ਥਾਣਾ 7 ਦੇ ਪਿਛੇ ਤਾਜਪੁਰ ਰੋਡ ਅਤੇ ਈ ਡਵਲਯੂ ਐਸ ਕਾਲੋਨੀ ਵਿਖੇ ਸਰੇਆਮ ਚਲ ਰਹੇ ਦਰਜਨਾਂ ਦੜੇ ਸਟੇ ਦੇ ਕਾਊਂਟਰਾਂ ਬਾਰੇ ਜਦੋ ਏ ਡੀ ਸੀ ਪੀ ਕ੍ਰਾਈਮ ਰਤਨ ਸਿੰਘ ਬਰਾੜ ਨਾਲ ਗਲਬਾਤ ਕੀਤੀ ਗਈ ਤਾਂ ਓਹਨਾ ਕਿਹਾ ਕਿ ਉਹਨਾਂ ਦੀਆ ਟੀਮਾਂ ਸਮੇ ਸਮੇ ਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੀ ਰਹਿੰਦੀਆਂ ਹਨ ਅਗਰ ਉਕਤ ਇਲਾਕਿਆਂ ਚ ਸਚੀ ਹੀ ਦੜੇ ਸਟੇ ਦੇ ਦਰਜਨਾਂ ਕਾਊਂਟਰ ਚਲ ਰਹੇ ਹਨ ਤਾਂ ਉਹ ਜਲਦ ਹੀ ਉਕਤ ਇਲਾਕੇ ਚੈਕ ਕਰਵਾਉਣਗੇ ਅਤੇ ਉਕਤ ਦੜੇ ਸਟੇ ਦੇ ਕਾਊਂਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਓਹਨਾ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ।