੁੱਲ ਲਏ ਹੋਏ ਪਾਣੀ ਦੀਆਂ ਬੋਤਲਾ, ਤੇ ਕੇਨੀਆਂ ਭਰੀਆਂ ਪਈਆਂ ਨੇ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਪੋਤੇ,ਪੋਤੀਆ ਨੂੰ ਪਾਣੀ ਸਾਇਦ ਕੈਪਸੁਲਾਂ ਵਿੱਚ ਮਿਲਿਆ ਕਰੂ ਏਨਾ ਕਹਿ ਕੇ ਸਾਡੇ ਸਾਰਿਆਂ ਤੇ ਤਨਜ ਕਸਦਾ ਉਹ ਬਿੰਦਰਖੀਏ ਦਾ ਗੀਤ ਠਲੋਕਾਂ ਦਾ ਨਾ ਦੁੱਧ ਵਿਕਦਾ,ਤੇਰਾ ਵਿਕਦਾ ਜੈ ਕੁਰੇ ਪਾਣੀੂ ਗੁਣਗੁਣਾਉਦਾ ਬਾਹਰ ਨੂੰ ਨਿਕਲ ਗਿਆ।

Send this to a friend