ਲੁਧਿਆਣਾ- ਥਾਣਾ 7 ਦੇ ਇਲਾਕੇ ਤਾਜਪੁਰ ਰੋਡ ਈ ਡਬਲਯੂ ਐਸ ਕਾਲੋਨੀ ਵਿਖੇ ਦੜੇ ਸਟੇ ਦਾ ਕਾਰੋਬਾਰ ਬੜੀ ਤੇਜੀ ਨਾਲ ਫਲਫੁਲ ਰਿਹਾ ਹੈ ਇਹ ਨਹੀਂ ਕਿ ਇਸ ਦੀ ਜਾਣਕਾਰੀ ਥਾਣਾ ਮੁਖੀ ਨੂੰ ਨਹੀਂ ਹੈ ਓਹਨਾ ਨੂੰ ਸਬ ਕੁਜ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਅਖਾਂ ਬੰਦ ਕਰੀ ਬੈਠੇ ਹਨ ਅਗਰ ਪੁਲਸ ਦੇ ਉਚ ਅਧਿਕਾਰੀ ਗੁਪਤ ਤਰੀਕੇ ਨਾਲ ਉਕਤ ਕਾਲੋਨੀ ਦਾ ਦੌਰਾ ਕਰਨ ਤਾਂ ਉਹਨਾਂ ਨੂੰ ਪਤਾ ਚਲੇਗਾ ਕਿ ਇਹਨਾਂ ਇਲਾਕਿਆਂ ਚ ਸਰੇਆਮ ਕਰੀਬ ਦੋ ਦਰਜਨ ਤੋਂ ਵਧ ਦੜੇ ਸਟੇ ਦੇ ਕਾਊਂਟਰ ਚਲਦੇ ਮਿਲਣਗੇ ਜਿਥੇ ਹਰ ਵੇਲੇ ਲਾਟਰੀ ਪਾਉਣ ਆਏ ਵੇਹਲੜ ਪ੍ਰਵਾਸੀ ਮਜਦੂਰਾਂ ਤੇ ਨਸ਼ੇੜੀ ਨੌਜਵਾਨਾਂ ਦਾ ਜਮਾਵੜਾ ਲਗਾ ਰਹਿੰਦਾ ਹੈ ਜੋ ਕਈ ਵਾਰੀ ਲਾਟਰੀ ਹਾਰਨ ਤੋਂ ਬਾਅਦ ਆਪਸ ਵਿਚ ਝਗੜ ਪੈਂਦੇ ਨੇ ਤੇ ਉਚੀ ਉਚੀ ਗਾਲ੍ਹਾਂ ਕਢਦੇ ਨੇ ਜਿਸ ਨਾਲ ਮੁਹਲੇ ਦੇ ਲੋਕਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਉਥੇ ਹੇ ਉਸ ਰਸਤੇ ਤੋਂ ਕੋਈ ਵੀ ਬਹੁ ਬੇਟੀ ਨਹੀਂ ਨਿਕਲ ਸਕਦੀ ਗਲ ਏਥੇ ਹੀ ਖ਼ਤਮ ਨਹੀਂ ਹੁੰਦੀ ਇਹਨਾਂ ਲਾਟਰੀ ਕਾਊਂਟਰਾਂ ਤੇ ਜ਼ਿਆਦਾ ਤਰ ਨਸ਼ੇੜੀ ਨੌਜਵਾਨ ਲਾਟਰੀ ਹਾਰਨ ਤੋਂ ਬਾਅਦ ਇਲਾਕੇ ਚ ਚੋਰੀ ਝਪਟ ਮਾਰੀ ਤੋਂ ਇਲਾਵਾ ਹੋਰ ਅਪਰਾਧਿਕ ਕਿਸਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਸੂਤਰਾਂ ਅਨੁਸਾਰ ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਉਹ ਕਈ ਵਾਰ ਇਹਨਾਂ ਲਾਟਰੀ ਮਾਫੀਆ ਦੇ ਖਿਲਾਫ ਥਾਣਾ ਪੁਲਸ ਨੂੰ ਸ਼ਿਕਾਇਤ ਦੇ ਚੁਕੇ ਹਨ ਪਰੰਤੂ ਲਾਟਰੀ ਮਾਫੀਆ ਦੀ ਪੁਲਸ ਨਾਲ ਮਿਲੀਭੁਗਤ ਹੋਣ ਦੇ ਚਲਦੇ ਥਾਣਾ ਪੁਲਸ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਦੀ ਅਗਰ ਮਨ ਲਵੋ ਕੋਈ ਵੀ ਇਲਾਕਾ ਨਿਵਾਸੀ ਇਹਨਾਂ ਖਿਲਾਫ ਪੁਲਸ ਦੇ ਉਚ ਅਧਿਕਾਰਇਆ ਨੂੰ ਸ਼ਿਕਾਇਤ ਕਰਨ ਦੀ ਹਿਮਤ ਕਰਦਾ ਹੈ ਤਾਂ ਇਹ ਲਾਟਰੀ ਮਾਫੀਆ ਉਕਤ ਸ਼ਿਕਾਇਤ ਕਰਤਾ ਨੂੰ ਆਪਣੇ ਰਖੇ ਗੁੰਡਿਆਂ ਤੋਂ ਕੁਟਵਾ ਦਿੰਦੇ ਹਨ ਅਤੇ ਥਾਣਾ ਪੁਲਸ ਨਾਲ ਮਿਲੀਭੁਗਤ ਕਰਕੇ ਸ਼ਿਕਾਇਤ ਕਰਤਾ ਤੇ ਝੂਠਾ ਕੇਸ ਪਵਾ ਦਿੰਦੇ ਹਨ ਜਿਸ ਦੇ ਚਲਦੇ ਕੋਈ ਵੀ ਇਲਾਕਾ ਨਿਵਾਸੀ ਇਹਨਾਂ ਲਾਟਰੀ ਮਾਫੀਆ ਖਿਲਾਫ ਸ਼ਿਕਾਇਤ ਦੇਣ ਤੋਂ ਡਰਦਾ ਹੈ ਸੂਤਰਾਂ ਅਨੁਸਾਰ ਪਤਾ ਚਲਿਆ ਹੈ ਕਿ ਇਲਾਕੇ ਚ ਕੁਜ ਲਾਟਰੀ ਮਾਫੀਆ ਖੁਲ ਕੇ ਕਹਿੰਦੇ ਹਨ ਕਿ ਓਹਨਾ ਦਾ ਮਹੀਨਾ ਥਾਣਾ ਮੁਖੀ ਏ ਸੀ ਪੀ ਅਤੇ ਸੀ ਆਈ ਏ 1, ਤੇ 2 ਨੂੰ ਜਾਂਦਾ ਹੈ ਜਿਸਦੇ ਚਲਦੇ ਉਹਨਾਂ ਦਾ ਕੋਈ ਕੁਜ ਨਹੀਂ ਵਿਗਾੜ ਸਕਦਾ ਅਗਰ ਮਨ ਲਵੋ ਕਿਸੇ ਉਚ ਅਧਿਕਾਰੀ ਨੇ ਓਹਨਾ ਦੇ ਇਲਾਕੇ ਵਿਚ ਰੇਡ ਕਰਨ ਆਉਣਾ ਹੁੰਦਾ ਹੈ ਤਾਂ ਥਾਣਾ ਪੁਲਸ ਪਹਿਲਾ ਤੋਂ ਹੀ ਲਾਟਰੀ ਮਾਫੀਆ ਨੂੰ ਫੋਨ ਕਰਕੇ ਅਧਿਕਾਰੀਆਂ ਦੇ ਆਉਣ ਦੀ ਖ਼ਬਰ ਦੇ ਦਿੰਦੀ ਹੈ ਅਤੇ ਲਾਟਰੀ ਮਾਫੀਆ ਕੁਜ ਸਮੇ ਲਈ ਆਪਣੀਆਂ ਦੁਕਾਨਾਂ ਬੰਦ ਕਰ ਲੈਂਦੇ ਹਨ ਤੇ ਅਧਿਕਾਰੀਆਂ ਦੇ ਜਾਵਣ ਤੋਂ ਬਾਅਦ ਫਿਰ ਤੋਂ ਆਪਣੀਆਂ ਦੁਕਾਨਾਂ ਖੋਲ ਲੈਂਦੇ ਨੇ ਜਿਸਦੇ ਚਲਦੇ ਲਾਟਰੀ ਮਾਫੀਆ ਦੇ ਹੌਸਲੇ ਬੁਲੰਦ ਹਨ ਅਤੇ ਉਹ ਲਾਟਰੀ ਦੇ ਕਾਊਂਟਰ ਬੇਧੜਕ ਹੋ ਕੇ ਚਲਾ ਰਹੇ ਹਨ।
– ਜਸਪਾਲ ਅਰੋੜਾ
ਪੱਤਰਕਾਰ ‘ਪੰਜਾਬ ਟਾਇਮਜ਼’ ਲੁਧਿਆਣਾ