May 12, 2026 6:30 am

ਅੱਜ ਦਾ ਵਿਦਿਆਰਥੀ ਪੱਛਮੀ ਸੱਭਿਅਤਾ ਵੱਲ ਤੁਰਿਆ

ਵਿਦਿਆਰਥੀ ਕੀ ਹੈ? ਕੀ ਅਜ ਦੇ ਵਿਦਿਆਰਥੀ ਨੂੰ ਦੇਖ ਕੇ ਇਸਨੂੰ ਵਿਦਿਆਰਥੀ ਕਿਹਾ ਜਾ ਸਕਦਾ ਹੈ ਜਾਂ ਨਹੀ? ਇਸ ਉਪਰ ਸੋਚਣਾ ਸਮੇ ਦੀ ਲੋੜ ਹੈ, ਮੈ ਅਜ ਦੇ ਵਿਦਿਆਰਥੀ ਉਪਰ ਕੋਈ ਵਿਅੰਗ ਨਹੀ ਕਸ ਰਹੀ, ਸਗੋ ਵਿਚਾਰ ਕਰ ਰਹੀ ਹਾਂ, ਜੋ ਅਜ ਦਾ ਵਿਦਿਆਰਥੀ ਹੈ ਮੈਨੂੰ ਨਹੀ ਲਗਦਾ ਕਿ ਉਹ ਵਿਦਿਆਰਥੀ ਕਹਾਉਣ ਦੇ ਯੋਗ ਹੈ।
ਅਜ ਦਾ ਵਿਦਿਆਰਥੀ ਪਛਮੀ ਸਭਿਅਤਾ ਵਲ ਤੁਰਿਆ ਜਾ ਰਿਹਾ ਹੈ, ਉਹ ਆਪਣੇ ਸਭਿਆਚਾਰਕ ਵਿਰਸੇ ਨੂੰ ਭੁਲਦਾ ਜਾ ਰਿਹਾ ਹੈ, ਜਿਥੇ ਉਹਦਾ ਪਹਿਰਾਵਾ ਸਭਿਅਕ ਹੁੰਦਾ ਸੀ, ਉਥੇ ਉਹ ਇਸ ਨੂੰ ਛਡ ਕੇ ਪਛਮੀ ਸਭਿਆਚਾਰ ਦੇ ਪਿਛੇ ਲਗ ਗਿਆ ਹੈ, ਪਛਮੀ ਸਭਿਅਤਾ ਦੇ ਰਵੱਈਏ ਨੂੰ ਦੇਖ ਕੇ ਰੀਸ ਰੀਸ ਵਿਚ ਜੀਨਸ ਪਾਉਣ ਲਗ ਪਿਆ ਹੈ। ਉਹ ਇਹੋ ਜਿਹੇ ਕਪੜੇ ਪਹਿਨਣ ਲਗ ਗਿਆ ਜੋ ਪੂਰੇ ਸਰੀਰ ਨੂੰ ਨਹੀ ਢਕ ਸਕਦੇ, ਨਾਲ ਹੀ ਉਹ ਪੁਰਾਣੇ ਸਭਿਆਚਾਰਕ ਗੀਤਾਂ ਨੂੰ ਭੁਲ ਕੇ ਅਜ ਦੇ ਅਸਲੀਲ ਗਾਣੇ ਸੁਨਣ ਲਗ ਪਿਆ ਹੈ, ਉਸਦੀ ਬੁਧੀ ਗੀਤਾਂ ਵਾਂਗ ਗੰਧਲੀ ਹੋ ਗਈ ਹੈ, ਜਿਸ ਕਰਕੇ ਉਹ ਚੰਗਾ ਸੋਚ ਹੀ ਨਹੀ ਸਕਦਾ, ਜਿਵੇ ਜਿਵੇ ਉਹ ਟੀ.ਵੀ. ਜਾਂ ਸੋਸਲ ਸਾਇਟਾ ਤੇ ਐਕਸਨ ਵੇਖਦਾ ਹੈ, ਉਸੇ ਤਰ੍ਹਾਂ ਕਰਨ ਲਗ ਪਿਆ ਹੈ, ਆਪਣੇ ਆਪ ਨੂੰ ਖਤਰੇ ਵਲ ਧਕ ਰਿਹਾ ਹੈ। ਅਜ ਦਾ ਵਿਦਿਆਰਥੀ ਆਪਣੇ ਮਾਤਾ ਪਿਤਾ ਦੀ ਇਜਤ ਕਰਨੀ ਭੁਲ ਗਿਆ ਜਿਸ ਕਾਰਨ ਮਾਤਾ ਪਿਤਾ ਤੇ ਔਲਾਦ ਵਿਚਕਾਰਲੇ ਰਿਸਤੇ ਫਿਕੇ ਪੈਦੇ ਜਾ ਰਹੇ ਹਨ।
ਬੋਲਣ ਦੇ ਢੰਗ ਤਰੀਕੇ ਬਦਲ ਗਏ ਹਨ।ਅਜ ਜਦੋ ਔਲਾਦ ਆਪਣੇ ਪਿਤਾ ਨੂੰ ਉ?ੇ ਤੇ ਮਾਂ ਨੂੰ ਨੀ ਨਾਲ ਸੰਬੋਧਿਤ ਕਰਦੇ ਹਨ ਤਾਂ ਪੁਰਾਣੇ ਸਮੇ ਵਿਚ ਨਿਭਦੇ ਇਹਨਾਂ ਰਿਸਤਿਆਂ ਦਾ ਗਲਾ ਘੁਟ ਜਾਂਦਾ। ਜੋ ਆਪਣੇ ਮਾਤਾ ਪਿਤਾ ਦੀ ਇਜਤ ਨਹੀ ਕਰਦੇ ਉਹਨਾਂ ਲਈ ਗੁਰੂ ਦੀ ਇਜਤ ਕਰਨੀ ਤਾਂ ਦੂਰ ਦੀ ਗਲ ਹੈ। ਕਈ ਤਾਂ ਆਪਣੇ ਗੁਰੂ ਦੀ ਗਲ ਹੀ ਨਹੀ ਮੰਨਦੇ, ਏਥੇ ਗੁਰੂ ਤੋ ਭਾਵ ਜਿਹਨਾਂ ਤੋ ਚੰਗਾ ਸਿਖਣਾ ਹੈ।
ਮੈ ਵੀ ਆਪਣੇ ਆਪ ਨੂੰ ਪੂਰਾ ਸਹੀ ਵਿਦਿਆਰਥੀ ਨਹੀ ਮੰਨਦੀ, ਕਿਉਕਿ ਮੇਰੇ ਚ ਵੀ ਅਨੇਕਾਂ ਤਰੁਟੀਆ ਹਨ ਪਰ ਮੈ ਵਧ ਤੋ ਵਧ ਅਧਿਆਪਕਾਂ ਬਾਰੇ ਸਾਰਥਕ ਹੀ ਸੌਚਣ ਦੀ ਕੋਸ਼ਿਸ਼ ਕਰਦੀ ਹਾਂ।
ਮੇਰੇ ਵਿਦਿਆਰਥੀ ਸਾਥੀਓ ਵਿਦਿਆ ਦੇ ਸਹੀ ਅਰਥ ਪਹਿਚਾਣੋ, ਸਕੂਲ ਜਾਂ ਕਾਲਜ ਜਾਣ ਦਾ ਵੀ ਫਿਰ ਹੀ ਫਾਇਦਾ ਜੇ ਚੰਗਾ ਸਿਖ ਕੇ ਆਵਾਗੇ, ਕਿਉਂਕਿ ਸਾਡੇ ਨਾਲ ਹੀ ਸਮਾਜ ਦੀ ਸਿਰਜਣਾ ਹੋਣੀ ਹੈ, ਜੇ ਸਾਡੀ ਸੌਚ ਵਧੀਆ ਤੇ ਅਸੀ ਗਿਆਨਵਾਨ ਹੋਵਾਗੇ ਤਾਂ ਹੀ ਵਧੀਆ ਸਮਾਜ ਸਿਰਜ ਸਕਦੇ ਹਾਂ। ਵਿਦਿਆਰਥੀ ਵਰਗ ਨੂੰ ਲੋੜ ਹੈ ਮਾੜੀਆਂ ਗਲਾਂ ਤੋ ਬਚਣ ਦੀ ਤੇ ਬੋਲਚਾਲ ਵਿਚ ਸੁਧਾਰ ਕਰਨ ਦੀ। ਵਿਦਿਆ ਦੇ ਖੇਤਰ ਵਿਚ ਵਧ ਤੋ ਵਧ ਤਰਕੀ ਕਰਨ ਨਾਲ ਹੀ ਵਿਦਿਆ ਸਬਦ ਸਾਇਦ ਸਾਰਥਕ ਸਿੱਧ ਹੋ ਸਕੇਗਾ।
– ਰਾਜਿੰਦਰ ਰਾਣੀ
ਪਿੰਡ ਗੰਢੂਆਂ (ਸੁਨਾਮ)

Send this to a friend